ਕਾਨ੍ਰਹ ਜੂ ਬਾਚ ਗੋਪੀ ਪ੍ਰਤਿ ॥
ਸਵੈਯਾ ॥
ਆਜੁ ਭਯੋ ਝੜ ਹੈ ਜਮੁਨਾ ਤਟਿ ਖੇਲਨ ਕੀ ਅਬ ਘਾਤ ਬਣੀ ॥
ਤਜ ਕੈ ਡਰ ਖੇਲ ਕਰੋ ਹਮ ਸੋ ਕਬਿ ਸ︀ਯਾਮ ਕਹਿਯੋ ਹਸਿ ਕਾਨ੍ਰਹ ਅਣੀ ॥
ਜੋ ਸੁੰਦਰ ਹੈ ਤੁਮ ਮੈ ਸੋਊ ਖੇਲਹੁ ਖੇਲਹੁ ਨਾਹਿ ਜਣੀ ਰੁ ਕਣੀ ॥
ਇਹ ਭਾਤਿ ਕਹੈ ਹਸਿ ਕੈ ਰਸ ਬੋਲ ਕਿਧੋ ਹਰਤਾ ਜੋਊ ਮਾਨ ਫਣੀ ॥੪੬੨॥
ਹਸਿ ਕੈ ਸੁ ਕਹੀ ਬਤੀਆ ਤਿਨ ਸੋ ਕਬਿ ਸ︀ਯਾਮ ਕਹੈ ਹਰਿ ਜੋ ਰਸ ਰਾਤੋ ॥
ਨੈਨ ਮ੍ਰਿਗੀਪਤਿ ਸੇ ਤਿਹ ਕੇ ਇਮ ਚਾਲ ਚਲੈ ਜਿਮ ਗਈਯਰ ਮਾਤੋ ॥
ਦੇਖਤ ਮੂਰਤਿ ਕਾਨ੍ਰਹ ਕੀ ਗੋਪਿਨ ਭੂਲਿ ਗਈ ਗ੍ਰਿਹ ਕੀ ਸੁਧ ਸਾਤੋ ॥
ਚੀਰ ਗਏ ਉਡ ਕੈ ਤਨ ਕੈ ਅਰੁ ਟੂਟ ਗਯੋ ਨੈਨ ਤੇ ਲਾਜ ਕੋ ਨਾਤੋ ॥੪੬੩॥
ਕੁਪਿ ਕੈ ਮਧੁ ਕੈਟਭ ਤਾਨਿ ਮਰੇ ਮੁਰਿ ਦੈਤ ਮਰਿਯੋ ਅਪਨੇ ਜਿਨ ਹਾਥਾ ॥
ਜਾਹਿ ਬਿਭੀਛਨ ਰਾਜ ਦਯੋ ਰਿਸਿ ਰਾਵਨ ਕਾਟ ਦਏ ਜਿਹ ਮਾਥਾ ॥
ਸੋ ਤਿਹ ਕੀ ਤਿਹੂ ਲੋਗਨ ਮਧਿ ਕਹੈ ਕਬਿ ਸ︀ਯਾਮ ਚਲੇ ਜਸ ਗਾਥਾ ॥
ਸੋ ਬ੍ਰਿਜ ਭੂਮਿ ਬਿਖੈ ਰਸ ਕੈ ਹਿਤ ਖੇਲਤ ਹੈ ਫੁਨਿ ਗੋਪਿਨ ਸਾਥਾ ॥੪੬੪॥
ਹਸਿ ਕੈ ਹਰਿ ਜੂ ਬ੍ਰਿਜ ਮੰਡਲ ਮੈ ਸੰਗ ਗੋਪਿਨ ਕੇ ਇਕ ਹੋਡ ਬਦੀ ॥
ਸਭ ਧਾਇ ਪਰੈ ਹਮਹੂੰ ਤੁਮਹੂੰ ਇਹ ਭਾਤਿ ਕਹਿਯੋ ਮਿਲਿ ਬੀਚ ਨਦੀ ॥
ਜਬ ਜਾਇ ਪਰੇ ਜਮੁਨਾ ਜਲ ਮੈ ਸੰਗ ਗੋਪਿਨ ਕੇ ਭਗਵਾਨ ਜਦੀ ॥
ਤਬ ਲੈ ਚੁਭਕੀ ਹਰਿ ਜੀ ਤ੍ਰਿਯ ਕੋ ਸੁ ਲਯੋ ਮੁਖ ਚੂਮ ਕਿਧੋ ਸੋ ਤਦੀ ॥੪੬੫॥
ਗੋਪੀ ਬਾਚ ਕਾਨ੍ਰਹ ਜੂ ਸੋ ॥
ਸਵੈਯਾ ॥
ਮਿਲ ਕੈ ਸਭ ਗ੍ਵਾਰਿਨ ਸੁੰਦਰ ਸ︀ਯਾਮ ਸੋ ਸ︀ਯਾਮ ਕਹੀ ਹਸਿ ਬਾਤ ਪ੍ਰਬੀਨਨ ॥
ਰਾਜਤ ਜਾਹਿ ਮ੍ਰਿਗੀਪਤਿ ਸੇ ਦ੍ਰਿਗ ਛਾਜਤ ਚੰਚਲਤਾ ਸਮ ਮੀਨਨ ॥
ਕੰਚਨ ਸੇ ਤਨ ਕਉਲ ਮੁਖੀ ਰਸ ਆਤੁਰ ਹੈ ਕਹਿਯੋ ਰਛਕ ਦੀਨਨ ॥
ਨੇਹੁ ਬਢਾਇ ਮਹਾ ਸੁਖੁ ਪਾਇ ਕਹਿਯੋ ਸਿਰਿ ਨਿਆਇ ਕੈ ਭਾਤਿ ਅਧੀਨਨ ॥੪੬੬॥
ਅਤਿ ਹ੍ਵੈ ਰਿਝਵੰਤ ਕਹਿਓ ਗੁਪੀਆ ਜੁਗ ਤੀਸਰ ਮੈ ਪਤਿ ਭਯੋ ਜੁ ਕਪੀ ॥
ਜਿਨਿ ਰਾਵਨ ਖੇਤਿ ਮਰਿਓ ਕੁਪ ਕੈ ਜਿਹ ਰੀਝਿ ਬਿਭੀਛਨ ਲੰਕ ਥਪੀ ॥
ਜਿਹ ਕੀ ਜਗ ਬੀਚ ਪ੍ਰਸਿਧ ਕਲਾ ਕਬਿ ਸ︀ਯਾਮ ਕਹੈ ਕਛੁ ਨਾਹਿ ਛਪੀ ॥
ਤਿਹ ਸੰਗ ਕਰੈ ਰਸ ਕੀ ਚਰਚਾ ਜਿਨ ਹੂੰ ਤਿਰੀਯਾ ਫੁਨਿ ਚੰਡਿ ਜਪੀ ॥੪੬੭॥
ਜਉ ਰਸ ਬਾਤ ਕਹੀ ਗੁਪੀਆ ਤਬ ਹੀ ਹਰਿ ਜਵਾਬ ਦਯੋ ਤਿਨ ਸਾਫੀ ॥
ਆਈ ਹੋ ਛੋਡਿ ਸਭੈ ਪਤਿ ਕੋ ਤੁਮ ਹੋਇ ਤੁਮੈ ਨ ਮਰੇ ਫੁਨਿ ਮਾਫੀ ॥
ਹਉ ਤੁਮ ਸੋ ਨਹਿ ਹੇਤ ਕਰੋ ਤੁਮ ਕਾਹੇ ਕਉ ਬਾਮ ਕਰੋ ਰਸ ਲਾਫੀ ॥
ਇਉ ਕਹਿ ਕੈ ਹਰਿ ਮੋਨ ਭਜੀ ਸੁ ਬਜਾਇ ਉਠਿਯੋ ਮੁਰਲੀ ਮਹਿ ਕਾਫੀ ॥੪੬੮॥
ਕਾਨ੍ਰਹ ਬਾਚ ਗੋਪੀ ਸੋਂ ॥
ਸਵੈਯਾ ॥
ਸਭ ਸੁੰਦਰ ਗੋਪਿਨ ਸੋ ਕਬਿ ਸ︀ਯਾਮ ਦਯੋ ਹਰਿ ਕੈ ਹਰਿ ਜਵਾਬ ਜਬੈ ॥
ਨ ਗਈ ਹਰਿ ਮਾਨ ਕਹਿਯੋ ਗ੍ਰਿਹ ਕੋ ਪ੍ਰਭ ਮੋਹਿ ਰਹੀ ਮੁਖਿ ਦੇਖ ਸਬੈ ॥
ਕ੍ਰਿਸਨੰ ਕਰਿ ਲੈ ਅਪਨੇ ਮੁਰਲੀ ਸੁ ਬਜਾਇ ਉਠਿਓ ਜੁਤ ਰਾਗ ਤਬੈ ॥
ਮਨੋ ਘਾਇਲ ਗੋਪਿਨ ਕੇ ਬ੍ਰਣ ਮੈ ਭਗਵਾਨ ਡਰਿਯੋ ਜਨੁ ਲੋਨ ਅਬੈ ॥੪੬੯॥
ਜਿਉ ਮ੍ਰਿਗ ਬੀਚ ਮ੍ਰਿਗੀ ਪਿਖੀਐ ਹਰਿ ਤਿਉ ਗਨ ਗ੍ਵਾਰਿਨ ਕੇ ਮਧਿ ਸੋਭੈ ॥
ਦੇਖਿ ਜਿਸੈ ਰਿਪੁ ਰੀਝ ਰਹੈ ਕਬਿ ਸ︀ਯਾਮ ਨਹੀ ਮਨ ਭੀਤਰ ਛੋਭੈ ॥
ਦੇਖਿ ਜਿਸੈ ਮ੍ਰਿਗ ਧਾਵਤ ਆਵਤ ਚਿਤ ਕਰੈ ਨ ਹਮੈ ਫੁਨਿ ਕੋ ਭੈ ॥
ਸੋ ਬਨ ਬੀਚ ਬਿਰਾਜਤ ਕਾਨ੍ਰਹ ਜੋਊ ਪਿਖਵੈ ਤਿਹ ਕੋ ਮਨੁ ਲੋਭੈ ॥੪੭੦॥
ਗੋਪੀ ਬਾਚ ਕਾਨ੍ਰਹ ਜੂ ਸੋ ॥
ਸਵੈਯਾ ॥
ਸੋਊ ਗ੍ਵਾਰਿਨ ਬੋਲਿ ਉਠੀ ਹਰਿ ਸੋ ਬਚਨਾ ਜਿਨ ਕੇ ਸਮ ਸੁਧ ਅਮੀ ॥
ਤਿਹ ਸਾਥ ਲਗੀ ਚਰਚਾ ਕਰਨੇ ਹਰਤਾ ਮਨ ਸਾਧਨ ਸੁਧਿ ਗਮੀ ॥
ਤਜ ਕੈ ਅਪੁਨੇ ਭਰਤਾ ਹਮਰੀ ਮਤਿ ਕਾਨ੍ਰਹ ਜੂ ਊਪਰਿ ਤੋਹਿ ਰਮੀ ॥
ਅਤਿ ਹੀ ਤਨ ਕਾਮ ਕਰਾ ਉਪਜੀ ਤੁਮ ਕੋ ਪਿਖਏ ਨਹਿ ਜਾਤ ਛਮੀ ॥੪੭੧॥