ਨਭਿ ਬਾਨੀ ਬਾਚ ਕੰਸ ਸੋ

ਕਬਿਤੁ

ਦੁਖ ਕੋ ਹਰਿਨ ਬਿਧ ਸਿਧਿ ਕੇ ਕਰਨ ਰੂਪ ਮੰਗਲ ਧਰਨ ਐਸੋ ਕਹਿਯੋ ਹੈ ਉਚਾਰ ਕੈ

ਲੀਏ ਕਹਾ ਜਾਤ ਤੇਰੋ ਕਾਲ ਹੈ ਰੇ ਮੂੜ ਮਤਿ ਆਠਵੋ ਗਰਭ ਯਾ ਕੋ ਤੋ ਕੋ ਡਾਰੈ ਮਾਰਿ ਹੈ

ਅਚਰਜ ਮਾਨ ਲੀਨੋ ਮਨ ਮੈ ਬਿਚਾਰ ਇਹ ਕਾਢ ਕੈ ਕ੍ਰਿਪਾਨ ਡਾਰੋ ਇਨ ਹੀ ਸੰਘਾਰਿ ਕੈ

ਜਾਹਿੰਗੇ ਛਪਾਇ ਕੈ ਸੁ ਜਾਨੀ ਕੰਸ ਮਨ ਮਾਹਿ ਇਹੈ ਬਾਤ ਭਲੀ ਡਾਰੋ ਜਰ ਹੀ ਉਖਾਰਿ ਕੈ ॥੩੯॥

ਦੋਹਰਾ

ਕੰਸ ਦੋਹੂੰ ਕੇ ਬਧ ਨਮਿਤ ਲੀਨੋ ਖੜਗ ਨਿਕਾਰਿ

ਬਾਸੁਦੇਵ ਅਰੁ ਦੇਵਕੀ ਡਰੇ ਦੋਊ ਨਰ ਨਾਰਿ ॥੪੦॥

ਬਾਸੁਦੇਵ ਬਾਚ ਕੰਸ ਸੋ

ਦੋਹਰਾ

ਬਾਸਦੇਵ ਡਰੁ ਮਾਨ ਕੈ ਤਾ ਸੋ ਕਹੀ ਸੁਨਾਇ

ਜੋ ਯਾ ਹੀ ਤੇ ਜਨਮ ਹੈ ਮਾਰਹੁ ਤਾਕਹੁ ਰਾਇ ॥੪੧॥

ਕੰਸ ਬਾਚ ਮਨ ਮੈ

ਦੋਹਰਾ

ਪੁਤ੍ਰ ਹੇਤ ਕੇ ਭਾਵ ਸੌ ਮਤਿ ਇਹ ਜਾਇ ਛਪਾਇ

ਬੰਦੀਖਾਨੈ ਦੇਉ ਇਨ ਇਹੈ ਬਿਚਾਰੀ ਰਾਇ ॥੪੨॥

ਅਥ ਦੇਵਕੀ ਬਸੁਦੇਵ ਕੈਦ ਕੀਬੋ

ਸਵੈਯਾ

ਡਾਰਿ ਜੰਜੀਰ ਲਏ ਤਿਨ ਪਾਇਨ ਪੈ ਫਿਰਿ ਕੈ ਮਥੁਰਾ ਮਹਿ ਆਯੋ

ਸੋ ਸੁਨਿ ਕੈ ਸਭ ਲੋਗ ਕਥਾ ਅਤਿ ਨਾਮ ਬੁਰੋ ਜਗ ਮੈ ਨਿਕਰਾਯੋ

ਆਨਿ ਰਖੈ ਗ੍ਰਿਹ ਆਪਨ ਮੈ ਰਖਵਾਰੀ ਕੋ ਸੇਵਕ ਲੋਗ ਬੈਠਾਯੋ

ਆਨਿ ਬਡੇਨ ਕੀ ਛਾਡਿ ਦਈ ਕੁਲ ਭੀਤਰ ਆਪਨੋ ਰਾਹ ਚਲਾਯੋ ॥੪੩॥

ਕਬਿਯੋ ਬਾਚ ਦੋਹਰਾ

ਕਿਤਕ ਦਿਵਸ ਬੀਤੇ ਜਬੈ ਕੰਸ ਰਾਜ ਉਤਪਾਤ

ਤਬੈ ਕਥਾ ਅਉਰੈ ਚਲੀ ਕਰਮ ਰੇਖ ਕੀ ਬਾਤ ॥੪੪॥