ਤਿਲਕਾ ਛੰਦ ॥
ਜੁਟੇ ਵੀਰੰ ॥
ਛੁਟੇ ਤੀਰੰ ॥
ਫੁਟੇ ਅੰਗੰ ॥
ਤੁਟੇ ਤੰਗੰ ॥੭੯੮॥
ਭਗੇ ਵੀਰੰ ॥
ਲਗੇ ਤੀਰੰ ॥
ਪਿਖੇ ਰਾਮੰ ॥
ਧਰਮੰ ਧਾਮੰ ॥੭੯੯॥
ਜੁਝੇ ਜੋਧੰ ॥
ਮਚੇ ਕ੍ਰੋਧੰ ॥
ਬੰਧੋ ਬਾਲੰ ॥
ਬੀਰ ਉਤਾਲੰ ॥੮੦੦॥
ਢੁਕੇ ਫੇਰ ॥
ਲਿਨੇ ਘੇਰ ॥
ਵੀਰੈਂ ਬਾਲ ॥
ਜਿਉ ਦ੍ਵੈਕਾਲ ॥੮੦੧॥
ਤਜੀ ਕਾਣ ॥
ਮਾਰੇ ਬਾਣ ॥
ਡਿਗੇ ਵੀਰ ॥
ਭਗੇ ਧੀਰ ॥੮੦੨॥
ਕਟੇ ਅੰਗ ॥
ਡਿਗੇ ਜੰਗ ॥
ਸੁਧੰ ਸੂਰ ॥
ਭਿਨੇ ਨੂਰ ॥੮੦੩॥
ਲਖੈ ਨਾਹਿ ॥
ਭਗੇ ਜਾਹਿ ॥
ਤਜੇ ਰਾਮ ॥
ਧਰਮੰ ਧਾਮ ॥੮੦੪॥
ਅਉਰੈ ਭੇਸ ॥
ਖੁਲੇ ਕੇਸ ॥
ਸਸਤ੍ਰੰ ਛੋਰ ॥
ਦੈ ਦੈ ਕੋਰ ॥੮੦੫॥
ਦੋਹਰਾ ॥
ਦੁਹੂੰ ਦਿਸਨ ਜੋਧਾ ਹਰੈ ਪਰਯੋ ਜੁਧ ਦੁਐ ਜਾਮ ॥
ਜੂਝ ਸਕਲ ਸੈਨਾ ਗਈ ਰਹਿਗੇ ਏਕਲ ਰਾਮ ॥੮੦੬॥
ਤਿਹੂ ਭ੍ਰਾਤ ਬਿਨੁ ਭੈ ਹਨਯੋ ਅਰ ਸਭ ਦਲਹਿ ਸੰਘਾਰ ॥
ਲਵ ਅਰੁ ਕੁਸ ਜੂਝਨ ਨਿਮਿਤ ਲੀਨੋ ਰਾਮ ਹਕਾਰ ॥੮੦੭॥
ਸੈਨਾ ਸਕਲ ਜੁਝਾਇ ਕੈ ਕਤਿ ਬੈਠੇ ਛਪ ਜਾਇ ॥
ਅਬ ਹਮ ਸੋ ਤੁਮਹੂੰ ਲਰੋ ਸੁਨਿ ਸੁਨਿ ਕਉਸਲ ਰਾਇ ॥੮੦੮॥
ਨਿਰਖ ਬਾਲ ਨਿਜ ਰੂਪ ਪ੍ਰਭ ਕਹੇ ਬੈਨ ਮੁਸਕਾਇ ॥
ਕਵਨ ਤਾਤ ਬਾਲਕ ਤੁਮੈ ਕਵਨ ਤਿਹਾਰੀ ਮਾਇ ॥੮੦੯॥