ਸਵੈਯਾ

ਕਾਨ੍ਰਹ ਤਬੈ ਸੰਗ ਗੋਪਿਨ ਕੇ ਤਬ ਹੀ ਫੁਨਿ ਅੰਤ੍ਰ ਧਿਆਨ ਹ੍ਵੈ ਗਈਯਾ

ਖੇ ਕਹ ਗਯੋ ਧਰਨੀ ਧਸਿ ਗਯੋ ਕਿਧੋ ਮਧਿ ਰਹਿਯੋ ਸਮਝਿਯੋ ਨਹੀ ਪਈਯਾ

ਗੋਪਿਨ ਕੀ ਜਬ ਯੌ ਗਤਿ ਭੀ ਤਬ ਤਾ ਛਬਿ ਕੋ ਕਬਿ ਸ︀ਯਾਮ ਕਹਇਯਾ

ਜਿਉ ਸੰਗ ਮੀਨਨ ਕੇ ਲਰ ਕੈ ਤਿਨ ਤ︀ਯਾਗ ਸਭੋ ਮਨੋ ਬਾਰਿ ਧਰਇਯਾ ॥੪੮੦॥

ਗੋਪਿਨ ਕੇ ਤਨ ਕੀ ਛੁਟਗੀ ਸੁਧਿ ਡੋਲਤ ਹੈ ਬਨ ਮੈ ਜਨੁ ਬਉਰੀ

ਏਕ ਉਠੈ ਇਕ ਝੂਮਿ ਗਿਰੈ ਬ੍ਰਿਜ ਕੀ ਮਹਰੀ ਇਕ ਆਵਤ ਦਉਰੀ

ਆਤੁਰ ਹ੍ਵੈ ਅਤਿ ਢੂੰਡਤ ਹੈ ਤਿਨ ਕੇ ਸਿਰ ਕੀ ਗਿਰ ਗੀ ਸੁ ਪਿਛਉਰੀ

ਕਾਨ੍ਰਹ ਕੋ ਧ︀ਯਾਨ ਬਸਿਯੋ ਮਨ ਮੈ ਸੋਊ ਜਾਨ ਗਹੈ ਫੁਨਿ ਰੂਖਨ ਕਉਰੀ ॥੪੮੧॥

ਫੇਰਿ ਤਜੈ ਤਿਨ ਰੂਖਨ ਕੋ ਇਹ ਭਾਤਿ ਕਹੈ ਨੰਦ ਲਾਲ ਕਹਾ ਰੇ

ਚੰਪਕ ਮਉਲਸਿਰੀ ਬਟ ਤਾਲ ਲਵੰਗ ਲਤਾ ਕਚਨਾਰ ਜਹਾ ਰੇ

ਪੈ ਜਿਹ ਕੇ ਹਮ ਕਾਰਨ ਕੋ ਪਗਿ ਕੰਟਕਕਾ ਸਿਰਿ ਧੂਪ ਸਹਾ ਰੇ

ਸੋ ਹਮ ਕੌ ਤੁਮ ਦੇਹੁ ਬਤਾਇ ਪਰੈ ਤੁਮ ਪਾਇਨ ਜਾਵ ਤਹਾ ਰੇ ॥੪੮੨॥

ਬੇਲ ਬਿਰਾਜਤ ਹੈ ਜਿਹ ਜਾ ਗੁਲ ਚੰਪਕ ਕਾ ਸੁ ਪ੍ਰਭਾ ਅਤਿ ਪਾਈ

ਮੌਲਿਸਿਰੀ ਗੁਲ ਲਾਲ ਗੁਲਾਬ ਧਰਾ ਤਿਨ ਫੂਲਨ ਸੋ ਛਬਿ ਛਾਈ

ਚੰਪਕ ਮਉਲਸਿਰੀ ਬਟ ਤਾਲ ਲਵੰਗ ਲਤਾ ਕਚਨਾਰ ਸੁਹਾਈ

ਬਾਰਿ ਝਰੈ ਝਰਨਾ ਗਿਰਿ ਤੇ ਕਬਿ ਸ︀ਯਾਮ ਕਹੈ ਅਤਿ ਹੀ ਸੁਖਦਾਈ ॥੪੮੩॥

ਤਿਹ ਕਾਨਨ ਕੋ ਹਰਿ ਕੇ ਹਿਤ ਤੇ ਗੁਪੀਆ ਬ੍ਰਿਜ ਕੀ ਇਹ ਭਾਤਿ ਕਹੈ

ਬਰ ਪੀਪਰ ਹੇਰਿ ਹਿਯਾ ਕਹੂੰ ਜਿਹ ਕੇ ਹਿਤ ਸੋ ਸਿਰਿ ਧੂਪ ਸਹੈ

ਅਹੋ ਕਿਉ ਤਜਿ ਆਵਤ ਹੋ ਭਰਤਾ ਬਿਨੁ ਕਾਨ੍ਰਹ ਪਿਖੇ ਨਹਿ ਧਾਮਿ ਰਹੈ

ਇਕ ਬਾਤ ਕਰੈ ਸੁਨ ਕੈ ਇਕ ਬੋਲਬ ਰੂਖਨ ਕੋ ਹਰਿ ਜਾਨਿ ਗਹੈ ॥੪੮੪॥

ਕਾਨ੍ਰਹ ਬਿਯੋਗ ਕੋ ਮਾਨਿ ਬਧੂ ਬ੍ਰਿਜ ਡੋਲਤ ਹੈ ਬਨ ਬੀਚ ਦਿਵਾਨੀ

ਕੂੰਜਨ ਜਯੋ ਕੁਰਲਾਤ ਫਿਰੈ ਤਿਹ ਜਾ ਜਿਹ ਜਾ ਕਛੁ ਖਾਨ ਪਾਨੀ

ਏਕ ਗਿਰੈ ਮੁਰਝਾਇ ਧਰਾ ਪਰ ਏਕ ਉਠੈ ਕਹਿ ਕੈ ਇਹ ਬਾਨੀ

ਨੇਹੁ ਬਢਾਇ ਮਹਾ ਹਮ ਸੋ ਕਤ ਜਾਤ ਭਯੋ ਭਗਵਾਨ ਗੁਮਾਨੀ ॥੪੮੫॥

ਨੈਨ ਨਚਾਇ ਮਨੋ ਮ੍ਰਿਗ ਸੇ ਸਭ ਗੋਪਿਨ ਕੋ ਮਨ ਚੋਰਿ ਲਯੋ ਹੈ

ਤਾਹੀ ਕੈ ਬੀਚ ਰਹਿਯੋ ਗਡਿ ਕੈ ਤਿਹ ਤੇ ਨਹਿ ਛੂਟਨ ਨੈਕੁ ਭਯੋ ਹੈ

ਤਾਹੀ ਕੇ ਹੇਤ ਫਿਰੈ ਬਨ ਮੈ ਤਜਿ ਕੈ ਗ੍ਰਿਹ ਸ੍ਵਾਸ ਏਕ ਲਯੋ ਹੈ

ਸੋ ਬਿਰਥਾ ਹਮ ਸੋ ਬਨ ਭ੍ਰਾਤ ਕਹੋ ਹਰਿ ਜੀ ਕਿਹ ਓਰਿ ਗਯੋ ਹੈ ॥੪੮੬॥

ਜਿਨ ਹੂੰ ਬਨ ਬੀਚ ਮਰੀਚ ਮਰਿਯੋ ਪੁਰ ਰਾਵਨਿ ਸੇਵਕ ਜਾਹਿ ਦਹਿਯੋ ਹੈ

ਤਾਹੀ ਸੋ ਹੇਤ ਕਰਿਯੋ ਹਮ ਹੂੰ ਬਹੁ ਲੋਗਨ ਕੋ ਉਪਹਾਸ ਸਹਿਯੋ ਹੈ

ਵਾਸਰ ਸੇ ਦ੍ਰਿਗ ਸੁੰਦਰ ਸੋ ਮਿਲਿ ਗ੍ਵਾਰਿਨਿਯਾ ਇਹ ਭਾਤਿ ਕਹਿਯੋ ਹੈ

ਤਾਹੀ ਕੀ ਚੋਟ ਚਟਾਕ ਲਗੇ ਹਮਰੋ ਮਨੂਆ ਮ੍ਰਿਗ ਠਉਰ ਰਹਿਯੋ ਹੈ ॥੪੮੭॥

ਬੇਦ ਪੜੈ ਸਮ ਕੋ ਫਲ ਹੋ ਬਹੁ ਮੰਗਨ ਕੋ ਜੋਊ ਦਾਨ ਦਿਵਾਵੈ

ਕੀਨ ਅਕੀਨ ਲਖੈ ਫਲ ਹੋ ਜੋਊ ਆਥਿਤ ਲੋਗਨ ਅੰਨ ਜਿਵਾਵੈ

ਦਾਨ ਲਹੈ ਹਮਰੇ ਜੀਅ ਕੋ ਇਹ ਕੇ ਸਮ ਕੋ ਸੋਊ ਫਲ ਪਾਵੈ

ਜੋ ਬਨ ਮੈ ਹਮ ਕੋ ਜਰਰਾ ਇਕ ਏਕ ਘਰੀ ਭਗਵਾਨ ਦਿਖਾਵੈ ॥੪੮੮॥

ਜਾਹਿ ਬਿਭੀਛਨ ਲੰਕ ਦਈ ਅਰੁ ਦੈਤਨ ਕੇ ਕੁਪਿ ਕੈ ਗਨ ਮਾਰੇ

ਪੈ ਤਿਨ ਹੂੰ ਕਬਿ ਸ︀ਯਾਮ ਕਹੈ ਸਭ ਸਾਧਨ ਰਾਖਿ ਅਸਾਧ ਸੰਘਾਰੇ

ਸੋ ਇਹ ਜਾ ਹਮ ਤੇ ਛਪ ਗਯੋ ਅਤਿ ਹੀ ਕਰ ਕੈ ਸੰਗਿ ਪ੍ਰੀਤਿ ਹਮਾਰੇ

ਪਾਇ ਪਰੋ ਕਹੀਯੋ ਬਨ ਭ੍ਰਾਤ ਕਹੋ ਹਰਿ ਜੀ ਕਿਹ ਓਰਿ ਪਧਾਰੇ ॥੪੮੯॥

ਗ੍ਵਾਰਿਨ ਖੋਜਿ ਰਹੀ ਬਨ ਮੈ ਹਰਿ ਜੀ ਬਨ ਮੈ ਨਹੀ ਖੋਜਤ ਪਾਏ

ਏਕ ਬਿਚਾਰ ਕਰਿਯੋ ਮਨ ਮੈ ਫਿਰ ਕੈ ਗਯੋ ਕਬਹੂੰ ਉਹ ਜਾਏ

ਫੇਰਿ ਫਿਰੀ ਮਨ ਮੈ ਗਿਨਤੀ ਕਰਿ ਪਾਰਥ ਸੂਤ ਕੀ ਡੋਰ ਲਗਾਏ

ਯੌ ਉਪਜੀ ਉਪਮਾ ਚਕਈ ਜਨੁ ਆਵਤ ਹੈ ਕਰ ਮੈ ਫਿਰਿ ਧਾਏ ॥੪੯੦॥

ਆਇ ਕੇ ਢੂੰਢਿ ਰਹੀ ਸੋਊ ਠਉਰ ਤਹਾ ਭਗਵਾਨ ਢੂੰਢਡ ਪਾਏ

ਇਉ ਜੁ ਰਹੀ ਸਭ ਹੀ ਚਕਿ ਕੈ ਜਨੁ ਚਿਤ੍ਰ ਲਿਖੀ ਪ੍ਰਿਤਿਮਾ ਛਬਿ ਪਾਏ

ਅਉਰ ਉਪਾਵ ਕਰਿਯੋ ਪੁਨਿ ਗ੍ਵਾਰਿਨ ਕਾਨ੍ਰਹ ਹੀ ਭੀਤਰਿ ਚਿਤ ਲਗਾਏ

ਗਾਇ ਉਠੀ ਤਿਹ ਕੇ ਗੁਨ ਏਕ ਬਜਾਇ ਉਠੀ ਇਕ ਸ੍ਵਾਗ ਲਗਾਏ ॥੪੯੧॥

ਹੋਤ ਬਕੀ ਇਕ ਹੋਤ ਤ੍ਰਿਣਾਵ੍ਰਤ ਏਕ ਅਘਾਸੁਰ ਹ੍ਵੈ ਕਰਿ ਧਾਵੈ

ਹੋਇ ਹਰੀ ਤਿਨ ਮੈ ਧਸਿ ਕੈ ਧਰਨੀ ਪਰ ਤਾ ਕਹੁ ਮਾਰਿ ਗਿਰਾਵੈ

ਕਾਨ੍ਰਹ ਸੋ ਲਾਗ ਰਹਿਯੋ ਤਿਨ ਕੌ ਅਤ ਹੀ ਮਨ ਨੈਕ ਛੂਟਨ ਪਾਵੈ

ਇਉ ਉਪਜੀ ਉਪਮਾ ਬਨੀਆ ਜਨੁ ਸਾਲਨ ਕੇ ਹਿਤ ਰੋਰ ਬਨਾਵੈ ॥੪੯੨॥

ਰਾਜਾ ਪਰੀਛਤ ਬਾਚ ਸੁਕ ਸੋ

ਦੋਹਰਾ

ਸੁਕ ਸੰਗ ਰਾਜੇ ਕਹੁ ਕਹੀ ਜੂਥ ਦਿਜਨ ਕੇ ਨਾਥ

ਅਗਨਿ ਭਾਵ ਕਿਹ ਬਿਧਿ ਕਹੈ ਕ੍ਰਿਸਨ ਭਾਵ ਕੇ ਸਾਥ ॥੪੯੩॥

ਸੁਕ ਬਾਚ ਰਾਜਾ ਸੋ

ਸਵੈਯਾ

ਰਾਜਨ ਪਾਸ ਬ︀ਯਾਸ ਕੋ ਬਾਲ ਕਥਾ ਸੁ ਅਰੌਚਕ ਭਾਤਿ ਸੁਨਾਵੈ

ਗ੍ਵਾਰਨੀਆ ਬਿਰਹਾਨੁਲ ਭਾਵ ਕਰੈ ਬਿਰਹਾਨਲ ਕੋ ਉਪਜਾਵੈ

ਪੰਚ ਭੂ ਆਤਮ ਲੋਗਨ ਕੋ ਇਹ ਕਉਤੁਕ ਕੈ ਅਤਿ ਹੀ ਡਰ ਪਾਵੈ

ਕਾਨ੍ਰਹ ਕੋ ਧ︀ਯਾਨ ਕਰੇ ਜਬ ਹੀ ਬਿਰਹਾਨਲ ਕੀ ਲਪਟਾਨ ਬੁਝਾਵੈ ॥੪੯੪॥

ਬ੍ਰਿਖਭਾਸੁਰ ਗ੍ਵਾਰਨਿ ਏਕ ਬਨੈ ਬਛੁਰਾਸੁਰ ਮੂਰਤਿ ਏਕ ਧਰੈ

ਇਕ ਹ੍ਵੈ ਚਤੁਰਾਨਨ ਗ੍ਵਾਰ ਹਰੈ ਇਕ ਹ੍ਵੈ ਬ੍ਰਹਮਾ ਫਿਰਿ ਪਾਇ ਪਰੈ

ਇਕ ਹ੍ਵੈ ਬਗੁਲਾ ਭਗਵਾਨ ਕੇ ਸਾਥ ਮਹਾ ਕਰ ਕੈ ਮਨਿ ਕੋਪ ਲਰੈ

ਇਹ ਭਾਤਿ ਬਧੂ ਬ੍ਰਿਜ ਖੇਲ ਕਰੈ ਜਿਹ ਭਾਤਿ ਕਿਧੋ ਨੰਦ ਲਾਲ ਕਰੈ ॥੪੯੫॥

ਕਾਨ੍ਰਹ ਚਰਿਤ੍ਰ ਸਭੈ ਕਰ ਕੈ ਸਭ ਗ੍ਵਾਰਿਨ ਫੇਰਿ ਲਗੀ ਗੁਨ ਗਾਵਨ

ਤਾਲ ਬਜਾਇ ਬਜਾ ਮੁਰਲੀ ਕਬਿ ਸ︀ਯਾਮ ਕਹੈ ਅਤਿ ਹੀ ਕਰਿ ਭਾਵਨ

ਫੇਰਿ ਚਿਤਾਰ ਕਹਿਯੋ ਹਮਰੇ ਸੰਗਿ ਖੇਲ ਕਰਿਯੋ ਹਰਿ ਜੀ ਇਹ ਠਾਵਨ

ਗ੍ਵਾਰਿਨ ਸ︀ਯਾਮ ਕੀ ਭੂਲ ਗਈ ਸੁਧਿ ਬੀਚ ਲਗੀ ਮਨ ਕੇ ਦੁਖ ਪਾਵਨ ॥੪੯੬॥

ਅਤਿ ਹੋਇ ਗਈ ਤਨ ਮੈ ਹਰਿ ਸਾਥ ਸੁ ਗੋਪਿਨ ਕੀ ਸਭ ਹੀ ਘਰਨੀ

ਤਿਹ ਰੂਪ ਨਿਹਾਰ ਕੈ ਬਸਿ ਭਈ ਜੁ ਹੁਤੀ ਅਤਿ ਰੂਪਨ ਕੀ ਧਰਨੀ

ਇਹ ਭਾਤਿ ਪਰੀ ਮੁਰਝਾਇ ਧਰੀ ਕਬਿ ਨੇ ਉਪਮਾ ਤਿਹ ਕੀ ਬਰਨੀ

ਜਿਮ ਘੰਟਕ ਹੇਰ ਮੈ ਭੂਮਿ ਕੇ ਬੀਚ ਪਰੈ ਗਿਰ ਬਾਨ ਲਗੇ ਹਰਨੀ ॥੪੯੭॥

ਬਰੁਨੀ ਸਰ ਭਉਹਨ ਕੋ ਧਨੁ ਕੈ ਸੁ ਸਿੰਗਾਰ ਕੇ ਸਾਜਨ ਸਾਥ ਕਰੀ

ਰਸ ਕੋ ਮਨ ਮੈ ਅਤਿ ਹੀ ਕਰਿ ਕੋਪ ਸੁ ਕਾਨ੍ਰਹ ਕੇ ਸਾਮੁਹਿ ਜਾਇ ਅਰੀ

ਅਤਿ ਹੀ ਕਰਿ ਨੇਹੁ ਕੋ ਕ੍ਰੋਧੁ ਮਨੈ ਤਿਹ ਠਉਰ ਤੇ ਪੈਗ ਏਕ ਟਰੀ

ਮਨੋ ਮੈਨ ਹੀ ਸੋ ਅਤਿ ਹੀ ਰਨ ਕੈ ਧਰਨੀ ਪਰ ਗ੍ਵਾਰਿਨ ਜੂਝਿ ਪਰੀ ॥੪੯੮॥

ਤਿਨ ਗ੍ਵਾਰਿਨ ਕੋ ਅਤਿ ਹੀ ਪਿਖਿ ਪ੍ਰੇਮ ਤਬੈ ਪ੍ਰਗਟੇ ਭਗਵਾਨ ਸਿਤਾਬੀ

ਜੋਤਿ ਭਈ ਧਰਨੀ ਪਰ ਇਉ ਰਜਨੀ ਮਹਿ ਛੂਟਤ ਜਿਉ ਮਹਤਾਬੀ

ਚਉਕ ਪਰੀ ਤਬ ਹੀ ਇਹ ਇਉ ਜੈਸੇ ਚਉਕ ਪਰੈ ਤਮ ਮੈ ਡਰਿ ਖੁਆਬੀ

ਛਾਡਿ ਚਲਿਯੋ ਤਨ ਕੋ ਮਨ ਇਉ ਜਿਮ ਭਾਜਤ ਹੈ ਗ੍ਰਿਹ ਛਾਡਿ ਸਰਾਬੀ ॥੪੯੯॥

ਗ੍ਵਾਰਿਨ ਧਾਇ ਚਲੀ ਮਿਲਬੇ ਕਹੁ ਜੋ ਪਿਖਏ ਭਗਵਾਨ ਗੁਮਾਨੀ

ਜਿਉ ਮ੍ਰਿਗਨੀ ਮ੍ਰਿਗ ਦੇਖਿ ਚਲੈ ਜੁ ਹੁਤੀ ਅਤਿ ਰੂਪ ਬਿਖੈ ਅਭਿਮਾਨੀ

ਤਾ ਛਬਿ ਕੀ ਅਤਿ ਹੀ ਉਪਮਾ ਕਬਿ ਨੈ ਮੁਖ ਤੇ ਇਹ ਭਾਤਿ ਬਖਾਨੀ

ਜਿਉ ਜਲ ਚਾਤ੍ਰਿਕ ਬੂੰਦ ਪਰੈ ਜਿਮ ਕੂਦਿ ਪਰੈ ਮਛਲੀ ਪਿਖਿ ਪਾਨੀ ॥੫੦੦॥

ਰਾਜਤ ਹੈ ਪੀਅਰੋ ਪਟ ਕੰਧਿ ਬਿਰਾਜਤ ਹੈ ਮ੍ਰਿਗ ਸੇ ਦ੍ਰਿਗ ਦੋਊ

ਛਾਜਤ ਹੈ ਮਨਿ ਸੋ ਉਰ ਮੈ ਨਦੀਆ ਪਤਿ ਸਾਥ ਲੀਏ ਫੁਨਿ ਜੋਊ

ਕਾਨ੍ਰਹ ਫਿਰੈ ਤਿਨ ਗੋਪਿਨ ਮੈ ਜਿਹ ਕੀ ਜਗ ਮੈ ਸਮ ਤੁਲਿ ਕੋਊ

ਗ੍ਵਾਰਿਨ ਰੀਝ ਰਹੀ ਬ੍ਰਿਜ ਕੀ ਸੋਊ ਰੀਝਤ ਹੈ ਚਕ ਦੇਖਤ ਸੋਊ ॥੫੦੧॥

ਕਬਿਤੁ

ਕਉਲ ਜਿਉ ਪ੍ਰਭਾਤ ਤੈ ਬਿਛਰਿਯੋ ਮਿਲੀ ਬਾਤ ਤੈ ਗੁਨੀ ਜਿਉ ਸੁਰ ਸਾਤ ਤੈ ਬਚਾਯੋ ਚੋਰ ਗਾਤ ਤੈ

ਜੈਸੇ ਧਨੀ ਧਨ ਤੈ ਅਉ ਰਿਨੀ ਲੋਕ ਮਨਿ ਤੈ ਲਰਈਯਾ ਜੈਸੇ ਰਨ ਤੈ ਤਜਈਯਾ ਜਿਉ ਨਸਾਤ ਤੈ

ਜੈਸੇ ਦੁਖੀ ਸੂਖ ਤੈ ਅਭੂਖੀ ਜੈਸੇ ਭੂਖ ਤੈ ਸੁ ਰਾਜਾ ਸਤ੍ਰ ਆਪਨੇ ਕੋ ਸੁਨੇ ਜੈਸੇ ਘਾਤ ਤੈ

ਹੋਤ ਹੈ ਪ੍ਰਸੰਨ ਜੇਤੇ ਏਤੇ ਏਤੀ ਬਾਤਨ ਤੈ ਹੋਤ ਹੈ ਪ੍ਰਸੰਨ︀ਯ ਗੋਪੀ ਤੈਸੇ ਕਾਨ੍ਰਹ ਬਾਤ ਤੈ ॥੫੦੨॥