ਬ੍ਰਹਮਾ ਬਾਚ

ਦੋਹਰਾ

ਫਿਰਿ ਹਰਿ ਇਹ ਆਗਿਆ ਦਈ ਦੇਵਨ ਸਕਲ ਬੁਲਾਇ

ਜਾਇ ਰੂਪ ਤੁਮ ਹੂੰ ਧਰੋ ਹਉ ਹੂੰ ਧਰਿ ਹੌ ਆਇ ॥੧੩॥

ਬਾਤ ਸੁਨੀ ਜਬ ਦੇਵਤਨ ਕੋਟਿ ਪ੍ਰਨਾਮ ਜੁ ਕੀਨ

ਆਪ ਸਮੇਤ ਸੁ ਧਾਮੀਐ ਲੀਨੇ ਰੂਪ ਨਵੀਨ ॥੧੪॥

ਰੂਪ ਧਰੇ ਸਭ ਸੁਰਨ ਯੌ ਭੂਮਿ ਮਾਹਿ ਇਹ ਭਾਇ

ਅਬ ਲੀਲਾ ਸ੍ਰੀ ਦੇਵਕੀ ਮੁਖ ਤੇ ਕਹੋ ਸੁਨਾਇ ॥੧੫॥

ਇਤਿ ਸ੍ਰੀ ਬਿਸਨੁ ਅਵਤਾਰ ਹ੍ਵੈਬੋ ਬਰਨਨੰ ਸਮਾਪਤੰ

ਅਥ ਦੇਵਕੀ ਕੋ ਜਨਮ ਕਥਨੰ

ਦੋਹਰਾ

ਉਗ੍ਰਸੈਨ ਕੀ ਕੰਨਿਕਾ ਨਾਮ ਦੇਵਕੀ ਤਾਸ

ਸੋਮਵਾਰ ਦਿਨ ਜਠਰ ਤੇ ਕੀਨੋ ਤਾਹਿ ਪ੍ਰਕਾਸ ॥੧੬॥

ਇਤਿ ਦੇਵਕੀ ਕੋ ਜਨਮ ਬਰਨਨੰ ਪ੍ਰਿਥਮ ਧਿਆਇ ਸਮਾਪਤਮ

ਅਥ ਦੇਵਕੀ ਕੋ ਬਰੁ ਢੂੰਢਬੋ ਕਥਨੰ

ਦੋਹਰਾ

ਜਬੈ ਭਈ ਵਹਿ ਕੰਨਿਕਾ ਸੁੰਦਰ ਬਰ ਕੈ ਜੋਗੁ

ਰਾਜ ਕਹੀ ਬਰ ਕੇ ਨਿਮਿਤ ਢੂੰਢਹੁ ਅਪਨਾ ਲੋਗ ॥੧੭॥

ਦੂਤ ਪਠੇ ਤਿਨ ਜਾਇ ਕੈ ਨਿਰਖ੍ਰਯੋ ਹੈ ਬਸੁਦੇਵ

ਮਦਨ ਬਦਨ ਸੁਖ ਕੋ ਸਦਨੁ ਲਖੈ ਤਤ ਕੋ ਭੇਵ ॥੧੮॥

ਕਬਿਤੁ

ਦੀਨੋ ਹੈ ਤਿਲਕੁ ਜਾਇ ਭਾਲਿ ਬਸੁਦੇਵ ਜੂ ਕੇ ਡਾਰਿਯੋ ਨਾਰੀਏਰ ਗੋਦ ਮਾਹਿ ਦੈ ਅਸੀਸ ਕੌ

ਦੀਨੀ ਹੈ ਬਡਾਈ ਪੈ ਮਿਠਾਈ ਹੂੰ ਤੇ ਮੀਠੀ ਸਭ ਜਨ ਮਨਿ ਭਾਈ ਅਉਰ ਈਸਨ ਕੇ ਈਸ ਕੌ

ਮਨ ਜੁ ਪੈ ਆਈ ਸੋ ਤੋ ਕਹਿ ਕੈ ਸੁਨਾਈ ਤਾ ਕੀ ਸੋਭਾ ਸਭ ਭਾਈ ਮਨ ਮਧ ਘਰਨੀਸ ਕੋ

ਸਾਰੇ ਜਗ ਗਾਈ ਜਿਨਿ ਸੋਭਾ ਜਾ ਕੀ ਗਾਈ ਸੋ ਤੋ ਏਕ ਲੋਕ ਕਹਾ ਲੋਕ ਭੇਦੇ ਬੀਸ ਤੀਸ ਕੋ ॥੧੯॥

ਦੋਹਰਾ

ਕੰਸ ਬਾਸਦੇਵੈ ਤਬੈ ਜੋਰਿਓ ਬ︀ਯਾਹ ਸਮਾਜ

ਪ੍ਰਸੰਨ ਭਏ ਸਭ ਧਰਨਿ ਮੈ ਬਾਜਨ ਲਾਗੇ ਬਾਜ ॥੨੦॥

ਅਥ ਦੇਵਕੀ ਕੋ ਬ︀ਯਾਹ ਕਥਨੰ

ਸਵੈਯਾ

ਆਸਨਿ ਦਿਜਨ ਕੋ ਧਰ ਕੈ ਤਰਿ ਤਾ ਕੋ ਨਵਾਇ ਲੈ ਜਾਇ ਬੈਠਾਯੋ

ਕੁੰਕਮ ਕੋ ਘਸ ਕੈ ਕਰਿ ਪੁਰੋਹਿਤ ਬੇਦਨ ਕੀ ਧੁਨਿ ਸਿਉ ਤਿਹ ਲਾਯੋ

ਡਾਰਤ ਫੂਲ ਪੰਚਾਮ੍ਰਿਤਿ ਅਛਤ ਮੰਗਲਚਾਰ ਭਇਓ ਮਨ ਭਾਯੋ

ਭਾਟ ਕਲਾਵੰਤ ਅਉਰ ਗੁਨੀ ਸਭ ਲੈ ਬਖਸੀਸ ਮਹਾ ਜਸੁ ਗਾਯੋ ॥੨੧॥

ਦੋਹਰਾ

ਰੀਤਿ ਬਰਾਤਿਨ ਦੁਲਹ ਕੀ ਬਾਸੁਦੇਵ ਸਭ ਕੀਨ

ਤਬੈ ਕਾਜ ਚਲਬੇ ਨਿਮਿਤ ਮਥੁਰਾ ਮੈ ਮਨੁ ਦੀਨ ॥੨੨॥

ਬਾਸਦੇਵ ਕੋ ਆਗਮਨ ਉਗ੍ਰਸੈਨ ਸੁਨਿ ਲੀਨ

ਚਮੂ ਸਬੈ ਚਤੁਰੰਗਨੀ ਭੇਜਿ ਅਗਾਊ ਦੀਨ ॥੨੩॥

ਸਵੈਯਾ

ਆਪਸ ਮੈ ਮਿਲਬੇ ਹਿਤ ਕਉ ਦਲ ਸਾਜ ਚਲੇ ਧੁਜਨੀ ਪਤਿ ਐਸੇ

ਲਾਲ ਕਰੇ ਪਟ ਪੈ ਡਰ ਕੇਸਰ ਰੰਗ ਭਰੇ ਪ੍ਰਤਿਨਾ ਪਤਿ ਕੈਸੇ

ਰੰਚਕ ਤਾ ਛਬਿ ਢੂੰਢਿ ਲਈ ਕਬਿ ਨੈ ਮਨ ਕੇ ਫੁਨਿ ਭੀਤਰ ਮੈ ਸੇ

ਦੇਖਨ ਕਉਤਕਿ ਬਿਆਹਹਿ ਕੋ ਨਿਕਸੇ ਇਹੁ ਕੁੰਕੁਮ ਆਨੰਦ ਜੈਸੇ ॥੨੪॥

ਦੋਹਰਾ

ਕੰਸ ਅਉਰ ਬਸੁਦੇਵ ਜੂ ਆਪਸਿ ਮੈ ਮਿਲਿ ਅੰਗ

ਤਬੈ ਬਹੁਰਿ ਦੇਵਨ ਲਗੇ ਗਾਰੀ ਰੰਗਾ ਰੰਗ ॥੨੫॥

ਸੋਰਠਾ

ਦੁੰਦਭਿ ਤਬੈ ਬਜਾਇ ਆਏ ਜੋ ਮਥੁਰਾ ਨਿਕਟਿ

ਤਾ ਛਬਿ ਕੋ ਨਿਰਖਾਇ ਹਰਖ ਭਇਓ ਹਰਿਖਾਇ ਕੈ ॥੨੬॥