ਪ੍ਰਥਮ ਪੁਤ੍ਰ ਦੇਵਕੀ ਕੇ ਜਨਮ ਕਥਨੰ ॥
ਦੋਹਰਾ ॥
ਪੁਤ੍ਰ ਭਇਓ ਦੇਵਕੀ ਕੈ ਕੀਰਤਿ ਮਤ ਤਿਹ ਨਾਮੁ ॥
ਬਾਸੁਦੇਵ ਲੈ ਤਾਹਿ ਕੌ ਗਯੋ ਕੰਸ ਕੈ ਧਾਮ ॥੪੫॥
ਸਵੈਯਾ ॥
ਲੈ ਕਰਿ ਤਾਤ ਕੋ ਤਾਤ ਚਲਿਯੋ ਜਬ ਹੀ ਨ੍ਰਿਪ ਕੈ ਦਰ ਊਪਰ ਆਇਓ ॥
ਜਾਇ ਕਹਿਯੋ ਦਰਵਾਨਨ ਸੋ ਤਿਨ ਬੋਲਿ ਕੈ ਭੀਤਰ ਜਾਇ ਜਨਾਇਓ ॥
ਕੰਸ ਕਰੀ ਕਰੁਨਾ ਸਿਸੁ ਦੇਖਿ ਕਹਿਓ ਹਮ ਹੂੰ ਤੁਮ ਕੋ ਬਖਸਾਇਓ ॥
ਫੇਰ ਚਲਿਓ ਗ੍ਰਿਹ ਕੋ ਬਸੁਦੇਵ ਤਊ ਮਨ ਮੈ ਕਛੁ ਨ ਸੁਖੁ ਪਾਇਓ ॥੪੬॥
ਬਸੁਦੇਵ ਬਾਚ ਮਨ ਮੈ ॥
ਦੋਹਰਾ ॥
ਬਾਸੁਦੇਵ ਮਨ ਆਪਨੇ ਕੀਨੋ ਇਹੈ ਬਿਚਾਰ ॥
ਕੰਸ ਮੂੜ ਦੁਰਮਤਿ ਬਡੋ ਯਾ ਕੌ ਡਰਿ ਹੈ ਮਾਰਿ ॥੪੭॥
ਨਾਰਦ ਰਿਖਿ ਬਾਚ ਕੰਸ ਪ੍ਰਤਿ ॥
ਦੋਹਰਾ ॥
ਤਬ ਮੁਨਿ ਆਯੋ ਕੰਸ ਗ੍ਰਿਹਿ ਕਹੀ ਬਾਤ ਸੁਨਿ ਰਾਇ ॥
ਅਸਟ ਲੀਕ ਕਰ ਕੈ ਗਨੀ ਦੀਨੋ ਭੇਦ ਬਤਾਇ ॥੪੮॥
ਅਥ ਭ੍ਰਿਤਨ ਸੌ ਕੰਸ ਬਾਚ ॥
ਸਵੈਯਾ ॥
ਬਾਤ ਸੁਨੀ ਜਬ ਨਾਰਦ ਕੀ ਇਹ ਤੋ ਨ੍ਰਿਪ ਕੇ ਮਨ ਮਾਹਿ ਭਈ ਹੈ ॥
ਮਾਰਹੁ ਜਾਇ ਇਸੈ ਅਬ ਹੀ ਕਰਿ ਭ੍ਰਿਤਨ ਨੈਨ ਕੀ ਸੈਨ ਦਈ ਹੈ ॥
ਦਉਰਿ ਗਏ ਤਿਹ ਆਇਸੁ ਮਾਨ ਕੈ ਬਾਤ ਇਹੈ ਚਲਿ ਲੋਗ ਗਈ ਹੈ ॥
ਪਾਥਰ ਪੈ ਹਨਿ ਕੈ ਘਨ ਜਿਉ ਬਪੁ ਜੀਵਹਿ ਤੇ ਕਰਿ ਭਿੰਨ ਲਈ ਹੈ ॥੪੯॥
ਪ੍ਰਿਥਮ ਪੁਤ੍ਰ ਬਧਹਿ ॥
ਸਵੈਯਾ ॥
ਅਉਰ ਭਯੋ ਸੁਤ ਜੋ ਤਿਹ ਕੇ ਗ੍ਰਿਹਿ ਤਉ ਨ੍ਰਿਪ ਕੰਸ ਮਹਾ ਮਤਿ ਹੀਨੋ ॥
ਸੇਵਕ ਭੇਜ ਦਏ ਤਿਨ ਲਿਆਇ ਕੈ ਪਾਥਰ ਪੈ ਹਨਿ ਕੈ ਫੁਨਿ ਦੀਨੋ ॥
ਸੋਰ ਪਰਿਯੋ ਸਬ ਹੀ ਪੁਰ ਮੈ ਕਬਿ ਨੈ ਤਿਹ ਕੋ ਜਸੁ ਇਉ ਲਖਿ ਲੀਨੋ ॥
ਇੰਦ੍ਰ ਮੂਓ ਸੁਨਿ ਕੈ ਰਨ ਮੈ ਮਿਲ ਕੈ ਸੁਰ ਮੰਡਲ ਰੋਦਨ ਕੀਨੋ ॥੫੦॥
ਅਉਰ ਭਯੋ ਸੁਤ ਜੋ ਤਿਹ ਕੇ ਗ੍ਰਿਹ ਨਾਮ ਧਰਿਓ ਤਿਹ ਕੋ ਤਿਨ ਹੂੰ ਜੈ ॥
ਮਾਰ ਦਯੋ ਸੁਨਿ ਕੈ ਨ੍ਰਿਪ ਕੰਸ ਸੁ ਪਾਥਰ ਪੈ ਹਨਿ ਡਾਰਿਓ ਖੂੰਜੈ ॥
ਸੀਸ ਕੇ ਬਾਰ ਉਖਾਰਤ ਦੇਵਕੀ ਰੋਦਨ ਚੋਰਨ ਤੈ ਘਰਿ ਗੂੰਜੈ ॥
ਜਿਉ ਰੁਤਿ ਅੰਤੁ ਬਸੰਤ ਸਮੈ ਨਭਿ ਕੋ ਜਿਮ ਜਾਤ ਪੁਕਾਰਤ ਕੂੰਜੈ ॥੫੧॥
ਕਬਿਤੁ ॥
ਚਉਥੋ ਪੁਤ੍ਰ ਭਇਓ ਸੋ ਭੀ ਕੰਸ ਮਾਰ ਦਇਓ ਤਿਹ ਸੋਕ ਬੜਵਾ ਕੀ ਲਾਟੈ ਮਨ ਮੈ ਜਗਤ ਹੈ ॥
ਪਰੀ ਹੈਗੀ ਦਾਸੀ ਮਹਾ ਮੋਹ ਹੂੰ ਕੀ ਫਾਸੀ ਬੀਚ ਗਈ ਮਿਟ ਸੋਭਾ ਪੈ ਉਦਾਸੀ ਹੀ ਪਗਤ ਹੈ ॥
ਕੈਧੋ ਤੁਮ ਨਾਥ ਹ੍ਵੈ ਸਨਾਥ ਹਮ ਹੂੰ ਪੈ ਹੂੰਜੈ ਪਤਿ ਕੀ ਨ ਗਤਿ ਔਰ ਤਨ ਕੀ ਨ ਗਤਿ ਹੈ ॥
ਭਈ ਉਪਹਾਸੀ ਦੇਹ ਪੂਤਨ ਬਿਨਾਸੀ ਅਬਿਨਾਸੀ ਤੇਰੀ ਹਾਸੀ ਨ ਹਮੈ ਗਾਸੀ ਸੀ ਲਗਤ ਹੈ ॥੫੨॥
ਸਵੈਯਾ ॥
ਪਾਚਵੋ ਪੁਤ੍ਰ ਭਯੋ ਸੁਨਿ ਕੰਸ ਸੁ ਪਾਥਰ ਸੋ ਹਨਿ ਮਾਰਿ ਦਯੋ ਹੈ ॥
ਸ੍ਵਾਸ ਗਯੋ ਨਭਿ ਕੇ ਮਗ ਮੈ ਤਨ ਤਾ ਕੋ ਕਿਧੌ ਜਮੁਨਾ ਮੈ ਗਯੋ ਹੈ ॥
ਸੋ ਸੁਨਿ ਕੈ ਪੁਨਿ ਸ੍ਰੋਨਨ ਦੇਵਕੀ ਸੋਕ ਸੋ ਸਾਸ ਉਸਾਸ ਲਯੋ ਹੈ ॥
ਮੋਹ ਭਯੋ ਅਤਿ ਤਾ ਦਿਨ ਮੈ ਮਨੋ ਯਾਹੀ ਤੇ ਮੋਹ ਪ੍ਰਕਾਸ ਭਯੋ ਹੈ ॥੫੩॥
ਦੇਵਕੀ ਬੇਨਤੀ ਬਾਚ ॥
ਕਬਿਤੁ ॥
ਪੁਤ੍ਰ ਭਇਓ ਛਠੋ ਬੰਸ ਸੋ ਭੀ ਮਾਰਿ ਡਾਰਿਓ ਕੰਸ ਦੇਵਕੀ ਪੁਕਾਰੀ ਨਾਥ ਬਾਤ ਸੁਨਿ ਲੀਜੀਐ ॥
ਕੀਜੀਐ ਅਨਾਥ ਨ ਸਨਾਥ ਮੇਰੇ ਦੀਨਾਨਾਥ ਹਮੈ ਮਾਰ ਦੀਜੀਐ ਕਿ ਯਾ ਕੋ ਮਾਰ ਦੀਜੀਐ ॥
ਕੰਸ ਬਡੋ ਪਾਪੀ ਜਾ ਕੋ ਲੋਭ ਭਯੋ ਜਾਪੀ ਸੋਈ ਕੀਜੀਐ ਹਮਾਰੀ ਦਸਾ ਜਾ ਤੇ ਸੁਖੀ ਜੀਜੀਐ ॥
ਸ੍ਰੋਨਨ ਮੈ ਸੁਨਿ ਅਸਵਾਰੀ ਗਜ ਵਾਰੀ ਕਰੋ ਲਾਈਐ ਨ ਢੀਲ ਅਬ ਦੋ ਮੈ ਏਕ ਕੀਜੀਐ ॥੫੪॥