ਕਬਿਤੁ

ਬੈਠਿ ਕਰਿ ਗ੍ਵਾਰ ਆਖੈ ਮੀਚੈ ਏਕ ਗ੍ਵਾਰ ਹੂੰ ਕੀ ਛੋਰਿ ਦੇਤ ਤਾ ਕੋ ਸੋ ਤੋ ਅਉਰੋ ਗਹੈ ਧਾਇ ਕੈ

ਆਖੈ ਮੂੰਦਤ ਹੈ ਤਬ ਓਹੀ ਗੋਪ ਹੂੰ ਕੀ ਫੇਰਿ ਜਾ ਕੇ ਤਨ ਕੋ ਜੋ ਛੁਐ ਕਰ ਸਾਥ ਜਾਇ ਕੈ

ਤਹ ਤੋ ਛਲ ਬਲ ਕੈ ਪਲਾਵੈ ਹਾਥਿ ਆਵੈ ਨਹੀ ਤਉ ਮਿਟਾਵੈ ਆਖੈ ਆਪ ਹੀ ਤੇ ਸੋ ਤੋ ਆਇ ਕੈ

ਕਹੈ ਕਬਿ ਸ︀ਯਾਮ ਤਾ ਕੀ ਮਹਿਮਾ ਲਖੀ ਜਾਇ ਐਸੀ ਭਾਤਿ ਖੇਲੈ ਕਾਨ੍ਰਹ ਮਹਾ ਸੁਖੁ ਪਾਇ ਕੈ ॥੨੨੯॥

ਸਵੈਯਾ

ਅੰਤ ਭਏ ਰੁਤਿ ਗ੍ਰੀਖਮ ਕੀ ਰੁਤਿ ਪਾਵਸ ਆਇ ਗਈ ਸੁਖਦਾਈ

ਕਾਨ੍ਰਹ ਫਿਰੈ ਬਨ ਬੀਥਿਨ ਮੈ ਸੰਗਿ ਲੈ ਬਛਰੇ ਤਿਨ ਕੀ ਅਰੁ ਮਾਈ

ਬੈਠਿ ਤਬੈ ਫਿਰਿ ਮਧ ਗੁਫਾ ਗਿਰਿ ਗਾਵਤ ਗੀਤ ਸਭੈ ਮਨੁ ਭਾਈ

ਤਾ ਛਬਿ ਕੀ ਅਤਿ ਹੀ ਉਪਮਾ ਕਬਿ ਨੇ ਮੁਖ ਤੇ ਇਮ ਭਾਖਿ ਸੁਨਾਈ ॥੨੩੦॥

ਸੋਰਠਿ ਸਾਰੰਗ ਅਉ ਗੁਜਰੀ ਲਲਤਾ ਅਰੁ ਭੈਰਵ ਦੀਪਕ ਗਾਵੈ

ਟੋਡੀ ਅਉ ਮੇਘ ਮਲ੍ਰਹਾਰ ਅਲਾਪਤ ਗੌਡ ਅਉ ਸੁਧ ਮਲ੍ਰਹਾਰ ਸੁਨਾਵੈ

ਜੈਤਸਰੀ ਅਰੁ ਮਾਲਸਿਰੀ ਅਉ ਪਰਜ ਸੁ ਰਾਗਸਿਰੀ ਠਟ ਪਾਵੈ

ਸ︀ਯਾਮ ਕਹੈ ਹਰਿ ਜੀ ਰਿਝ ਕੈ ਮੁਰਲੀ ਸੰਗ ਕੋਟਕ ਰਾਗ ਬਜਾਵੈ ॥੨੩੧॥

ਕਬਿਤੁ

ਲਲਤ ਧਨਾਸਰੀ ਬਜਾਵਹਿ ਸੰਗਿ ਬਾਸੁਰੀ ਕਿਦਾਰਾ ਔਰ ਮਾਲਵਾ ਬਿਹਾਗੜਾ ਅਉ ਗੂਜਰੀ

ਮਾਰੂ ਅਉ ਪਰਜ ਔਰ ਕਾਨੜਾ ਕਲਿਆਨ ਸੁਭ ਕੁਕਭ ਬਿਲਾਵਲੁ ਸੁਨੈ ਤੇ ਆਵੈ ਮੂਜਰੀ

ਭੈਰਵ ਪਲਾਸੀ ਭੀਮ ਦੀਪਕ ਸੁ ਗਉਰੀ ਨਟ ਠਾਢੋ ਦ੍ਰੁਮ ਛਾਇ ਮੈ ਸੁ ਗਾਵੈ ਕਾਨ੍ਰਹ ਪੂਜਰੀ

ਤਾ ਤੇ ਗ੍ਰਿਹ ਤਿਆਗਿ ਤਾ ਕੀ ਸੁਨਿ ਧੁਨਿ ਸ੍ਰੋਨਨ ਮੈ ਮ੍ਰਿਗਨੈਨੀ ਫਿਰਤ ਸੁ ਬਨਿ ਬਨਿ ਊਜਰੀ ॥੨੩੨॥

ਸਵੈਯਾ

ਸੀਤ ਭਈ ਰੁਤਿ ਕਾਤਿਕ ਕੀ ਮੁਨਿ ਦੇਵ ਚੜਿਓ ਜਲ ਹ੍ਵੈ ਗਯੋ ਥੋਰੋ

ਕਾਨ੍ਰਹ ਕਨੀਰੇ ਕੇ ਫੂਲ ਧਰੇ ਅਰੁ ਗਾਵਤ ਬੇਨ ਬਜਾਵਤ ਭੋਰੋ

ਸ︀ਯਾਮ ਕਿਧੋ ਉਪਮਾ ਤਿਹ ਕੀ ਮਨ ਮਧਿ ਬਿਚਾਰੁ ਕਬਿਤੁ ਸੁ ਜੋਰੋ

ਮੈਨ ਉਠਿਯੋ ਜਗਿ ਕੈ ਤਿਨ ਕੈ ਤਨਿ ਲੇਤ ਹੈ ਪੇਚ ਮਨੋ ਅਹਿ ਤੋਰੋ ॥੨੩੩॥