ਸਵੈਯਾ

ਕਾਹੇ ਕੋ ਕਾਨ੍ਰਹ ਜੂ ਕਾਮ ਕੇ ਬਾਨ ਲਗਾਵਤ ਹੋ ਤਨ ਕੇ ਧਨੁ ਭਉਹੈ

ਕਾਹੇ ਕਉ ਨੇਹੁ ਲਗਾਵਤ ਹੋ ਮੁਸਕਾਵਤ ਹੋ ਚਲਿ ਆਵਤ ਸਉਹੈ

ਕਾਹੇ ਕਉ ਪਾਗ ਧਰੋ ਤਿਰਛੀ ਅਰੁ ਕਾਹੇ ਭਰੋ ਤਿਰਛੀ ਤੁਮ ਗਉਹੈ

ਕਾਹੇ ਰਿਝਾਵਤ ਹੌ ਮਨ ਭਾਵਤ ਆਹਿ ਦਿਵਵਾਤ ਹੈ ਹਮ ਸਉਹੈ ॥੨੭੧॥

ਬਾਤ ਸੁਨੀ ਹਰਿ ਕੀ ਜਬ ਸ੍ਰਉਨਨ ਰੀਝ ਹਸੀ ਸਭ ਹੀ ਬ੍ਰਿਜ ਬਾਮੈ

ਠਾਢੀ ਭਈ ਤਰੁ ਤੀਰ ਤਬੈ ਹਰੂਏ ਹਰੂਏ ਚਲ ਕੈ ਗਜ ਗਾਮੈ

ਬੇਰਿ ਬਨੇ ਤਿਨ ਨੇਤ੍ਰਨ ਕੇ ਜਨੁ ਮੈਨ ਬਨਾਇ ਧਰੇ ਇਹ ਦਾਮੈ

ਸ︀ਯਾਮ ਰਸਾਤੁਰ ਪੇਖਤ ਯੌ ਜਿਮ ਟੂਟਤ ਬਾਜ ਛੁਧਾ ਜੁਤ ਤਾਮੈ ॥੨੭੨॥

ਕਾਮ ਸੇ ਰੂਪ ਕਲਾਨਿਧਿ ਸੇ ਮੁਖ ਕੀਰ ਸੇ ਨਾਕ ਕੁਰੰਗ ਸੇ ਨੈਨਨ

ਕੰਚਨ ਸੇ ਤਨ ਦਾਰਿਮ ਦਾਤ ਕਪੋਤ ਸੇ ਕੰਠ ਸੁ ਕੋਕਿਲ ਬੈਨਨ

ਕਾਨ੍ਰਹ ਲਗਿਯੋ ਕਹਨੇ ਤਿਨ ਸੋ ਹਸਿ ਕੈ ਕਬਿ ਸ︀ਯਾਮ ਸਹਾਇਕ ਧੈਨਨ

ਮੋਹਿ ਲਯੋ ਸਭ ਹੀ ਮਨੁ ਮੇਰੋ ਸੁ ਭਉਹ ਨਚਾਇ ਤੁਮੈ ਸੰਗ ਸੈਨਨ ॥੨੭੩॥

ਕਾਨ੍ਰਹ ਬਡੇ ਰਸ ਕੇ ਹਿਰੀਆ ਸਬ ਹੀ ਜਲ ਬੀਚ ਅਚਾਨਕ ਹੇਰੀ

ਸਉਹ ਤੁਮੈ ਜਸੁਧਾ ਕਹੁ ਬਾਤ ਕਿਸਾਰਥ ਕੌ ਇਹ ਜਾ ਹਮ ਘੇਰੀ

ਦੇਹੁ ਕਹਿਯੋ ਸਭ ਹੀ ਹਮਰੇ ਪਟ ਹੋਹਿਾਂ ਸਭੈ ਤੁਮਰੀ ਹਮ ਚੇਰੀ

ਕੈਸੇ ਪ੍ਰਨਾਮ ਕਰੈ ਤੁਮ ਕੋ ਅਤਿ ਲਾਜ ਕਰੈ ਹਰਿ ਜੀ ਹਮ ਤੇਰੀ ॥੨੭੪॥

ਪਾਪ ਕਰਿਯੋ ਹਰਿ ਕੈ ਤੁਮਰੇ ਪਟ ਅਉ ਤਰੁ ਪੈ ਚੜਿ ਸੀਤ ਸਹਾ ਹੈ

ਜੋ ਹਮ ਪ੍ਰੇਮ ਛਕੇ ਅਤਿ ਹੀ ਤੁਮ ਕੋ ਹਮ ਢੂੰਢਤ ਢੂੰਢ ਲਹਾ ਹੈ

ਜੋਰ ਪ੍ਰਨਾਮ ਕਰੋ ਹਮ ਕੋ ਕਰ ਸਉਹ ਲਗੈ ਤੁਮ ਮੇਰੀ ਹਹਾ ਹੈ

ਕਾਨ੍ਰਹ ਕਹੀ ਹਸਿ ਬਾਤ ਸੁਨੋ ਸੁਭ ਚਾਰ ਭਈ ਤੁ ਬਿਚਾਰ ਕਹਾ ਹੈ ॥੨੭੫॥

ਸੰਕ ਕਰੋ ਹਮ ਤੇ ਕਛੂ ਅਰੁ ਲਾਜ ਕਛੂ ਜੀਅ ਮੈ ਨਹੀ ਕੀਜੈ

ਜੋਰਿ ਪ੍ਰਨਾਮ ਕਰੋ ਹਮ ਕੋ ਕਰ ਦਾਸਨ ਕੀ ਬਿਨਤੀ ਸੁਨਿ ਲੀਜੈ

ਕਾਨ੍ਰਹ ਕਹੀ ਹਸਿ ਕੈ ਤਿਨ ਸੋ ਤੁਮਰੇ ਮ੍ਰਿਗ ਸੇ ਦ੍ਰਿਗ ਦੇਖਤ ਜੀਜੈ

ਡੇਰਨ ਨਾਹਿ ਕਹੈ ਤੁਮਰੇ ਇਹ ਤੇ ਤੁਮਰੋ ਕਛੂ ਨਾਹਿਨ ਛੀਜੈ ॥੨੭੬॥

ਦੋਹਰਾ

ਕਾਨ੍ਰਹ ਜਬੈ ਪਟ ਦਏ ਤਬ ਗੋਪੀ ਸਭ ਹਾਰਿ

ਕਾਨ੍ਰਹਿ ਕਹੈ ਸੋ ਕੀਜੀਐ ਕੀਨੋ ਇਹੈ ਬਿਚਾਰ ॥੨੭੭॥

ਸਵੈਯਾ

ਜੋਰਿ ਪ੍ਰਨਾਮ ਕਰੋ ਹਰਿ ਕੋ ਕਰ ਆਪਸ ਮੈ ਕਹਿ ਕੈ ਮੁਸਕਾਨੀ

ਸ︀ਯਾਮ ਲਗੀ ਕਹਨੇ ਮੁਖ ਤੇ ਸਭ ਹੀ ਗੁਪੀਆ ਮਿਲਿ ਅੰਮ੍ਰਿਤ ਬਾਨੀ

ਹੋਹੁ ਪ੍ਰਸੰਨ︀ਯ ਕਹਿਯੋ ਹਮ ਪੈ ਕਰੁ ਬਾਤ ਕਹੀ ਤੁਮ ਸੋ ਹਮ ਮਾਨੀ

ਅੰਤਰ ਨਾਹਿ ਰਹਿਯੋ ਇਹ ਜਾ ਅਬ ਸੋਊ ਭਲੀ ਤੁਮ ਜੋ ਮਨਿ ਭਾਨੀ ॥੨੭੮॥

ਕਾਮ ਕੇ ਬਾਨ ਬਨੀ ਬਰਛੀ ਭਰੁਟੇ ਧਨੁ ਸੇ ਦ੍ਰਿਗ ਸੁੰਦਰ ਤੇਰੇ

ਆਨਨ ਹੈ ਸਸਿ ਸੋ ਅਲਕੈ ਹਰਿ ਮੋਹਿ ਰਹੈ ਮਨ ਰੰਚਕ ਹੇਰੇ

ਤਉ ਤੁਮ ਸਾਥ ਕਰੀ ਬਿਨਤੀ ਜਬ ਕਾਮ ਕਰਾ ਉਪਜੀ ਜੀਅ ਮੇਰੇ

ਚੁੰਬਨ ਦੇਹੁ ਕਹਿਓ ਸਭ ਹੀ ਮੁਖ ਸਉਹ ਹਮੈ ਕਹਿ ਹੈ ਨਹਿ ਡੇਰੇ ॥੨੭੯॥

ਹੋਇ ਪ੍ਰਸੰਨ︀ਯ ਸਭੈ ਗੁਪੀਆ ਮਿਲਿ ਮਾਨ ਲਈ ਜੋਊ ਕਾਨ੍ਰਹ ਕਹੀ ਹੈ

ਜੋਰਿ ਹੁਲਾਸ ਬਢਿਯੋ ਜੀਅ ਮੈ ਗਿਨਤੀ ਸਰਿਤਾ ਮਗ ਨੇਹ ਬਹੀ ਹੈ

ਸੰਕ ਛੁਟੀ ਦੁਹੂੰ ਕੇ ਮਨ ਤੇ ਹਸਿ ਕੈ ਹਰਿ ਤੋ ਇਹ ਬਾਤ ਕਹੀ ਹੈ

ਬਾਤ ਸੁਨੋ ਹਮਰੀ ਤੁਮ ਹੂੰ ਹਮ ਕੋ ਨਿਧਿ ਆਨੰਦ ਆਜ ਲਹੀ ਹੈ ॥੨੮੦॥

ਤਉ ਫਿਰਿ ਬਾਤ ਕਹੀ ਉਨ ਹੂੰ ਸੁਨਿ ਰੀ ਹਰਿ ਜੂ ਪਿਖਿ ਬਾਤ ਕਹੀ

ਸੁਨਿ ਜੋਰ ਹੁਲਾਸ ਬਢਿਓ ਜੀਅ ਮੈ ਗਿਨਤੀ ਸਰਤਾ ਮਗ ਨੇਹ ਬਹੀ

ਅਬ ਸੰਕ ਛੁਟੀ ਇਨ ਕੈ ਮਨ ਕੀ ਤਬ ਹੀ ਹਸਿ ਕੈ ਇਹ ਬਾਤ ਕਹੀ

ਅਬ ਸਤਿ ਭਯੋ ਹਮ ਕੌ ਦੁਰਗਾ ਬਰੁ ਮਾਤ ਸਦਾ ਇਹ ਸਤਿ ਸਹੀ ॥੨੮੧॥

ਕਾਨ੍ਰਹ ਤਬੈ ਕਰ ਕੇਲ ਤਿਨੋ ਸੰਗਿ ਪੈ ਪਟ ਦੇ ਕਰਿ ਛੋਰ ਦਈ ਹੈ

ਹੋਇ ਇਕਤ੍ਰ ਤਬੈ ਗੁਪੀਆ ਸਭ ਚੰਡਿ ਸਰਾਹਤ ਧਾਮ ਗਈ ਹੈ

ਆਨੰਦ ਅਤਿ ਸੁ ਬਢਿਯੋ ਤਿਨ ਕੇ ਜੀਅ ਸੋ ਉਪਮਾ ਕਬਿ ਚੀਨ ਲਈ ਹੈ

ਜਿਉ ਅਤਿ ਮੇਘ ਪਰੈ ਧਰਿ ਪੈ ਧਰਿ ਜ︀ਯੋ ਸਬਜੀ ਸੁਭ ਰੰਗ ਭਈ ਹੈ ॥੨੮੨॥

ਗੋਪੀ ਬਾਚ

ਅੜਿਲ

ਧੰਨਿ ਚੰਡਿਕਾ ਮਾਤ ਹਮੈ ਬਰੁ ਇਹ ਦਯੋ

ਧੰਨਿ ਦਿਯੋਸ ਹੈ ਆਜ ਕਾਨ੍ਰਹ ਹਮ ਮਿਤ ਭਯੋ

ਦੁਰਗਾ ਅਬ ਇਹ ਕਿਰਪਾ ਹਮ ਪਰ ਕੀਜੀਐ

ਹੋ ਕਾਨਰ ਕੋ ਬਹੁ ਦਿਵਸ ਸੁ ਦੇਖਨ ਦੀਜੀਐ ॥੨੮੩॥

ਗੋਪੀ ਬਾਚ ਦੇਵੀ ਜੂ ਸੋ

ਸਵੈਯਾ

ਚੰਡਿ ਕ੍ਰਿਪਾ ਹਮ ਪੈ ਕਰੀਐ ਹਮਰੋ ਅਤਿ ਪ੍ਰੀਤਮ ਹੋਇ ਕਨਈਯਾ

ਪਾਇ ਪਰੇ ਹਮ ਹੂੰ ਤੁਮਰੇ ਹਮ ਕਾਨ੍ਰਹ ਮਿਲੈ ਮੁਸਲੀਧਰ ਭਈਯਾ

ਯਾਹੀ ਤੇ ਦੈਤ ਸੰਘਾਰਨ ਨਾਮ ਕਿਧੋ ਤੁਮਰੋ ਸਭ ਹੀ ਜੁਗ ਗਈਯਾ

ਤਉ ਹਮ ਪਾਇ ਪਰੀ ਤੁਮਰੇ ਜਬ ਹੀ ਤੁਮ ਤੇ ਇਹ ਪੈ ਬਰ ਪਈਯਾ ॥੨੮੪॥

ਕਬਿਤੁ

ਦੈਤਨ ਕੀ ਮ੍ਰਿਤ ਸਾਧ ਸੇਵਕ ਕੀ ਬਰਤਾ ਤੂ ਕਹੈ ਕਬਿ ਸ︀ਯਾਮ ਆਦਿ ਅੰਤ ਹੂੰ ਕੀ ਕਰਤਾ

ਦੀਜੈ ਬਰਦਾਨ ਮੋਹਿ ਕਰਤ ਬਿਨੰਤੀ ਤੋਹਿ ਕਾਨ੍ਰਹ ਬਰੁ ਦੀਜੈ ਦੋਖ ਦਾਰਦ ਕੀ ਹਰਤਾ

ਤੂ ਹੀ ਪਾਰਬਤੀ ਅਸਟ ਭੁਜੀ ਤੁਹੀ ਦੇਵੀ ਤੁਹੀ ਤੁਹੀ ਰੂਪ ਛੁਧਾ ਤੁਹੀ ਪੇਟ ਹੂੰ ਕੀ ਭਰਤਾ

ਤੁਹੀ ਰੂਪ ਲਾਲ ਤੁਹੀ ਸੇਤ ਰੂਪ ਪੀਤ ਤੁਹੀ ਤੁਹੀ ਰੂਪ ਧਰਾ ਕੋ ਹੈ ਤੁਹੀ ਆਪ ਕਰਤਾ ॥੨੮੫॥