ਸੀਤਾ ਦੁਹੂ ਪੁਤ੍ਰਨ ਸਹਿਤ ਪੁਰੀ ਅਵਧ ਪ੍ਰਵੇਸ ਕਥਨੰ ॥
ਚੌਪਈ ॥
ਤਿਹੂੰ ਮਾਤ ਕੰਠਨ ਸੋ ਲਾਏ ॥
ਦੋਊ ਪੁਤ੍ਰ ਪਾਇਨ ਲਪਟਾਏ ॥
ਬਹੁਰ ਆਨਿ ਸੀਤਾ ਪਗ ਪਰੀ ॥
ਮਿਟ ਗਈ ਤਹੀਂ ਦੁਖਨ ਕੀ ਘਰੀ ॥੮੨੯॥
ਬਾਜ ਮੇਧ ਪੂਰਨ ਕੀਅ ਜਗਾ ॥
ਕਉਸਲੇਸ ਰਘੁਬੀਰ ਅਭਗਾ ॥
ਗ੍ਰਿਹ ਸਪੂਤ ਦੋ ਪੂਤ ਸੁਹਾਏ ॥
ਦੇਸ ਬਿਦੇਸ ਜੀਤ ਗ੍ਰਹ ਆਏ ॥੮੩੦॥
ਜੇਤਿਕ ਕਹੇ ਸੁ ਜਗ ਬਿਧਾਨਾ ॥
ਬਿਧ ਪੂਰਬ ਕੀਨੇ ਤੇ ਨਾਨਾ ॥
ਏਕ ਘਾਟ ਸਤ ਕੀਨੇ ਜਗਾ ॥
ਚਟ ਪਟ ਚਕ੍ਰ ਇੰਦ੍ਰ ਉਠਿ ਭਗਾ ॥੮੩੧॥
ਰਾਜਸੁਇ ਕੀਨੇ ਦਸ ਬਾਰਾ ॥
ਬਾਜ ਮੇਧਿ ਇਕੀਸ ਪ੍ਰਕਾਰਾ ॥
ਗਵਾਲੰਭ ਅਜਮੇਧ ਅਨੇਕਾ ॥
ਭੂਮਿ ਮਧ ਕਰਮ ਕੀਏ ਅਨੇਕਾ ॥੮੩੨॥
ਨਾਗਮੇਧ ਖਟ ਜਗ ਕਰਾਏ ॥
ਜਉਨ ਕਰੇ ਜਨਮੇ ਜਯ ਪਾਏ ॥
ਅਉਰੈ ਗਨਤ ਕਹਾ ਲਗ ਜਾਊਾਂ ॥
ਗ੍ਰੰਥ ਬਢਨ ਤੇ ਹੀਏ ਡਰਾਊਾਂ ॥੮੩੩॥
ਦਸ ਸਹੰਸ੍ਰ ਦਸ ਬਰਖ ਪ੍ਰਮਾਨਾ ॥
ਰਾਜ ਕਰਾ ਪੁਰ ਅਉਧ ਨਿਧਾਨਾ ॥
ਤਬ ਲਉ ਕਾਲ ਦਸਾ ਨੀਅਰਾਈ ॥
ਰਘੁਬਰ ਸਿਰਿ ਮ੍ਰਿਤ ਡੰਕ ਬਜਾਈ ॥੮੩੪॥
ਨਮਸਕਾਰ ਤਿਹ ਬਿਬਿਧਿ ਪ੍ਰਕਾਰਾ ॥
ਜਿਨ ਜਗ ਜੀਤ ਕਰਯੋ ਬਸ ਸਾਰਾ ॥
ਸਭਹਨ ਸੀਸ ਡੰਕ ਤਿਹ ਬਾਜਾ ॥
ਜੀਤ ਨ ਸਕਾ ਰੰਕ ਅਰੁ ਰਾਜਾ ॥੮੩੫॥
ਦੋਹਰਾ ॥
ਜੇ ਤਿਨ ਕੀ ਸਰਨੀ ਪਰੇ ਕਰ ਦੈ ਲਏ ਬਚਾਇ ॥
ਜੌ ਨਹੀ ਕੋਊ ਬਾਚਿਆ ਕਿਸਨ ਬਿਸਨ ਰਘੁਰਾਇ ॥੮੩੬॥