ਸਵੈਯਾ ॥
ਗਰੜਧ੍ਵਜ ਦੇਖਿ ਤਿਨੈ ਛੁਧਵਾਨ ਕਹਿਯੋ ਮਿਲਿ ਕੈ ਇਹ ਕਾਮ ਕਰਿਉ ਰੇ ॥
ਜਾਹੁ ਕਹਿਯੋ ਉਨ ਕੀ ਪਤਨੀ ਪਹਿ ਬਿਪ ਬਡੇ ਮਤਿ ਕੇ ਅਤਿ ਬਉਰੇ ॥
ਜਗਿ ਕਰੈ ਜਿਹ ਕਾਰਨ ਕੋ ਅਰੁ ਹੋਮ ਕਰੈ ਜਪੁ ਅਉ ਸਤੁ ਸਉ ਰੇ ॥
ਤਾਹੀ ਕੋ ਭੇਦੁ ਨ ਜਾਨਤ ਮੂੜ ਕਹੈ ਮਿਸਟਾਨ ਕੈ ਖਾਨ ਕੋ ਕਉਰੇ ॥੩੧੨॥
ਸਭ ਗੋਪ ਨਿਵਾਇ ਕੈ ਸੀਸ ਚਲੇ ਚਲ ਕੇ ਫਿਰਿ ਬਿਪਨ ਕੇ ਘਰਿ ਆਏ ॥
ਜਾਏ ਤਬੈ ਤਿਨ ਕੀ ਪਤਨੀ ਪਹਿ ਕਾਨ੍ਰਹ ਤਬੈ ਛੁਧਵਾਨ ਜਤਾਏ ॥
ਤਉ ਸੁਨਿ ਬਾਤ ਸਭੈ ਪਤਨੀ ਦਿਜ ਠਾਢਿ ਭਈ ਉਠਿ ਆਨੰਦ ਪਾਏ ॥
ਧਾਇ ਚਲੀ ਹਰਿ ਕੇ ਮਿਲਬੇ ਕਹੁ ਆਨੰਦ ਕੈ ਦੁਖ ਦੂਰਿ ਨਸਾਏ ॥੩੧੩॥
ਬਿਪਨ ਕੀ ਬਰਜੀ ਨ ਰਹੀ ਤ੍ਰਿਯ ਕਾਨ੍ਰਹਰ ਕੇ ਮਿਲਬੇ ਕਹੁ ਧਾਈ ॥
ਏਕ ਪਰੀ ਉਠਿ ਮਾਰਗ ਮੈ ਇਕ ਦੇਹ ਰਹੀ ਜੀਅ ਦੇਹ ਪੁਜਾਈ ॥
ਤਾ ਛਬਿ ਕੀ ਅਤਿ ਹੀ ਉਪਮਾ ਕਬਿ ਨੈ ਮੁਖ ਤੇ ਇਮ ਭਾਖ ਸੁਨਾਈ ॥
ਜੋਰ ਸਿਉ ਜ︀ਯੋ ਬਹਤੀ ਸਰਤਾ ਨ ਰਹੈ ਹਟਕੀ ਭੁਸ ਭੀਤ ਬਨਾਈ ॥੩੧੪॥
ਧਾਇ ਸਭੈ ਹਰਿ ਕੇ ਮਿਲਬੇ ਕਹੁ ਬਿਪਨ ਕੀ ਪਤਨੀ ਬਡਭਾਗਨ ॥
ਚੰਦ੍ਰਮੁਖੀ ਮ੍ਰਿਗ ਸੇ ਦ੍ਰਿਗਨੀ ਕਬਿ ਸ︀ਯਾਮ ਚਲੀ ਹਰਿ ਕੇ ਪਗ ਲਾਗਨ ॥
ਹੈ ਸੁਭ ਅੰਗ ਸਭੇ ਜਿਨ ਕੇ ਨ ਸਕੈ ਜਿਨ ਕੀ ਬ੍ਰਹਮਾ ਗਨਤਾ ਗਨ ॥
ਭਉਨਨ ਤੇ ਸਭ ਇਉ ਨਿਕਰੀ ਜਿਮੁ ਮੰਤ੍ਰ ਪੜ੍ਰਹੇ ਨਿਕਰੈ ਬਹੁ ਨਾਗਨ ॥੩੧੫॥
ਦੋਹਰਾ ॥
ਹਰਿ ਕੋ ਆਨਨ ਦੇਖ ਕੈ ਭਈ ਸਭਨ ਕੋ ਚੈਨ ॥
ਨਿਕਟ ਤ੍ਰਿਯਾ ਕੋ ਪਾਇ ਕੈ ਪਰਤ ਚੈਨ ਪਰ ਮੈਨ ॥੩੧੬॥