ਸਵੈਯਾ

ਪਤ੍ਰ ਭਲੇ ਤਿਨ ਕੇ ਸੁਭ ਫੂਲ ਭਲੇ ਫਲ ਹੈ ਸੁਭ ਸੋਭ ਸੁਹਾਈ

ਭੂਖ ਲਗੇ ਘਰ ਕੋ ਉਮਗੇ ਪੈ ਬਿਰਾਜਨ ਕੋ ਸੁਖਦਾ ਪਰਛਾਈ

ਕਾਨ੍ਰਹ ਤਰੈ ਤਿਹ ਕੇ ਮੁਰਲੀ ਗਹਿ ਕੈ ਕਰ ਮੋ ਮੁਖ ਸਾਥ ਬਜਾਈ

ਠਾਢਿ ਰਹਿਯੋ ਸੁਨਿ ਪਉਨ ਘਰੀ ਇਕ ਥਕਤ ਰਹੀ ਜਮੁਨਾ ਉਰਝਾਈ ॥੩੦੧॥

ਮਾਲਸਿਰੀ ਅਰੁ ਜੈਤਸਿਰੀ ਸੁਭ ਸਾਰੰਗ ਬਾਜਤ ਹੈ ਅਰੁ ਗਉਰੀ

ਸੋਰਠਿ ਸੁਧ ਮਲਾਰ ਬਿਲਾਵਲ ਮੀਠੀ ਹੈ ਅੰਮ੍ਰਿਤ ਤੇ ਨਹ ਕਉਰੀ

ਕਾਨ੍ਰਹ ਬਜਾਵਤ ਹੈ ਮੁਰਲੀ ਸੁਨਿ ਹੋਤ ਸੁਰੀ ਅਸੁਰੀ ਸਭ ਬਉਰੀ

ਆਇ ਗਈ ਬ੍ਰਿਖਭਾਨ ਸੁਤਾ ਸੁਨਿ ਪੈ ਤਰੁਨੀ ਹਰਨੀ ਜਿਮੁ ਦਉਰੀ ॥੩੦੨॥

ਜੋਰਿ ਪ੍ਰਨਾਮ ਕਰਿਯੋ ਹਰਿ ਕੋ ਕਰ ਨਾਥ ਸੁਨੋ ਹਮ ਭੂਖ ਲਗੀ ਹੈ

ਦੂਰ ਹੈ ਸਭ ਗੋਪਿਨ ਕੇ ਘਰ ਖੇਲਨ ਕੀ ਸਭ ਸੁਧ ਭਗੀ ਹੈ

ਡੋਲਤ ਸੰਗ ਲਗੇ ਤੁਮਰੇ ਹਮ ਕਾਨ੍ਰਹ ਤਬੈ ਸੁਨਿ ਬਾਤ ਪਗੀ ਹੈ

ਜਾਹੁ ਕਹਿਯੋ ਮਥਰਾ ਗ੍ਰਿਹ ਬਿਪਨ ਸਤਿ ਕਹਿਯੋ ਨਹਿ ਬਾਤ ਠਗੀ ਹੈ ॥੩੦੩॥

ਕਾਨ੍ਰਹ ਬਾਚ

ਸਵੈਯਾ

ਫੇਰਿ ਕਹੀ ਹਰਿ ਜੀ ਸਭ ਗੋਪਨ ਕੰਸ ਪੁਰੀ ਇਹ ਹੈ ਤਹ ਜਈਐ

ਜਗ ਕੋ ਮੰਡਲ ਬਿਪਨ ਕੋ ਗ੍ਰਿਹ ਪੂਛਤ ਪੂਛਤ ਢੂੰਢ ਸੁ ਲਈਐ

ਅੰਜੁਲ ਜੋਰਿ ਸਭੈ ਪਰਿ ਪਾਇਨ ਤਉ ਫਿਰ ਕੈ ਬਿਨਤੀ ਇਹ ਕਈਐ

ਖਾਨ ਕੇ ਕਾਰਨ ਭੋਜਨ ਮਾਗਤ ਕਾਨ੍ਰਹ ਛੁਧਾਤੁਰ ਹੈ ਸੁ ਸੁਨਈਐ ॥੩੦੪॥

ਮਾਨ ਲਈ ਜੋਊ ਕਾਨ੍ਰਹ ਕਹੀ ਪਰਿ ਪਾਇਨ ਸੀਸ ਨਿਵਾਇ ਚਲੇ

ਚਲਿ ਕੈ ਪੁਰ ਕੰਸ ਬਿਖੈ ਜੋ ਗਏ ਗ੍ਰਿਹਿ ਬਿਪਨ ਕੇ ਸਭ ਗੋਪ ਭਲੇ

ਕਰਿ ਕੋਟਿ ਪ੍ਰਨਾਮ ਕਰੀ ਬਿਨਤੀ ਫੁਨਿ ਭੋਜਨ ਮਾਗਤ ਕਾਨ੍ਰਹ ਖਲੇ

ਅਬ ਦੇਖਹੁ ਚਾਤੁਰਤਾ ਇਨ ਕੀ ਧਰਿ ਬਾਲਕ ਮੂਰਤਿ ਬਿਪ ਛਲੇ ॥੩੦੫॥

ਬਿਪ੍ਰ ਬਾਚ

ਸਵੈਯਾ

ਕੋਪ ਭਰੇ ਦਿਜ ਬੋਲ ਉਠੇ ਹਮ ਤੇ ਤੁਮ ਭੋਜਨ ਮਾਗਨ ਆਏ

ਕਾਨ੍ਰਹ ਬਡੋ ਸਠ ਅਉ ਮੁਸਲੀ ਹਮਹੂੰ ਤੁਮਹੂੰ ਸਠ ਸੇ ਲਖ ਪਾਏ

ਪੇਟ ਭਰੈ ਅਪਨੋ ਤਬ ਹੀ ਜਬ ਆਨਤ ਤੰਦੁਲ ਮਾਗਿ ਪਰਾਏ

ਏਤੇ ਪੈ ਖਾਨ ਕੋ ਮਾਗਤ ਹੈ ਇਹ ਯੌ ਕਹਿ ਕੈ ਅਤਿ ਬਿਪ ਰਿਸਾਏ ॥੩੦੬॥

ਬਿਪਨ ਭੋਜਨ ਜਉ ਦਯੋ ਤਬ ਹੀ ਗ੍ਰਿਹ ਗੋਪ ਚਲੇ ਸੁ ਖਿਸਾਨੇ

ਕੰਸ ਪੁਰੀ ਤਜ ਕੈ ਗ੍ਰਿਹ ਬਿਪਨ ਨਾਖਿ ਚਲੇ ਜਮੁਨਾ ਨਿਜਕਾਨੇ

ਬੋਲਿ ਉਠਿਯੋ ਮੁਸਲੀ ਕ੍ਰਿਸਨੰ ਸੰਗਿ ਅੰਨ੍ਰਯ ਬਿਨਾ ਜਬ ਆਵਤ ਜਾਨੇ

ਦੇਖਹੁ ਲੈਨ ਕੋ ਆਵਤ ਥੇ ਦਿਜ ਦੇਨ ਕੀ ਬੇਰ ਕੋ ਦੂਰ ਪਰਾਨੇ ॥੩੦੭॥

ਕਬਿਤੁ

ਬਡੇ ਹੈ ਕੁਮਤੀ ਅਉ ਕੁਜਤੀ ਕੂਰ ਕਾਇਰ ਹੈ ਬਡੇ ਹੈ ਕਮੂਤ ਅਉ ਕੁਜਾਤਿ ਬਡੇ ਜਗ ਮੈ

ਬਡੇ ਚੋਰ ਚੂਹਰੇ ਚਪਾਤੀ ਲੀਏ ਤਜੈ ਪ੍ਰਾਨ ਕਰੈ ਅਤਿ ਜਾਰੀ ਬਟਪਾਰੀ ਅਉਰ ਮਗ ਮੈ

ਬੈਠੇ ਹੈ ਅਜਾਨ ਮਾਨੋ ਕਹੀਅਤ ਹੈ ਸਯਾਨੇ ਕਛੂ ਜਾਨੇ ਗਿਆਨ ਸਉ ਕੁਰੰਗ ਬਾਧੇ ਪਗ ਮੈ

ਬਡੈ ਹੈ ਕੁਛੈਲ ਪੈ ਕਹਾਵਤ ਹੈ ਛੈਲ ਐਸੇ ਫਿਰਤ ਨਗਰ ਜੈਸੇ ਫਿਰੈ ਢੋਰ ਵਗ ਮੈ ॥੩੦੮॥

ਮੁਸਲੀ ਬਾਚ ਕਾਨ੍ਰਹ ਸੋ

ਸਵੈਯਾ

ਆਇਸੁ ਹੋਇ ਤਉ ਖੈਚ ਹਲਾ ਸੰਗ ਮੂਸਲ ਸੋ ਮਥੁਰਾ ਸਭ ਫਾਟੋ

ਬਿਪਨ ਜਾਇ ਕਹੋ ਪਕਰੋ ਕਹੋ ਮਾਰਿ ਡਰੋ ਕਹੋ ਰੰਚਕ ਡਾਟੋ

ਅਉਰ ਕਹੋ ਤੋ ਉਖਾਰਿ ਪੁਰੀ ਬਲੁ ਕੈ ਅਪੁਨੇ ਜਮੁਨਾ ਮਹਿ ਸਾਟੋ

ਸੰਕਤ ਹੋ ਤੁਮ ਤੇ ਜਦੁਰਾਇ ਹਉ ਇਕਲੋ ਅਰਿ ਕੋ ਸਿਰ ਕਾਟੋ ॥੩੦੯॥

ਕਾਨ੍ਰਹ ਬਾਚ

ਸਵੈਯਾ

ਕ੍ਰੋਧ ਛਿਮਾਪਨ ਕੈ ਮੁਸਲੀ ਹਰਿ ਫੇਰਿ ਕਹੀ ਸੰਗ ਬਾਲਕ ਬਾਨੀ

ਬਿਪ ਗੁਰੂ ਸਭ ਹੀ ਜਗ ਕੇ ਸਮਝਾਇ ਕਹੀ ਇਹ ਕਾਨ੍ਰਹ ਕਹਾਨੀ

ਆਇਸੁ ਮਾਨਿ ਗਏ ਫਿਰ ਕੈ ਜੁ ਹੁਤੀ ਨ੍ਰਿਪ ਕੰਸਹਿ ਕੀ ਰਜਧਾਨੀ

ਖੈਬੇ ਕੋ ਭੋਜਨ ਮਾਗਤ ਕਾਨ੍ਰਹ ਕਹਿਯੋ ਨਹਿ ਬਿਪ ਮਨੀ ਅਭਿਮਾਨੀ ॥੩੧੦॥

ਕਬਿਤੁ

ਕਾਨ੍ਰਹ ਜੂ ਕੇ ਗ੍ਵਾਰਨ ਕੋ ਬਿਪਨ ਦੁਬਾਰ ਰਿਸਿ ਉਤਰ ਦਯੋ ਕਛੂ ਖੈਬੇ ਕੋ ਕਛੂ ਦਯੋ

ਤਬ ਹੀ ਰਿਸਾਏ ਗੋਪ ਆਏ ਹਰਿ ਜੂ ਕੇ ਪਾਸ ਕਰਿ ਕੈ ਪ੍ਰਨਾਮ ਐਸੇ ਉਤਰ ਤਿਨੈ ਦਯੋ

ਮੋਨ ਸਾਧਿ ਬੈਠਿ ਰਹੈ ਖੈਬੇ ਕੋ ਦੇਤ ਕਛੂ ਤਬੈ ਫਿਰਿ ਆਇ ਜਬੈ ਕ੍ਰੋਧ ਮਨ ਮੈ ਭਯੋ

ਅਤਿ ਹੀ ਛੁਧਾਤੁਰ ਭਏ ਹੈ ਹਮ ਦੀਨਾਨਾਥ ਕੀਜੀਐ ਉਪਾਵ ਤੋ ਬਲ ਤਨ ਕੋ ਗਯੋ ॥੩੧੧॥