ਅਥ ਗੋਪਿਨ ਸੋ ਹੋਲੀ ਖੇਲਬੋ ॥
ਸਵੈਯਾ ॥
ਮਾਘ ਬਿਤੀਤ ਭਏ ਰੁਤਿ ਫਾਗੁਨ ਆਇ ਗਈ ਸਭ ਖੇਲਤ ਹੋਰੀ ॥
ਗਾਵਤ ਗੀਤ ਬਜਾਵਤ ਤਾਲ ਕਹੈ ਮੁਖ ਤੇ ਭਰੂਆ ਮਿਲਿ ਹੋਰੀ ॥
ਡਾਰਤ ਹੈ ਅਲਿਤਾ ਬਨਿਤਾ ਛਟਿਕਾ ਸੰਗਿ ਮਾਰਤ ਬੈਸਨ ਥੋਰੀ ॥
ਖੇਲਤ ਸ︀ਯਾਮ ਧਮਾਰ ਅਨੂਪ ਮਹਾ ਮਿਲਿ ਸੁੰਦਰਿ ਸਾਵਲ ਗੋਰੀ ॥੨੨੫॥
ਅੰਤ ਬਸੰਤ ਭਏ ਰੁਤਿ ਗ੍ਰੀਖਮ ਆਇ ਗਈ ਹਰ ਖੇਲ ਮਚਾਇਓ ॥
ਆਵਹੁ ਮਿਕ ਦੁਹੂੰ ਦਿਸ ਤੇ ਤੁਮ ਕਾਨ੍ਰਹ ਭਏ ਧਨਠੀ ਸੁਖ ਪਾਯੋ ॥
ਦੈਤ ਪ੍ਰਲੰਬ ਬਡੋ ਕਪਟੀ ਤਬ ਬਾਲਕ ਰੂਪ ਧਰਿਯੋ ਨ ਜਨਾਯੋ ॥
ਕੰਧ ਚੜਾਇ ਹਲੀ ਕੋ ਉਡਿਓ ਤਿਨਿ ਮੂਕਨ ਸੋ ਧਰਿ ਮਾਰਿ ਗਿਰਾਯੋ ॥੨੨੬॥
ਕੇਸਵ ਰਾਮ ਭਏ ਧਨਠੀ ਮਿਕ ਬਾਲ ਕਏ ਤਬ ਹੀ ਸਭ ਪਿਆਰੇ ॥
ਦੈਤ ਮਿਕਿਯੋ ਸੁਤ ਨੰਦਹਿ ਕੇ ਸੰਗਿ ਖੇਲਿ ਜਿਤ︀ਯੋ ਮੁਸਲੀ ਹਰਿ ਹਾਰੇ ॥
ਆਵ ਚੜੋ ਨ ਚੜਿਓ ਸੁ ਕਹਿਯੋ ਇਨ ਪੈ ਤਿਹ ਕੇ ਬਪੁ ਕੋ ਪਗ ਧਾਰੇ ॥
ਮਾਰਿ ਗਿਰਾਇ ਦਯੋ ਧਰਨੀ ਪਰ ਬੀਰ ਬਡੋ ਉਨ ਮੂਕਨ ਮਾਰੇ ॥੨੨੭॥
ਇਤਿ ਸ੍ਰੀ ਬਚਿਤ੍ਰ ਨਾਟਕੇ ਕ੍ਰਿਸਨਾਵਤਾਰੇ ਪ੍ਰਲੰਬ ਦੈਤ ਬਧਹਿ ॥
ਅਥ ਲੁਕ ਮੀਚਨ ਖੇਲ ਕਥਨੰ ॥
ਸਵੈਯਾ ॥
ਮਾਰਿ ਪ੍ਰਲੰਬ ਲਯੋ ਮੁਸਲੀ ਜਬ ਯਾਦ ਕਰੀ ਹਰਿ ਜੀ ਤਬ ਗਾਈ ॥
ਚੂਮਨ ਲਾਗ ਤਬੈ ਬਛਰਾ ਮੁਖ ਧੇਨ ਵਹੈ ਉਨ ਕੀ ਅਰੁ ਮਾਈ ॥
ਹੋਇ ਪ੍ਰਸੰਨ︀ਯ ਤਬੈ ਕਰੁਨਾਨਿਧ ਤਉ ਲੁਕ ਮੀਚਨ ਖੇਲ ਮਚਾਈ ॥
ਤਾ ਛਬਿ ਕੀ ਅਤਿ ਹੀ ਉਪਮਾ ਕਬਿ ਕੇ ਮਨ ਮੈ ਬਹੁ ਭਾਤਿਨ ਭਾਈ ॥੨੨੮॥