ਸਵੈਯਾ ॥
ਬੂੰਦਨ ਤੀਰਨ ਸੀ ਸਭ ਹੀ ਕੁਪ ਕੈ ਬ੍ਰਿਜ ਕੇ ਪੁਰ ਪੈ ਜਬ ਪਈਯਾ ॥
ਸੋਊ ਸਹੀ ਨ ਗਈ ਕਿਹ ਪੈ ਸਭ ਧਾਮਨ ਬੇਧਿ ਧਰਾ ਲਗਿ ਗਈਯਾ ॥
ਸੋ ਪਿਖਿ ਗੋਪਨ ਨੈਨਨ ਸੋ ਬਿਨਤੀ ਹਰਿ ਕੇ ਅਗੂਆ ਪਹੁਚਈਯਾ ॥
ਕੋਪ ਭਰਿਯੋ ਹਮ ਪੈ ਮਘਵਾ ਹਮਰੀ ਤੁਮ ਰਛ ਕਰੋ ਉਠਿ ਸਈਯਾ ॥੩੫੮॥
ਦੀਸਤ ਹੈ ਨ ਕਹੂੰ ਅਰਣੋਦਿਤ ਘੇਰਿ ਦਸੋ ਦਿਸ ਤੇ ਘਨ ਆਵੈ ॥
ਕੋਪ ਭਰੇ ਜਨੁ ਕੇਹਰਿ ਗਾਜਤ ਦਾਮਿਨਿ ਦਾਤ ਨਿਕਾਸਿ ਡਰਾਵੈ ॥
ਗੋਪਨ ਜਾਇ ਕਰੀ ਬਿਨਤੀ ਹਰਿ ਪੈ ਸੁਨੀਯੈ ਹਰਿ ਜੋ ਤੁਮ ਭਾਵੈ ॥
ਸਿੰਘ ਕੇ ਦੇਖਤ ਸਿੰਘਨ ਸ੍ਰਯਾਰ ਕਹੈ ਕੁਪ ਕੈ ਜਮ ਲੋਕ ਪਠਾਵੈ ॥੩੫੯॥
ਕੋਪ ਭਰੇ ਹਮਰੇ ਪੁਰ ਮੈ ਬਹੁ ਮੇਘਨ ਕੇ ਇਹ ਠਾਟ ਠਟੇ ॥
ਜਿਹ ਕੋ ਗਜ ਬਾਹਨ ਲੋਕ ਕਹੈ ਜਿਨਿ ਪਬਨ ਕੇ ਪਰ ਕੋਪ ਕਟੇ ॥
ਤੁਮ ਹੋ ਕਰਤਾ ਸਭ ਹੀ ਜਗ ਕੇ ਤੁਮ ਹੀ ਸਿਰ ਰਾਵਨ ਕਾਟਿ ਸਟੇ ॥
ਤੁਮ ਸਿਯੋ ਫੁਨਿ ਦੇਖਿਤ ਗੋਪਨ ਕੋ ਘਨ ਘੋਰਿ ਡਰਾਵਤ ਕੋਪ ਲਟੇ ॥੩੬੦॥
ਕਾਨ੍ਰਹ ਬਡੋ ਸੁਨਿ ਲੋਕ ਤੁਮੈ ਫੁਨਿ ਜਾਮ ਸੁ ਜਾਪ ਕਰੈ ਤੁਹ ਆਠੋ ॥
ਨੀਰ ਹੁਤਾਸਨ ਭੂਮਿ ਧਰਾਧਰ ਥਾਪਿ ਕਰਿਯੋ ਤੁਮ ਹੀ ਪ੍ਰਭ ਕਾਠੋ ॥
ਬੇਦ ਦਏ ਕਰ ਕੈ ਤੁਮ ਹੀ ਜਗ ਮੈ ਛਿਨ ਤਾਤ ਭਯੋ ਜਬ ਘਾਠੋ ॥
ਸਿੰਧੁ ਮਥਿਯੋ ਤੁਮ ਹੀ ਤ੍ਰੀਯ ਹ੍ਵੈ ਕਰਿ ਦੀਨ ਸੁਰਾਸੁਰ ਅਮ੍ਰਿਤ ਬਾਟੋ ॥੩੬੧॥
ਗੋਪਨ ਫੇਰਿ ਕਹੀ ਮੁਖ ਤੇ ਬਿਨੁ ਤੈ ਹਮਰੋ ਕੋਊ ਅਉਰ ਨ ਆਡਾ ॥
ਮੇਘਨ ਮਾਰਿ ਬਿਥਾਰ ਡਰੋ ਕੁਪਿ ਬਾਲਕ ਮੂਰਤਿ ਜਿਉ ਤੁਮ ਗਾਡਾ ॥
ਮੇਘਨ ਕੋ ਪਿਖਿ ਰੂਪ ਭਯਾਨਕ ਬਹੁਤੁ ਡਰੈ ਫੁਨਿ ਜੀਉ ਅਸਾਡਾ ॥
ਕਾਨ੍ਰਹ ਅਬੈ ਪੁਸਤੀਨ ਹ੍ਵੈ ਆਪ ਉਤਾਰ ਡਰੋ ਸਭ ਗੋਪਨ ਜਾਡਾ ॥੩੬੨॥
ਆਇਸੁ ਪਾਇ ਪੁਰੰਦਰ ਕੋ ਘਨਘੋਰ ਘਟਾ ਚਹੂੰ ਓਰ ਤੇ ਆਵੈ ॥
ਕੈ ਕਰ ਕ੍ਰੁਧ ਕਿਧੋ ਮਨ ਮਧਿ ਬ੍ਰਿਜ ਊਪਰ ਆਨ ਕੈ ਬਹੁ ਬਲ ਪਾਵੈ ॥
ਅਉ ਅਤਿ ਹੀ ਚਪਲਾ ਚਮਕੈ ਬਹੁ ਬੂੰਦਨ ਤੀਰਨ ਸੀ ਬਰਖਾਵੈ ॥
ਗੋਪ ਕਹੈ ਹਮ ਤੇ ਭਈ ਚੂਕ ਸੁ ਯਾ ਤੇ ਹਮੈ ਗਰਜੈ ਔ ਡਰਾਵੈ ॥੩੬੩॥
ਆਜ ਭਯੋ ਉਤਪਾਤ ਬਡੋ ਡਰੁ ਸਮਾਨਿ ਸਭੈ ਹਰਿ ਪਾਸ ਪੁਕਾਰੇ ॥
ਕੋਪ ਕਰਿਯੋ ਹਮ ਪੈ ਮਘਵਾ ਤਿਹ ਤੇ ਬ੍ਰਿਜ ਪੈ ਬਰਖੇ ਘਨ ਭਾਰੇ ॥
ਭਛਿ ਭਖਿਯੋ ਇਹ ਕੋ ਤੁਮ ਹੂ ਤਿਹ ਤੇ ਬ੍ਰਿਜ ਕੇ ਜਨ ਕੋਪਿ ਸੰਘਾਰੇ ॥
ਰਛਕ ਹੋ ਸਭ ਹੀ ਜਗ ਕੇ ਤੁਮ ਰਛ ਕਰੋ ਹਮਰੀ ਰਖਵਾਰੇ ॥੩੬੪॥
ਹੋਇ ਕ੍ਰਿਪਾਲ ਅਬੈ ਭਗਵਾਨ ਕ੍ਰਿਪਾ ਕਰਿ ਕੈ ਇਨ ਕੋ ਤੁਮ ਕਾਢੋ ॥
ਕੋਪ ਕਰਿਯੋ ਹਮ ਪੈ ਮਘਵਾ ਦਿਨ ਸਾਤ ਇਹਾ ਬਰਖਿਯੋ ਘਨ ਗਾਢੋ ॥
ਭ੍ਰਾਤ ਬਲੀ ਇਨਿ ਰਛਨ ਕੋ ਤਬ ਹੀ ਕਰਿ ਕੋਪ ਭਯੋ ਉਠਿ ਠਾਢੋ ॥
ਜੀਵ ਗਯੋ ਘਟ ਮੇਘਨ ਕੋ ਸਭ ਗੋਪਨ ਕੇ ਮਨ ਆਨੰਦ ਬਾਢੋ ॥੩੬੫॥
ਗੋਪਨ ਕੀ ਸੁਨ ਕੈ ਬਿਨਤੀ ਹਰਿ ਗੋਪ ਸਭੈ ਅਪਨੇ ਕਰਿ ਜਾਣੇ ॥
ਮੇਘਨ ਕੇ ਬਧਬੇ ਕਹੁ ਕਾਨ੍ਰਹ ਚਲਿਯੋ ਉਠਿ ਕੈ ਕਰਤਾ ਜੋਊ ਤਾਣੇ ॥
ਤਾ ਛਬਿ ਕੇ ਜਸ ਉਚ ਮਹਾ ਕਬਿ ਨੇ ਅਪਨੇ ਮਨ ਮੈ ਪਹਿਚਾਣੇ ॥
ਇਉ ਚਲ ਗਯੋ ਜਿਮ ਸਿੰਘ ਮ੍ਰਿਗੀ ਪਿਖਿ ਆਇ ਹੈ ਜਾਨ ਕਿਧੋ ਮੂਹਿ ਡਾਣੇ ॥੩੬੬॥
ਮੇਘਨ ਕੇ ਬਧ ਕਾਜ ਚਲਿਯੋ ਭਗਵਾਨ ਕਿਧੋ ਰਸ ਭੀਤਰ ਰਤਾ ॥
ਰਾਮ ਭਯੋ ਜੁਗ ਤੀਸਰ ਮਧਿ ਮਰਿਯੋ ਤਿਨ ਰਾਵਨ ਕੈ ਰਨ ਅਤਾ ॥
ਅਉਧ ਕੇ ਬੀਚ ਬਧੂ ਬਰਬੇ ਕਹੁ ਕੋਪ ਕੈ ਬੈਲ ਨਥੇ ਜਿਹ ਸਤਾ ॥
ਗੋਪਨ ਗੋਧਨ ਰਛਨ ਕਾਜ ਤੁਰਿਯੋ ਤਿਹ ਕੋ ਗਜ ਜਿਉ ਮਦ ਮਤਾ ॥੩੬੭॥
ਕਰਬੇ ਕਹੁ ਰਛ ਸੁ ਗੋਪਨ ਕੀ ਬਰ ਪੂਟ ਲਯੋ ਨਗ ਕੋ ਪਹਿ ਹਥਾ ॥
ਤਨ ਕੋ ਨ ਕਰਿਯੋ ਬਲ ਰੰਚਕ ਤਾਹ ਕਰਿਯੋ ਜੁ ਹੁਤੋ ਕਰ ਬੀਚ ਜਥਾ ॥
ਨ ਚਲੀ ਤਿਨ ਕੀ ਕਿਛੁ ਗੋਪਨ ਪੈ ਕਬਿ ਸ︀ਯਾਮ ਕਹੈ ਗਜ ਜਾਹਿ ਰਥਾ ॥
ਮੁਖਿ ਨ︀ਯਾਇ ਖਿਸਾਇ ਚਲਿਯੋ ਗ੍ਰਿਹ ਪੈ ਇਹ ਬੀਚ ਚਲੀ ਜਗ ਕੇ ਸੁ ਕਥਾ ॥੩੬੮॥
ਨੰਦ ਕੋ ਨੰਦ ਬਡੋ ਸੁਖ ਕੰਦ ਰਿਪੁ ਆਰ ਸੁਰੰਦ ਸਬੁਧਿ ਬਿਸਾਰਦ ॥
ਆਨਨ ਚੰਦ ਪ੍ਰਭਾ ਕਹੁ ਮੰਦ ਕਹੈ ਕਬਿ ਸ︀ਯਾਮ ਜਪੈ ਜਿਹ ਨਾਰਦ ॥
ਤਾ ਗਿਰਿ ਕੋਪ ਉਠਾਇ ਲਯੋ ਜੋਊ ਸਾਧਨ ਕੋ ਹਰਤਾ ਦੁਖ ਦਾਰਦ ॥
ਮੇਘ ਪਰੇ ਉਪਰਿਯੋ ਨ ਕਛੂ ਪਛਤਾਇ ਗਏ ਗ੍ਰਿਹ ਕੋ ਉਠਿ ਬਾਰਦ ॥੩੬੯॥
ਕਾਨ੍ਰਹ ਉਪਾਰਿ ਲਯੋ ਕਰ ਮੋ ਗਿਰਿ ਏਕ ਪਰੀ ਨਹੀ ਬੂੰਦ ਸੁ ਪਾਨੀ ॥
ਫੇਰਿ ਕਹੀ ਹਸਿ ਕੈ ਮੁਖ ਤੇ ਹਰਿ ਕੋ ਮਘਵਾ ਜੁ ਭਯੋ ਮੁਹਿ ਸਾਨੀ ॥
ਮਾਰਿ ਡਰਿਯੋ ਮੁਰ ਮੈ ਮਧੁ ਕੀਟਭ ਮਾਰਿਯੋ ਹਮੈ ਮਘਵਾ ਪਤਿ ਮਾਨੀ ॥
ਗੋਪਨ ਮੈ ਭਗਵਾਨ ਕਹੀ ਸੋਊ ਫੈਲ ਪਰੀ ਜਗ ਬੀਚ ਕਹਾਨੀ ॥੩੭੦॥
ਗੋਪਨ ਕੀ ਕਰਬੇ ਕਹੁ ਰਛ ਸਤਕ੍ਰਿਤ ਪੈ ਹਰਿ ਜੀ ਜਬ ਕੋਪੇ ॥
ਇਉ ਗਿਰਿ ਕੇ ਤਰਿ ਭਯੋ ਉਠਿ ਠਾਢਿ ਮਨੋ ਰੁਪ ਕੈ ਪਗ ਕੇਹਰਿ ਰੋਪੇ ॥
ਜਿਉ ਜੁਗ ਅੰਤ ਮੈ ਅੰਤਕ ਹ੍ਵੈ ਕਰਿ ਜੀਵਨ ਕੇ ਸਭ ਕੇ ਉਰਿ ਘੋਪੇ ॥
ਜਿਉ ਜਨ ਕੋ ਮਨ ਹੋਤ ਹੈ ਲੋਪ ਤਿਸੀ ਬਿਧਿ ਮੇਘ ਭਏ ਸਭ ਲੋਪੇ ॥੩੭੧॥
ਹੋਇ ਸਤਕ੍ਰਿਤ ਊਪਰ ਕੋਪ ਸੁ ਰਾਖ ਲਈ ਸਭ ਗੋਪ ਦਫਾ ॥
ਤਿਨਿ ਮੇਘ ਬਿਦਾਰ ਦਏ ਛਿਨ ਮੈ ਜਿਨਿ ਦੈਤ ਕਰੇ ਸਭ ਏਕ ਗਫਾ ॥
ਕਰਿ ਕਉਤੁਕ ਪੈ ਰਿਪੁ ਟਾਰ ਦਏ ਬਿਨੁ ਹੀ ਧਰਏ ਸਰ ਸ︀ਯਾਮ ਜਫਾ ॥
ਸਭ ਗੋਪਨ ਕੀ ਕਰਬੈ ਕਹੁ ਰਛ ਸੁ ਸਕ੍ਰਨ ਲੀਨ ਲਪੇਟ ਸਫਾ ॥੩੭੨॥
ਜੁ ਲਈ ਸਭ ਮੇਘ ਲਪੇਟ ਸਫਾ ਅਰੁ ਲੀਨੋ ਹੈ ਪਬ ਉਪਾਰ ਜਬੈ ॥
ਇਹ ਰੰਚਕ ਸੋ ਇਹ ਹੈ ਗਰੂਓ ਗਿਰਿ ਚਿੰਤ ਕਰੀ ਮਨਿ ਬੀਚ ਸਬੈ ॥
ਇਹ ਦੈਤਨ ਕੋ ਮਰਤਾ ਕਰਤਾ ਸੁਖ ਹੈ ਦਿਵਿਯਾ ਜੀਯ ਦਾਨ ਅਬੈ ॥
ਇਹ ਕੋ ਤੁਮ ਧ︀ਯਾਨ ਧਰੋ ਸਭ ਹੀ ਨਹਿ ਧ︀ਯਾਨ ਧਰੋ ਤੁਮ ਅਉਰ ਕਬੈ ॥੩੭੩॥
ਸਭ ਮੇਘ ਗਏ ਘਟ ਕੇ ਜਬ ਹੀ ਤਬ ਹੀ ਹਰਖੇ ਫੁਨਿ ਗੋਪ ਸਭੈ ॥
ਇਹ ਭਾਤਿ ਲਗੇ ਕਹਨੇ ਮੁਖ ਤੇ ਭਗਵਾਨ ਦਯੋ ਹਮ ਦਾਨ ਅਭੈ ॥
ਮਘਵਾ ਜੁ ਕਰੀ ਕੁਪਿ ਦਉਰ ਹਮੂ ਪਰ ਸੋ ਤਿਹ ਕੋ ਨਹੀ ਬੇਰ ਲਭੈ ॥
ਅਬ ਕਾਨ੍ਰਹ ਪ੍ਰਤਾਪ ਤੇ ਹੈ ਘਟ ਬਾਦਰ ਏਕ ਨ ਦੀਸਤ ਬੀਚ ਨਭੈ ॥੩੭੪॥
ਗੋਪ ਕਹੈ ਸਭ ਹੀ ਮੁਖ ਤੇ ਇਹ ਕਾਨ੍ਰਹ ਬਲੀ ਬਰ ਹੈ ਬਲ ਮੈ ॥
ਜਿਨਿ ਕੂਦਿ ਕਿਲੇ ਸਤ ਮੋਰ ਮਰਿਯੋ ਜਿਨਿ ਜੁਧ ਸੰਖਾਸੁਰ ਸੋ ਜਲ ਮੈ ॥
ਇਹ ਹੈ ਕਰਤਾ ਸਭ ਹੀ ਜਗ ਕੋ ਅਰੁ ਫੈਲ ਰਹਿਯੋ ਜਲ ਅਉ ਥਲ ਮੈ ॥
ਸੋਊ ਆਇ ਪ੍ਰਤਛਿ ਭਯੋ ਬ੍ਰਿਜ ਮੈ ਜੋਊ ਜੋਗ ਜੁਤੋ ਰਹੈ ਓਝਲ ਮੈ ॥੩੭੫॥
ਮੋਰ ਮਰਿਯੋ ਜਿਨਿ ਕੂਦ ਕਿਲੈ ਸਤ ਸੰਧਿ ਜਰਾ ਜਿਹ ਸੈਨ ਮਰੀ ॥
ਨਰਾਕਸੁਰ ਜਾਹਿ ਕਰਿਯੋ ਰਕਸੀ ਬਿਰਥੀ ਗਜ ਕੀ ਜਿਹ ਰਛ ਕਰੀ ॥
ਜਿਹ ਰਾਖਿ ਲਈ ਪਤਿ ਪੈ ਦ੍ਰੁਪਤੀ ਸਿਲ ਜਾ ਲਗਤਿਉ ਪਗ ਪਾਰਿ ਪਰੀ ॥
ਅਤਿ ਕੋਪਤ ਮੇਘਨ ਅਉ ਮਘਵਾ ਇਹ ਰਾਖ ਲਈ ਨੰਦ ਲਾਲਿ ਧਰੀ ॥੩੭੬॥
ਮਘਵਾ ਜਿਹ ਫੇਰਿ ਦਈ ਪ੍ਰਤਨਾ ਜਿਹ ਦੈਤੁ ਮਰੇ ਇਹ ਕਾਨ ਬਲੀ ॥
ਜਿਹ ਕੋ ਜਨ ਨਾਮ ਜਪੈ ਮਨ ਮੈ ਜਿਹ ਕੋ ਫੁਨਿ ਭ੍ਰਾਤ ਹੈ ਬੀਰ ਹਲੀ ॥
ਜਿਹ ਤੇ ਸਭ ਗੋਪਨ ਕੀ ਬਿਪਤਾ ਹਰਿ ਕੇ ਕੁਪ ਤੇ ਛਿਨ ਮਾਹਿ ਟਲੀ ॥
ਤਿਹ ਕੋ ਲਖ ਕੈ ਉਪਮਾ ਭਗਵਾਨ ਕਰੈ ਜਿਹ ਕੀ ਸੁਤ ਕਉਲ ਕਲੀ ॥੩੭੭॥
ਕਾਨ ਉਪਾਰ ਲਯੋ ਗਰੂਓ ਗਿਰਿ ਧਾਮਿ ਖਿਸਾਇ ਗਯੋ ਮਘਵਾ ॥
ਸੋ ਉਪਜਿਯੋ ਬ੍ਰਿਜ ਭੂਮਿ ਬਿਖੈ ਜੋਊ ਤੀਸਰ ਜੁਗ ਭਯੋ ਰਘੁਵਾ ॥
ਅਬ ਕਉਤੁਕਿ ਲੋਕ ਦਿਖਾਵਨ ਕੋ ਜਗ ਮੈ ਫੁਨਿ ਰੂਪ ਧਰਿਯੋ ਲਘੁਵਾ ॥
ਥਨ ਐਚ ਹਨੀ ਛਿਨ ਮੈ ਪੁਤਨਾ ਹਰਿ ਨਾਮ ਕੇ ਲੇਤ ਹਰੇ ਅਘਵਾ ॥੩੭੮॥
ਕਾਨ੍ਰਹ ਬਲੀ ਪ੍ਰਗਟਿਯੋ ਬ੍ਰਿਜ ਮੈ ਜਿਨਿ ਗੋਪਨ ਕੇ ਦੁਖ ਕਾਟਿ ਸਟੇ ॥
ਸੁਖ ਸਾਧਨ ਕੇ ਪ੍ਰਗਟੇ ਤਬ ਹੀ ਦੁਖ ਦੈਤਨ ਕੇ ਸੁਨਿ ਨਾਮੁ ਘਟੇ ॥
ਇਹ ਹੈ ਕਰਤਾ ਸਭ ਹੀ ਜਗ ਕੋ ਬਲਿ ਕੋ ਅਰੁ ਇੰਦ੍ਰਹਿ ਲੋਕ ਬਟੇ ॥
ਤਿਹ ਨਾਮ ਕੇ ਲੇਤ ਕਿਧੋ ਮੁਖ ਤੇ ਲਟ ਜਾਤ ਸਭੈ ਤਨ ਦੋਖ ਲਟੇ ॥੩੭੯॥
ਕਾਨ੍ਰਹ ਬਲੀ ਪ੍ਰਗਟਿਯੋ ਪੁਤਨਾ ਜਿਨਿ ਮਾਰਿ ਡਰੀ ਨ੍ਰਿਪ ਕੰਸ ਪਠੀ ॥
ਇਨ ਹੀ ਰਿਪੁ ਮਾਰਿ ਡਰਿਯੋ ਸੁ ਤ੍ਰਿਨਾਵ੍ਰਤ ਪੈ ਜਨਿ ਸੋ ਇਹ ਥਿਤ ਛਠੀ ॥
ਸਭ ਜਾਪੁ ਜਪੈ ਇਹ ਕੋ ਮਨ ਮੈ ਸਭ ਗੋਪ ਕਹੈ ਇਹ ਅਤਿ ਹਠੀ ॥
ਅਤਿ ਹੀ ਪ੍ਰਤਿਨਾ ਫੁਨਿ ਮੇਘਨ ਕੀ ਇਨਹੂ ਕਰਿ ਦੀ ਛਿਨ ਮਾਹਿ ਮਠੀ ॥੩੮੦॥
ਗੋਪ ਕਹੈ ਇਹ ਸਾਧਨ ਕੇ ਦੁਖ ਦੂਰਿ ਕਰੈ ਮਨ ਮਾਹਿ ਗਡੈ ॥
ਇਹ ਹੈ ਬਲਵਾਨ ਬਡੋ ਪ੍ਰਗਟਿਯੋ ਸੋਊ ਕੋ ਇਹ ਸੋ ਛਿਨ ਆਇ ਅਡੈ ॥
ਸਭ ਲੋਕ ਕਹੈ ਫੁਨਿ ਜਾਪਤ ਯਾ ਕਬਿ ਸ︀ਯਾਮ ਕਹੈ ਭਗਵਾਨ ਬਡੈ ॥
ਤਿਨ ਮੋਛ ਲਹੀ ਛਿਨ ਮੈ ਇਹ ਤੇ ਜਿਨ ਕੇ ਮਨ ਮੈ ਜਰਰਾ ਕੁ ਜਡੈ ॥੩੮੧॥
ਮੇਘ ਗਏ ਪਛੁਤਾਇ ਗ੍ਰਿਹੰ ਕਹੁ ਗੋਪਿਨ ਕੋ ਮਨ ਆਨੰਦ ਬਾਢੇ ॥
ਹ੍ਵੈ ਇਕਠੇ ਸੁ ਚਲੇ ਗ੍ਰਿਹ ਕੋ ਸਭ ਆਇ ਭਏ ਗ੍ਰਿਹ ਭੀਤਰ ਠਾਢੇ ॥
ਆਇ ਲਗੇ ਕਹਿਨੇ ਤ੍ਰੀਯ ਸੋ ਇਨ ਹੀ ਛਿਨ ਮੈ ਮਘਵਾ ਕੁਪਿ ਕਾਢੇ ॥
ਸਤਿ ਲਹਿਯੋ ਭਗਵਾਨ ਹਮੈ ਇਨ ਹੀ ਹਮਰੇ ਸਭ ਹੀ ਦੁਖ ਕਾਢੇ ॥੩੮੨॥
ਕੋਪ ਭਰੇ ਪਤਿ ਲੋਕਹ ਕੇ ਦਲ ਆਬ ਰਖੇ ਠਟਿ ਸਾਜ ਅਣੇ ॥
ਭਗਵਾਨ ਜੂ ਠਾਢ ਭਯੋ ਕਰਿ ਲੈ ਗਿਰਿ ਪੈ ਕਰਿ ਕੈ ਕੁਛ ਹੂੰ ਨ ਗਣੇ ॥
ਅਤਿ ਤਾ ਛਬਿ ਕੇ ਜਸ ਉਚ ਮਹਾ ਕਬਿ ਸ︀ਯਾਮ ਕਿਧੌ ਇਹ ਭਾਤਿ ਭਣੇ ॥
ਜਿਮੁ ਬੀਰ ਬਡੋ ਕਰਿ ਸਿਪਰ ਲੈ ਕਛੁ ਕੈ ਨ ਗਨੇ ਪੁਨਿ ਤੀਰ ਘਣੇ ॥੩੮੩॥
ਗੋਪ ਕਹੈ ਇਹ ਸਾਧਨ ਕੋ ਦੁਖ ਦੂਰ ਕਰੈ ਮਨ ਮਾਹਿ ਗਡੈ ॥
ਇਹ ਹੈ ਬਲਵਾਨ ਬਡੋ ਪ੍ਰਗਟਿਓ ਸੋਊ ਕੋ ਇਹ ਸੋ ਛਿਨ ਆਇ ਅਡੈ ॥
ਸਭ ਲੋਗ ਕਹੈ ਫੁਨਿ ਖਾਪਤ ਯਾ ਕਬਿ ਸ︀ਯਾਮ ਕਹੈ ਭਗਵਾਨ ਬਡੈ ॥
ਤਿਹ ਮੋਛ ਲਹੀ ਛਿਨ ਮੈ ਇਹ ਤੇ ਜਿਨ ਕੇ ਮਨ ਮੈ ਜਰਰਾ ਕੁ ਜਡੈ ॥੩੮੪॥
ਕਰਿ ਕੋਪ ਨਿਵਾਰ ਦਏ ਮਘਵਾ ਦਲ ਕਾਨ੍ਰਹ੍ਰਹ ਬਡੇ ਬਲਬੀਰ ਬ੍ਰਤੀ ॥
ਜਿਮ ਕੋਪਿ ਜਲੰਧਰਿ ਈਸਿ ਮਰਿਯੋ ਜਿਮ ਚੰਡਿ ਚਮੁੰਡਹਿ ਸੈਨ ਹਤੀ ॥
ਪਛੁਤਾਇ ਗਯੋ ਮਘਵਾ ਗ੍ਰਿਹ ਕੋ ਨ ਰਹੀ ਤਿਹ ਕੀ ਪਤਿ ਏਕ ਰਤੀ ॥
ਇਕ ਮੇਘ ਬਿਦਾਰ ਦਏ ਹਰਿ ਜੀ ਜਿਮ ਮੋਹਿ ਨਿਵਾਰਤ ਕੋਪਿ ਜਤੀ ॥੩੮੫॥
ਕੁਪ ਕੈ ਤਿਨਿ ਮੇਘ ਬਿਦਾਰ ਦਏ ਜਿਨਿ ਰਾਖ ਲਯੋ ਜਲ ਭੀਤਰ ਹਾਥੀ ॥
ਜਾਹਿ ਸਿਲਾ ਲਗਿ ਪਾਇ ਤਰੀ ਜਿਹ ਰਾਖਿ ਲਈ ਦ੍ਰੁਪਤੀ ਸੁ ਅਨਾਥੀ ॥
ਬੈਰ ਕਰੈ ਜੋਊ ਪੈ ਇਹ ਸੋ ਸਭ ਗੋਪ ਕਹੈ ਇਹ ਤਾਹਿ ਅਸਾਥੀ ॥
ਜੋ ਹਿਤ ਸੋ ਚਿਤ ਕੈ ਇਹ ਕੀ ਫੁਨਿ ਸੇਵ ਕਰੈ ਤਿਹ ਕੋ ਇਹ ਸਾਥੀ ॥੩੮੬॥
ਮੇਘਨ ਕੋ ਤਬ ਹੀ ਕ੍ਰਿਸਨੰ ਦਲ ਖਾਤਿਰ ਊਪਰਿ ਨ ਕਛੂ ਆਂਦਾ ॥
ਕੋਪ ਕਰਿਯੋ ਅਤਿ ਹੀ ਮਘਵਾ ਨ ਚਲਿਯੋ ਤਿਹ ਸੋ ਕਛੁ ਤਾਹਿ ਬਸਾਦਾ ॥
ਜੋਰ ਚਲੈ ਕਿਹ ਕੋ ਤਿਹ ਸੋ ਕਹਿ ਹੈ ਸਭ ਹੀ ਜਿਸ ਕੋ ਜਗੁ ਬਾਦਾ ॥
ਮੂੰਡ ਨਿਵਾਇ ਮਨੈ ਦੁਖ ਪਾਇ ਗਯੋ ਮਘਵਾ ਉਠਿ ਧਾਮਿ ਖਿਸਾਦਾ ॥੩੮੭॥
ਸਕ੍ਰ ਗਯੋ ਪਛੁਤਾਹਿ ਗ੍ਰਿਹੰ ਕਹੁ ਫੋਰ ਦਈ ਜਬ ਕਾਨ੍ਰਹਿ ਅਨੀ ॥
ਬਰਖਾ ਕਰਿ ਕੋਪ ਕਰੀ ਬ੍ਰਿਜ ਪੈ ਸੁ ਕਛੂ ਹਰਿ ਕੈ ਨਹਿ ਏਕ ਗਨੀ ॥
ਫੁਨਿ ਤਾ ਛਬਿ ਕੀ ਅਤਿ ਹੀ ਉਪਮਾ ਕਬਿ ਸ︀ਯਾਮ ਕਿਧੋ ਇਹ ਭਾਤਿ ਭਨੀ ॥
ਪਛਤਾਇ ਗਯੋ ਪਤਿ ਲੋਕਨ ਕੋ ਜਿਮ ਲੂਟ ਲਯੋ ਅਹਿ ਸੀਸ ਮਨੀ ॥੩੮੮॥
ਜਾਹਿ ਨ ਜਾਨਤ ਭੇਦ ਮੁਨੀ ਮਨਿ ਭਾ ਇਹ ਜਾਪਨ ਕੋ ਇਹ ਜਾਪੀ ॥
ਰਾਜ ਦਯੋ ਇਨ ਹੀ ਬਲਿ ਕੋ ਇਨ ਹੀ ਕਬਿ ਸ︀ਯਾਮ ਧਰਾ ਸਭ ਥਾਪੀ ॥
ਮਾਰਤ ਹੈ ਦਿਨ ਥੋਰਨ ਮੈ ਰਿਪੁ ਗੋਪ ਕਹੈ ਇਹ ਕਾਨ੍ਰਹ੍ਰਹ ਪ੍ਰਤਾਪੀ ॥
ਕਾਰਨ ਯਾਹਿ ਧਰੀ ਇਹ ਮੂਰਤਿ ਮਾਰਨ ਕੋ ਜਗ ਕੇ ਸਭ ਪਾਪੀ ॥੩੮੯॥
ਕਰਿ ਕੈ ਜਿਹ ਸੋ ਛਲ ਪੈ ਚਤੁਰਾਨਨ ਚੋਰਿ ਲਏ ਸਭ ਗੋਪ ਦਫਾ ॥
ਤਿਨ ਕਉਤਕ ਦੇਖਨ ਕਾਰਨ ਕੋ ਫੁਨਿ ਰਾਖਿ ਰਹਿਓ ਵਹ ਬੀਚ ਖਫਾ ॥
ਕਾਨ ਬਿਨਾ ਕੁਪਏ ਉਹ ਸੋ ਸੁ ਕਰੇ ਬਿਨ ਹੀ ਸਰ ਦੀਨ ਜਫਾ ॥
ਛਿਨ ਮਧਿ ਬਨਾਇ ਲਏ ਬਛਰੇ ਸਭ ਗੋਪਨ ਕੀ ਉਨ ਹੀ ਸੀ ਸਫਾ ॥੩੯੦॥
ਕਾਨ ਉਪਾਰਿ ਧਰਿਓ ਕਰ ਪੈ ਗਿਰਿ ਤਾ ਤਰਿ ਗੋਪ ਨਿਕਾਰਿ ਸਬੈ ॥
ਬਕਈ ਬਕ ਅਉਰ ਗਡਾਸੁਰ ਤ੍ਰਿਨਾਵ੍ਰਤ ਬੀਰ ਬਧੇ ਛਿਨ ਬੀਚ ਤਬੈ ॥
ਜਿਨ ਕਾਲੀ ਕੋ ਨਾਥ ਲਯੋ ਛਿਨ ਭੀਤਰ ਧਿਆਨ ਨ ਛਾਡਹੁ ਵਾਹਿ ਕਬੈ ॥
ਸਭ ਸੰਤ ਸੁਨੀ ਸੁਭ ਕਾਨ੍ਰਹ ਕਥਾ ਇਕ ਅਉਰ ਕਥਾ ਸੁਨਿ ਲੇਹੁ ਅਬੈ ॥੩੯੧॥