ਕੰਸ ਬਾਚ ਤ੍ਰਿਣਾਵਰਤ ਸੋ

ਅੜਿਲ

ਜਬੈ ਪੂਤਨਾ ਹਨੀ ਸੁਨੀ ਗੋਕੁਲ ਬਿਖੈ

ਤ੍ਰਿਣਾਵਰਤ ਸੋ ਕਹਿਯੋ ਜਾਹੁ ਤਾ ਕੋ ਤਿਖੈ

ਨੰਦ ਬਾਲ ਕੋ ਮਾਰੋ ਐਸੇ ਪਟਕਿ ਕੈ

ਹੋ ਪਾਥਰ ਜਾਣੁ ਚਲਾਈਐ ਕਰ ਸੋ ਝਟਕਿ ਕੈ ॥੧੦੭॥

ਸਵੈਯਾ

ਕੰਸਹਿ ਕੈ ਤਸਲੀਮ ਚਲਿਯੋ ਹੈ ਤ੍ਰਿਣਾਵਰਤ ਸੀਘਰ ਦੈ ਗੋਕੁਲ ਆਯੋ

ਬਉਡਰ ਕੋ ਤਬ ਰੂਪ ਧਰਿਯੋ ਧਰਨੀ ਪਰ ਕੈ ਬਲ ਪਉਨ ਬਹਾਯੋ

ਆਗਮ ਜਾਨ ਕੈ ਭਾਰੀ ਭਯੋ ਹਰਿ ਮਾਰਿ ਤਬੈ ਵਹ ਭੂਮਿ ਪਰਾਯੋ

ਪੂਰ ਭਏ ਦ੍ਰਿਗ ਮੂੰਦ ਕੈ ਲੋਕਨ ਲੈ ਹਰਿ ਕੋ ਨਭਿ ਕੇ ਮਗ ਧਾਯੋ ॥੧੦੮॥

ਜਉ ਹਰਿ ਜੀ ਨਭਿ ਬੀਚ ਗਯੋ ਕਰ ਤਉ ਅਪਨੇ ਬਲ ਕੋ ਤਨ ਚਟਾ

ਰੂਪ ਭਯਾਨਕ ਕੋ ਧਰਿ ਕੈ ਮਿਲਿ ਜੁਧ ਕਰਿਯੋ ਤਬ ਰਾਛਸ ਫਟਾ

ਫੇਰਿ ਸੰਭਾਰ ਦਸੋ ਨਖ ਆਪਨੇ ਕੈ ਕੈ ਤੁਰਾ ਸਿਰ ਸਤ੍ਰ ਕੋ ਕਟਾ

ਰੁੰਡ ਗਿਰਿਯੋ ਜਨੁ ਪੇਡਿ ਗਿਰਿਯੋ ਇਮ ਮੁੰਡ ਪਰਿਯੋ ਜਨੁ ਡਾਰ ਤੇ ਖਟਾ ॥੧੦੯॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਤ੍ਰਿਣਾਵਰਤ ਬਧਹ ਸਮਾਪਤਮ