ਅਕੜਾ ਛੰਦ ॥
ਮੁਨਿ ਬਾਲ ਛਾਡਹੁ ਗਰਬ ॥
ਮਿਲਿ ਆਨ ਮੋਹੂ ਸਰਬ ॥
ਲੈ ਜਾਹਿ ਰਾਘਵ ਤੀਰ ॥
ਤੁਹਿ ਨੈਕ ਦੈ ਕੈ ਚੀਰ ॥੭੭੭॥
ਸੁਨਤੇ ਭਰੇ ਸਿਸ ਮਾਨ ॥
ਕਰ ਕੋਪ ਤਾਨ ਕਮਾਨ ॥
ਬਹੁ ਭਾਤਿ ਸਾਇਕ ਛੋਰਿ ॥
ਜਨ ਅਭ੍ਰ ਸਾਵਣ ਓਰ ॥੭੭੮॥
ਲਾਗੇ ਸੁ ਸਾਇਕ ਅੰਗ ॥
ਗਿਰਗੇ ਸੁ ਬਾਹ ਉਤੰਗ ॥
ਕਹੂੰ ਅੰਗ ਭੰਗ ਸੁਬਾਹ ॥
ਕਹੂੰ ਚਉਰ ਚੀਰ ਸਨਾਹ ॥੭੭੯॥
ਕਹੂੰ ਚਿਤ੍ਰ ਚਾਰ ਕਮਾਨ ॥
ਕਹੂੰ ਅੰਗ ਜੋਧਨ ਬਾਨ ॥
ਕਹੂੰ ਅੰਗ ਘਾਇ ਭਭਕ ॥
ਕਹੂੰ ਸ੍ਰੋਣ ਸਰਤ ਛਲਕ ॥੭੮੦॥
ਕਹੂੰ ਭੂਤ ਪ੍ਰੇਤ ਭਕੰਤ ॥
ਸੁ ਕਹੂੰ ਕਮਧ ਉਠੰਤ ॥
ਕਹੂੰ ਨਾਚ ਬੀਰ ਬੈਤਾਲ ॥
ਸੋ ਬਮਤ ਡਾਕਣਿ ਜੁਆਲ ॥੭੮੧॥
ਰਣ ਘਾਇ ਘਾਏ ਵੀਰ ॥
ਸਭ ਸ੍ਰੋਣ ਭੀਗੇ ਚੀਰ ॥
ਇਕ ਬੀਰ ਭਾਜਿ ਚਲੰਤ ॥
ਇਕ ਆਨ ਜੁਧ ਜੁਟੰਤ ॥੭੮੨॥
ਇਕ ਐਂਚ ਐਂਚ ਕਮਾਨ ॥
ਤਕ ਵੀਰ ਮਾਰਤ ਬਾਨ ॥
ਇਕ ਭਾਜ ਭਾਜ ਮਰੰਤ ॥
ਨਹੀ ਸੁਰਗ ਤਉਨ ਬਸੰਤ ॥੭੮੩॥
ਗਜ ਰਾਜ ਬਾਜ ਅਨੇਕ ॥
ਜੁਝੇ ਨ ਬਾਚਾ ਏਕ ॥
ਤਬ ਆਨ ਲੰਕਾ ਨਾਥ ॥
ਜੁਝਯੋ ਸਿਸਨ ਕੇ ਸਾਥ ॥੭੮੪॥
ਬਹੋੜਾ ਛੰਦ ॥
ਲੰਕੇਸ ਕੇ ਉਰ ਮੋ ਤਕ ਬਾਨ ॥
ਮਾਰਯੋ ਰਾਮ ਸਿਸਤ ਜਿ ਕਾਨ ॥
ਤਬ ਗਿਰਯੋ ਦਾਨਵ ਸੁ ਭੂਮਿ ਮਧ ॥
ਤਿਹ ਬਿਸੁਧ ਜਾਣ ਨਹੀ ਕੀਯੋ ਬਧ ॥੭੮੫॥
ਤਬ ਰੁਕਯੋ ਤਾਸ ਸੁਗ੍ਰੀਵ ਆਨ ॥
ਕਹਾ ਜਾਤ ਬਾਲ ਨਹੀ ਪੈਸ ਜਾਨ ॥
ਤਬ ਹਣਯੋ ਬਾਣ ਤਿਹ ਭਾਲ ਤਕ ॥
ਤਿਹ ਲਗਯੋ ਭਾਲ ਮੋ ਰਹਯੋ ਚਕ ॥੭੮੬॥
ਚਪ ਚਲੀ ਸੈਣ ਕਪਣੀ ਸੁ ਕ੍ਰੁਧ ॥
ਨਲ ਨੀਲ ਹਨੂ ਅੰਗਦ ਸੁ ਜੁਧ ॥
ਤਬ ਤੀਨ ਤੀਨ ਲੈ ਬਾਲ ਬਾਨ ॥
ਤਿਹ ਹਣੋ ਭਾਲ ਮੋ ਰੋਸ ਠਾਨ ॥੭੮੭॥
ਜੋ ਗਏ ਸੂਰ ਸੋ ਰਹੇ ਖੇਤ ॥
ਜੋ ਬਚੇ ਭਾਜ ਤੇ ਹੁਇ ਅਚੇਤ ॥
ਤਬ ਤਕਿ ਤਕਿ ਸਿਸ ਕਸਿ ਬਾਣ ॥
ਦਲ ਹਤਯੋ ਰਾਘਵੀ ਤਜਿ ਕਾਣਿ ॥੭੮੮॥