ਕਾਨ੍ਰਹ ਜੂ ਬਾਚ

ਸਵੈਯਾ

ਹਸਿ ਬਾਤ ਕਹੀ ਸੰਗਿ ਗੋਪਿਨ ਕਾਨ ਚਲੋ ਜਮੁਨਾ ਤਟਿ ਖੇਲ ਕਰੈ

ਚਿਟਕਾਰਨ ਸੋ ਭਿਰ ਕੈ ਤਿਹ ਜਾ ਤੁਮਹੂੰ ਹੂੰ ਤਰੋ ਹਮਹੂੰ ਹੂੰ ਤਰੈ

ਗੁਹਿ ਕੈ ਬਨ ਫੂਲਨ ਸੁੰਦਰ ਹਾਰ ਸੋ ਕੇਲ ਕਰੈ ਤਿਨ ਡਾਰਿ ਗਰੈ

ਬਿਰਹਾ ਛੁਧ ਕੋ ਤਿਹ ਠਉਰ ਬਿਖੈ ਹਸ ਕੈ ਰਸ ਕੈ ਸੰਗਿ ਪੇਟ ਭਰੈ ॥੫੦੩॥

ਆਇਸੁ ਮਾਨਿ ਤਬੈ ਹਰਿ ਕੋ ਸਭ ਧਾਇ ਚਲੀ ਗੁਪੀਆ ਤਿਹ ਠਉਰੈ

ਏਕ ਚਲੈ ਮੁਸਕਾਇ ਭਲੀ ਬਿਧਿ ਏਕ ਚਲੈ ਹਰੂਏ ਇਕ ਦਉਰੈ

ਸ︀ਯਾਮ ਕਹੈ ਉਪਮਾ ਤਿਹ ਕੀ ਜਲ ਮੈ ਜਮੁਨਾ ਕਹੁ ਗ੍ਵਾਰਿਨ ਹਉਰੈ

ਰੀਝ ਰਹੈ ਬਨ ਕੇ ਮ੍ਰਿਗ ਦੇਖਿ ਸੁ ਅਉਰ ਪਿਖੈ ਗਜ ਗਾਮਨ ਸਉਰੈ ॥੫੦੪॥

ਸ︀ਯਾਮ ਸਮੇਤ ਸਭੈ ਗੁਪੀਆ ਜਮੁਨਾ ਜਲ ਕੋ ਤਰਿ ਪਾਰਿ ਪਰਈਯਾ

ਪਾਰ ਭਈ ਜਬ ਹੀ ਹਿਤ ਸੋ ਗਿਰਦਾ ਕਰ ਕੈ ਤਿਹ ਕੋ ਤਿਸਟਈਯਾ

ਤਾ ਛਬਿ ਕੀ ਅਤਿ ਹੀ ਉਪਮਾ ਕਬਿ ਨੈ ਮੁਖ ਤੇ ਇਹ ਭਾਤਿ ਸੁਨਈਯਾ

ਕਾਨ੍ਰਹ ਭਯੋ ਸਸਿ ਸੁਧ ਮਨੋ ਸਮ ਰਾਜਤ ਗ੍ਵਾਰਿਨ ਤੀਰ ਤਰਈਯਾ ॥੫੦੫॥

ਬਾਤ ਲਗੀ ਕਹਨੇ ਮੁਖ ਤੇ ਕਵਿ ਸ︀ਯਾਮ ਕਹੈ ਮਿਲ ਕੈ ਸਭ ਗ੍ਵਾਰਿਨ

ਚੰਦ੍ਰਮੁਖੀ ਮ੍ਰਿਗ ਸੇ ਦ੍ਰਿਗਨੀ ਲਖੀਯੈ ਤਿਨ ਭਾਨ ਅਨੰਤ ਅਪਾਰਨਿ

ਕਾਨ੍ਰਹ ਕੇ ਸਾਥ ਕਰੀ ਚਰਚਾ ਮਿਲਿ ਕੈ ਬ੍ਰਿਜ ਕੀ ਸਭ ਸੁੰਦਰ ਬਾਰਨਿ

ਛੋਰਿ ਦਈ ਗ੍ਰਿਹ ਕੀ ਸਭ ਲਾਜ ਜੁ ਹੋਇ ਮਹਾ ਰਸ ਕੀ ਚਸਕਾਰਨਿ ॥੫੦੬॥

ਕੈ ਰਸ ਕੇ ਹਰਿ ਕਾਰਨੁ ਕੈ ਕਰਿ ਕਸਟ ਬਡੋ ਕੋਊ ਮੰਤਰ ਸਾਧੋ

ਕੈ ਕੋਊ ਜੰਤ੍ਰ ਬਡੋਈ ਸਧਿਯੋ ਇਨ ਕੋ ਅਪਨੇ ਮਨ ਭੀਤਰ ਬਾਧੋ

ਕੈ ਕੇਹੂੰ ਤੰਤ੍ਰ ਕੇ ਸਾਥ ਕਿਧੋ ਕਬਿ ਸ︀ਯਾਮ ਕਹੈ ਅਤਿ ਹੀ ਕਰਿ ਧਾਧੋ

ਚੋਰਿ ਲਯੋ ਮਨੁ ਗ੍ਵਾਰਿਨ ਕੋ ਛਿਨ ਭੀਤਰ ਦੀਨ ਦਯਾਨਿਧਿ ਮਾਧੋ ॥੫੦੭॥

ਗੋਪੀ ਵਾਚ

ਸਵੈਯਾ

ਕਾਨ੍ਰਹ ਕੇ ਗ੍ਵਾਰਿਨ ਸਾਥ ਕਹਿਯੋ ਹਮ ਕੋ ਤਜਿ ਕੈ ਕਿਹ ਓਰਿ ਗਏ ਥੇ

ਪ੍ਰੀਤਿ ਬਢਾਇ ਮਹਾ ਹਮ ਸੋ ਜਮੁਨਾ ਤਟਿ ਪੈ ਰਸ ਕੇਲ ਕਏ ਥੇ

ਯੌ ਤਜਿ ਗੇ ਜਿਮ ਰਾਹਿ ਮੁਸਾਫਿਰ ਸ︀ਯਾਮ ਕਹਿਯੋ ਤੁਮ ਨਾਹਿ ਨਏ ਥੇ

ਫੂਲ ਖਿਰੇ ਮੁਖ ਆਏ ਕਹਾ ਅਪਨੀ ਬਿਰੀਆ ਕਹੂੰ ਭਉਰ ਭਏ ਥੇ ॥੫੦੮॥

ਅਥ ਚਤੁਰ ਪੁਰਖ ਭੇਦ ਕਥਨੰ

ਸਵੈਯਾ

ਨਰ ਏਕ ਅਕੀਨ ਹੀ ਪ੍ਰੀਤ ਕਰੈ ਇਕ ਕੀਨ ਕਰੈ ਇਕ ਕੀਨ ਜੁ ਜਾਨੈ

ਏਕ ਪ੍ਰੀਤਿ ਕੇ ਭੇਦ ਜਨੈ ਜੋਊ ਪ੍ਰੀਤਿ ਕਰੈ ਅਰਿ ਕੈ ਤਿਹ ਮਾਨੈ

ਸੋ ਨਰ ਮੂੜ ਬਿਖੈ ਕਹੀਯੈ ਜਗਿ ਜੋ ਨਰ ਰੰਚ ਪ੍ਰੀਤਿ ਪਛਾਨੈ

ਸੋ ਚਰਚਾ ਰਸ ਕੀ ਇਹ ਭਾਤਿ ਸੁ ਗ੍ਵਾਰਿਨੀਆ ਸੰਗਿ ਕਾਨ੍ਰਹ ਬਖਾਨੈ ॥੫੦੯॥

ਗੋਪੀ ਬਾਚ

ਸਵੈਯਾ

ਗ੍ਵਾਰਿਨੀਆ ਇਹ ਭਾਤਿ ਕਹੈ ਕਰਿ ਨੇਹ ਕੋ ਅੰਤਿ ਦਗਾ ਕੋਊ ਦੈ ਹੈ

ਦੋ ਜਨ ਛਾਡਿ ਪਰੋ ਹਰਿ ਗਯੋ ਜਨ ਜੋ ਛਲ ਸੋ ਤਿਹ ਕੋ ਹਰਿ ਲੈ ਹੈ

ਜੋ ਬਟਹਾ ਜਨ ਘਾਵਤ ਹੈ ਕੋਊ ਜਾਤ ਚਲਿਯੋ ਪਿਖ ਕੈ ਮਧਿਮੈ ਹੈ

ਪੈ ਖਿਝ ਕੈ ਅਤਿ ਹੀ ਗੁਪੀਆ ਇਹ ਭਾਤਿ ਕਹਿਯੋ ਤਿਨ ਕੀ ਸਮ ਹੈ ॥੫੧੦॥

ਜਬ ਹੀ ਇਹ ਗ੍ਵਾਰਿਨ ਬਾਤ ਕਹੀ ਤਬ ਹੀ ਤਿਨ ਕੇ ਸੰਗ ਕਾਨ੍ਰਹ ਹਸੈ

ਜਿਹ ਨਾਮ ਕੇ ਲੇਤ ਜਰਾ ਮੁਖ ਤੇ ਤਜ ਕੈ ਗਨਕਾ ਸਭ ਪਾਪ ਨਸੇ

ਜਪਿਯੋ ਜਿਹ ਜਾਪ ਸੋਊ ਉਜਰੇ ਜਿਹ ਜਾਪ ਜਪਿਯੋ ਸੋਊ ਧਾਮ ਬਸੇ

ਤਿਨ ਗੋਪਿਨ ਸੋ ਇਹ ਭਾਤਿ ਕਹਿਯੋ ਹਮਹੂੰ ਅਤਿ ਹੀ ਰਸ ਬੀਚ ਫਸੇ ॥੫੧੧॥

ਕਹਿ ਕੈ ਇਹ ਬਾਤ ਹਸੇ ਹਰਿ ਜੂ ਉਠ ਕੈ ਜਮੁਨਾ ਜਲ ਬੀਚ ਤਰੇ

ਛਿਨ ਏਕ ਲਗਿਯੋ ਤਬੈ ਤਿਹ ਕੋ ਲਖਿ ਕੈ ਜਮੁਨਾ ਕਹ ਪਾਰ ਪਰੇ

ਲਖਿ ਕੈ ਜਲ ਕੋ ਸੰਗ ਗੋਪਿਨ ਕੇ ਭਗਵਾਨ ਮਹਾ ਉਪਹਾਸ ਕਰੇ

ਬਹੁ ਹੋਰਨਿ ਤੈ ਅਰੁ ਬ੍ਰਯਾਹਨਿ ਤੈ ਕੁਰਮਾਤਨ ਤੈ ਅਤਿ ਸੋਊ ਖਰੇ ॥੫੧੨॥