ਰਾਧੇ ਬਾਚ ਗੋਪਿਨ ਸੋ ॥
ਸਵੈਯਾ ॥
ਬ੍ਰਿਖਭਾਨੁ ਸੁਤਾ ਹਰਿ ਪੇਖਿ ਹਸੀ ਇਹ ਭਾਤਿ ਕਹਿਯੋ ਸੰਗ ਗ੍ਵਾਰਿਨ ਕੈ ॥
ਸਮ ਦਾਰਿਮ ਦਾਤ ਨਿਕਾਸ ਕਿਧੋ ਸਮ ਚੰਦ ਮੁਖੀ ਬ੍ਰਿਜ ਬਾਰਨ ਕੈ ॥
ਹਮ ਅਉ ਹਰਿ ਜੀ ਅਤਿ ਹੋਡ ਪਰੀ ਰਸ ਹੀ ਕੇ ਸੁ ਬੀਚ ਮਹਾ ਰਨ ਕੈ ॥
ਤਜਿ ਕੇ ਸਭ ਸੰਕਿ ਨਿਸੰਕ ਭਿਰੋ ਸੰਗ ਐਸੇ ਕਹਿਯੋ ਹਸਿ ਗ੍ਵਾਰਿਨ ਕੈ ॥੫੪੪॥
ਹਸਿ ਬਾਤ ਕਹੀ ਸੰਗ ਗੋਪਿਨ ਕੇ ਕਬਿ ਸ︀ਯਾਮ ਕਹੈ ਬ੍ਰਿਖਭਾਨੁ ਜਈ ॥
ਮਨੋ ਆਪ ਹੀ ਤੇ ਬ੍ਰਹਮਾ ਸੁ ਰਚੀ ਰੁਚਿ ਸੋ ਇਹ ਰੂਪ ਅਨੂਪ ਮਈ ॥
ਹਰਿ ਕੋ ਪਿਖਿ ਕੈ ਨਿਹੁਰਾਇ ਗਈ ਉਪਮਾ ਤਿਹ ਕੀ ਕਬਿ ਭਾਖ ਦਈ ॥
ਮਨੋ ਜੋਬਨ ਭਾਰ ਸਹਿਯੋ ਨ ਗਯੋ ਤਿਹ ਤੇ ਬ੍ਰਿਜ ਭਾਮਿਨਿ ਨੀਚਿ ਭਈ ॥੫੪੫॥
ਸਭ ਹੀ ਮਿਲਿ ਰਾਸ ਕੋ ਖੇਲ ਕਰੈ ਸਭ ਗ੍ਵਾਰਨਿਯਾ ਅਤਿ ਹੀ ਹਿਤ ਤੇ ॥
ਬ੍ਰਿਖਭਾਨੁ ਸੁਤਾ ਸੁਭ ਸਾਜ ਸਜੇ ਸੁ ਬਿਰਾਜਤ ਸਾਜ ਸਭੈ ਸਿਤ ਤੇ ॥
ਫੁਨਿ ਊਚ ਪ੍ਰਭਾ ਅਤਿ ਹੀ ਤਿਨ ਕੀ ਕਬਿ ਸ︀ਯਾਮ ਬਿਚਾਰ ਕਹੀ ਚਿਤ ਤੇ ॥
ਉਤ ਤੇ ਘਨਸ︀ਯਾਮ ਬਿਰਾਜਤ ਹੈ ਹਰਿ ਰਾਧਿਕਾ ਬਿਦੁਲਤਾ ਇਤ ਤੇ ॥੫੪੬॥
ਬ੍ਰਿਖਭਾਨੁ ਸੁਤਾ ਤਹਿ ਖੇਲਤ ਰਾਸਿ ਸੁ ਸ︀ਯਾਮ ਕਹੈ ਸਖੀਯਾ ਸੰਗ ਲੈ ॥
ਉਤ ਚੰਦ੍ਰ ਭਗਾ ਸਭ ਗ੍ਵਾਰਿਨ ਕੋ ਤਨ ਚੰਦਨ ਕੇ ਸੰਗ ਲੇਪਹਿ ਕੈ ॥
ਜਿਨ ਕੇ ਮ੍ਰਿਗ ਸੇ ਦ੍ਰਿਗ ਸੁੰਦਰ ਰਾਜਤ ਛਾਜਤ ਗਾਮਨਿ ਪੈ ਜਿਨ ਗੈ ॥
ਮਨਿ ਯੌ ਉਪਜੀ ਉਪਮਾ ਨਹਿ ਚੰਦ ਕੀ ਚਾਦਨੀ ਜੋਬਨ ਵਾਰਨ ਮੈ ॥੫੪੭॥
ਚੰਦ੍ਰਭਗਾ ਬਾਚ ਰਾਧੇ ਪ੍ਰਤਿ ॥
ਸਵੈਯਾ ॥
ਬਤੀਯਾ ਫੁਨਿ ਚੰਦ੍ਰਭਗਾ ਮੁਖ ਤੇ ਇਹ ਭਾਤਿ ਕਹੀ ਬ੍ਰਿਖਭਾਨ ਸੁਤਾ ਸੋ ॥
ਆਵਹੁ ਖੇਲ ਕਰੇ ਹਰਿ ਸੋ ਹਮ ਨਾਹਕ ਖੇਲ ਕਰੋ ਤੁਮ ਕਾ ਸੋ ॥
ਤਾ ਕੀ ਪ੍ਰਭਾ ਕਬਿ ਸ︀ਯਾਮ ਕਹੈ ਉਪਜੀ ਹੈ ਜੋਊ ਅਪਨੇ ਮਨੂਆ ਸੋ ॥
ਗ੍ਵਾਰਿਨ ਜੋਤਿ ਤਰਈਯਨ ਕੀ ਛਪਗੀ ਦੁਤਿ ਰਾਧਿਕਾ ਚੰਦ੍ਰਕਲਾ ਸੋ ॥੫੪੮॥
ਰਾਧੇ ਬਾਚ ॥
ਸਵੈਯਾ ॥
ਸੁਨਿ ਚੰਦ੍ਰਭਗਾ ਕੀ ਸਭੈ ਬਤੀਯਾ ਬ੍ਰਿਖਭਾਨ ਸੁਤਾ ਤਬ ਐਸੇ ਕਹਿਯੋ ਹੈ ॥
ਯਾਹੀ ਕੇ ਹੇਤ ਸੁਨੋ ਸਜਨੀ ਹਮ ਲੋਕਨ ਕੋ ਉਪਹਾਸ ਸਹਿਯੋ ਹੈ ॥
ਸ੍ਰਉਨਨ ਮੈ ਸੁਨਿ ਰਾਸ ਕਥਾ ਤਬ ਹੀ ਮਨ ਮੈ ਹਮ ਧ︀ਯਾਨ ਗਹਿਯੋ ਹੈ ॥
ਸ︀ਯਾਮ ਕਹੈ ਅਖੀਆ ਪਿਖ ਕੈ ਹਮਰੇ ਮਨ ਕੋ ਤਨ ਮੋਹਿ ਰਹਿਯੋ ਹੈ ॥੫੪੯॥
ਤਬ ਚੰਦ੍ਰਭਗਾ ਇਹ ਭਾਤਿ ਕਹਿਯੋ ਸਜਨੀ ਹਮਰੀ ਬਤੀਆ ਸੁਨਿ ਲੀਜੈ ॥
ਦੇਖਹੁ ਸ︀ਯਾਮ ਬਿਰਾਜਤ ਹੈ ਜਿਹ ਕੇ ਮੁਖ ਕੇ ਪਿਖਏ ਫੁਨਿ ਜੀਜੈ ॥
ਜਾ ਕੇ ਕਰੇ ਮਿਤ ਹੋਇ ਖੁਸੀ ਸੁਨੀਐ ਉਠ ਕੈ ਸੋਊ ਕਾਜ ਕਰੀਜੈ ॥
ਤਾਹੀ ਤੇ ਰਾਧੇ ਕਹੋ ਤੁਮ ਸੋ ਅਬ ਚਾਰ ਭਈ ਤੁ ਬਿਚਾਰ ਨ ਕੀਜੈ ॥੫੫੦॥
ਕਬਿਯੋ ਬਾਚ ॥
ਸਵੈਯਾ ॥
ਕਾਨ੍ਰਹ ਕੇ ਭੇਟਨ ਪਾਇ ਚਲੀ ਬਤੀਯਾ ਸੁਨਿ ਚੰਦ੍ਰਭਗਾ ਫੁਨਿ ਕੈਸੇ ॥
ਮਾਨਹੁ ਨਾਗ ਸੁਤਾ ਇਹ ਸੁੰਦਰਿ ਤਿਆਗਿ ਚਲੀ ਗ੍ਰਿਹਿ ਪਤ੍ਰ ਧਰੈ ਸੇ ॥
ਗ੍ਵਾਰਨਿ ਮੰਦਰਿ ਤੇ ਨਿਕਸੀ ਕਬਿ ਸ︀ਯਾਮ ਕਹੈ ਉਪਮਾ ਤਿਹ ਐਸੇ ॥
ਮਾਨਹੁ ਸ︀ਯਾਮ ਘਨੈ ਤਜਿ ਕੈ ਪ੍ਰਗਟੀ ਹੈ ਸੋਊ ਬਿਜਲੀ ਦੁਤਿ ਜੈਸੇ ॥੫੫੧॥
ਰਾਸਹਿ ਕੀ ਰਚਨਾ ਭਗਵਾਨ ਕਹੈ ਕਬਿ ਸ︀ਯਾਮ ਬਚਿਤ੍ਰ ਕਰੀ ਹੈ ॥
ਰਾਜਤ ਹੈ ਤਰਏ ਜਮੁਨਾ ਅਤਿ ਹੀ ਤਹ ਚਾਦਨੀ ਚੰਦ ਕਰੀ ਹੈ ॥
ਸੇਤ ਪਟੈ ਸੰਗ ਰਾਜਤ ਗ੍ਵਾਰਿਨ ਤਾ ਕੀ ਪ੍ਰਭਾ ਕਬਿ ਨੇ ਸੁ ਕਰੀ ਹੈ ॥
ਮਾਨਹੁ ਰਾਸ ਬਗੀਚਨ ਮੈ ਇਹ ਫੂਲਨ ਕੀ ਫੁਲਵਾਰਿ ਜਰੀ ਹੈ ॥੫੫੨॥
ਚੰਦ੍ਰਭਗਾ ਹੂੰ ਕੋ ਮਾਨਿ ਕਹਿਯੋ ਬ੍ਰਿਖਭਾਨ ਸੁਤਾ ਹਰਿ ਪਾਇਨ ਲਾਗੀ ॥
ਮੈਨ ਸੀ ਸੁੰਦਰ ਮੂਰਤਿ ਪੇਖਿ ਕੈ ਤਾਹੀ ਕੇ ਦੇਖਿਬੇ ਕੋ ਅਨੁਰਾਗੀ ॥
ਸੋਵਤ ਥੀ ਜਨੁ ਲਾਜ ਕੀ ਨੀਦ ਮੈ ਲਾਜ ਕੀ ਨੀਦ ਤਜੀ ਅਬ ਜਾਗੀ ॥
ਜਾ ਕੋ ਮੁਨੀ ਨਹਿ ਅੰਤੁ ਲਹੈ ਇਹ ਤਾਹੀ ਸੋ ਖੇਲ ਕਰੈ ਬਡਭਾਗੀ ॥੫੫੩॥
ਕਾਨ੍ਰਹ ਬਾਚ ਰਾਧਾ ਸੋ ॥
ਦੋਹਰਾ ॥
ਕ੍ਰਿਸਨ ਰਾਧਿਕਾ ਸੰਗ ਕਹਿਯੋ ਅਤਿ ਹੀ ਬਿਹਸਿ ਕੈ ਬਾਤ ॥
ਖੇਲਹੁ ਗਾਵਹੁ ਪ੍ਰੇਮ ਸੋ ਸੁਨਿ ਸਮ ਕੰਚਨ ਗਾਤ ॥੫੫੪॥
ਕ੍ਰਿਸਨ ਬਾਤ ਸੁਨਿ ਰਾਧਿਕਾ ਅਤਿ ਹੀ ਬਿਹਸਿ ਕੈ ਚੀਤ ॥
ਰਾਸ ਬਿਖੈ ਗਾਵਨ ਲਗੀ ਗ੍ਵਾਰਿਨ ਸੋ ਮਿਲਿ ਗੀਤ ॥੫੫੫॥