ਅਥ ਰਾਸ ਮੰਡਲ ॥
ਸਵੈਯਾ ॥
ਜਬ ਆਈ ਹੈ ਕਾਤਿਕ ਕੀ ਰੁਤਿ ਸੀਤਲ ਕਾਨ੍ਰਹ ਤਬੈ ਅਤਿ ਹੀ ਰਸੀਆ ॥
ਸੰਗਿ ਗੋਪਿਨ ਖੇਲ ਬਿਚਾਰ ਕਰਿਓ ਜੁ ਹੁਤੋ ਭਗਵਾਨ ਮਹਾ ਜਸੀਆ ॥
ਅਪਵਿਤ੍ਰਨ ਲੋਗਨ ਕੇ ਜਿਹ ਕੇ ਪਗਿ ਲਾਗਤ ਪਾਪ ਸਭੈ ਨਸੀਆ ॥
ਤਿਹ ਕੋ ਸੁਨਿ ਤ੍ਰੀਯਨ ਕੇ ਸੰਗਿ ਖੇਲ ਨਿਵਾਰਹੁ ਕਾਮ ਇਹੈ ਬਸੀਆ ॥੪੪੧॥
ਆਨਨ ਜਾਹਿ ਨਿਸਾਪਤਿ ਸੋ ਦ੍ਰਿਗ ਕੋਮਲ ਹੈ ਕਮਲਾ ਦਲ ਕੈਸੇ ॥
ਹੈ ਭਰੁਟੇ ਧਨੁ ਸੇ ਬਰਨੀ ਸਰ ਦੂਰ ਕਰੈ ਤਨ ਕੇ ਦੁਖਰੈ ਸੇ ॥
ਕਾਮ ਕੀ ਸਾਨ ਕੇ ਸਾਥ ਘਸੇ ਦੁਖ ਸਾਧਨ ਕਟਬੇ ਕਹੁ ਤੈਸੇ ॥
ਕਉਲ ਕੇ ਪਤ੍ਰ ਕਿਧੋ ਸਸਿ ਸਾਥ ਲਗੇ ਕਬਿ ਸੁੰਦਰ ਸ︀ਯਾਮ ਅਰੈ ਸੇ ॥੪੪੨॥
ਬਧਿਕ ਹੈ ਟਟੀਆ ਬਰੁਨੀ ਧਰ ਕੋਰਨ ਕੀ ਦੁਤਿ ਸਾਇਕ ਸਾਧੇ ॥
ਠਾਢੇ ਹੈ ਕਾਨ੍ਰਹ ਕਿਧੋ ਬਨ ਮੈ ਤਨ ਪੈ ਸਿਰ ਪੈ ਅੰਬੁਵਾ ਰੰਗ ਬਾਧੇ ॥
ਚਾਲ ਚਲੈ ਹਰੂਏ ਹਰੂਏ ਮਨੋ ਸੀਖ ਦਈ ਇਹ ਬਾਧਕ ਪਾਧੇ ॥
ਅਉ ਸਭ ਹੀ ਠਟ ਬਧਕ ਸੇ ਮਨ ਮੋਹਨ ਜਾਲ ਪੀਤੰਬਰ ਕਾਧੇ ॥੪੪੩॥
ਸੋ ਉਠਿ ਠਾਢਿ ਕਿਧੋ ਬਨ ਮੈ ਜੁਗ ਤੀਸਰ ਮੈ ਪਤਿ ਜੋਊ ਸੀਯਾ ॥
ਜਮੁਨਾ ਮਹਿ ਖੇਲ ਕੇ ਕਾਰਨ ਕੌ ਘਸਿ ਚੰਦਨ ਭਾਲ ਮੈ ਟੀਕੋ ਦੀਯਾ ॥
ਭਿਲਰਾ ਡਰਿ ਨੈਨ ਕੇ ਸੈਨਨ ਕੋ ਸਭ ਗੋਪਿਨ ਕੋ ਮਨ ਚੋਰਿ ਲੀਯਾ ॥
ਕਬਿ ਸ︀ਯਾਮ ਕਹੈ ਭਗਵਾਨ ਕਿਧੋ ਰਸ ਕਾਰਨ ਕੋ ਠਗ ਬੇਸ ਕੀਆ ॥੪੪੪॥
ਦ੍ਰਿਗ ਜਾਹਿ ਮ੍ਰਿਗੀ ਪਤਿ ਕੀ ਸਮ ਹੈ ਮੁਖ ਜਾਹਿ ਨਿਸਾਪਤਿ ਸੀ ਛਬਿ ਪਾਈ ॥
ਜਾਹਿ ਕੁਰੰਗਨ ਕੇ ਰਿਪੁ ਸੀ ਕਟਿ ਕੰਚਨ ਸੀ ਤਨ ਨੈ ਛਬਿ ਛਾਈ ॥
ਪਾਟ ਬਨੇ ਕਦਲੀ ਦਲ ਦ੍ਵੈ ਜੰਘਾ ਪਰ ਤੀਰਨ ਸੀ ਦੁਤਿ ਗਾਈ ॥
ਅੰਗ ਪ੍ਰਤੰਗ ਸੁ ਸੁੰਦਰ ਸ︀ਯਾਮ ਕਛੂ ਉਪਮਾ ਕਹੀਐ ਨਹੀ ਜਾਈ ॥੪੪੫॥
ਮੁਖ ਜਾਹਿ ਨਿਸਾਪਤਿ ਕੀ ਸਮ ਹੈ ਬਨ ਮੈ ਤਿਨ ਗੀਤ ਰਿਝਿਯੋ ਅਰੁ ਗਾਯੋ ॥
ਤਾ ਸੁਰ ਕੋ ਧੁਨਿ ਸ੍ਰਉਨਨ ਮੈ ਬ੍ਰਿਜ ਹੂੰ ਕੀ ਤ੍ਰਿਯਾ ਸਭ ਹੀ ਸੁਨਿ ਪਾਯੋ ॥
ਧਾਇ ਚਲੀ ਹਰਿ ਕੇ ਮਿਲਬੇ ਕਹੁ ਤਉ ਸਭ ਕੇ ਮਨ ਮੈ ਜਬ ਭਾਯੋ ॥
ਕਾਨ੍ਰਹ ਮਨੋ ਮ੍ਰਿਗਨੀ ਜੁਵਤੀ ਛਲਬੇ ਕਹੁ ਘੰਟਕ ਹੇਰਿ ਬਨਾਯੋ ॥੪੪੬॥
ਮੁਰਲੀ ਮੁਖ ਕਾਨਰ ਕੇ ਤਰੂਏ ਤਰੁ ਸ︀ਯਾਮ ਕਹੈ ਬਿਧਿ ਖੂਬ ਛਕੀ ॥
ਬ੍ਰਿਜ ਭਾਮਿਨ ਆ ਪਹੁਚੀ ਦਵਰੀ ਸੁਧਿ ਹਿਯਾ ਜੁ ਰਹੀ ਨ ਕਛੂ ਮੁਖ ਕੀ ॥
ਮੁਖ ਕੋ ਪਿਖਿ ਰੂਪ ਕੇ ਬਸ੍ਰਯ ਭਈ ਮਤ ਹ੍ਵੈ ਅਤਿ ਹੀ ਕਹਿ ਕਾਨ੍ਰਹ ਬਕੀ ॥
ਇਕ ਝੂਮਿ ਪਰੀ ਇਕ ਗਾਇ ਉਠੀ ਤਨ ਮੈ ਇਕ ਹ੍ਵੈ ਰਹਿਗੀ ਸੁ ਜਕੀ ॥੪੪੭॥
ਹਰਿ ਕੀ ਸੁਨਿ ਕੈ ਸੁਰ ਸ੍ਰਉਨਨ ਮੈ ਸਭ ਧਾਇ ਚਲੀ ਬ੍ਰਿਜਭੂਮਿ ਸਖੀ ॥
ਸਭ ਮੈਨ ਕੇ ਹਾਥਿ ਗਈ ਬਧ ਕੈ ਸਭ ਸੁੰਦਰ ਸ︀ਯਾਮ ਕੀ ਪੇਖਿ ਅਖੀ ॥
ਨਿਕਰੀ ਗ੍ਰਿਹ ਤੇ ਮ੍ਰਿਗਨੀ ਸਮ ਮਾਨਹੁ ਗੋਪਿਨ ਤੇ ਨਹਿ ਜਾਹਿ ਰਖੀ ॥
ਇਹ ਭਾਤਿ ਹਰੀ ਪਹਿ ਆਇ ਗਈ ਜਨੁ ਆਇ ਗਈ ਸੁਧਿ ਜਾਨਿ ਸਖੀ ॥੪੪੮॥
ਗਈ ਆਇ ਦਸੋ ਦਿਸ ਤੇ ਗੁਪੀਆ ਸਭ ਹੀ ਰਸ ਕਾਨ੍ਰਹ ਕੇ ਸਾਥ ਪਗੀ ॥
ਪਿਖ ਕੈ ਮੁਖਿ ਕਾਨ੍ਰਹ ਕੋ ਚੰਦ ਕਲਾ ਸੁ ਚਕੋਰਨ ਸੀ ਮਨ ਮੈ ਉਮਗੀ ॥
ਹਰਿ ਕੋ ਪੁਨਿ ਸੁਧਿ ਸੁ ਆਨਨ ਪੇਖਿ ਕਿਧੌ ਤਿਨ ਕੀ ਠਗ ਡੀਠ ਲਗੀ ॥
ਭਗਵਾਨ ਪ੍ਰਸੰਨਿ ਭਯੋ ਪਿਖ ਕੈ ਕਬਿ ਸ︀ਯਾਮ ਮਨੋ ਮ੍ਰਿਗ ਦੇਖ ਮ੍ਰਿਗੀ ॥੪੪੯॥
ਗੋਪਿਨ ਕੀ ਬਰਜੀ ਨ ਰਹੀ ਸੁਰ ਕਾਨਰ ਕੀ ਸੁਨਬੇ ਕਹੁ ਤ੍ਰਾਘੀ ॥
ਨਾਖਿ ਚਲੀ ਅਪਨੇ ਗ੍ਰਿਹ ਇਉ ਜਿਮੁ ਮਤਿ ਜੁਗੀਸ੍ਵਰ ਇੰਦ੍ਰਹਿ ਲਾਘੀ ॥
ਦੇਖਨ ਕੋ ਮੁਖਿ ਤਾਹਿ ਚਲੀ ਜੋਊ ਕਾਮ ਕਲਾ ਹੂੰ ਕੋ ਹੈ ਫੁਨਿ ਬਾਘੀ ॥
ਡਾਰਿ ਚਲੀ ਸਿਰ ਕੇ ਪਟ ਇਉ ਜਨੁ ਡਾਰਿ ਚਲੀ ਸਭ ਲਾਜ ਬਹਾਘੀ ॥੪੫੦॥
ਕਾਨ੍ਰਹ ਕੇ ਪਾਸਿ ਗਈ ਜਬ ਹੀ ਤਬ ਹੀ ਸਭ ਗੋਪਿਨ ਲੀਨ ਸੁ ਸੰਙਾ ॥
ਚੀਰ ਪਰੇ ਗਿਰ ਕੈ ਤਨ ਭੂਖਨ ਟੂਟ ਗਈ ਤਿਨ ਹਾਥਨ ਬੰਙਾ ॥
ਕਾਨ੍ਰਹ ਕੋ ਰੂਪ ਨਿਹਾਰਿ ਸਭੈ ਗੁਪੀਆ ਕਬਿ ਸ︀ਯਾਮ ਭਈ ਇਕ ਰੰਙਾ ॥
ਹੋਇ ਗਈ ਤਨਮੈ ਸਭ ਹੀ ਇਕ ਰੰਗ ਮਨੋ ਸਭ ਛੋਡ ਕੈ ਸੰਙਾ ॥੪੫੧॥
ਗੋਪਿਨ ਭੂਲਿ ਗਈ ਗ੍ਰਿਹ ਕੀ ਸੁਧਿ ਕਾਨ੍ਰਹ ਹੀ ਕੇ ਰਸ ਭੀਤਰ ਰਾਚੀ ॥
ਭਉਹ ਭਰੀ ਮਧੁਰੀ ਬਰਨੀ ਸਭ ਹੀ ਸੁ ਢਰੀ ਜਨੁ ਮੈਨ ਕੇ ਸਾਚੀ ॥
ਛੋਰ ਦਏ ਰਸ ਅਉਰਨ ਸ੍ਵਾਦ ਭਲੇ ਭਗਵਾਨ ਹੀ ਸੋ ਸਭ ਮਾਚੀ ॥
ਸੋਭਤ ਤਾ ਤਨ ਮੈ ਹਰਿ ਕੋ ਮਨੋ ਕੰਚਨ ਮੈ ਚੁਨੀਆ ਚੁਨਿ ਖਾਚੀ ॥੪੫੨॥
ਕਾਨ੍ਰਹ ਕੋ ਰੂਪ ਨਿਹਾਰਿ ਰਹੀ ਬ੍ਰਿਜ ਮੈ ਜੁ ਹੁਤੀ ਗੁਪੀਆ ਅਤਿ ਹਾਛੀ ॥
ਰਾਜਤ ਜਾਹਿ ਮ੍ਰਿਗੀ ਪਤਿ ਨੈਨ ਬਿਰਾਜਤ ਸੁੰਦਰ ਹੈ ਸਮ ਮਾਛੀ ॥
ਸੋਭਿਤ ਹੈ ਬ੍ਰਿਜ ਮੰਡਲ ਮੈ ਜਨੁ ਖੇਲਬੇ ਕਾਜਿ ਨਟੀ ਇਹ ਕਾਛੀ ॥
ਦੇਖਨਿ ਹਾਰ ਕਿਧੌ ਭਗਵਾਨ ਦਿਖਾਵਤ ਭਾਵ ਹਮੈ ਹਿਯਾ ਆਛੀ ॥੪੫੩॥
ਸੋਹਤ ਹੈ ਸਭ ਗੋਪਿਨ ਕੇ ਕਬਿ ਸ︀ਯਾਮ ਕਹੈ ਦ੍ਰਿਗ ਅੰਜਨ ਆਜੇ ॥
ਕਉਲਨ ਕੀ ਜਨੁ ਸੁਧਿ ਪ੍ਰਭਾ ਸਰ ਸੁੰਦਰ ਸਾਨ ਕੇ ਊਪਰਿ ਮਾਜੇ ॥
ਬੈਠਿ ਘਰੀ ਇਕ ਮੈ ਚਤੁਰਾਨਨ ਮੈਨ ਕੇ ਤਾਤ ਬਨੇ ਕਸਿ ਸਾਜੇ ॥
ਮੋਹਤਿ ਹੈ ਮਨ ਜੋਗਨ ਕੇ ਫੁਨਿ ਜੋਗਨ ਕੇ ਗਨ ਬੀਚ ਕਲਾ ਜੇ ॥੪੫੪॥
ਠਾਢਿ ਹੈ ਕਾਨ੍ਰਹ ਸੋਊ ਮਹਿ ਗੋਪਿਨ ਜਾਹਿ ਕੋ ਅੰਤ ਮੁਨੀ ਨਹਿ ਬੂਝੇ ॥
ਕੋਟਿ ਕਰੈ ਉਪਮਾ ਬਹੁ ਬਰਖਨ ਨੈਨਨ ਸੋ ਤਉ ਨੈਕੁ ਨ ਸੂਝੇ ॥
ਤਾਹੀ ਕੇ ਅੰਤਿ ਲਖੈਬੇ ਕੇ ਕਾਰਨ ਸੂਰ ਘਨੈ ਰਨ ਭੀਤਰ ਜੂਝੇ ॥
ਸੋ ਬ੍ਰਿਜ ਭੂਮਿ ਬਿਖੈ ਭਗਵਾਨ ਤ੍ਰੀਆ ਗਨ ਮੈ ਰਸ ਬੈਨ ਅਰੂਝੇ ॥੪੫੫॥
ਕਾਨਰ ਕੇ ਨਿਕਟੈ ਜਬ ਹੀ ਸਭ ਹੀ ਗੁਪੀਆ ਮਿਲਿ ਸੁੰਦਰ ਗਈਯਾ ॥
ਸੋ ਹਰਿ ਮਧਿ ਸਸਾਨਨ ਪੇਖਿ ਸਭੈ ਫੁਨਿ ਕੰਦ੍ਰਪ ਬੇਖ ਬਨਈਆ ॥
ਲੈ ਮੁਰਲੀ ਅਪਨੇ ਕਰਿ ਕਾਨ੍ਰਹ ਕਿਧੌ ਅਤਿ ਹੀ ਹਿਤ ਸਾਥ ਬਜਈਯਾ ॥
ਘੰਟਕ ਹੇਰਕ ਜਿਉ ਪਿਖ ਕੈ ਮ੍ਰਿਗਨੀ ਮੁਹਿ ਜਾਤ ਸੁ ਹੈ ਠਹਰਈਯਾ ॥੪੫੬॥
ਮਾਲਸਿਰੀ ਅਰੁ ਰਾਮਕਲੀ ਸੁਭ ਸਾਰੰਗ ਭਾਵਨ ਸਾਥ ਬਸਾਵੈ ॥
ਜੈਤਸਿਰੀ ਅਰੁ ਸੁਧ ਮਲਾਰ ਬਿਲਾਵਲ ਕੀ ਧੁਨਿ ਕੂਕ ਸੁਨਾਵੈ ॥
ਲੈ ਮੁਰਲੀ ਅਪੁਨੇ ਕਰਿ ਕਾਨ੍ਰਹ ਕਿਧੌ ਅਤਿ ਹੀ ਹਿਤ ਸਾਥ ਬਜਾਵੈ ॥
ਪਉਨ ਚਲੈ ਨ ਰਹੈ ਜਮੁਨਾ ਥਿਰ ਮੋਹਿ ਰਹੈ ਧੁਨਿ ਜੋ ਸੁਨਿ ਪਾਵੈ ॥੪੫੭॥
ਸੁਨ ਕੇ ਮੁਰਲੀ ਧੁਨਿ ਕਾਨਰ ਕੀ ਸਭ ਗੋਪਿਨ ਕੀ ਸਭ ਸੁਧਿ ਛੁਟੀ ॥
ਸਭ ਛਾਡਿ ਚਲੀ ਅਪਨੇ ਗ੍ਰਿਹ ਕਾਰਜ ਕਾਨ੍ਰਹ ਹੀ ਕੀ ਧੁਨਿ ਸਾਥ ਜੁਟੀ ॥
ਠਗਨੀ ਸੁਰ ਹੈ ਕਬਿ ਸ︀ਯਾਮ ਕਹੈ ਇਨ ਅੰਤਰ ਕੀ ਸਭ ਮਤਿ ਲੁਟੀ ॥
ਮ੍ਰਿਗਨੀ ਸਮ ਹੈ ਚਲਤ ਯੌ ਇਨ ਕੇ ਮਗ ਲਾਜ ਕੀ ਬੇਲ ਤਰਾਕ ਤੁਟੀ ॥੪੫੮॥
ਕਾਨ੍ਰਹ ਕੋ ਰੂਪ ਨਿਹਾਰ ਰਹੀ ਤ੍ਰਿਯਾ ਸ︀ਯਾਮ ਕਹੈ ਕਬਿ ਹੋਇ ਇਕਾਠੀ ॥
ਜਿਉ ਸੁਰ ਕੀ ਧੁਨਿ ਕੌ ਸੁਨ ਕੈ ਮ੍ਰਿਗਨੀ ਚਲਿ ਆਵਤ ਜਾਤ ਨ ਨਾਠੀ ॥
ਮੈਨ ਸੋ ਮਤ ਹ੍ਵੈ ਕੂਦਤ ਕਾਨ੍ਰਹ ਸੁ ਛੋਰਿ ਮਨੋ ਸਭ ਲਾਜ ਕੀ ਗਾਠੀ ॥
ਗੋਪਿਨ ਕੋ ਮਨੁ ਯੌ ਚੁਰਿ ਗਯੋ ਜਿਮ ਖੋਰਰ ਪਾਥਰ ਪੈ ਚਰਨਾਠੀ ॥੪੫੯॥
ਹਸਿ ਬਾਤ ਕਰੈ ਹਰਿ ਸੋ ਗੁਪੀਆ ਕਬਿ ਸ︀ਯਾਮ ਕਹੈ ਜਿਨ ਭਾਗ ਬਡੇ ॥
ਮੋਹਿ ਸਭੈ ਪ੍ਰਗਟਿਯੋ ਇਨ ਕੋ ਪਿਖ ਕੈ ਹਰਿ ਪਾਪਨ ਜਾਲ ਲਡੇ ॥
ਕ੍ਰਿਸਨੰ ਤਨ ਮਧਿ ਬਧੂ ਬ੍ਰਿਜ ਕੀ ਮਨ ਹ੍ਵੈ ਕਰਿ ਆਤੁਰ ਅਤਿ ਗਡੇ ॥
ਸੋਊ ਸਤਿ ਕਿਧੋ ਮਨ ਜਾਹਿ ਗਡੇ ਸੁ ਅਧੰਨਿ ਜਿਨੋ ਮਨ ਹੈ ਅਗਡੇ ॥੪੬੦॥
ਨੈਨ ਚੁਰਾਇ ਮਹਾ ਸੁਖ ਪਾਇ ਕਛੂ ਮੁਸਕਾਇ ਭਯੋ ਹਰਿ ਠਾਢੋ ॥
ਮੋਹਿ ਰਹੀ ਬ੍ਰਿਜ ਬਾਮ ਸਭੈ ਅਤਿ ਹੀ ਤਿਨ ਕੈ ਮਨਿ ਆਨੰਦ ਬਾਢੋ ॥
ਜਾ ਭਗਵਾਨ ਕਿਧੋ ਸੀਯ ਜੀਤ ਕੈ ਮਾਰਿ ਡਰਿਯੋ ਰਿਪੁ ਰਾਵਨ ਗਾਢੋ ॥
ਤਾ ਭਗਵਾਨ ਕਿਧੋ ਮੁਖ ਤੇ ਮੁਕਤਾ ਨੁਕਤਾ ਸਮ ਅੰਮ੍ਰਿਤ ਕਾਢੋ ॥੪੬੧॥