ਅਕਰਾ ਛੰਦ

ਮਿਥਲਾ ਪੁਰ ਰਾਜਾ

ਜਨਕ ਸੁਭਾਜਾ

ਤਿਹ ਸਿਸ ਸੀਤਾ

ਅਤਿ ਸੁਭ ਗੀਤਾ ॥੮੧੦॥

ਸੋ ਬਨਿ ਆਏ

ਤਿਹ ਹਮ ਜਾਏ

ਹੈਂ ਦੁਇ ਭਾਈ

ਸੁਨਿ ਰਘੁਰਾਈ ॥੮੧੧॥

ਸੁਨਿ ਸੀਅ ਰਾਨੀ

ਰਘੁਬਰ ਜਾਨੀ

ਚਿਤ ਪਹਿਚਾਨੀ

ਮੁਖ ਬਖਾਨੀ ॥੮੧੨॥

ਤਿਹ ਸਿਸ ਮਾਨਯੋ

ਅਤਿ ਬਲ ਜਾਨਯੋ

ਹਠਿ ਰਣ ਕੀਨੋ

ਕਹ ਨਹੀ ਦੀਨੋ ॥੮੧੩॥

ਕਸਿ ਸਰ ਮਾਰੇ

ਸਿਸ ਨਹੀ ਹਾਰੇ

ਬਹੁ ਬਿਧਿ ਬਾਣੰ

ਅਤਿ ਧਨੁ ਤਾਣੰ ॥੮੧੪॥

ਅੰਗ ਅੰਗ ਬੇਧੇ

ਸਭ ਤਨ ਛੇਦੇ

ਸਭ ਦਲ ਸੂਝੇ

ਰਘੁਬਰ ਜੂਝੇ ॥੮੧੫॥

ਜਬ ਪ੍ਰਭ ਮਾਰੇ

ਸਭ ਦਲ ਹਾਰੇ

ਬਹੁ ਬਿਧਿ ਭਾਗੇ

ਦੁਐ ਸਿਸ ਆਗੇ ॥੮੧੬॥

ਫਿਰਿ ਨਿਹਾਰੈਂ

ਪ੍ਰਭੂ ਚਿਤਾਰੈਂ

ਗ੍ਰਹ ਦਿਸਿ ਲੀਨਾ

ਅਸ ਰਣ ਕੀਨਾ ॥੮੧੭॥

ਚੌਪਈ

ਤਬ ਦੁਹੂੰ ਬਾਲ ਅਯੋਧਨ ਦੇਖਾ

ਮਨੋ ਰੁਦ੍ਰ ਕੀੜਾ ਬਨਿ ਪੇਖਾ

ਕਾਟਿ ਧੁਜਨ ਕੇ ਬ੍ਰਿਛ ਸਵਾਰੇ

ਭੂਖਨ ਅੰਗ ਅਨੂਪ ਉਤਾਰੇ ॥੮੧੮॥

ਮੂਰਛ ਭਏ ਸਭ ਲਏ ਉਠਈ

ਬਾਜ ਸਹਿਤ ਤਹ ਗੇ ਜਹ ਮਾਈ

ਦੇਖਿ ਸੀਆ ਪਤਿ ਮੁਖ ਰੋ ਦੀਨਾ

ਕਹਯੋ ਪੂਤ ਬਿਧਵਾ ਮੁਹਿ ਕੀਨਾ ॥੮੧੯॥

ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਲਵ ਬਾਜ ਬਾਧਵੇ ਰਾਮ ਬਧਹ

ਅਥ ਸੀਤਾ ਨੇ ਸਭ ਜੀਵਾਏ ਕਥਨੰ

ਸੀਤਾ ਬਾਚ ਪੁਤ੍ਰਨ ਸੋ

ਚੌਪਈ

ਅਬ ਮੋ ਕਉ ਕਾਸਟ ਦੇ ਆਨਾ

ਜਰਉ ਲਾਗਿ ਪਹਿ ਹੋਊਾਂ ਮਸਾਨਾ

ਸੁਨਿ ਮੁਨਿ ਰਾਜ ਬਹੁਤ ਬਿਧਿ ਰੋਏ

ਇਨ ਬਾਲਨ ਹਮਰੇ ਸੁਖ ਖੋਏ ॥੮੨੦॥

ਜਬ ਸੀਤਾ ਤਨ ਚਹਾ ਕਿ ਕਾਢੂੰ

ਜੋਗ ਅਗਨਿ ਉਪਰਾਜ ਸੁ ਛਾਡੂੰ

ਤਬ ਇਮ ਭਈ ਗਗਨ ਤੇ ਬਾਨੀ

ਕਹਾ ਭਈ ਸੀਤਾ ਤੈ ਇਯਾਨੀ ॥੮੨੧॥