ਸਵੈਯਾ ॥
ਬਾਹਨਿ ਸਿੰਘ ਭੁਜਾ ਅਸਟਾ ਜਿਹ ਚਕ੍ਰ ਤ੍ਰਿਸੂਲ ਗਦਾ ਕਰ ਮੈ ॥
ਬਰਛੀ ਸਰ ਢਾਲ ਕਮਾਨ ਨਿਖੰਗ ਧਰੇ ਕਟਿ ਜੋ ਬਰ ਹੈ ਬਰਮੈ ॥
ਗੁਪੀਆ ਸਭ ਸੇਵ ਕਰੈ ਤਿਹ ਕੀ ਚਿਤ ਦੈ ਤਿਹ ਮੈ ਹਿਤੁ ਕੈ ਹਰਿ ਮੈ ॥
ਪੁਨਿ ਅਛਤ ਧੂਪ ਪੰਚਾਮ੍ਰਿਤ ਦੀਪ ਜਗਾਵਤ ਹਾਰ ਡਰੈ ਗਰ ਮੈ ॥੨੮੬॥
ਕਬਿਤੁ ॥
ਤੋਹੀ ਕੋ ਸੁਨੈ ਹੈ ਜਾਪ ਤੇਰੋ ਹੀ ਜਪੈ ਹੈ ਧਿਆਨ ਤੇਰੋ ਹੀ ਧਰੈ ਹੈ ਨ ਜਪੈ ਹੈ ਕਾਹੂੰ ਆਨ ਕੋ ॥
ਤੇਰੋ ਗੁਨ ਗੈ ਹੈ ਹਮ ਤੇਰੇ ਹੀ ਕਹੈ ਹੈ ਫੂਲ ਤੋਹੀ ਪੈ ਡਰੈ ਹੈ ਸਭ ਰਾਖੈ ਤੇਰੇ ਮਾਨ ਕੋ ॥
ਜੈਸੇ ਬਰੁ ਦੀਨੋ ਹਮੈ ਹੋਇ ਕੈ ਪ੍ਰਸੰਨਿ ਪਾਛੈ ਤੈਸੇ ਬਰ ਦੀਜੈ ਹਮੈ ਕਾਨ੍ਰਹ ਸੁਰ ਗ︀ਯਾਨ ਕੋ ॥
ਦੀਜੀਐ ਬਿਭੂਤਿ ਕੈ ਬਨਾਸਪਤੀ ਦੀਜੈ ਕੈਧੋ ਮਾਲਾ ਦੀਜੈ ਮੋਤਿਨ ਕੈ ਮੁੰਦ੍ਰਾ ਦੀਜੈ ਕਾਨ੍ਰਹ ਕੋ ॥੨੮੭॥
ਦੇਵੀ ਬਾਚ ॥
ਸਵੈਯਾ ॥
ਤੋ ਹਸ ਬਾਤ ਕਹੀ ਦੁਰਗਾ ਹਮ ਤੋ ਤੁਮ ਕੋ ਹਰਿ ਕੋ ਬਰੁ ਦੈ ਹੈ ॥
ਹੋਹੁ ਪ੍ਰਸੰਨਿ ਸਭੈ ਮਨ ਮੈ ਤੁਮ ਸਤ ਕਹਿਯੋ ਨਹੀ ਝੂਠ ਕਹੈ ਹੈ ॥
ਕਾਨਹਿ ਕੋ ਸੁਖ ਹੋ ਤੁਮ ਕੋ ਹਮ ਸੋ ਸੁਖ ਸੋ ਅਖੀਆ ਭਰਿ ਲੈ ਹੈ ॥
ਜਾਹੁ ਕਹਿਯੋ ਸਭ ਹੀ ਤੁਮ ਡੇਰਨ ਕਾਲ੍ਰਹ ਵਹੈ ਬਰੁ ਕੋ ਤੁਮ ਪੈ ਹੈ ॥੨੮੮॥
ਕਬਿਯੋ ਬਾਚ ਦੋਹਰਾ ॥
ਹ੍ਵੈ ਪ੍ਰਸੰਨ︀ਯ ਸਭ ਬ੍ਰਿਜ ਬਧੂ ਤਿਹ ਕੋ ਸੀਸ ਨਿਵਾਇ ॥
ਪਰਿ ਪਾਇਨ ਕਰਿ ਬੇਨਤੀ ਚਲੀ ਗ੍ਰਿਹਨ ਕੌ ਧਾਇ ॥੨੮੯॥
ਸਵੈਯਾ ॥
ਆਪਸ ਮੈ ਕਰ ਜੋਰਿ ਸਭੈ ਗੁਪੀਆ ਚਲਿ ਧਾਮ ਗਈ ਹਰਖਾਨੀ ॥
ਰੀਝ ਦਯੋ ਹਮ ਕੋ ਦੁਰਗਾ ਬਰੁ ਸ︀ਯਾਮ ਚਲੀ ਕਹਤੀ ਇਹ ਬਾਨੀ ॥
ਆਨੰਦ ਮਤ ਭਰੀ ਮਦ ਸੋ ਸਭ ਸੁੰਦਰ ਧਾਮਨ ਕੋ ਨਿਜਕਾਨੀ ॥
ਦਾਨ ਦਯੋ ਦਿਜਹੂੰ ਬਹੁਤਿਯੋ ਮਨ ਇਛਤ ਹੈ ਹਰਿ ਹੋ ਹਮ ਜਾਨੀ ॥੨੯੦॥