ਦੋਹਰਾ

ਸਮੈ ਭਲੈ ਇਕ ਘਾਤ ਸਿਉ ਹ੍ਵੈ ਇਕਤ੍ਰ ਸਭ ਬਾਲ

ਅੰਗ ਸਭੈ ਗਿਨਨੈ ਲਗੀ ਕਰਿ ਕੈ ਬਾਤ ਰਸਾਲ ॥੨੯੧॥

ਸਵੈਯਾ

ਕੋਊ ਕਹੈ ਹਰਿ ਕੋ ਮੁਖ ਸੁੰਦਰ ਕੋਊ ਕਹੈ ਸੁਭ ਨਾਕ ਬਨਿਯੋ ਹੈ

ਕੋਊ ਕਹੈ ਕਟਿ ਕੇਹਰਿ ਸੀ ਤਨ ਕੰਚਨ ਸੋ ਰਿਝਿ ਕਾਹੂ ਗਨਿਯੋ ਹੈ

ਨੈਨ ਕੁਰੰਗ ਸੇ ਕੋਊ ਗਨੈ ਜਸੁ ਤਾ ਛਬਿ ਕੋ ਕਬਿ ਸ︀ਯਾਮ ਭਨਿਯੋ ਹੈ

ਲੋਗਨ ਮੈ ਜਿਮ ਜੀਵ ਬਨਿਯੋ ਤਿਨ ਕੇ ਤਨ ਮੈ ਤਿਮ ਕਾਨ੍ਰਹ ਮਨਿਯੋ ਹੈ ॥੨੯੨॥

ਕਾਨ੍ਰਹ ਕੋ ਪੇਖਿ ਕਲਾਨਿਧਿ ਸੌ ਮੁਖ ਰੀਝ ਰਹੀ ਸਭ ਹੀ ਬ੍ਰਿਜ ਬਾਰਾ

ਮੋਹਿ ਰਹੇ ਭਗਵਾਨ ਉਤੇ ਇਨਹੂੰ ਦੁਰਗਾ ਬਰੁ ਚੇਟਕ ਡਾਰਾ

ਕਾਨਿ ਟਿਕੈ ਗ੍ਰਿਹ ਅਉਰ ਬਿਖੈ ਤਿਹ ਕੋ ਅਤਿ ਹੀ ਜਸੁ ਸ︀ਯਾਮ ਉਚਾਰਾ

ਜੀਵ ਇਕਤ੍ਰ ਰਹੈ ਤਿਨ ਕੋ ਇਮ ਟੂਟ ਗਏ ਜਿਉ ਮ੍ਰਿਨਾਲ ਕੀ ਤਾਰਾ ॥੨੯੩॥

ਨੇਹੁ ਲਗਿਯੋ ਇਨ ਕੋ ਹਰਿ ਸੌ ਅਰੁ ਨੇਹੁ ਲਗਿਯੋ ਹਰਿ ਕੋ ਇਨ ਨਾਰੇ

ਚੈਨ ਪਰੈ ਦੁਹ ਕੋ ਨਹਿ ਦ੍ਵੈ ਪਲ ਨ੍ਰਹਾਵਨ ਜਾਵਤ ਹੋਤ ਸਵਾਰੇ

ਸ︀ਯਾਮ ਭਏ ਭਗਵਾਨ ਇਨੈ ਬਸਿ ਦੈਤਨ ਕੇ ਜਿਹ ਤੇ ਦਲ ਹਾਰੇ

ਖੇਲ ਦਿਖਾਵਤ ਹੈ ਜਗ ਕੌ ਦਿਨ ਥੋਰਨ ਮੈ ਅਬ ਕੰਸ ਪਛਾਰੇ ॥੨੯੪॥

ਉਤ ਜਾਗਤ ਸ︀ਯਾਮ ਇਤੈ ਗੁਪੀਆ ਕਬਿ ਸ︀ਯਾਮ ਕਹੈ ਹਿਤ ਕੈ ਸੰਗਿ ਤਾ ਕੇ

ਰੀਝ ਰਹੀ ਤਿਹ ਪੈ ਸਭ ਹੀ ਪਿਖਿ ਨੈਨਨ ਸੋ ਫੁਨਿ ਕਾਨ੍ਰਹਰ ਬਾਕੇ

ਪ੍ਰੇਮ ਛਕੀ ਪਰੈ ਇਨ ਕੋ ਕਲਿ ਕਾਮ ਬਢਿਯੋ ਅਤਿ ਹੀ ਤਨ ਵਾ ਕੇ

ਖੇਲਹਿ ਪ੍ਰਾਤਹਿ ਕਾਲ ਭਏ ਹਮ ਨਾਹਿ ਲਖੈ ਹਮ ਕੈ ਜਨ ਗਾ ਕੇ ॥੨੯੫॥

ਪ੍ਰਾਤ ਭਯੋ ਚੁਹਲਾਤ ਚਿਰੀ ਜਲਜਾਤ ਖਿਰੇ ਬਨ ਗਾਇ ਛਿਰਾਨੀ

ਗੋਪ ਜਗੇ ਪਤਿ ਗੋਪ ਜਗਿਯੋ ਕਬਿ ਸ︀ਯਾਮ ਜਗੀ ਅਰੁ ਗੋਪਨਿ ਰਾਨੀ

ਜਾਗ ਉਠੇ ਤਬ ਹੀ ਕਰੁਨਾਨਿਧਿ ਜਾਗਿ ਉਠਿਯੋ ਮੁਸਲੀਧਰ ਮਾਨੀ

ਗੋਪ ਗਏ ਉਤ ਨ੍ਰਹਾਨ ਕਰੈ ਇਤ ਕਾਨ੍ਰਹ ਚਲੇ ਗੁਪੀਆ ਨਿਜਕਾਨੀ ॥੨੯੬॥

ਬਾਤ ਕਹੈ ਰਸ ਕੀ ਹਸ ਕੈ ਨਹਿ ਅਉਰ ਕਥਾ ਰਸ ਕੀ ਕੋਊ ਭਾਖੈ

ਚੰਚਲ ਸ੍ਰੀਪਤਿ ਕੇ ਅਪੁਨੇ ਦ੍ਰਿਗ ਮੋਹਿ ਤਿਨੈ ਬਤੀਆ ਇਹ ਆਖੈ

ਬਾਤ ਜਾਨਤ ਹੋ ਰਸ ਕੀ ਰਸ ਜਾਨਤ ਸੋ ਨਰ ਜੋ ਰਸ ਗਾਖੈ

ਪ੍ਰੀਤਿ ਪੜੈ ਕਰਿ ਪ੍ਰੀਤਿ ਕੜੈ ਰਸ ਰੀਤਿਨ ਚੀਤ ਸੁਨੋ ਸੋਈ ਚਾਖੈ ॥੨੯੭॥

ਗੋਪੀ ਬਾਚ ਕਾਨ੍ਰਹ ਸੋ

ਸਵੈਯਾ

ਮੀਤ ਕਹੋ ਰਸ ਰੀਤਿ ਸਬੈ ਹਮ ਪ੍ਰੀਤਿ ਭਈ ਸੁਨਬੇ ਬਤੀਆ ਕੀ

ਅਉਰ ਭਈ ਤੁਹਿ ਦੇਖਨਿ ਕੀ ਤੁਮ ਪ੍ਰੀਤਿ ਭਈ ਹਮਰੀ ਛਤੀਆ ਕੀ

ਰੀਝਿ ਲਗੀ ਕਹਨੇ ਮੁਖ ਤੇ ਹਸਿ ਸੁੰਦਰ ਬਾਤ ਇਸੀ ਗਤੀਆ ਕੀ

ਨੇਹ ਲਗਿਯੋ ਹਰਿ ਸੋ ਭਈ ਮੋਛਨ ਹੋਤਿ ਇਤੀ ਗਤਿ ਹੈ ਸੁ ਤ੍ਰੀਆ ਕੀ ॥੨੯੮॥

ਇਤਿ ਸ੍ਰੀ ਦਸਮ ਸਕੰਧ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਚੀਰ ਹਰਨ ਧਿਆਇ ਸਮਾਪਤੰ

ਅਥ ਬਿਪਨ ਗ੍ਰਿਹ ਗੋਪ ਪਠੈਬੋ

ਦੋਹਰਾ

ਕੈ ਕ੍ਰੀੜਾ ਇਨ ਸੋ ਕ੍ਰਿਸਨ ਕੈ ਜਮੁਨਾ ਇਸਨਾਨੁ

ਬਹੁਰ ਸ︀ਯਾਮ ਬਨ ਕੋ ਗਏ ਗਊ ਸੁ ਤ੍ਰਿਨਨ ਚਰਾਨ ॥੨੯੯॥

ਕ੍ਰਿਸਨ ਸਰਾਹਤ ਤਰਨ ਕੋ ਬਨ ਮੈ ਆਗੇ ਗਏ

ਸੰਗ ਗ੍ਵਾਰ ਜੇਤੇ ਹੁਤੇ ਤੇ ਸਭ ਭੂਖਿ ਭਏ ॥੩੦੦॥