ਸਵੈਯਾ ॥
ਚੰਦ੍ਰਭਗਾ ਅਰੁ ਚੰਦ੍ਰਮੁਖੀ ਮਿਲ ਕੈ ਬ੍ਰਿਖਭਾਨੁ ਸੁਤਾ ਸੰਗ ਗਾਵੈ ॥
ਸੋਰਠਿ ਸਾਰੰਗ ਸੁਧ ਮਲਾਰ ਬਿਲਾਵਲ ਭੀਤਰ ਤਾਨ ਬਸਾਵੈ ॥
ਰੀਝ ਰਹੀ ਬ੍ਰਿਜ ਹੂੰ ਕੀ ਤ੍ਰੀਯਾ ਸੋਊ ਰੀਝ ਰਹੈ ਧੁਨਿ ਜੋ ਸੁਨਿ ਪਾਵੈ ॥
ਸੋ ਸੁਨ ਕੈ ਇਨ ਪੈ ਹਿਤ ਕੈ ਬਨ ਤਿਆਗਿ ਮ੍ਰਿਗੀ ਮ੍ਰਿਗ ਅਉ ਚਲਿ ਆਵੈ ॥੫੫੬॥
ਤਿਨ ਸੇਾਂਧੁਰ ਮਾਗ ਦਈ ਸਿਰ ਪੈ ਰਸ ਸੋ ਤਿਨ ਕੋ ਅਤਿ ਹੀ ਮਨੁ ਭੀਨੋ ॥
ਬੇਸਰ ਆਡ ਸੁ ਕੰਠਸਿਰੀ ਅਰੁ ਮੋਤਿਸਿਰੀ ਹੂੰ ਕੋ ਸਾਜ ਨਵੀਨੋ ॥
ਭੂਖਨ ਅੰਗ ਸਭੈ ਸਜਿ ਸੁੰਦਰਿ ਆਖਨ ਭੀਤਰ ਕਾਜਰ ਦੀਨੋ ॥
ਤਾਹੀ ਸੁ ਤੇ ਕਬਿ ਸ︀ਯਾਮ ਕਹੈ ਭਗਵਾਨ ਕੋ ਚਿਤ ਚੁਰਾਇ ਕੈ ਲੀਨੋ ॥੫੫੭॥
ਚੰਦ ਕੀ ਚਾਦਨੀ ਮੈ ਕਬਿ ਸ︀ਯਾਮ ਜਬੈ ਹਰਿ ਖੇਲਨਿ ਰਾਸ ਲਗਿਯੋ ਹੈ ॥
ਰਾਧੇ ਕੋ ਆਨਨ ਸੁੰਦਰ ਪੇਖਿ ਕੈ ਚਾਦ ਸੋ ਤਾਹੀ ਕੇ ਬੀਚ ਪਗਿਯੋ ਹੈ ॥
ਹਰਿ ਕੋ ਤਿਨ ਚਿਤ ਚੁਰਾਇ ਲੀਯੋ ਸੁ ਕਿਧੋ ਕਬਿ ਕੋ ਮਨ ਯੌ ਉਮਗਿਯੋ ਹੈ ॥
ਨੈਨਨ ਕੋ ਰਸ ਦੇ ਭਿਲਵਾ ਬ੍ਰਿਖਭਾਨ ਠਗੀ ਭਗਵਾਨ ਠਗਿਯੋ ਹੈ ॥੫੫੮॥
ਜਿਹ ਕੋ ਪਿਖ ਕੈ ਮੁਖ ਮੈਨ ਲਜੈ ਜਿਹ ਕੋ ਦਿਖ ਕੈ ਮੁਖਿ ਚੰਦ੍ਰ ਲਜੈ ॥
ਕਬਿ ਸ︀ਯਾਮ ਕਹੇ ਸੋਊ ਖੇਲਤ ਹੈ ਸੰਗ ਕਾਨਰ ਕੇ ਸੁਭ ਸਾਜ ਸਜੈ ॥
ਸੋਊ ਸੂਰਤਿਵੰਤ ਰਚੀ ਬ੍ਰਹਮਾ ਕਰ ਕੈ ਅਤਿ ਹੀ ਰੁਚਿ ਕੈ ਨ ਕਜੈ ॥
ਮਨਿ ਮਾਲ ਕੇ ਬੀਚ ਬਿਰਾਜਤ ਜਿਉ ਤਿਮ ਤ੍ਰਿਯਨ ਮੈ ਤ੍ਰਿਯ ਰਾਜ ਰਜੈ ॥੫੫੯॥
ਗਾਇ ਕੈ ਗੀਤ ਭਲੀ ਬਿਧਿ ਸੁੰਦਰਿ ਰੀਝਿ ਬਜਾਵਤ ਭੀ ਫਿਰਿ ਤਾਰੀ ॥
ਅੰਜਨ ਆਡ ਸੁਧਾਰ ਭਲੇ ਪਟ ਸਾਜਨ ਕੋ ਸਜ ਕੈ ਸੁ ਗੁਵਾਰੀ ॥
ਤਾ ਛਬਿ ਕੀ ਅਤਿ ਹੀ ਸੁ ਪ੍ਰਭਾ ਕਬਿ ਨੈ ਮੁਖਿ ਤੇ ਇਹ ਭਾਤਿ ਉਚਾਰੀ ॥
ਮਾਨਹੁ ਕਾਨ੍ਰਹ ਹੀ ਕੇ ਰਸ ਤੇ ਇਹ ਫੂਲ ਰਹੀ ਤ੍ਰੀਯ ਆਨੰਦ ਬਾਰੀ ॥੫੬੦॥
ਤਾ ਕੀ ਪ੍ਰਭਾ ਕਬਿ ਸ︀ਯਾਮ ਕਹੈ ਜੋਊ ਰਾਜਤ ਰਾਸ ਬਿਖੈ ਸਖੀਆ ਹੈ ॥
ਜਾ ਮੁਖ ਉਪਮਾ ਚੰਦ੍ਰ ਛਟਾ ਸਮ ਛਾਜਤ ਕਉਲਨ ਸੀ ਅਖੀਆ ਹੈ ॥
ਤਾ ਕੀ ਕਿਧੌ ਅਤਿ ਹੀ ਉਪਮਾ ਕਬਿ ਨੈ ਮਨ ਭੀਤਰ ਯੌ ਲਖੀਆ ਹੈ ॥
ਲੋਗਨ ਕੇ ਮਨ ਕੀ ਹਰਤਾ ਸੁ ਮੁਨੀਨਨ ਕੇ ਮਨ ਕੀ ਚਖੀਆ ਹੈ ॥੫੬੧॥
ਰੂਪ ਸਚੀ ਇਕ ਚੰਦ੍ਰਪ੍ਰਭਾ ਇਕ ਮੈਨਕਲਾ ਇਕ ਮੈਨ ਕੀ ਮੂਰਤਿ ॥
ਬਿਜੁਛਟਾ ਇਕ ਦਾਰਿਮ ਦਾਤ ਬਰਾਬਰ ਜਾਹੀ ਕੀ ਹੈ ਨ ਕਛੂ ਰਤਿ ॥
ਦਾਮਿਨਿ ਅਉ ਮ੍ਰਿਗ ਕੀ ਮ੍ਰਿਗਨੀ ਸਰਮਾਇ ਜਿਸੈ ਪਿਖਿ ਹੋਤ ਹੈ ਚੂਰਤਿ ॥
ਸੋਊ ਕਥਾ ਕਬਿ ਸ︀ਯਾਮ ਕਹੈ ਸਭ ਰੀਝ ਰਹੀ ਹਰਿ ਕੀ ਪਿਖਿ ਮੂਰਤਿ ॥੫੬੨॥
ਬ੍ਰਿਖਭਾਨੁ ਸੁਤਾ ਹਸਿ ਬਾਤ ਕਹੀ ਤਿਹ ਕੇ ਸੰਗ ਜੋ ਹਰਿ ਅਤਿ ਅਗਾਧੋ ॥
ਸ︀ਯਾਮ ਕਹੈ ਬਤੀਯਾ ਹਰਿ ਕੋ ਸੰਗ ਐਸੇ ਕਹੀ ਪਟ ਕੋ ਤਜਿ ਰਾਧੋ ॥
ਰਾਸ ਬਿਖੈ ਤੁਮ ਨਾਚਹੁ ਜੂ ਤਜ ਕੈ ਅਤਿ ਹੀ ਮਨ ਲਾਜ ਕੋ ਬਾਧੋ ॥
ਤਾ ਮੁਖ ਕੀ ਛਬਿ ਯੌ ਪ੍ਰਗਟੀ ਮਨੋ ਅਭ੍ਰਨ ਤੇ ਨਿਕਸਿਯੋ ਸਸਿ ਆਧੋ ॥੫੬੩॥
ਜਿਨ ਕੇ ਸਿਰਿ ਸੇਾਂਧਰ ਮਾਗ ਬਿਰਾਜਤ ਰਾਜਤ ਹੈ ਬਿੰਦੂਆ ਜਿਨ ਪੀਲੇ ॥
ਕੰਚਨ ਭਾ ਅਰੁ ਚੰਦ੍ਰਪ੍ਰਭਾ ਜਿਨ ਕੇ ਤਨ ਲੀਨ ਸਭੈ ਫੁਨਿ ਲੀਲੇ ॥
ਏਕ ਧਰੇ ਸਿਤ ਸੁੰਦਰ ਸਾਜ ਧਰੇ ਇਕ ਲਾਲ ਸਜੇ ਇਕ ਨੀਲੇ ॥
ਸ︀ਯਾਮ ਕਹੇ ਸੋਊ ਰੀਝ ਰਹੈ ਪਿਖਿ ਕੈ ਦ੍ਰਿਗ ਕੰਜ ਸੇ ਕਾਨ੍ਰਹ ਰਸੀਲੇ ॥੫੬੪॥
ਸਭ ਗ੍ਵਾਰਨਿਯਾ ਤਹ ਖੇਲਤ ਹੈ ਸੁਭ ਅੰਗਨ ਸੁੰਦਰ ਸਾਜ ਕਈ ॥
ਸੋਊ ਰਾਸ ਬਿਖੈ ਤਹ ਖੇਲਤ ਹੈ ਹਰਿ ਸੋ ਮਨ ਮੈ ਅਤਿ ਹੀ ਉਮਈ ॥
ਕਬਿ ਸ︀ਯਾਮ ਕਹੈ ਤਿਨ ਕੀ ਉਪਮਾ ਜੁ ਹੁਤੀ ਤਹ ਗ੍ਵਾਰਿਨ ਰੂਪ ਰਈ ॥
ਮਨੋ ਸ︀ਯਾਮਹਿ ਕੋ ਤਨ ਗੋਰਿਨ ਪੇਖਿ ਕੈ ਸ︀ਯਾਮਹਿ ਸੀ ਸਭ ਹੋਇ ਗਈ ॥੫੬੫॥
ਕੇਲ ਕੈ ਰਾਸ ਮੈ ਰੀਝ ਰਹੀ ਕਬਿ ਸ︀ਯਾਮ ਕਹੈ ਮਨ ਆਨੰਦ ਕੈ ਕੈ ॥
ਚੰਦ੍ਰਮੁਖੀ ਤਨ ਕੰਚਨ ਭਾ ਹਸਿ ਸੁੰਦਰ ਬਾਤ ਕਹੀ ਉਮਗੈ ਕੈ ॥
ਪੇਖਤ ਮੂਰਤਿ ਭੀ ਰਸ ਕੇ ਬਸਿ ਆਪਨ ਤੇ ਬਢ ਵਾਹਿ ਲਖੈ ਕੈ ॥
ਜਿਉ ਮ੍ਰਿਗਨੀ ਮ੍ਰਿਗ ਪੇਖਤ ਤਿਉ ਬ੍ਰਿਖਭਾਨ ਸੁਤਾ ਭਗਵਾਨ ਚਿਤੈ ਕੈ ॥੫੬੬॥
ਬ੍ਰਿਖਭਾਨੁ ਸੁਤਾ ਪਿਖਿ ਰੀਝ ਰਹੀ ਅਤਿ ਸੁੰਦਰਿ ਸੁੰਦਰ ਕਾਨ੍ਰਹ ਕੋ ਆਨਨ ॥
ਰਾਜਤ ਤੀਰ ਨਦੀ ਜਿਹ ਕੇ ਸੁ ਬਿਰਾਜਤ ਫੂਲਨ ਕੇ ਜੁਤ ਕਾਨਨ ॥
ਨੈਨ ਕੈ ਭਾਵਨ ਸੋ ਹਰਿ ਕੋ ਮਨੁ ਮੋਹਿ ਲਇਓ ਰਸ ਕੀ ਅਭਿਮਾਨਨ ॥
ਜਿਉ ਰਸ ਲੋਗਨ ਭਉਹਨ ਲੈ ਧਨੁ ਨੈਨਨ ਸੈਨ ਸੁ ਕੰਜ ਸੇ ਬਾਨਨ ॥੫੬੭॥
ਕਾਨ੍ਰਹ ਸੋ ਪ੍ਰੀਤਿ ਬਢੀ ਤਿਨ ਕੀ ਨ ਘਟੀ ਕਛੁ ਹੈ ਬਢਹੀ ਸੁ ਭਈ ਹੈ ॥
ਡਾਰ ਕੈ ਲਾਜ ਸਭੈ ਮਨ ਕੀ ਹਰਿ ਕੈ ਸੰਗਿ ਖੇਲਨ ਕੋ ਉਮਈ ਹੈ ॥
ਸ︀ਯਾਮ ਕਹੈ ਤਿਨ ਕੀ ਉਪਮਾ ਅਤਿ ਹੀ ਜੁ ਤ੍ਰੀਆ ਅਤਿ ਰੂਪ ਰਈ ਹੈ ॥
ਸੁੰਦਰ ਕਾਨ੍ਰਹ ਜੂ ਕੌ ਪਿਖਿ ਕੈ ਤਨਮੈ ਸਭ ਗ੍ਵਾਰਿਨ ਹੋਇ ਗਈ ਹੈ ॥੫੬੮॥
ਨੈਨ ਮ੍ਰਿਗੀ ਤਨ ਕੰਚਨ ਕੇ ਸਭ ਚੰਦ੍ਰਮੁਖੀ ਮਨੋ ਸਿੰਧੁ ਰਚੀ ਹੈ ॥
ਜਾ ਸਮ ਰੂਪ ਨ ਰਾਜਤ ਹੈ ਰਤਿ ਰਾਵਨ ਤ੍ਰੀਯ ਨ ਅਉਰ ਸਚੀ ਹੈ ॥
ਤਾ ਮਹਿ ਰੀਝ ਮਹਾ ਕਰਤਾਰ ਕ੍ਰਿਪਾ ਕਟਿ ਕੇਹਰ ਕੈ ਸੁ ਗਚੀ ਹੈ ॥
ਤਾ ਸੰਗ ਪ੍ਰੀਤਿ ਕਹੈ ਕਬਿ ਸ︀ਯਾਮ ਮਹਾ ਭਗਵਾਨਹਿ ਕੀ ਸੁ ਮਚੀ ਹੈ ॥੫੬੯॥
ਰਾਗਨ ਅਉਰ ਸੁਭਾਵਨ ਕੀ ਅਤਿ ਗਾਰਨ ਕੀ ਤਹ ਮਾਡ ਪਰੀ ॥
ਬ੍ਰਿਜ ਗੀਤਨ ਕੀ ਅਤਿ ਹਾਸਨ ਸੋ ਜਹ ਖੇਲਤ ਭੀ ਕਈ ਏਕ ਘਰੀ ॥
ਗਾਵਤ ਏਕ ਬਜਾਵਤ ਤਾਲ ਕਹੈ ਇਕ ਨਾਚਹੁ ਆਇ ਅਰੀ ॥
ਕਬਿ ਸ︀ਯਾਮ ਕਹੈ ਤਿਹ ਠਉਰ ਬਿਖੈ ਜਿਹ ਠਉਰ ਬਿਖੈ ਹਰਿ ਰਾਸ ਕਰੀ ॥੫੭੦॥
ਜਦੁਰਾਇ ਕੋ ਆਇਸੁ ਪਾਇ ਤ੍ਰੀਯਾ ਸਭ ਖੇਲਤ ਰਾਸ ਬਿਖੈ ਬਿਧਿ ਆਛੀ ॥
ਇੰਦ੍ਰ ਸਭਾ ਜਿਹ ਸਿੰਧੁ ਸੁਤਾ ਜਿਮ ਖੇਲਨ ਕੇ ਹਿਤ ਕਾਛਨ ਕਾਛੀ ॥
ਕੈ ਇਹ ਕਿੰਨਰ ਕੀ ਦੁਹਿਤਾ ਕਿਧੌ ਨਾਗਨ ਕੀ ਕਿਧੌ ਹੈ ਇਹ ਤਾਛੀ ॥
ਰਾਸ ਬਿਖੈ ਇਮ ਨਾਚਤ ਹੈ ਜਿਮ ਕੇਲ ਕਰੈ ਜਲ ਭੀਤਰ ਮਾਛੀ ॥੫੭੧॥
ਜਿਹ ਕੇ ਮੁਖਿ ਦੇਖਿ ਛਟਾ ਸੁਭ ਸੁੰਦਰ ਮਧਿਮ ਲਾਗਤ ਜੋਤਿ ਸਸੀ ਹੈ ॥
ਭਉਰਨ ਭਾਇ ਸੋ ਛਾਜਤ ਹੈ ਮਦਨੈ ਮਨੋ ਤਾਨ ਕਮਾਨ ਕਸੀ ਹੈ ॥
ਤਾਹੀ ਕੇ ਆਨਨ ਸੁੰਦਰ ਤੇ ਸੁਰ ਰਾਗਹ ਕੀ ਸਭ ਭਾਤਿ ਬਸੀ ਹੈ ॥
ਜਿਉ ਮਧੁ ਬੀਚ ਫਸੈ ਮਖੀਆ ਮਤਿ ਲੋਗਨ ਕੀ ਇਹ ਭਾਤਿ ਫਸੀ ਹੈ ॥੫੭੨॥
ਫਿਰਿ ਸੁੰਦਰ ਆਨਨ ਤੇ ਹਰਿ ਜੂ ਬਿਧਿ ਸੁੰਦਰ ਸੋ ਇਕ ਤਾਨ ਬਸਾਯੋ ॥
ਸੋਰਠਿ ਸਾਰੰਗ ਸੁਧ ਮਲਾਰ ਬਿਲਾਵਲ ਕੀ ਸੁਰ ਭੀਤਰ ਗਾਯੋ ॥
ਸੋ ਅਪਨੇ ਸੁਨ ਸ੍ਰਉਨਨ ਮੈ ਬ੍ਰਿਜ ਗਵਾਰਨੀਯਾ ਅਤਿ ਹੀ ਸੁਖੁ ਪਾਯੋ ॥
ਮੋਹਿ ਰਹੇ ਬਨ ਕੇ ਖਗ ਅਉ ਮ੍ਰਿਗ ਰੀਝ ਰਹੈ ਜਿਨ ਹੂੰ ਸੁਨਿ ਪਾਯੋ ॥੫੭੩॥
ਤਹ ਗਾਵਤ ਗੀਤ ਭਲੈ ਹਰਿ ਜੂ ਕਬਿ ਸ︀ਯਾਮ ਕਹੈ ਕਰਿ ਭਾਵ ਛਬੈ ॥
ਮੁਰਲੀ ਜੁਤ ਗ੍ਵਰਾਨਿ ਭੀਤਰ ਰਾਜਤ ਜ︀ਯੋ ਮ੍ਰਿਗਨੀ ਮ੍ਰਿਗ ਬੀਚ ਫਬੈ ॥
ਜਿਹ ਕੋ ਸਭ ਲੋਗਨ ਮੈ ਜਸੁ ਗਾਵਤ ਛੂਟਤ ਹੈ ਤਿਨ ਤੇ ਨ ਕਬੈ ॥
ਤਿਨਿ ਖੇਲਨ ਕੋ ਮਨ ਗੋਪਿਨ ਕੋ ਛਿਨ ਬੀਚ ਲੀਯੋ ਫੁਨਿ ਚੋਰ ਸਬੈ ॥੫੭੪॥
ਕਬਿ ਸ︀ਯਾਮ ਕਹੈ ਉਪਮਾ ਤਿਹ ਕੀ ਜਿਨ ਜੋਬਨ ਰੂਪ ਅਨੂਪ ਗਹਿਯੋ ਹੈ ॥
ਜਾ ਮੁਖ ਦੇਖਿ ਅਨੰਦ ਬਢਿਯੋ ਜਿਹ ਕੋ ਸੁਨਿ ਸ੍ਰਉਨਨ ਸੋਕ ਦਹਿਯੋ ਹੈ ॥
ਆਨੰਦ ਕੈ ਬ੍ਰਿਖਭਾਨੁ ਸੁਤਾ ਹਰਿ ਕੇ ਸੰਗ ਜ੍ਵਾਬ ਸੁ ਐਸ ਕਹਿਯੋ ਹੈ ॥
ਤਾ ਕੇ ਸੁਨੇ ਤ੍ਰੀਯਾ ਮੋਹਿ ਰਹੀ ਸੁਨਿ ਕੈ ਜਿਹ ਕੋ ਹਰਿ ਰੀਝ ਰਹਿਯੋ ਹੈ ॥੫੭੫॥
ਗ੍ਵਾਰਨੀਯਾ ਮਿਲ ਕੈ ਸੰਗਿ ਕਾਨ੍ਰਹ ਕੈ ਖੇਲਤ ਹੈ ਕਬਿ ਸ︀ਯਾਮ ਸਬੈ ॥
ਨ ਰਹੀ ਤਿਨ ਕੋ ਸੁਧਿ ਅੰਗਨ ਕੀ ਨਹਿ ਚੀਰਨ ਕੀ ਤਿਨ ਕੋ ਸੁ ਤਬੈ ॥
ਸੁ ਗਨੋ ਕਹ ਲਉ ਤਿਨ ਕੀ ਉਪਮਾ ਅਤਿ ਹੀ ਗਨ ਮੈ ਮਨਿ ਤਾ ਕੀ ਛਬੈ ॥
ਮਨ ਭਾਵਨ ਗਾਵਨ ਕੀ ਚਰਚਾ ਕਛੁ ਥੋਰੀਯੈ ਹੈ ਸੁਨਿ ਲੇਹੁ ਅਬੈ ॥੫੭੬॥
ਕਾਨ੍ਰਹ ਜੂ ਬਾਚ ॥
ਦੋਹਰਾ ॥
ਬਾਤ ਕਹੀ ਤਿਨ ਸੋ ਕ੍ਰਿਸਨ ਅਤਿ ਹੀ ਬਿਹਸਿ ਕੈ ਚੀਤਿ ॥
ਮੀਤ ਰਸਹਿ ਕੀ ਰੀਤਿ ਸੋ ਕਹਿਯੋ ਸੁ ਗਾਵਹੁ ਗੀਤ ॥੫੭੭॥