ਅਨੂਪ ਨਰਾਜ ਛੰਦ ॥
ਸੁ ਕੋਪਿ ਦੇਖਿ ਕੈ ਬਲੰ ਸੁ ਕ੍ਰੁਧ ਰਾਘਵੀ ਸਿਸੰ ॥
ਬਚਿਤ੍ਰ ਚਿਤ੍ਰਤ ਸਰੰ ਬਬਰਖ ਬਰਖਣੋ ਰਣੰ ॥
ਭਭਜਿ ਆਸੁਰੀ ਸੁਤੰ ਉਠੰਤ ਭੇਕਰੀ ਧੁਨੰ ॥
ਭ੍ਰਮੰਤ ਕੁੰਡਲੀ ਕ੍ਰਿਤੰ ਪਪੀੜ ਦਾਰਣੰ ਸਰੰ ॥੭੮੯॥
ਘੁਮੰਤ ਘਾਇਲੋ ਘਣੰ ਤਤਛ ਬਾਣਣੋ ਬਰੰ ॥
ਭਭਜ ਕਾਤਰੋ ਕਿਤੰ ਗਜੰਤ ਜੋਧਣੋ ਜੁਧੰ ॥
ਚਲੰਤ ਤੀਛਣੋ ਅਸੰ ਖਿਮੰਤ ਧਾਰ ਉਜਲੰ ॥
ਪਪਾਤ ਅੰਗਦ ਕੇਸਰੀ ਹਨੂ ਵ ਸੁਗ੍ਰਿਵੰ ਬਲੰ ॥੭੯੦॥
ਗਿਰੰਤ ਆਮੁਰੰ ਰਣੰ ਭਭਰਮ ਆਸੁਰੀ ਸਿਸੰ ॥
ਤਜੰਤ ਸੁਆਮਣੋ ਘਰੰ ਭਜੰਤ ਪ੍ਰਾਨ ਲੇ ਭਟੰ ॥
ਉਠੰਤ ਅੰਧ ਧੁੰਧਣੋ ਕਬੰਧ ਬੰਧਤੰ ਕਟੰ ॥
ਲਗੰਤ ਬਾਣਾਣੋ ਬਰੰ ਗਿਰੰਤ ਭੂਮਿ ਅਹਵਯੰ ॥੭੯੧॥
ਪਪਾਤ ਬ੍ਰਿਛਣੰ ਧਰੰ ਬਬੇਗ ਮਾਰ ਤੁਜਣੰ ॥
ਭਰੰਤ ਧੂਰ ਭੂਰਣੰ ਬਮੰਤ ਸ੍ਰੋਣਤੰ ਮੁਖੰ ॥
ਚਿਕਾਰ ਚਾਵਡੀ ਨਭੰ ਫਿਕੰਤ ਫਿੰਕਰੀ ਫਿਰੰ ॥
ਭਕਾਰ ਭੂਤ ਪ੍ਰੇਤਣੰ ਡਿਕਾਰ ਡਾਕਣੀ ਡੁਲੰ ॥੭੯੨॥
ਗਿਰੈ ਧਰੰ ਧੁਰੰ ਧਰੰ ਧਰਾ ਧਰੰ ਧਰੰ ਜਿਵੰ ॥
ਭਭਜਿ ਸ੍ਰਉਣਤੰ ਤਣੈ ਉਠੰਤ ਭੈ ਕਰੀ ਧੁਨੰ ॥
ਉਠੰਤ ਗਦ ਸਦਣੰ ਨਨਦ ਨਿਫਿਰੰ ਰਣੰ ॥
ਬਬਰਖ ਸਾਇਕੰ ਸਿਤੰ ਘੁਮੰਤ ਜੋਧਣੋ ਬ੍ਰਣੰ ॥੭੯੩॥
ਭਜੰਤ ਭੈ ਧਰੰ ਭਟੰ ਬਿਲੋਕ ਭਰਥਣੋ ਰਣੰ ॥
ਚਲਯੋ ਚਿਰਾਇ ਕੈ ਚਪੀ ਬਬਰਖ ਸਾਇਕੋ ਸਿਤੰ ॥
ਸੁ ਕ੍ਰੁਧ ਸਾਇਕੰ ਸਿਸੰ ਬਬਧ ਭਾਲਣੋ ਭਟੰ ॥
ਪਪਾਤ ਪ੍ਰਿਥਵੀਯੰ ਹਠੀ ਮਮੋਹ ਆਸ੍ਰ ਮੰਗਤੰ ॥੭੯੪॥
ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਾਵਤਾਰੇ ਭਰਥ ਬਧਹਿ ਧਿਆਇ ਸਮਾਪਤੰ ॥
ਅਨੂਪ ਨਰਾਜ ਛੰਦ
ਭਭਜਿ ਭੀਤਣੋ ਭਟੰ ਤਤਜਿ ਭਰਥਣੋ ਭੂਅੰ ॥
ਗਿਰੰਤ ਲੁਥਤੰ ਉਠੰ ਰੁਰੋਦ ਰਾਘਵੰ ਤਟੰ ॥
ਜੁਝੇ ਸੁ ਭ੍ਰਾਤ ਭਰਥਣੋ ਸੁਣੰਤ ਜਾਨਕੀ ਪਤੰ ॥
ਪਪਾਤ ਭੂਮਿਣੋ ਤਲੰ ਅਪੀੜ ਪੀੜਤੰ ਦੁਖੰ ॥੭੯੫॥
ਸਸਜ ਜੋਧਣੰ ਜੁਧੀ ਸੁ ਕ੍ਰੁਧ ਬਧਣੋ ਬਰੰ ॥
ਤਤਜਿ ਜਗ ਮੰਡਲੰ ਅਦੰਡ ਦੰਡਣੋ ਨਰੰ ॥
ਸੁ ਗਜ ਬਜ ਬਾਜਣੋ ਉਠੰਤ ਭੈ ਧਰੀ ਸੁਰੰ ॥
ਸਨਧ ਬਧ ਖੈ ਦਲੰ ਸਬਧ ਜੋਧਣੋ ਬਰੰ ॥੭੯੬॥
ਚਚਕ ਚਾਵਡੀ ਨਭੰ ਫਿਕੰਤ ਫਿੰਕਰੀ ਧਰੰ ॥
ਭਖੰਤ ਮਾਸ ਹਾਰਣੰ ਬਮੰਤ ਜ੍ਵਾਲ ਦੁਰਗਯੰ ॥
ਪੁਅੰਤ ਪਾਰਬਤੀ ਸਿਰੰ ਨਚੰਤ ਈਸਣੋ ਰਣੰ ॥
ਭਕੰਤ ਭੂਤ ਪ੍ਰੇਤਣੋ ਬਕੰਤ ਬੀਰ ਬੈਤਲੰ ॥੭੯੭॥