ਸਵੈਯਾ

ਅੰਜਨ ਆਡਿ ਸੁ ਧਾਰ ਭਲੇ ਪਟ ਭੂਖਨ ਅੰਗ ਸੁ ਧਾਰ ਚਲੀ

ਜਨੁ ਦੂਸਰ ਚੰਦ੍ਰਕਲਾ ਪ੍ਰਗਟੀ ਜਨੁ ਰਾਜਤ ਕੰਜ ਕੀ ਸੇਤ ਕਲੀ

ਹਰਿ ਕੇ ਪਗ ਭੇਟਨ ਕਾਜ ਚਲੀ ਕਬਿ ਸ︀ਯਾਮ ਕਹੈ ਸੰਗ ਰਾਧੇ ਅਲੀ

ਜਨੁ ਜੋਤਿ ਤ੍ਰਿਯਨ ਗ੍ਵਾਰਿਨ ਤੇ ਇਹ ਚੰਦ ਕੀ ਚਾਦਨੀ ਬਾਲੀ ਭਲੀ ॥੫੩੯॥

ਕਾਨ੍ਰਹ ਸੋ ਪ੍ਰੀਤਿ ਬਢੀ ਤਿਹ ਕੀ ਮਨ ਮੈ ਅਤਿ ਹੀ ਨਹਿ ਨੈਕੁ ਘਟੀ ਹੈ

ਰੂਪ ਸਚੀ ਅਰੁ ਪੈ ਰਤਿ ਤੈ ਮਨ ਤ੍ਰੀਯਨ ਤੇ ਨਹਿ ਨੈਕੁ ਲਟੀ ਹੈ

ਰਾਸ ਮੈ ਖੇਲਨਿ ਕਾਜ ਚਲੀ ਸਜਿ ਸਾਜਿ ਸਭੈ ਕਬਿ ਸ︀ਯਾਮ ਨਟੀ ਹੈ

ਸੁੰਦਰ ਗ੍ਵਾਰਿਨ ਕੈ ਘਨ ਮੈ ਮਨੋ ਰਾਧਿਕਾ ਚੰਦ੍ਰਕਲਾ ਪ੍ਰਗਟੀ ਹੈ ॥੫੪੦॥

ਬ੍ਰਹਮਾ ਪਿਖਿ ਕੈ ਜਿਹ ਰੀਝ ਰਹਿਓ ਜਿਹ ਕੋ ਦਿਖ ਕੈ ਸਿਵ ਧ︀ਯਾਨ ਛੁਟਾ ਹੈ

ਜਾ ਨਿਰਖੇ ਰਤਿ ਰੀਝ ਰਹੀ ਰਤਿ ਕੇ ਪਤਿ ਕੋ ਪਿਖਿ ਮਾਨ ਟੁਟਾ ਹੈ

ਕੋਕਿਲ ਕੰਠ ਚੁਰਾਇ ਲੀਯੋ ਜਿਨਿ ਭਾਵਨ ਕੋ ਸਭ ਭਾਵ ਲੁਟਾ ਹੈ

ਗ੍ਵਾਰਿਨ ਕੇ ਘਨ ਬੀਚ ਬਿਰਾਜਤ ਰਾਧਿਕਾ ਮਾਨਹੁ ਬਿਜੁ ਛਟਾ ਹੈ ॥੫੪੧॥

ਕਾਨ੍ਰਹ ਕੇ ਪੂਜਨ ਪਾਇ ਚਲੀ ਬ੍ਰਿਖਭਾਨੁ ਸੁਤਾ ਸਭ ਸਾਜ ਸਜੈ

ਜਿਹ ਕੋ ਪਿਖ ਕੈ ਮਨਿ ਮੋਹਿ ਰਹੈ ਕਬਿ ਸ︀ਯਾਮ ਕਹੈ ਦੁਤਿ ਸੀਸ ਰਜੈ

ਜਿਨ ਅੰਗ ਪ੍ਰਭਾ ਕਬਿ ਦੇਤ ਸਭੈ ਸੋਊ ਅੰਗ ਧਰੇ ਤ੍ਰਿਯ ਰਾਜ ਛਜੈ

ਜਿਹ ਕੋ ਪਿਖਿ ਕੰਦ੍ਰਪ ਰੀਝ ਰਹੈ ਜਿਹ ਕੋ ਦਿਖਿ ਚਾਦਨੀ ਚੰਦ ਲਜੈ ॥੫੪੨॥

ਸਿਤ ਸੁੰਦਰੁ ਸਾਜ ਸਭੈ ਸਜਿ ਕੈ ਬ੍ਰਿਖਭਾਨ ਸੁਤਾ ਇਹ ਭਾਤਿ ਬਨੀ

ਮੁਖ ਰਾਜਤ ਸੁਧ ਨਿਸਾਪਤਿ ਸੋ ਜਿਹ ਮੈ ਅਤਿ ਚਾਦਨੀ ਰੂਪ ਘਨੀ

ਰਸ ਕੋ ਕਰਿ ਰਾਧਿਕਾ ਕੋਪ ਚਲੀ ਮਨੋ ਸਾਜ ਸੋ ਸਾਜ ਕੈ ਮੈਨ ਅਨੀ

ਤਿਹ ਪੇਖਿ ਭਏ ਭਗਵਾਨ ਖੁਸੀ ਸੋਊ ਤ੍ਰੀਯਨ ਤੇ ਤ੍ਰਿਯ ਰਾਜ ਗਨੀ ॥੫੪੩॥