ਕਾਨ੍ਰਹ ਬਾਚ ॥
ਸਵੈਯਾ ॥
ਰਜਨੀ ਪਰ ਗੀ ਤਬ ਹੀ ਭਗਵਾਨ ਕਹਿਯੋ ਹਸਿ ਕੈ ਹਮ ਰਾਸ ਕਰੈ ॥
ਸਸਿ ਰਾਜਤ ਹੈ ਸਿਤ ਗੋਪਿਨ ਕੇ ਮੁਖ ਸੁੰਦਰ ਸੇਤ ਹੀ ਹਾਰ ਡਰੈ ॥
ਹਿਤ ਸੋ ਬ੍ਰਿਜ ਭੂਮਿ ਬਿਖੈ ਸਭ ਹੀ ਰਸ ਖੇਲ ਕਰੈ ਕਰ ਡਾਰ ਗਰੈ ॥
ਤੁਮ ਕੋ ਜੋਊ ਸੋਕ ਬਢਿਯੋ ਬਿਛੁਰੇ ਹਮ ਸੋ ਮਿਲਿ ਕੈ ਅਬ ਸੋਕ ਹਰੈ ॥੫੧੩॥
ਐਹੋ ਤ੍ਰੀਯਾ ਕਹਿ ਸ੍ਰੀ ਜਦੁਬੀਰ ਸਭੈ ਤੁਮ ਰਾਸ ਕੋ ਖੇਲ ਕਰੋ ॥
ਗਹਿ ਕੈ ਕਰ ਸੋ ਕਰੁ ਮੰਡਲ ਕੈ ਨ ਕਛੂ ਮਨ ਭੀਤਰ ਲਾਜ ਧਰੋ ॥
ਹਮਹੂੰ ਤੁਮਰੇ ਸੰਗ ਰਾਸ ਕਰੈ ਨਚਿ ਹੈ ਨਚਿਯੋ ਨਹ ਨੈਕੁ ਡਰੋ ॥
ਸਭ ਹੀ ਮਨ ਬੀਚ ਅਸੋਕ ਕਰੋ ਅਤਿ ਹੀ ਮਨ ਸੋਕਨ ਕੋ ਸੁ ਹਰੋ ॥੫੧੪॥
ਤਿਨ ਸੋ ਭਗਵਾਨ ਕਹੀ ਫਿਰ ਯੋ ਸਜਨੀ ਹਮਰੀ ਬਿਨਤੀ ਸੁਨਿ ਲੀਜੈ ॥
ਆਨੰਦ ਬੀਚ ਕਰੋ ਮਨ ਕੇ ਜਿਹ ਤੇ ਹਮਰੇ ਤਨ ਕੋ ਮਨ ਜੀਜੈ ॥
ਮਿਤਵਾ ਜਿਹ ਤੇ ਹਿਤ ਮਾਨਤ ਹੈ ਤਬ ਹੀ ਉਠ ਕੈ ਸੋਊ ਕਾਰਜ ਕੀਜੈ ॥
ਦੈ ਰਸ ਕੋ ਸਿਰਪਾਵ ਤਿਸੈ ਮਨ ਕੋ ਸਭ ਸੋਕ ਬਿਦਾ ਕਰਿ ਦੀਜੈ ॥੫੧੫॥
ਹਸਿ ਕੈ ਭਗਵਾਨ ਕਹੀ ਫਿਰਿ ਯੌ ਰਸ ਕੀ ਬਤੀਯਾ ਹਮ ਤੇ ਸੁਨ ਲਈਯੈ ॥
ਜਾ ਕੈ ਲੀਏ ਮਿਤਵਾ ਹਿਤ ਮਾਨਤ ਸੋ ਸੁਨ ਕੈ ਉਠਿ ਕਾਰਜ ਕਈਯੈ ॥
ਗੋਪਿਨ ਸਾਥ ਕ੍ਰਿਪਾ ਕਰਿ ਕੈ ਕਬਿ ਸ︀ਯਾਮ ਕਹਿਯੋ ਮੁਸਲੀਧਰ ਭਈਯੈ ॥
ਜਾ ਸੰਗ ਹੇਤ ਮਹਾ ਕਰੀਯੈ ਬਿਨੁ ਦਾਮਨ ਤਾ ਹੀ ਕੇ ਹਾਥਿ ਬਿਕਈਯੈ ॥੫੧੬॥
ਕਾਨਰ ਕੀ ਸੁਨ ਕੈ ਬਤੀਆ ਮਨ ਮੈ ਤਿਨ ਗ੍ਵਾਰਿਨ ਧੀਰ ਗਹਿਯੋ ਹੈ ॥
ਦੋਖ ਜਿਤੋ ਮਨ ਭੀਤਰ ਥੋ ਰਸ ਪਾਵਕ ਮੋ ਤ੍ਰਿਣ ਤੁਲਿ ਦਹਿਯੋ ਹੈ ॥
ਰਾਸ ਕਰਿਯੋ ਸਭ ਹੀ ਮਿਲਿ ਕੈ ਜਸੁਧਾ ਸੁਤ ਕੋ ਤਿਨ ਮਾਨਿ ਕਹਿਯੋ ਹੈ ॥
ਰੀਝ ਰਹੀ ਪ੍ਰਿਥਮੀ ਪ੍ਰਿਥਮੀ ਗਨ ਅਉ ਨਭ ਮੰਡਲ ਰੀਝ ਰਹਿਯੋ ਹੈ ॥੫੧੭॥
ਗਾਵਤ ਏਕ ਬਜਾਵਤ ਤਾਲ ਸਭੈ ਬ੍ਰਿਜ ਨਾਰਿ ਮਹਾ ਹਿਤ ਸੋ ॥
ਭਗਵਾਨ ਕੋ ਮਾਨਿ ਕਹਿਯੋ ਤਬ ਹੀ ਕਬਿ ਸ︀ਯਾਮ ਕਹੈ ਅਤਿ ਹੀ ਚਿਤ ਸੋ ॥
ਇਨ ਸੀਖ ਲਈ ਗਤਿ ਗਾਮਨ ਤੇ ਸੁਰ ਭਾਮਨ ਤੇ ਕਿ ਕਿਧੋ ਕਿਤ ਸੋ ॥
ਅਬ ਮੋਹਿ ਇਹੈ ਸਮਝਿਯੋ ਸੁ ਪਰੈ ਜਿਹ ਕਾਨ੍ਰਹ ਸਿਖੇ ਇਨ ਹੂੰ ਤਿਤ ਸੋ ॥੫੧੮॥
ਮੋਰ ਕੋ ਪੰਖ ਬਿਰਾਜਤ ਸੀਸ ਸੁ ਰਾਜਤ ਕੁੰਡਲ ਕਾਨਨ ਦੋਊ ॥
ਲਾਲ ਕੀ ਮਾਲ ਸੁ ਛਾਜਤ ਕੰਠਹਿ ਤਾ ਉਪਮਾ ਸਮ ਹੈ ਨਹਿ ਕੋਊ ॥
ਜੋ ਰਿਪੁ ਪੈ ਮਗ ਜਾਤ ਚਲਿਯੋ ਸੁਨਿ ਕੈ ਉਪਮਾ ਚਲਿ ਦੇਖਤ ਓਊ ॥
ਅਉਰ ਕੀ ਬਾਤ ਕਹਾ ਕਹੀਯੈ ਕਬਿ ਸ︀ਯਾਮ ਸੁਰਾਦਿਕ ਰੀਝਤ ਸੋਊ ॥੫੧੯॥
ਗੋਪਿਨ ਸੰਗ ਤਹਾ ਭਗਵਾਨ ਮਨੈ ਅਤਿ ਹੀ ਹਿਤ ਕੋ ਕਰ ਗਾਵੈ ॥
ਰੀਝ ਰਹੈ ਖਗ ਠਉਰ ਸਮੇਤ ਸੁ ਯਾ ਬਿਧਿ ਗ੍ਵਾਰਿਨ ਕਾਨ੍ਰਹ ਰਿਝਾਵੈ ॥
ਜਾ ਕਹੁ ਖੋਜਿ ਕਈ ਗਣ ਗੰਧ੍ਰਬ ਕਿੰਨਰ ਭੇਦ ਨ ਰੰਚਕ ਪਾਵੈ ॥
ਗਾਵਤ ਸੋ ਹਰਿ ਜੂ ਤਿਹ ਜਾ ਤਜ ਕੈ ਮ੍ਰਿਗਨੀ ਚਲਿ ਕੈ ਮ੍ਰਿਗ ਆਵੈ ॥੫੨੦॥
ਗਾਵਤ ਸਾਰੰਗ ਸੁਧ ਮਲਾਰ ਬਿਭਾਸ ਬਿਲਾਵਲ ਅਉ ਫੁਨਿ ਗਉਰੀ ॥
ਜਾ ਸੁਰ ਸ੍ਰੋਨਨ ਮੈ ਸੁਨ ਕੈ ਸੁਰ ਭਾਮਿਨ ਧਾਵਤ ਡਾਰਿ ਪਿਛਉਰੀ ॥
ਸੋ ਸੁਨ ਕੈ ਸਭ ਗ੍ਵਾਰਨਿਯਾ ਰਸ ਕੈ ਸੰਗ ਹੋਇ ਗਈ ਜਨੁ ਬਉਰੀ ॥
ਤਿਆਗ ਕੈ ਕਾਨਨ ਤਾ ਸੁਨ ਕੈ ਮ੍ਰਿਗ ਲੈ ਮ੍ਰਿਗਨੀ ਚਲਿ ਆਵਤ ਦਉਰੀ ॥੫੨੧॥
ਏਕ ਨਚੈ ਇਕ ਗਾਵਤ ਗੀਤ ਬਜਾਵਤ ਤਾਲ ਦਿਖਾਵਤ ਭਾਵਨ ॥
ਰਾਸ ਬਿਖੈ ਅਤਿ ਹੀ ਰਸ ਸੋ ਸੁ ਰਿਝਾਵਨ ਕਾਜ ਸਭੈ ਮਨ ਭਾਵਨਿ ॥
ਚਾਦਨੀ ਸੁੰਦਰ ਰਾਤਿ ਬਿਖੈ ਕਬਿ ਸ︀ਯਾਮ ਕਹੈ ਸੁ ਬਿਖੈ ਰੁਤ ਸਾਵਨ ॥
ਗ੍ਵਾਰਨਿਯਾ ਤਜਿ ਕੈ ਪੁਰ ਕੋ ਮਿਲਿ ਖੇਲਿ ਕਰੈ ਰਸ ਨੀਕਨਿ ਠਾਵਨ ॥੫੨੨॥
ਸੁੰਦਰ ਠਉਰ ਬਿਖੈ ਕਬਿ ਸ︀ਯਾਮ ਕਹੈ ਮਿਲਿ ਗ੍ਵਾਰਿਨ ਖੇਲ ਕਰਿਯੋ ਹੈ ॥
ਮਾਨਹੁ ਆਪ ਹੀ ਤੇ ਬ੍ਰਹਮਾ ਸੁਰ ਮੰਡਲ ਸੁਧਿ ਬਨਾਇ ਧਰਿਯੋ ਹੈ ॥
ਜਾ ਪਿਖ ਕੇ ਖਗ ਰੀਝ ਰਹੈ ਮ੍ਰਿਗ ਤਿਆਗ ਤਿਸੈ ਨਹੀ ਚਾਰੋ ਚਰਿਯੋ ਹੈ ॥
ਅਉਰ ਕੀ ਬਾਤ ਕਹਾ ਕਹੀਯੇ ਜਿਹ ਕੇ ਪਿਖਏ ਭਗਵਾਨ ਛਰਿਯੋ ਹੈ ॥੫੨੩॥
ਇਤ ਤੇ ਨੰਦਲਾਲ ਸਖਾ ਲੀਏ ਸੰਗਿ ਉਤੈ ਫੁਨਿ ਗ੍ਵਾਰਿਨ ਜੂਥ ਸਬੈ ॥
ਬਹਸਾ ਬਹਸੀ ਤਹ ਹੋਨ ਲਗੀ ਰਸ ਬਾਤਨ ਸੋ ਕਬਿ ਸ︀ਯਾਮ ਤਬੈ ॥
ਜਿਹ ਕੋ ਬ੍ਰਹਮਾ ਨਹੀ ਅੰਤ ਲਖੈ ਨਹ ਨਾਰਦ ਪਾਵਤ ਜਾਹਿ ਛਬੈ ॥
ਮ੍ਰਿਗ ਜਿਉ ਮ੍ਰਿਗਨੀ ਮਹਿ ਰਾਜਤ ਹੈ ਹਰਿ ਤਿਉ ਗਨ ਗ੍ਵਾਰਿਨ ਬੀਚ ਫਬੈ ॥੫੨੪॥
ਨੰਦ ਲਾਲ ਲਲਾ ਇਤ ਗਾਵਤ ਹੈ ਉਤ ਤੇ ਸਭ ਗ੍ਵਾਰਨਿਯਾ ਮਿਲਿ ਗਾਵੈ ॥
ਫਾਗੁਨ ਕੀ ਰੁਤਿ ਊਪਰਿ ਆਬਨ ਮਾਨਹੁ ਕੋਕਿਲਕਾ ਕੁਕਹਾਵੈ ॥
ਤੀਰ ਨਦੀ ਸੋਊ ਗਾਵਤ ਗੀਤ ਜੋਊ ਉਨ ਕੇ ਮਨ ਭੀਤਰ ਭਾਵੈ ॥
ਨੈਨ ਨਛਤ੍ਰ ਪਸਾਰਿ ਪਿਖੈ ਸੁਰ ਦੇਵ ਬਧੂ ਮਿਲਿ ਦੇਖਨਿ ਆਵੈ ॥੫੨੫॥
ਮੰਡਲ ਰਾਸ ਬਚਿਤ੍ਰ ਮਹਾ ਸਮ ਜੇ ਹਰਿ ਕੀ ਭਗਵਾਨ ਰਚਿਯੋ ਹੈ ॥
ਤਾਹੀ ਕੇ ਬੀਚ ਕਹੈ ਕਬਿ ਇਉ ਰਸ ਕੰਚਨ ਕੀ ਸਮਤੁਲਿ ਮਚਿਯੋ ਹੈ ॥
ਤਾ ਸੀ ਬਨਾਇਬੇ ਕੋ ਬ੍ਰਹਮਾ ਨ ਬਨੀ ਕਰਿ ਕੈ ਜੁਗ ਕੋਟਿ ਪਚਿਯੋ ਹੈ ॥
ਕੰਚਨ ਕੇ ਤਨਿ ਗੋਪਨਿ ਕੋ ਤਿਹ ਮਧਿ ਮਨੀ ਮਨ ਤੁਲਿ ਗਚਿਯੋ ਹੈ ॥੫੨੬॥
ਜਲ ਮੈ ਸਫਰੀ ਜਿਮ ਕੇਲ ਕਰੈ ਤਿਮ ਗ੍ਵਾਰਨਿਯਾ ਹਰਿ ਕੇ ਸੰਗਿ ਡੋਲੈ ॥
ਜਿਉ ਜਨ ਫਾਗ ਕੋ ਖੇਲਤ ਹੈ ਤਿਹ ਭਾਤਿ ਹੀ ਕਾਨ੍ਰਹ ਕੇ ਸਾਥ ਕਲੋਲੈ ॥
ਕੋਕਿਲਕਾ ਜਿਮ ਬੋਲਤ ਹੈ ਤਿਮ ਗਾਵਤ ਤਾ ਕੀ ਬਰਾਬਰ ਬੋਲੈ ॥
ਸ︀ਯਾਮ ਕਹੈ ਸਭ ਗ੍ਵਾਰਨਿਯਾ ਇਹ ਭਾਤਨ ਸੋ ਰਸ ਕਾਨ੍ਰਹਿ ਨਿਚੋਲੈ ॥੫੨੭॥
ਰਸ ਕੀ ਚਰਚਾ ਤਿਨ ਸੋ ਭਗਵਾਨ ਕਰੀ ਹਿਤ ਸੋ ਨ ਕਛੂ ਕਮ ਕੈ ॥
ਇਹ ਭਾਤਿ ਕਹਿਯੋ ਕਬਿ ਸ︀ਯਾਮ ਕਹੈ ਤੁਮਰੇ ਮਾਹਿ ਖੇਲ ਬਨਿਓ ਹਮ ਕੈ ॥
ਕਹਿ ਕੈ ਇਹ ਬਾਤ ਦੀਯੋ ਹਸਿ ਕੈ ਸੁ ਪ੍ਰਭਾ ਸੁਭ ਦੰਤਨ ਯੌ ਦਮਕੈ ॥
ਜਨੁ ਦਿਉਸ ਭਲੇ ਰੁਤਿ ਸਾਵਨ ਕੀ ਅਤਿ ਅਭ੍ਰਨ ਮੈ ਚਪਲਾ ਚਮਕੈ ॥੫੨੮॥
ਐਹੋ ਲਲਾ ਨੰਦ ਲਾਲ ਕਹੈ ਸਭ ਗ੍ਵਾਰਨਿਯਾ ਅਤਿ ਮੈਨ ਭਰੀ ॥
ਹਮਰੇ ਸੰਗ ਆਵਹੁ ਖੇਲ ਕਰੋ ਨ ਕਛੂ ਮਨ ਭੀਤਰ ਸੰਕ ਕਰੀ ॥
ਨੈਨ ਨਚਾਇ ਕਛੂ ਮੁਸਕਾਇ ਕੈ ਭਉਹ ਦੁਊ ਕਰਿ ਟੇਢਿ ਧਰੀ ॥
ਮਨ ਯੌ ਉਪਜੀ ਉਪਮਾ ਰਸ ਕੀ ਮਨੋ ਕਾਨ੍ਰਹ ਕੇ ਕੰਠਹਿ ਫਾਸਿ ਡਰੀ ॥੫੨੯॥
ਖੇਲਤ ਗ੍ਵਾਰਿਨ ਮਧਿ ਸੋਊ ਕਬਿ ਸ︀ਯਾਮ ਕਹੈ ਹਰਿ ਜੂ ਛਬਿ ਵਾਰੋ ॥
ਖੇਲਤ ਹੈ ਸੋਊ ਮੈਨ ਭਰੀ ਇਨ ਹੂੰ ਪਰ ਮਾਨਹੁ ਚੇਟਕ ਡਾਰੋ ॥
ਤੀਰ ਨਦੀ ਬ੍ਰਿਜ ਭੂਮਿ ਬਿਖੈ ਅਤਿ ਹੋਤ ਹੈ ਸੁੰਦਰ ਭਾਤਿ ਅਖਾਰੋ ॥
ਰੀਝ ਰਹੈ ਪ੍ਰਿਥਮੀ ਕੇ ਸਭੈ ਜਨ ਰੀਝ ਰਹਿਯੋ ਸੁਰ ਮੰਡਲ ਸਾਰੋ ॥੫੩੦॥
ਗਾਵਤ ਏਕ ਨਚੈ ਇਕ ਗ੍ਵਾਰਨਿ ਤਾਰਿਨ ਕਿੰਕਨ ਕੀ ਧੁਨਿ ਬਾਜੈ ॥
ਜਿਉ ਮ੍ਰਿਗ ਰਾਜਤ ਬੀਚ ਮ੍ਰਿਗੀ ਹਰਿ ਤਿਉ ਗਨ ਗ੍ਵਾਰਿਨ ਬੀਚ ਬਿਰਾਜੈ ॥
ਨਾਚਤ ਸੋਊ ਮਹਾ ਹਿਤ ਸੋ ਕਬਿ ਸ︀ਯਾਮ ਪ੍ਰਭਾ ਤਿਨ ਕੀ ਇਮ ਛਾਜੈ ॥
ਗਾਇਬ ਪੇਖਿ ਰਿਸੈ ਗਨ ਗੰਧ੍ਰਬ ਨਾਚਬ ਦੇਖਿ ਬਧੂ ਸੁਰ ਲਾਜੈ ॥੫੩੧॥
ਰਸ ਕਾਰਨ ਕੋ ਭਗਵਾਨ ਤਹਾ ਕਬਿ ਸ︀ਯਾਮ ਕਹੈ ਰਸ ਖੇਲ ਕਰਿਯੋ ॥
ਮਨ ਯੌ ਉਪਜੀ ਉਪਮਾ ਹਰਿ ਜੂ ਇਨ ਪੈ ਜਨੁ ਚੇਟਕ ਮੰਤ੍ਰ ਡਰਿਯੋ ॥
ਪਿਖ ਕੈ ਜਿਹ ਕੋ ਸੁਰ ਅਛ੍ਰਨ ਕੇ ਗਿਰਿ ਬੀਚ ਲਜਾਇ ਬਪੈ ਸੁ ਧਰਿਯੋ ॥
ਗੁਪੀਆ ਸੰਗਿ ਕਾਨ੍ਰਹ ਕੇ ਡੋਲਤ ਹੈ ਇਨ ਕੋ ਮਨੂਆ ਜਬ ਕਾਨ੍ਰਹ ਹਰਿਯੋ ॥੫੩੨॥
ਸ︀ਯਾਮ ਕਹੈ ਸਭ ਹੀ ਗੁਪੀਆ ਹਰਿ ਕੇ ਸੰਗਿ ਡੋਲਤ ਹੈ ਸਭ ਹੂਈਆ ॥
ਗਾਵਤ ਏਕ ਫਿਰੈ ਇਕ ਨਾਚਤ ਏਕ ਫਿਰੈ ਰਸ ਰੰਗ ਅਕੂਈਆ ॥
ਏਕ ਕਹੈ ਭਗਵਾਨ ਹਰੀ ਇਕ ਲੈ ਹਰਿ ਨਾਮੁ ਪਰੈ ਗਿਰਿ ਭੂਈਆ ॥
ਯੌ ਉਪਜੀ ਉਪਮਾ ਪਿਖਿ ਚੁੰਮਕ ਲਾਗੀ ਫਿਰੈ ਤਿਹ ਕੇ ਸੰਗ ਸੂਈਆ ॥੫੩੩॥
ਸੰਗ ਗ੍ਵਾਰਿਨ ਕਾਨ੍ਰਹ ਕਹੀ ਹਸਿ ਕੈ ਕਬਿ ਸ︀ਯਾਮ ਕਹੈ ਅਧ ਰਾਤਿ ਸਮੈ ॥
ਹਮ ਹੂੰ ਤੁਮ ਹੂੰ ਤਜਿ ਕੈ ਸਭ ਖੇਲ ਸਭੈ ਮਿਲ ਕੈ ਹਮ ਧਾਮਿ ਰਮੈ ॥
ਹਰਿ ਆਇਸੁ ਮਾਨਿ ਚਲੀ ਗ੍ਰਿਹ ਕੋ ਸਭ ਗ੍ਵਾਰਨੀਯਾ ਕਰਿ ਦੂਰ ਗਮੈ ॥
ਅਬ ਜਾਇ ਟਿਕੈ ਸਭ ਆਸਨ ਮੈ ਕਰਿ ਕੈ ਸਭ ਪ੍ਰਾਤ ਕੀ ਨੇਹ ਤਮੈ ॥੫੩੪॥
ਹਰਿ ਸੋ ਅਰੁ ਗੋਪਿਨ ਸੰਗਿ ਕਿਧੋ ਕਬਿ ਸ︀ਯਾਮ ਕਹੈ ਅਤਿ ਖੇਲ ਭਯੋ ਹੈ ॥
ਲੈ ਹਰਿ ਜੀ ਤਿਨ ਕੋ ਸੰਗ ਆਪਨ ਤਿਆਗ ਕੈ ਖੇਲ ਕੋ ਧਾਮਿ ਅਯੋ ਹੈ ॥
ਤਾ ਛਬਿ ਕੋ ਜਸੁ ਉਚ ਮਹਾ ਕਬਿ ਨੇ ਅਪੁਨੇ ਮਨਿ ਚੀਨ ਲਯੋ ਹੈ ॥
ਕਾਗਜੀਏ ਰਸ ਕੋ ਅਤਿ ਹੀ ਸੁ ਮਨੋ ਗਨਤੀ ਕਰਿ ਜੋਰੁ ਦਯੋ ਹੈ ॥੫੩੫॥
ਅਥ ਕਰਿ ਪਕਰ ਖੇਲਬੋ ਕਥਨੰ ॥
ਰਾਸ ਮੰਡਲ ॥
ਸਵੈਯਾ ॥
ਪ੍ਰਾਤ ਭਏ ਹਰਿ ਜੂ ਤਜਿ ਕੈ ਗ੍ਰਿਹ ਧਾਇ ਗਏ ਉਠਿ ਠਉਰ ਕਹਾ ਕੋ ॥
ਫੂਲ ਰਹੇ ਜਿਹਿ ਫੂਲ ਭਲੀ ਬਿਧਿ ਤੀਰ ਬਹੈ ਜਮੁਨਾ ਸੋ ਤਹਾ ਕੋ ॥
ਖੇਲਤ ਹੈ ਸੋਊ ਭਾਤਿ ਭਲੀ ਕਬਿ ਸ︀ਯਾਮ ਕਹੈ ਕਛੁ ਤ੍ਰਾਸ ਨ ਤਾ ਕੋ ॥
ਸੰਗ ਬਜਾਵਤ ਹੈ ਮੁਰਲੀ ਸੋਊ ਗਊਅਨ ਕੇ ਮਿਸ ਗ੍ਵਾਰਨਿਯਾ ਕੋ ॥੫੩੬॥
ਰਾਸ ਕਥਾ ਕਬਿ ਸ︀ਯਾਮ ਕਹੈ ਸੁਨ ਕੈ ਬ੍ਰਿਖਭਾਨੁ ਸੁਤਾ ਸੋਊ ਧਾਈ ॥
ਜਾ ਮੁਖ ਸੁਧ ਨਿਸਾਪਤਿ ਸੋ ਜਿਹ ਕੇ ਤਨ ਕੰਚਨ ਸੀ ਛਬਿ ਛਾਈ ॥
ਜਾ ਕੀ ਪ੍ਰਭਾ ਕਬਿ ਦੇਤ ਸਭੈ ਸੋਊ ਤਾ ਮੈ ਰਜੈ ਬਰਨੀ ਨਹਿ ਜਾਈ ॥
ਸ︀ਯਾਮ ਕੀ ਸੋਭ ਸੁ ਗੋਪਿਨ ਤੇ ਸੁਨਿ ਕੈ ਤਰੁਨੀ ਹਰਨੀ ਜਿਮ ਧਾਈ ॥੫੩੭॥
ਕਬਿਤੁ ॥
ਸੇਤ ਧਰੇ ਸਾਰੀ ਬ੍ਰਿਖਭਾਨੁ ਕੀ ਕੁਮਾਰੀ ਜਸ ਹੀ ਕੀ ਮਨੋ ਬਾਰੀ ਐਸੀ ਰਚੀ ਹੈ ਨ ਕੋ ਦਈ ॥
ਰੰਭਾ ਉਰਬਸੀ ਅਉਰ ਸਚੀ ਸੁ ਮਦੋਦਰੀ ਪੈ ਐਸੀ ਪ੍ਰਭਾ ਕਾ ਕੀ ਜਗ ਬੀਚ ਨ ਕਛੂ ਭਈ ॥
ਮੋਤਿਨ ਕੇ ਹਾਰ ਗਰੇ ਡਾਰਿ ਰੁਚਿ ਸੋ ਸੁਧਾਰ ਕਾਨ੍ਰਹ ਜੂ ਪੈ ਚਲੀ ਕਬਿ ਸ︀ਯਾਮ ਰਸ ਕੇ ਲਈ ॥
ਸੇਤੈ ਸਾਜ ਸਾਜਿ ਚਲੀ ਸਾਵਰੇ ਕੀ ਪ੍ਰੀਤਿ ਕਾਜ ਚਾਦਨੀ ਮੈ ਰਾਧਾ ਮਾਨੋ ਚਾਦਨੀ ਸੀ ਹ੍ਵੈ ਗਈ ॥੫੩੮॥