ਸਵੈਯਾ ॥
ਕਾਨ੍ਰਹ ਬਿਨਾ ਜਨ ਗੋਕੁਲ ਕੇ ਬਹੁ ਆਜਿਜ ਹੋਇ ਇਕਤ੍ਰ ਢੂੰਡਾਯੋ ॥
ਦੁਆਦਸ ਕੋਸ ਪੈ ਜਾਇ ਪਰਿਯੋ ਹੁਤੋ ਖੋਜਤ ਖੋਜਤ ਪੈ ਮਿਲਿ ਪਾਯੋ ॥
ਲਾਇ ਲੀਯੋ ਹੀਯ ਸੋ ਸਭ ਹੀ ਤਬ ਹੀ ਮਿਲਿ ਕੈ ਉਨ ਮੰਗਲ ਗਾਯੋ ॥
ਤਾ ਛਬਿ ਕੋ ਜਸੁ ਉਚ ਮਹਾ ਕਬਿ ਨੇ ਮੁਖ ਤੇ ਇਮ ਭਾਖਿ ਸੁਨਾਯੋ ॥੧੧੦॥
ਦੈਤ ਕੋ ਰੂਪ ਭਯਾਨਕ ਦੇਖ ਕੈ ਗੋਪ ਸਭੌ ਮਨ ਮੈ ਡਰੁ ਕੀਆ ॥
ਮਾਨਸ ਕੀ ਕਹ ਹੈ ਗਨਤੀ ਸੁਰ ਰਾਜਹਿ ਕੋ ਪਿਖਿ ਫਾਟਤ ਹੀਆ ॥
ਐਸੋ ਮਹਾ ਬਿਕਰਾਲ ਸਰੂਪ ਤਿਸੈ ਹਰਿ ਨੇ ਛਿਨ ਮੈ ਹਨਿ ਲੀਆ ॥
ਆਇ ਸੁਨਿਓ ਅਪੁਨੇ ਗ੍ਰਿਹ ਮੈ ਤਿਹ ਕੋ ਬਿਰਤਾਤ ਸਭੈ ਕਹਿ ਦੀਆ ॥੧੧੧॥
ਦੈ ਬਹੁ ਬਿਪਨ ਕੋ ਤਬ ਦਾਨ ਸੁ ਖੇਲਤ ਹੈ ਸੁਤ ਸੋ ਫੁਨਿ ਮਾਈ ॥
ਅੰਗੁਲ ਕੈ ਮੁਖ ਸਾਮੁਹਿ ਹੋਤ ਹੀ ਲੇਤ ਭਲੇ ਹਰਿ ਜੀ ਮੁਸਕਾਈ ॥
ਆਨੰਦ ਹੋਤ ਮਹਾ ਜਸੁਦਾ ਮਨਿ ਅਉਰ ਕਹਾ ਕਹੋ ਤੋਹਿ ਬਡਾਈ ॥
ਤਾ ਛਬਿ ਕੀ ਉਪਮਾ ਅਤਿ ਪੈ ਕਬਿ ਕੇ ਮਨ ਮੈ ਤਨ ਤੇ ਅਤਿ ਭਾਈ ॥੧੧੨॥
ਅਥ ਸਾਰੀ ਬਿਸ੍ਵ ਮੁਖ ਮੋ ਕ੍ਰਿਸਨ ਜੀ ਜਸੋਧਾ ਕੋ ਦਿਖਾਈ ॥
ਸਵੈਯਾ ॥
ਮੋਹਿ ਬਢਾਇ ਮਹਾ ਮਨ ਮੈ ਹਰਿ ਕੌ ਲਗੀ ਫੇਰਿ ਖਿਲਾਵਨ ਮਾਈ ॥
ਤਉ ਹਰਿ ਜੀ ਮਨ ਮਧ ਬਿਚਾਰਿ ਸਿਤਾਬ ਲਈ ਮੁਖਿ ਮਾਹਿ ਜੰਭਾਈ ॥
ਚਕ੍ਰਤ ਹੋਇ ਰਹੀ ਜਸੁਧਾ ਮਨ ਮਧਿ ਭਈ ਤਿਹ ਕੇ ਦੁਚਿਤਾਈ ॥
ਮਾਇ ਸੁ ਢਾਪਿ ਲਈ ਤਬ ਹੀ ਸਭ ਬਿਸਨ ਮਯਾ ਤਿਨ ਜੋ ਲਖਿ ਪਾਈ ॥੧੧੩॥
ਕਾਨ੍ਰਹ ਚਲੇ ਘੁੰਟੂਆ ਘਰ ਭੀਤਰ ਮਾਤ ਕਰੈ ਉਪਮਾ ਤਿਹ ਚੰਗੀ ॥
ਲਾਲਨ ਕੀ ਮਨਿ ਲਾਲ ਕਿਧੌ ਨੰਦ ਧੇਨ ਸਭੈ ਤਿਹ ਕੇ ਸਭ ਸੰਗੀ ॥
ਲਾਲ ਭਈ ਜਸੁਦਾ ਪਿਖਿ ਪੁਤ੍ਰਹਿੰ ਜਿਉ ਘਨਿ ਮੈ ਚਮਕੈ ਦੁਤਿ ਰੰਗੀ ॥
ਕਿਉ ਨਹਿ ਹੋਵੈ ਪ੍ਰਸੰਨ︀ਯ ਸੁ ਮਾਤ ਭਯੋ ਜਿਨ ਕੇ ਗ੍ਰਿਹਿ ਤਾਤ ਤ੍ਰਿਭੰਗੀ ॥੧੧੪॥
ਰਾਹਿ ਸਿਖਾਵਨ ਕਾਜ ਗਡੀਹਰਿ ਗੋਪ ਮਨੋ ਮਿਲ ਕੈ ਸੁ ਬਨਾਯੋ ॥
ਕਾਨਹਿ ਕੋ ਤਿਹ ਉਪਰ ਬਿਠਾਇ ਕੈ ਆਪਨੇ ਆਙਨ ਬੀਚ ਧਵਾਯੋ ॥
ਫੇਰਿ ਉਠਾਇ ਲਯੋ ਜਸੁਦਾ ਉਰ ਮੋ ਗਹਿ ਕੈ ਪਯ ਪਾਨ ਕਰਾਯੋ ॥
ਸੋਇ ਰਹੇ ਹਰਿ ਜੀ ਤਬ ਹੀ ਕਬਿ ਨੇ ਅਪੁਨੇ ਮਨ ਮੈ ਸੁਖ ਪਾਯੋ ॥੧੧੫॥
ਦੋਹਰਾ ॥
ਜਬ ਹੀ ਨਿੰਦ੍ਰਾ ਛੁਟ ਗਈ ਹਰੀ ਉਠੇ ਤਤਕਾਲ ॥
ਖੇਲ ਖਿਲਾਵਨ ਸੋ ਕਰਿਯੋ ਲੋਚਨ ਜਾਹਿ ਬਿਸਾਲ ॥੧੧੬॥
ਇਸੀ ਭਾਤਿ ਸੋ ਕ੍ਰਿਸਨ ਜੀ ਖੇਲ ਕਰੇ ਬ੍ਰਿਜ ਮਾਹਿ ॥
ਅਬ ਪਗ ਚਲਤਿਯੋ ਕੀ ਕਥਾ ਕਹੋਂ ਸੁਨੋ ਨਰ ਨਾਹਿ ॥੧੧੭॥
ਸਵੈਯਾ ॥
ਸਾਲ ਬਿਤੀਤ ਭਯੋ ਜਬ ਹੀ ਤਬ ਕਾਨ੍ਰਹ ਭਯੋ ਬਲ ਕੈ ਪਗ ਮੈ ॥
ਜਸੁ ਮਾਤ ਪ੍ਰਸੰਨ︀ਯ ਭਈ ਮਨ ਮੈ ਪਿਖਿ ਧਾਵਤ ਪੁਤ੍ਰਹਿ ਕੋ ਮਗ ਮੈ ॥
ਬਾਤ ਕਰੀ ਇਹ ਗੋਪਿਨ ਸੋ ਪ੍ਰਭਾ ਫੈਲ ਰਹੀ ਸੁ ਸਭੈ ਜਗ ਮੈ ॥
ਜਨੁ ਸੁੰਦਰਤਾ ਅਤਿ ਮਾਨੁਖ ਕੋ ਸਬ ਧਾਇ ਧਸੀ ਹਰਿ ਕੈ ਨਗ ਮੈ ॥੧੧੮॥
ਗੋਪਿਨ ਸੋ ਮਿਲ ਕੈ ਹਰਿ ਜੀ ਜਮੁਨਾ ਤਟਿ ਖੇਲ ਮਚਾਵਤ ਹੈ ॥
ਜਿਮ ਬੋਲਤ ਹੈ ਖਗ ਬੋਲਤ ਹੈ ਜਿਮ ਧਾਵਤ ਹੈ ਤਿਮ ਧਾਵਤ ਹੈ ॥
ਫਿਰਿ ਬੈਠਿ ਬਰੇਤਨ ਮਧ ਮਨੋ ਹਰਿ ਸੋ ਵਹ ਤਾਲ ਬਜਾਵਤ ਹੈ ॥
ਕਬਿ ਸ︀ਯਾਮ ਕਹੈ ਤਿਨ ਕੀ ਉਪਮਾ ਸੁਭ ਗੀਤ ਭਲੇ ਮੁਖ ਗਾਵਤ ਹੈ ॥੧੧੯॥
ਕੁੰਜਨ ਮੈ ਜਮੁਨਾ ਤਟਿ ਪੈ ਮਿਲਿ ਗੋਪਿਨ ਸੋ ਹਰਿ ਖੇਲਤ ਹੈ ॥
ਤਰਿ ਕੈ ਤਬ ਹੀ ਸਿਗਰੀ ਜਮੁਨਾ ਹਟਿ ਮਧਿ ਬਰੇਤਨ ਪੇਲਤ ਹੈ ॥
ਫਿਰਿ ਕੂਦਤ ਹੈ ਜੁ ਮਨੋ ਨਟ ਜਿਉ ਜਲ ਕੋ ਹਿਰਦੇ ਸੰਗਿ ਰੇਲਤ ਹੈ ॥
ਫਿਰਿ ਹ੍ਵੈ ਹੁਡੂਆ ਲਰਕੇ ਦੁਹੂੰ ਓਰ ਤੇ ਆਪਸਿ ਮੈ ਸਿਰ ਮੇਲਤ ਹੈ ॥੧੨੦॥
ਆਇ ਜਬੈ ਹਰਿ ਜੀ ਗ੍ਰਿਹਿ ਆਪਨੇ ਖਾਇ ਕੈ ਭੋਜਨ ਖੇਲਨ ਲਾਗੇ ॥
ਮਾਤ ਕਹੈ ਨ ਰਹੈ ਘਰਿ ਭੀਤਰਿ ਬਾਹਰਿ ਕੋ ਤਬ ਹੀ ਉਠਿ ਭਾਗੇ ॥
ਸ︀ਯਾਮ ਕਹੈ ਤਿਨ ਕੀ ਉਪਮਾ ਬ੍ਰਿਜ ਕੇ ਪਤਿ ਬੀਥਿਨ ਮੈ ਅਨੁਰਾਗੇ ॥
ਖੇਲ ਮਚਾਇ ਦਯੋ ਲੁਕ ਮੀਚਨ ਗੋਪ ਸਭੈ ਤਿਹ ਕੇ ਰਸਿ ਪਾਗੇ ॥੧੨੧॥
ਖੇਲਤ ਹੈ ਜਮੁਨਾ ਤਟ ਪੈ ਮਨ ਆਨੰਦ ਕੈ ਹਰਿ ਬਾਰਨ ਸੋ ॥
ਚੜਿ ਰੂਖ ਚਲਾਵਤ ਸੋਟ ਕਿਧੋ ਸੋਊ ਧਾਇ ਕੈ ਲਿਆਵੈ ਗੁਆਰਨ ਕੋ ॥
ਕਬਿ ਸ︀ਯਾਮ ਲਖੀ ਤਿਨ ਕੀ ਉਪਮਾ ਮਨੋ ਮਧਿ ਅਨੰਤ ਅਪਾਰਨ ਸੋ ॥
ਬਲ ਜਾਤ ਸਬੈ ਮੁਨਿ ਦੇਖਨ ਕੌ ਕਰਿ ਕੈ ਬਹੁ ਜੋਗ ਹਜਾਰਨ ਸੋ ॥੧੨੨॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਗੋਪਿਨ ਸੋ ਖੇਲਬੋ ਬਰਨਨੰ ॥