ਕਾਲੀ ਨਾਗ ਕੀ ਤ੍ਰਿਯੋ ਬਾਚ ॥
ਸਵੈਯਾ ॥
ਤਉ ਤਿਹ ਕੀ ਤ੍ਰਿਯਾ ਸਭ ਹੀ ਸੁਤ ਅੰਜੁਲ ਜੋਰ ਕੈ ਯੌ ਘਿਘਯਾਵੈ ॥
ਰਛ ਕਰੋ ਇਹ ਕੀ ਹਰਿ ਜੀ ਤੁਮ ਪੈ ਬਰੁ ਦਾਨ ਇਹੈ ਹਮ ਪਾਵੈ ॥
ਅੰਮ੍ਰਿਤ ਦੇਤ ਵਹੈ ਹਮ ਲਿਆਵਤ ਬਿਖ ਦਈ ਵਹ ਹੀ ਹਮ ਲਿਆਵੈ ॥
ਦੋਸ ਨਹੀ ਹਮਰੇ ਪਤਿ ਕੋ ਕਛੁ ਬਾਤ ਕਹੈ ਅਰੁ ਸੀਸ ਝੁਕਾਵੈ ॥੨੧੫॥
ਤ੍ਰਾਸ ਬਡੋ ਅਹਿ ਕੇ ਰਿਪੁ ਕੋ ਕਰਿ ਭਾਗਿ ਸਰਾ ਮਧਿ ਆਇ ਛਪੇ ਥੇ ॥
ਗਰਬੁ ਬਡੋ ਹਮਰੇ ਪਤਿ ਮੈ ਅਬ ਜਾਨਿ ਹਮੈ ਹਰਿ ਨਾਹਿ ਜਪੇ ਥੇ ॥
ਹੇ ਜਗ ਕੇ ਪਤਿ ਹੇ ਕਰੁਨਾ ਨਿਧਿ ਤੈ ਦਸ ਰਾਵਨ ਸੀਸ ਕਪੇ ਥੇ ॥
ਮੂਰਖ ਬਾਤ ਜਨੀ ਨ ਕਛੂ ਪਰਵਾਰ ਸਨੈ ਹਮ ਇਉ ਹੀ ਖਪੇ ਥੇ ॥੨੧੬॥
ਕਾਨ੍ਰਹ ਬਾਚ ਕਾਲੀ ਸੋ ॥
ਸਵੈਯਾ ॥
ਬੋਲਿ ਉਠਿਓ ਤਬ ਇਉ ਹਰਿ ਜੀ ਅਬ ਛਾਡਤ ਹਉ ਤੁਮ ਦਛਨਿ ਜਈਯੋ ॥
ਰੰਚਕ ਨ ਬਸੀਯੋ ਸਰ ਮੈ ਸਭ ਹੀ ਸੁਤ ਲੈ ਸੰਗ ਬਾਟਹਿ ਪਈਯੋ ॥
ਸੀਘ੍ਰਤਾ ਐਸੀ ਕਰੋ ਤੁਮ ਹੂੰ ਤਿਰੀਆ ਲਈਯੋ ਅਰੁ ਨਾਮੁ ਸੁ ਲਈਯੋ ॥
ਛੋਡਿ ਦਯੋ ਹਰਿ ਨਾਗ ਬਡੋ ਥਕਿ ਜਾਇ ਕੈ ਮਧਿ ਬਰੇਤਨ ਪਈਯੋ ॥੨੧੭॥
ਕਬਿਯੋ ਬਾਚ ॥
ਸਵੈਯਾ ॥
ਹੇਰਿ ਬਡੋ ਹਰਿ ਭੈ ਵਹ ਪੰਨਗ ਪੈ ਅਪਨੇ ਗ੍ਰਿਹ ਕੋ ਉਠਿ ਭਾਗਾ ॥
ਬਾਰੂ ਕੇ ਮਧਿ ਗਯੋ ਪਰ ਕੈ ਜਨ ਸੋਇ ਰਹਿਯੋ ਸੁਖ ਕੈ ਨਿਸਿ ਜਾਗਾ ॥
ਗਰਬ ਗਯੋ ਗਿਰ ਕੈ ਤਿਹ ਕੋ ਰਨ ਕੈ ਹਰਿ ਕੇ ਰਸ ਸੋ ਅਨੁਰਾਗਾ ॥
ਲੇਟ ਰਹਿਓ ਕਰ ਕੇ ਉਪਮਾ ਇਹ ਡਾਰਿ ਚਲੇ ਕਿਰਸਾਨ ਸੁਹਾਗਾ ॥੨੧੮॥
ਸੁਧਿ ਭਈ ਜਬ ਹੀ ਉਹ ਕੋ ਤਬ ਹੀ ਉਠ ਕੈ ਹਰਿ ਪਾਇਨ ਲਾਗਿਓ ॥
ਪਉਢਿ ਰਹਿਓ ਥਕ ਕੈ ਸੁਨਿ ਮੋ ਪਤਿ ਪਾਇ ਲਗਿਓ ਜਬ ਹੀ ਫੁਨਿ ਜਾਗਿਓ ॥
ਦੀ ਧਰਿ ਮੋਰਿ ਸੁ ਨੈਕੁ ਬਿਖੈ ਤੁਮ ਕਾਨ੍ਰਹ ਕਹੀ ਤਿਹ ਕੋ ਉਠਿ ਭਾਗਿਓ ॥
ਦੇਖਿ ਲਤਾ ਤੁਮ ਕਉ ਨ ਬਧੈ ਮਮ ਬਾਹਨ ਮੋ ਰਸ ਮੋ ਅਨੁਰਾਗਿਓ ॥੨੧੯॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਕਾਲੀ ਨਾਗ ਨਿਕਾਰਬੋ ਬਰਨਨੰ ॥
ਅਥ ਦਾਨ ਦੀਬੋ ॥
ਸਵੈਯਾ ॥
ਨਾਗਿ ਬਿਦਾ ਕਰਿ ਕੈ ਗਰੜਧ੍ਵਜ ਆਇ ਮਿਲਿਓ ਅਪੁਨੇ ਪਰਵਾਰੈ ॥
ਧਾਇ ਮਿਲਿਓ ਗਰੇ ਤਾਹਿ ਹਲੀ ਅਰੁ ਮਾਤ ਮਿਲੀ ਤਿਹ ਦੂਖ ਨਿਵਾਰੈ ॥
ਸ੍ਰਿੰਗ ਧਰੇ ਹਰਿ ਧੇਨ ਹਜਾਰ ਤਬੈ ਤਿਹ ਕੇ ਸਿਰ ਊਪਰਿ ਵਾਰੈ ॥
ਸ︀ਯਾਮ ਕਹੈ ਮਨ ਮੋਹ ਬਢਾਇ ਬਹੁ ਪੁੰਨ ਕੈ ਬਾਮਨ ਕੋ ਦੈ ਡਾਰੈ ॥੨੨੦॥
ਲਾਲ ਮਨੀ ਅਰੁ ਨਾਗ ਬਡੇ ਨਗ ਦੇਤ ਜਵਾਹਰ ਤੀਛਨ ਘੋਰੇ ॥
ਪੁਹਕਰ ਅਉ ਬਿਰਜੇ ਚੁਨਿ ਕੈ ਜਰਬਾਫ ਦਿਵਾਵਤ ਹੈ ਦਿਜ ਜੋਰੇ ॥
ਮੋਤਿਨਿ ਹਾਰ ਹੀਰੇ ਅਰੁ ਮਾਨਿਕ ਦੇਵਤ ਹੈ ਭਰਿ ਪਾਨਨ ਬੋਰੇ ॥
ਕੰਚਨ ਰੋਕਿਨ ਕੇ ਗਹਨੇ ਗੜਿ ਦੇਤ ਕਹੈ ਸੁ ਬਚੇ ਸੁਤ ਮੋਰੇ ॥੨੨੧॥
ਅਥ ਦਾਵਾਨਲ ਕਥਨੰ ॥
ਸਵੈਯਾ ॥
ਹੋਇ ਪ੍ਰਸੰਨਿ ਸਭੇ ਬ੍ਰਿਜ ਕੇ ਜਨ ਰੈਨ ਪਰੇ ਘਰ ਭੀਤਰਿ ਸੋਏ ॥
ਆਗ ਲਗੀ ਸੁ ਦਿਸਾ ਬਿਦਿਸਾ ਮਧਿ ਜਾਗ ਤਬੈ ਤਿਹ ਤੇ ਡਰਿ ਰੋਏ ॥
ਰਛ ਕਰੈ ਹਮਰੀ ਹਰਿ ਜੀ ਇਹ ਚਿਤਿ ਬਿਚਾਰਿ ਤਹਾ ਕਹੁ ਹੋਏ ॥
ਦ੍ਰਿਗ ਬਾਤ ਕਹੀ ਕਰੁਨਾ ਨਿਧਿ ਮੀਚ ਲਯੋ ਇਤਨੈ ਸੁ ਤਊ ਦੁਖ ਖੋਏ ॥੨੨੨॥
ਮੀਚ ਲਏ ਦ੍ਰਿਗ ਜਉ ਸਭ ਹੀ ਨਰ ਪਾਨ ਕਰਿਯੋ ਹਰਿ ਜੀ ਹਰਿਦੌ ਤਉ ॥
ਦੋਖ ਮਿਟਾਇ ਦਯੋ ਪੁਰ ਕੋ ਸਭ ਹੀ ਜਨ ਕੇ ਮਨ ਕੋ ਹਨਿ ਦਯੋ ਭਉ ॥
ਚਿੰਤ ਕਛੂ ਨਹਿ ਹੈ ਤਿਹ ਕੋ ਜਿਨ ਕੋ ਕਰੁਨਾਨਿਧਿ ਦੂਰ ਕਰੈ ਖਉ ॥
ਦੂਰ ਕਰੀ ਤਪਤਾ ਤਿਹ ਕੀ ਜਨੁ ਡਾਰ ਦਯੋ ਜਲ ਕੋ ਛਲ ਕੈ ਰਉ ॥੨੨੩॥
ਕਬਿਤੁ ॥
ਆਖੈ ਮਿਟਵਾਇ ਮਹਾ ਬਪੁ ਕੋ ਬਢਾਇ ਅਤਿ ਸੁਖ ਮਨਿ ਪਾਇ ਆਗਿ ਖਾਇ ਗਯੋ ਸਾਵਰਾ ॥
ਲੋਕਨ ਕੀ ਰਛਨ ਕੇ ਕਾਜ ਕਰੁਨਾ ਕੇ ਨਿਧਿ ਮਹਾ ਛਲ ਕਰਿ ਕੈ ਬਚਾਇ ਲਯੋ ਗਾਵਰਾ ॥
ਕਹੈ ਕਬਿ ਸ︀ਯਾਮ ਤਿਨ ਕਾਮ ਕਰਿਓ ਦੁਖੁ ਕਰਿ ਤਾ ਕੋ ਫੁਨਿ ਫੈਲ ਰਹਿਓ ਦਸੋ ਦਿਸ ਨਾਵਰਾ ॥
ਦਿਸਟਿ ਬਚਾਇ ਸਾਥ ਦਾਤਨ ਚਬਾਇ ਸੋ ਤੋ ਗਯੋ ਹੈ ਪਚਾਇ ਜੈਸੇ ਖੇਲੇ ਸਾਗ ਬਾਵਰਾ ॥੨੨੪॥
ਇਤਿ ਸ੍ਰੀ ਕ੍ਰਿਸਨਾਵਤਾਰੇ ਦਾਵਾਨਲ ਤੇ ਬਚੈਬੋ ਬਰਨਨੰ ॥