ਗੋਪ ਬਾਚ ਨੰਦ ਜੂ ਸੋ

ਸਵੈਯਾ

ਨੰਦ ਕੇ ਅਗ੍ਰਜ ਕਾਨ੍ਰਹ ਪਰਾਕ੍ਰਮ ਗੋਪਨ ਜਾਇ ਕਹਿਯੋ ਸੁ ਸਬੈ

ਦੈਤ ਅਘਾਸੁਰ ਅਉਰ ਤ੍ਰਿਨਾਵ੍ਰਤ ਯਾਹਿ ਬਧਿਯੋ ਉਡਿ ਬੀਚ ਨਭੈ

ਫੁਨਿ ਮਾਰਿ ਡਰੀ ਬਕਈ ਸਭ ਗੋਪਨ ਦਾਨ ਦਯੋ ਇਹ ਕਾਨ੍ਰਹ ਅਭੈ

ਸੁਨੀਐ ਪਤਿ ਕੋਟਿ ਉਪਾਵ ਕਰੋ ਕੋਊ ਪੈ ਇਹ ਸੋ ਸੁਤ ਨਾਹਿ ਲਭੈ ॥੩੯੨॥

ਗੋਪਨ ਕੀ ਬਿਨਤੀ ਸੁਨੀਐ ਪਤਿ ਧਿਆਨ ਧਰੈ ਇਹ ਕੋ ਰਣਗਾਮੀ

ਧਿਆਨ ਧਰੈ ਇਹ ਕੋ ਮੁਨਿ ਈਸਰ ਧਿਆਨ ਧਰੈ ਇਹ ਕਾਇਰ ਕਾਮੀ

ਧਿਆਨ ਧਰੈ ਇਹ ਕੋ ਸੁ ਤ੍ਰਿਯਾ ਸਭ ਧਿਆਨ ਧਰੈ ਇਹ ਦੇਖਨ ਬਾਮੀ

ਸਤਿ ਲਖਿਯੋ ਹਮ ਕੈ ਕਰਤਾ ਜਗ ਸਤਿ ਕਹਿਯੋ ਮਤ ਕੈ ਨਹਿ ਖਾਮੀ ॥੩੯੩॥

ਹੈ ਭਗਵਾਨ ਬਲੀ ਪ੍ਰਗਟਿਯੋ ਸਭ ਗੋਪ ਕਹੈ ਪੁਤਨਾ ਇਨ ਮਾਰੀ

ਰਾਜ ਬਿਭੀਛਨ ਯਾਹਿ ਦਯੋ ਇਨ ਹੀ ਕੁਪਿ ਰਾਵਨ ਦੈਤ ਸੰਘਾਰੀ

ਰਛ ਕਰੀ ਪ੍ਰਲਾਦਹਿ ਕੀ ਇਨ ਹੀ ਹਰਨਾਖਸ ਕੀ ਉਰ ਫਾਰੀ

ਨੰਦ ਸੁਨੋ ਪਤਿ ਲੋਕਨ ਕੈ ਇਨ ਹੀ ਹਮਰੀ ਅਬ ਦੇਹ ਉਬਾਰੀ ॥੩੯੪॥

ਹੈ ਸਭ ਲੋਗਨ ਕੋ ਕਰਤਾ ਬ੍ਰਿਜ ਭੀਤਰ ਹੈ ਕਰਤਾ ਇਹ ਲੀਲਾ

ਸਿਖ︀ਯਨ ਕੋ ਬਰਤਾ ਹਰਿ ਹੈ ਇਹ ਸਾਧਨ ਕੋ ਹਰਤਾ ਤਨ ਹੀਲਾ

ਰਾਖ ਲਈ ਇਨ ਹੀ ਸੀਅ ਕੀ ਪਤਿ ਰਾਖਿ ਲਈ ਤ੍ਰਿਯ ਪਾਰਥ ਸੀਲਾ

ਗੋਪ ਕਹੈ ਪਤਿ ਸੋ ਸੁਨੀਐ ਇਹ ਹੈ ਕ੍ਰਿਸਨੰ ਬਰ ਬੀਰ ਹਠੀਲਾ ॥੩੯੫॥

ਦਿਨ ਬੀਤ ਗਏ ਚਕਏ ਗਿਰਿ ਕੇ ਹਰਿ ਜੀ ਬਛਰੇ ਸੰਗ ਲੈ ਬਨਿ ਜਾਵੈ

ਜਿਉ ਧਰ ਮੂਰਤਿ ਘਾਸੁ ਚੁਗੈ ਭਗਵਾਨ ਮਹਾ ਮਨ ਮੈ ਸੁਖ ਪਾਵੈ

ਲੈ ਮੁਰਲੀ ਅਪੁਨੇ ਕਰ ਮੈ ਕਰਿ ਭਾਵ ਘਨੇ ਹਿਤ ਸਾਥ ਬਜਾਵੈ

ਮੋਹਿ ਰਹੈ ਜੁ ਸੁਨੈ ਪਤਨੀ ਸੁਰ ਮੋਹਿ ਰਹੈ ਧੁਨਿ ਜੋ ਸੁਨਿ ਪਾਵੈ ॥੩੯੬॥

ਕੁਪ ਕੈ ਜਿਨਿ ਬਾਲਿ ਮਰਿਓ ਛਿਨ ਮੈ ਅਰੁ ਰਾਵਨ ਕੀ ਜਿਨਿ ਸੈਨ ਮਰੀ ਹੈ

ਜਾਹਿ ਬਿਭੀਛਨ ਰਾਜ ਦਯੋ ਛਿਨ ਮੈ ਜਿਹ ਕੀ ਤਿਹ ਲੰਕ ਕਰੀ ਹੈ

ਮੁਰ ਮਾਰਿ ਦਯੋ ਘਟਿਕਾਨ ਕਰੀ ਰਿਪੁ ਜਾ ਸੀਅ ਕੀ ਜੀਯ ਪੀਰ ਹਰੀ ਹੈ

ਸੋ ਬ੍ਰਿਜ ਭੂਮਿ ਬਿਖੈ ਭਗਵਾਨ ਸੁ ਗਊਅਨ ਕੈ ਮਿਸ ਖੇਲ ਕਰੀ ਹੈ ॥੩੯੭॥

ਜਾਹਿ ਸਹੰਸ੍ਰ ਫਨੀ ਤਨ ਊਪਰਿ ਸੋਇ ਕਰੀ ਜਲ ਭੀਤਰ ਕ੍ਰੀੜਾ

ਜਾਹਿ ਬਿਭੀਛਨ ਰਾਜ ਦਯੋ ਅਰੁ ਜਾਹਿ ਦਈ ਕੁਪਿ ਰਾਵਨ ਪੀੜਾ

ਜਾਹਿ ਦਯੋ ਕਰ ਕੈ ਜਗ ਭੀਤਰ ਜੀਵ ਚਰਾਚਰ ਅਉ ਗਜ ਕੀੜਾ

ਖੇਲਤ ਸੋ ਬ੍ਰਿਜ ਭੂਮਿ ਬਿਖੈ ਜਿਨਿ ਕੀਲ ਸੁਰਾਸੁਰ ਬੀਚ ਝਗੀੜਾ ॥੩੯੮॥

ਬੀਰ ਬਡੇ ਦੁਰਜੋਧਨ ਆਦਿਕ ਜਾਹਿ ਮਰਾਇ ਡਰੇ ਰਨਿ ਛਤ੍ਰੀ

ਜਾਹਿ ਮਰਿਯੋ ਸਿਸੁਪਾਲ ਰਿਸੈ ਕਰਿ ਰਾਜਨ ਮੈ ਕ੍ਰਿਸਨੰ ਬਰ ਅਤ੍ਰੀ

ਖੇਲਤ ਹੈ ਸੋਊ ਗਊਅਨ ਮੈ ਜੋਊ ਹੈ ਜਗ ਕੋ ਕਰਤਾ ਬਧ ਸਤ੍ਰੀ

ਆਗਿ ਸੋ ਧੂਮ੍ਰ ਲਪੇਟਤ ਜਿਉ ਫੁਨਿ ਗੋਪ ਕਹਾਵਤ ਹੈ ਇਹ ਛਤ੍ਰੀ ॥੩੯੯॥

ਕਰ ਜੁਧ ਮਰੇ ਇਕਲੇ ਮਧੁ ਕੀਟਭ ਰਾਜੁ ਸਤਕ੍ਰਿਤ ਕੋ ਜਿਹ ਦੀਆ

ਕੁੰਭਕਰਨ ਮਰਿਯੋ ਜਿਨਿ ਹੈ ਅਰੁ ਰਾਵਨ ਕੋ ਛਿਨ ਮੈ ਬਧ ਕੀਆ

ਰਾਜੁ ਬਿਭੀਛਨ ਦੇ ਕਰਿ ਆਨੰਦ ਅਉਧਿ ਚਲਿਯੋ ਸੰਗਿ ਲੈ ਕਰਿ ਸੀਆ

ਪਾਪਨ ਕੇ ਬਧ ਕਾਰਨ ਸੋ ਅਵਤਾਰ ਬਿਖੈ ਬ੍ਰਿਜ ਕੇ ਅਬ ਲੀਆ ॥੪੦੦॥

ਜੋ ਉਪਮਾ ਹਰਿ ਕੀ ਕਰੀ ਗੋਪਨ ਤਉ ਪਤਿ ਗੋਪਨ ਬਾਤ ਕਹੀ ਹੈ

ਜੋ ਇਹ ਕੋ ਬਲੁ ਆਇ ਕਹਿਯੋ ਗਰਗੈ ਹਮ ਸੋ ਸੋਊ ਬਾਤ ਸਹੀ ਹੈ

ਪੂਤੁ ਕਹਿਯੋ ਬਸੁਦੇਵਹਿ ਕੋ ਦਿਜ ਤਾਹਿ ਮਿਲਿਯੋ ਫੁਨਿ ਮਾਨਿ ਇਹੀ ਹੈ

ਜੋ ਇਹ ਕੋ ਫੁਨਿ ਮਾਰਨ ਆਯੋ ਸੁ ਤਾਹੀ ਕੀ ਦੇਹ ਗਈ ਰਹੀ ਹੈ ॥੪੦੧॥

ਅਥ ਇੰਦ੍ਰ ਆਇ ਦਰਸਨ ਕੀਆ ਅਰੁ ਬੇਨਤੀ ਕਰਤ ਭਯਾ

ਸਵੈਯਾ

ਦਿਨ ਏਕ ਗਏ ਬਨ ਕੋ ਹਰਿ ਜੀ ਮਘਵਾ ਤਜਿ ਮਾਨ ਹਰੀ ਪਹਿ ਆਯੋ

ਪਾਪਨ ਕੇ ਬਖਸਾਵਨ ਕੋ ਹਰਿ ਕੇ ਤਰਿ ਪਾਇਨ ਸੀਸ ਨਿਵਾਯੋ

ਅਉਰ ਕਰੀ ਬਿਨਤੀ ਹਰਿ ਕੀ ਅਤਿ ਹੀ ਤਿਹ ਤੋ ਭਗਵਾਨ ਰਿਝਾਯੋ

ਚੂਕ ਭਈ ਹਮ ਤੇ ਕਹਿਯੋ ਸਕ੍ਰ ਸੁ ਕੈ ਹਰਿ ਜੀ ਤੁਮ ਕੌ ਨਹਿ ਪਾਯੋ ॥੪੦੨॥

ਤੂ ਜਗ ਕੋ ਕਰਤਾ ਕਰੁਨਾਨਿਧਿ ਤੂ ਸਭ ਲੋਗਨ ਕੋ ਕਰਤਾ ਹੈ

ਤੂ ਮੁਰ ਕੋ ਮਰੀਯਾ ਰਿਪੁ ਰਾਵਨ ਭੂਰਿਸਿਲਾ ਤ੍ਰੀਯਾ ਕੋ ਭਰਤਾ ਹੈ

ਤੂ ਸਭ ਦੇਵਨ ਕੋ ਪਤਿ ਹੈ ਅਰੁ ਸਾਧਨ ਕੇ ਦੁਖ ਕੋ ਹਰਤਾ ਹੈ

ਜੋ ਤੁਮਰੀ ਕਛੁ ਭੂਲ ਕਰੈ ਤਿਹ ਕੇ ਫੁਨਿ ਤੂ ਤਨ ਕੋ ਮਰਤਾ ਹੈ ॥੪੦੩॥

ਸੁਨਿ ਕਾਨ੍ਰਹ ਸਤਕ੍ਰਿਤ ਕੀ ਉਪਮਾ ਤਬ ਕਾਮ ਸੁ ਧੇਨ ਗਊ ਚਲਿ ਆਈ

ਆਇ ਕਰੀ ਉਪਮਾ ਹਰਿ ਕੀ ਬਹੁ ਭਾਤਿਨ ਸੋ ਕਬਿ ਸ︀ਯਾਮ ਬਡਾਈ

ਗਾਵਤ ਹੀ ਗੁਨ ਕਾਨਰ ਕੇ ਇਕ ਕਿੰਕਰ ਆਇ ਗਈ ਹਰਿ ਪਾਈ

ਸ︀ਯਾਮ ਕਰੋ ਉਪਮਾ ਕਹਿਯੋ ਪਤਿ ਸੋ ਉਪਮਾ ਬਹੁ ਭਾਤਿਨ ਭਾਈ ॥੪੦੪॥

ਕਾਨਰ ਕੇ ਪਗ ਪੂਜਨ ਕੋ ਸਭ ਦੇਵਪੁਰੀ ਤਜਿ ਕੈ ਸੁਰ ਆਏ

ਪਾਇ ਪਰੇ ਇਕ ਪੂਜਤ ਭੇ ਇਕ ਨਾਚ ਉਠੇ ਇਕ ਮੰਗਲ ਗਾਏ

ਸੇਵ ਕਰੈ ਹਰਿ ਕੀ ਹਿਤ ਕੈ ਕਰਿ ਆਵਤ ਕੇਸਰ ਧੂਪ ਜਗਾਏ

ਦੈਤਨ ਕੋ ਬਧ ਕੈ ਭਗਵਾਨ ਮਨੋ ਜਗ ਮੈ ਸੁਰ ਫੇਰਿ ਬਸਾਏ ॥੪੦੫॥

ਦੋਹਰਾ

ਦੇਵ ਸਕ੍ਰ ਆਦਿਕ ਸਭੈ ਸਭ ਤਜਿ ਕੈ ਮਨਿ ਮਾਨ

ਹ੍ਵੈ ਇਕਤ੍ਰ ਕਰਨੈ ਲਗੇ ਕ੍ਰਿਸਨ ਉਸਤਤੀ ਬਾਨਿ ॥੪੦੬॥

ਕਬਿਤੁ

ਪ੍ਰੇਮ ਭਰੇ ਲਾਜ ਕੇ ਜਹਾਜ ਦੋਊ ਦੇਖੀਅਤ ਬਾਰਿ ਭਰੇ ਅਭ੍ਰਨ ਕੀ ਆਭਾ ਕੋ ਧਰਤ ਹੈ

ਸੀਲ ਕੇ ਹੈ ਸਿੰਧੁ ਗੁਨ ਸਾਗਰ ਉਜਾਗਰ ਕੇ ਨਾਗਰ ਨਵਲ ਨੈਨ ਦੋਖਨ ਹਰਤ ਹੈ

ਸਤ੍ਰਨ ਸੰਘਾਰੀ ਇਹ ਕਾਨ੍ਰਹ ਅਵਤਾਰੀ ਜੂ ਕੇ ਸਾਧਨ ਕੋ ਦੇਹ ਦੂਖ ਦੂਰ ਕੋ ਕਰਤ ਹੈ

ਮਿਤ੍ਰ ਪ੍ਰਤਿਪਾਰਕ ਜਗ ਕੇ ਉਧਾਰਕ ਹੈ ਦੇਖ ਕੈ ਦੁਸਟ ਜਿਹ ਜੀਯ ਤੇ ਜਰਤ ਹੈ ॥੪੦੭॥