ਇਤਿ ਸ੍ਰੀ ਦਸਮ ਸਿਕੰਧੇ ਪੁਰਾਣੇ ਬਚਿਤ੍ਰ ਨਾਟਕ ਕ੍ਰਿਸਨਾਵਤਾਰੇ ਧੇਨਕ ਦੈਤ ਬਧਹਿ ॥
ਸਵੈਯਾ ॥
ਦੈਤ ਹਨ︀ਯੋ ਚਤੁਰੰਗ ਚਮੂੰ ਸੁਨਿ ਦੇਵ ਕਰੈ ਮਿਲਿ ਕਾਨ੍ਰਹ ਬਡਾਈ ॥
ਭਛ ਸਭੈ ਫਲ ਗਵਾਰ ਚਲੇ ਗ੍ਰਿਹਿ ਧੂਰ ਪਰੀ ਮੁਖ ਪੈ ਛਬਿ ਛਾਈ ॥
ਤਾ ਛਬਿ ਕੀ ਉਪਮਾ ਅਤਿ ਹੀ ਕਬਿ ਨੇ ਮੁਖ ਤੇ ਇਮ ਭਾਖਿ ਸੁਣਾਈ ॥
ਧਾਵਤ ਘੋਰਨ ਕੀ ਪਗ ਕੀ ਰਜ ਛਾਇ ਲਏ ਰਵਿ ਸੀ ਛਬਿ ਪਾਈ ॥੨੦੧॥
ਸੈਨ ਸਨੈ ਹਨਿ ਦੈਤ ਗਯੋ ਗ੍ਰਿਹਿ ਗੋਪ ਗਏ ਗੁਪੀਆ ਸਭ ਆਈ ॥
ਮਾਤ ਪ੍ਰਸੰਨਿ ਭਈ ਮਨ ਮੈ ਤਿਹ ਕੀ ਜੁ ਕਰੈ ਬਹੁ ਭਾਤਿ ਬਡਾਈ ॥
ਚਾਵਰ ਦੂਧ ਕਰਿਯੋ ਖਾਹਿਬੇ ਕਹੁ ਖਾਇ ਬਹੂ ਤਿਹ ਦੇਹ ਬਧਾਈ ॥
ਹੋਇ ਬਡੀ ਤੁਮਰੀ ਚੁਟੀਆ ਇਹ ਤੇ ਫੁਨਿ ਬਾਤ ਸਭੈ ਮਿਲਿ ਚਾਈ ॥੨੦੨॥
ਭੋਜਨ ਕੈ ਟਿਕ ਗੇ ਹਰਿ ਜੀ ਪਲਕਾ ਪਰ ਅਉਰ ਕਰੈ ਜੁ ਕਹਾਨੀ ॥
ਰਾਜ ਗਯੋ ਤਰਨੋ ਮਗੁ ਰੈਨ ਲਹਿਯੋ ਸੁ ਲਗਿਯੋ ਵਹ ਪੀਅਨ ਪਾਨੀ ॥
ਰਾਤਿ ਪਰੀ ਤਬ ਹੀ ਭਰਿਭੈ ਤਿਨ ਸ੍ਰਉਨ ਸੁਨੀ ਅਪਨੇ ਇਹ ਬਾਨੀ ॥
ਜਾਹੁ ਕਹਿਯੋ ਤਿਨ ਤਉ ਹਰਿ ਗਯੋ ਗ੍ਰਿਹ ਜਾਇ ਮਿਲਿਯੋ ਅਪਨੀ ਪਟਰਾਨੀ ॥੨੦੩॥
ਸੋਇ ਗਏ ਹਰਿ ਪ੍ਰਾਤ ਭਏ ਫਿਰਿ ਲੈ ਬਛਰੇ ਬਨ ਗੇ ਗਿਰਧਾਰੀ ॥
ਮਧਿ ਭਏ ਰਵਿ ਕੇ ਜਮੁਨਾ ਤਟਿ ਧਾਇ ਗਏ ਜਹ ਥੋ ਸਰ ਭਾਰੀ ॥
ਗੋ ਬਛਰੇ ਅਰੁ ਗੋਪ ਸਭੈ ਗਿਰਗੇ ਸਭ ਪ੍ਰਾਨ ਡਸੇ ਜਬ ਕਾਰੀ ॥
ਧਾਇ ਕਹਿਯੋ ਮੁਸਲੀ ਪ੍ਰਭ ਪੈ ਸਭ ਸੈਨ ਸਖਾ ਤੁਮਰੀ ਹਰਿ ਮਾਰੀ ॥੨੦੪॥
ਦੋਹਰਾ ॥
ਕ੍ਰਿਪਾ ਦ੍ਰਿਸਟਿ ਚਿਤਵੀ ਤਿਨੈ ਜੀਵ ਉਠੇ ਤਤਕਾਲ ॥
ਗਊ ਸਭੈ ਅਰੁ ਸੁਤ ਤਿਨੈ ਅਉ ਫੁਨਿ ਸਭੈ ਗੁਪਾਲ ॥੨੦੫॥
ਉਠਿ ਪਾਇਨ ਲਾਗੇ ਤਬੈ ਕਰਹਿੰ ਬਡਾਈ ਸੋਇ ॥
ਜੀਅ ਦਾਨ ਹਮ ਕੋ ਦਯੋ ਇਹ ਤੇ ਬਡੋ ਨ ਕੋਇ ॥੨੦੬॥
ਅਥ ਕਾਲੀ ਨਾਗ ਨਾਥਬੋ ॥
ਦੋਹਰਾ ॥
ਗੋਪ ਜਾਨ ਕੈ ਆਪਨੇ ਕੀਨੇ ਮਨੈ ਬਿਚਾਰ ॥
ਦੁਸਟ ਨਾਗ ਸਰ ਮੈ ਬਸੇ ਤਾ ਕੋ ਲੇਉ ਨਿਕਾਰ ॥੨੦੭॥
ਸਵੈਯਾ ॥
ਊਚ ਕਦੰਮਹਿ ਕੋ ਤਰੁ ਥੋ ਤਿਹ ਪੈ ਚੜਿ ਕੈ ਹਰਿ ਕੂਦ ਪਰਿਓ ॥
ਤਿਨ ਸੰਕ ਕਰੀ ਮਨ ਮੈ ਨ ਕਛੂ ਫੁਨਿ ਧੀਰਜ ਗਾਢ ਧਰਿਯੋ ਨ ਟਰਿਓ ॥
ਮਨੁਖੋਸਤ ਲੌ ਜਲ ਉਚ ਭਯੋ ਨਿਕਸਿਯੋ ਤਬ ਨਾਗ ਬਡੋ ਨ ਡਰਿਯੋ ॥
ਪਟ ਪੀਤ ਧਰੇ ਤਨ ਪੈ ਨਰ ਦੇਖਿ ਮਹਾ ਬਲਿ ਕੈ ਤਿਨ ਜੁਧ ਕਰਿਯੋ ॥੨੦੮॥
ਬਾਧ ਲਯੋ ਹਰਿ ਕੋ ਤਨ ਸੋ ਕਰ ਕ੍ਰੁਧ ਕਿਧੋ ਤਿਹ ਕੋ ਤਨ ਕਾਟੇ ॥
ਢੀਲੋ ਰਹਿਯੋ ਹੁਇ ਪੈ ਹਰਿ ਜੀ ਪਿਖਿ ਯਾ ਰਨ ਕੇ ਹੀਯਰੇ ਫੁਨਿ ਫਾਟੇ ॥
ਰੋਵਤ ਆਵਤ ਹੈ ਪਤਨੀ ਬ੍ਰਿਜ ਠੋਕਤ ਮੂੰਡ ਉਖਾਰਤ ਝਾਟੇ ॥
ਆਇ ਹੈ ਮਾਰ ਉਸੈ ਨਹੀ ਰੋਵਹੁ ਨੰਦ ਇਹੈ ਕਹਿ ਕੈ ਇਨ ਡਾਟੇ ॥੨੦੯॥
ਕਾਨ੍ਰਹਿ ਲਪੇਟ ਬਡੋ ਵਹ ਪੰਨਗ ਫੂਕਤ ਹੈ ਕਰਿ ਕ੍ਰੁਧਹਿ ਕੈਸੇ ॥
ਜਿਉ ਧਨ ਪਾਤ੍ਰ ਗਏ ਧਨ ਤੇ ਅਤਿ ਝੂਰਤ ਲੇਤ ਉਸਾਸਨ ਤੈਸੇ ॥
ਬੋਲਤ ਜਿਉ ਧਮੀਆ ਹਰਿ ਮੈ ਸੁਰ ਕੈ ਮਧਿ ਸਵਾਸ ਭਰੇ ਵਹ ਐਸੇ ॥
ਭੂਭਰ ਬੀਚ ਪਰੇ ਜਲ ਜਿਉ ਤਿਹ ਤੇ ਫੁਨਿ ਹੋਤ ਮਹਾ ਧੁਨਿ ਜੈਸੇ ॥੨੧੦॥
ਚਕ੍ਰਤ ਹੋਇ ਰਹੇ ਬ੍ਰਿਜ ਬਾਲਕ ਮਾਰ ਲਏ ਹਰਿ ਜੀ ਇਹ ਨਾਗੈ ॥
ਦਛਨ ਤੀਅ ਭੁਜਾ ਗਹਿ ਕੈ ਇਹ ਮਤਿ ਲਗੈ ਦੁਖ ਅਉ ਸੁਖ ਭਾਗੈ ॥
ਖੋਜਤ ਖੋਜਤ ਸਭੈ ਬ੍ਰਿਜ ਕੇ ਜਨ ਕਉਤਕ ਦੇਖਿ ਲਯੋ ਇਹ ਆਗੈ ॥
ਸ︀ਯਾਮਹਿ ਸ︀ਯਾਮ ਬਡੋ ਅਹਿ ਕਾਟਤ ਜਿਉ ਰੁਚ ਕੈ ਨਰ ਖਾਵਤ ਸਾਗੈ ॥੨੧੧॥
ਰੋਵਨ ਲਾਗ ਜਬੈ ਜਸੁਦਾ ਚੁਪ ਤਾਹਿ ਕਰਾਵਤ ਪੈ ਜੁ ਅਲੀ ਹੈ ॥
ਦੈਤ ਤ੍ਰਿਨਾਵ੍ਰਤ ਅਉਰ ਬਕੀ ਵ ਬਕਾਸੁਰ ਹਨੇ ਇਹ ਕਾਨ੍ਰਹ ਬਲੀ ਹੈ ॥
ਆਇ ਹੈ ਮਾਰ ਅਬੈ ਇਹ ਸਾਪਹਿ ਬੋਲਿ ਉਠਿਓ ਇਹ ਭਾਤ ਹਲੀ ਹੈ ॥
ਤੋਰ ਡਰੈ ਸਭ ਹੀ ਇਹ ਕੇ ਫਨਿ ਪੈ ਕਰੁਨਾ ਨਿਧਿ ਜੋਰ ਛਲੀ ਹੈ ॥੨੧੨॥
ਕਬਿਯੋ ਬਾਚ ॥
ਸਵੈਯਾ ॥
ਜਾਨਿ ਦੁਖੀ ਅਪਨ੍ਰਯੋ ਜਨ ਕੌ ਅਪਨੋ ਤਨ ਤਾ ਤੈ ਛਡਾਇ ਲਯੋ ਹੈ ॥
ਬਕਤ੍ਰ ਬਿਲੋਕ ਬਡੋ ਵਹ ਪੰਨਗ ਪੈ ਮਨ ਭੀਤਰ ਕ੍ਰੁਧ ਭਯੋ ਹੈ ॥
ਸਉ ਫਨ ਕੋ ਸੁ ਫੁਲਾਇ ਉਚਾਇ ਕੈ ਸਾਮੁਹਿ ਤਾਹਿ ਕੇ ਧਾਇ ਗਯੋ ਹੈ ॥
ਕੂਦ ਕੈ ਕਾਨ੍ਰਹ ਬਚਾਇ ਕੈ ਦਾਵਹਿ ਉਪਰਿ ਮਾਥ ਜੁ ਠਾਢੋ ਭਯੋ ਹੈ ॥੨੧੩॥
ਕੂਦਤ ਹੈ ਚੜਿ ਸਿਰ ਊਪਰਿ ਸ੍ਰਉਨ ਸੰਬੂਹ ਚਲੈ ਸਿਰ ਤਾ ਤੇ ॥
ਪ੍ਰਾਨ ਲਗੇ ਛੁਟਨੇ ਜਬ ਹੀ ਛਿਨ ਮੈਨ ਗਈ ਉਡ ਕੈ ਮੁਖਰਾ ਤੇ ॥
ਤਉ ਹਰਿ ਜੀ ਬਲਿ ਕੈ ਤਨ ਕੋ ਸਰ ਤੀਰ ਨਿਕਾਸ ਲਯੋ ਬਹੁ ਭਾਤੇ ॥
ਜਾਤ ਬਡੋ ਸਰ ਤੀਰ ਬਹਿਯੋ ਰਸਰੇ ਬੰਧ ਖੈਚਤ ਹੈ ਚਹੂੰ ਘਾਤੇ ॥੨੧੪॥