ਸਵੈਯਾ

ਅਦ੍ਰ ਸੁਤਾ ਹੂੰ ਕੀ ਜੋ ਤਨਯਾ ਮਹਿਖਾਸੁਰ ਕੀ ਮਰਤਾ ਫੁਨਿ ਜੋਊ

ਇੰਦ੍ਰ ਕੋ ਰਾਜਹਿ ਕੀ ਦਵੈਯਾ ਕਰਤਾ ਬਧ ਸੁੰਭ ਨਿਸੁੰਭਹਿ ਦੋਊ

ਜੋ ਜਪ ਕੈ ਇਹ ਸੇਵ ਕਰੈ ਬਰੁ ਕੋ ਸੁ ਲਹੈ ਮਨ ਇਛਤ ਸੋਊ

ਲੋਕ ਬਿਖੈ ਉਹ ਕੀ ਸਮਤੁਲ ਗਰੀਬ ਨਿਵਾਜ ਦੂਸਰ ਕੋਊ ॥੮॥

ਇਤਿ ਸ੍ਰੀ ਦੇਵੀ ਜੂ ਕੀ ਉਸਤਤਿ ਸਮਾਪਤੰ

ਅਥ ਪ੍ਰਿਥਮੀ ਬ੍ਰਹਮਾ ਪਹਿ ਪੁਕਾਰਤ ਭਈ

ਸਵੈਯਾ

ਦਈਤਨ ਕੇ ਭਰ ਤੇ ਡਰ ਤੇ ਜੁ ਭਈ ਪ੍ਰਿਥਮੀ ਬਹੁ ਭਾਰਹਿੰ ਭਾਰੀ

ਗਾਇ ਕੋ ਰੂਪੁ ਤਬੈ ਧਰ ਕੈ ਬ੍ਰਹਮਾ ਰਿਖਿ ਪੈ ਚਲਿ ਜਾਇ ਪੁਕਾਰੀ

ਬ੍ਰਹਮ ਕਹਿਯੋ ਤੁਮ ਹੂੰ ਹਮ ਹੂੰ ਮਿਲਿ ਜਾਹਿ ਤਹਾ ਜਹ ਹੈ ਬ੍ਰਤਿਧਾਰੀ

ਜਾਇ ਕਰੈ ਬਿਨਤੀ ਤਿਹ ਕੀ ਰਘੁਨਾਥ ਸੁਨੋ ਇਹ ਬਾਤ ਹਮਾਰੀ ॥੯॥

ਬ੍ਰਹਮ ਕੋ ਅਗ੍ਰ ਸਭੈ ਧਰ ਕੈ ਸੁ ਤਹਾ ਕੋ ਚਲੇ ਤਨ ਕੇ ਤਨੀਆ

ਤਬ ਜਾਇ ਪੁਕਾਰ ਕਰੀ ਤਿਹ ਸਾਮੁਹਿ ਰੋਵਤ ਤਾ ਮੁਨਿ ਜ︀ਯੋ ਹਨੀਆ

ਤਾ ਛਬਿ ਕੀ ਅਤਿ ਹੀ ਉਪਮਾ ਕਬਿ ਨੇ ਮਨ ਭੀਤਰ ਯੌ ਗਨੀਆ

ਜਿਮ ਲੂਟੇ ਤੈ ਅਗ੍ਰਜ ਚਉਧਰੀ ਕੈ ਕੁਟਵਾਰ ਪੈ ਕੂਕਤ ਹੈ ਬਨੀਆ ॥੧੦॥

ਲੈ ਬ੍ਰਹਮਾ ਸੁਰ ਸੈਨ ਸਭੈ ਤਹ ਦਉਰਿ ਗਏ ਜਹ ਸਾਗਰ ਭਾਰੀ

ਗਾਇ ਪ੍ਰਨਾਮ ਕਰੋ ਤਿਨ ਕੋ ਅਪੁਨੇ ਲਖਿ ਬਾਰ ਨਿਵਾਰ ਪਖਾਰੀ

ਪਾਇ ਪਰੇ ਚਤੁਰਾਨਨ ਤਾਹਿ ਕੇ ਦੇਖਿ ਬਿਮਾਨ ਤਹਾ ਬ੍ਰਤਿਧਾਰੀ

ਬ੍ਰਹਮ ਕਹਿਯੋ ਬ੍ਰਹਮਾ ਕਹੁ ਜਾਹੁ ਅਵਤਾਰ ਲੈ ਮੈ ਜਰ ਦੈਤਨ ਮਾਰੀ ॥੧੧॥

ਸ੍ਰਉਨਨ ਮੈ ਸੁਨਿ ਬ੍ਰਹਮ ਕੀ ਬਾਤ ਸਬੈ ਮਨ ਦੇਵਨ ਕੇ ਹਰਖਾਨੇ

ਕੈ ਕੈ ਪ੍ਰਨਾਮ ਚਲੇ ਗ੍ਰਿਹਿ ਆਪਨ ਲੋਕ ਸਭੈ ਅਪੁਨੇ ਕਰ ਮਾਨੇ

ਤਾ ਛਬਿ ਕੋ ਜਸੁ ਉਚ ਮਹਾ ਕਬਿ ਨੇ ਅਪੁਨੇ ਮਨ ਮੈ ਪਹਿਚਾਨੇ

ਗੋਧਨ ਭਾਤਿ ਗਯੋ ਸਭ ਲੋਕ ਮਨੋ ਸੁਰ ਜਾਇ ਬਹੋਰ ਕੈ ਆਨੇ ॥੧੨॥