ਸਵੈਯਾ

ਬਤੀਆ ਸੁਨਿ ਕੈ ਸਭ ਗ੍ਵਾਰਨੀਯਾ ਸੁਭ ਗਾਵਤ ਸੁੰਦਰ ਗੀਤ ਸਭੈ

ਸਿੰਧੁ ਸੁਤਾ ਰੁ ਘ੍ਰਿਤਾਚੀ ਤ੍ਰੀਯਾ ਇਨ ਸੀ ਨਹੀ ਨਾਚਤ ਇੰਦ੍ਰ ਸਭੈ

ਦਿਵਯਾ ਇਨ ਕੇ ਸੰਗਿ ਖੇਲਤ ਹੈ ਗਜ ਕੋ ਕਬਿ ਸ︀ਯਾਮ ਸੁ ਦਾਨ ਅਭੈ

ਚੜ ਕੈ ਸੁ ਬਿਵਾਨਨ ਸੁੰਦਰ ਮੈ ਸੁਰ ਦੇਖਨ ਆਵਤ ਤਿਆਗ ਨਭੈ ॥੫੭੮॥

ਤ੍ਰੇਤਹਿ ਹੋ ਜਿਨਿ ਰਾਮ ਬਲੀ ਜਗ ਜੀਤਿ ਮਰਿਯੋ ਸੁ ਧਰਿਯੋ ਅਤਿ ਸੀਲਾ

ਗਾਇ ਕੈ ਗੀਤ ਭਲੀ ਬਿਧਿ ਸੋ ਫੁਨਿ ਗ੍ਵਾਰਿਨ ਬੀਚ ਕਰੈ ਰਸ ਲੀਲਾ

ਰਾਜਤ ਹੈ ਜਿਹ ਕੋ ਤਨ ਸ︀ਯਾਮ ਬਿਰਾਜਤ ਊਪਰ ਕੋ ਪਟ ਪੀਲਾ

ਖੇਲਤ ਸੋ ਸੰਗਿ ਗੋਪਿਨ ਕੈ ਕਬਿ ਸ︀ਯਾਮ ਕਹੈ ਜਦੁਰਾਇ ਹਠੀਲਾ ॥੫੭੯॥

ਬੋਲਤ ਹੈ ਜਹ ਕੋਕਿਲਕਾ ਅਰੁ ਸੋਰ ਕਰੈ ਚਹੂੰ ਓਰ ਰਟਾਸੀ

ਸ︀ਯਾਮ ਕਹੈ ਤਿਹ ਸ︀ਯਾਮ ਕੀ ਦੇਹ ਰਜੈ ਅਤਿ ਸੁੰਦਰ ਮੈਨ ਘਟਾ ਸੀ

ਤਾ ਪਿਖਿ ਕੈ ਮਨ ਗ੍ਵਾਰਿਨ ਤੇ ਉਪਜੀ ਅਤਿ ਹੀ ਮਨੋ ਘੋਰ ਘਟਾ ਸੀ

ਤਾ ਮਹਿ ਯੌ ਬ੍ਰਿਖਭਾਨ ਸੁਤਾ ਦਮਕੈ ਮਨੋ ਸੁੰਦਰ ਬਿਜੁ ਛਟਾ ਸੀ ॥੫੮੦॥

ਅੰਜਨ ਹੈ ਜਿਹ ਆਖਨ ਮੈ ਅਰੁ ਬੇਸਰ ਕੋ ਜਿਹ ਭਾਵ ਨਵੀਨੋ

ਜਾ ਮੁਖ ਕੀ ਸਮ ਚੰਦ ਪ੍ਰਭਾ ਜਸੁ ਤਾ ਛਬਿ ਕੋ ਕਬਿ ਨੇ ਲਖਿ ਲੀਨੋ

ਸਾਜ ਸਭੈ ਸਜ ਕੈ ਸੁਭ ਸੁੰਦਰ ਭਾਲ ਬਿਖੈ ਬਿੰਦੂਆ ਇਕ ਦੀਨੋ

ਦੇਖਤ ਹੀ ਹਰਿ ਰੀਝ ਰਹੇ ਮਨ ਕੋ ਸਬ ਸੋਕ ਬਿਦਾ ਕਰ ਦੀਨੋ ॥੫੮੧॥

ਬ੍ਰਿਖਭਾਨੁ ਸੁਤਾ ਸੰਗ ਖੇਲਨ ਕੀ ਹਸਿ ਕੈ ਹਰਿ ਸੁੰਦਰ ਬਾਤ ਕਹੈ

ਸੁਨਏ ਜਿਹ ਕੇ ਮਨਿ ਆਨੰਦ ਬਾਢਤ ਜਾ ਸੁਨ ਕੈ ਸਭ ਸੋਕ ਦਹੈ

ਤਿਹ ਕਉਤੁਕ ਕੌ ਮਨ ਗੋਪਿਨ ਕੋ ਕਬਿ ਸਯਾਮ ਕਹੈ ਦਿਖਬੋ ਚਹੈ

ਨਭਿ ਮੈ ਪਿਖਿ ਕੈ ਸੁਰ ਗੰਧ੍ਰਬ ਜਾਇ ਚਲਿਯੋ ਨਹਿ ਜਾਇ ਸੁ ਰੀਝ ਰਹੈ ॥੫੮੨॥

ਕਬਿ ਸ︀ਯਾਮ ਕਹੈ ਤਿਹ ਕੀ ਉਪਮਾ ਜਿਹ ਕੇ ਫੁਨਿ ਉਪਰ ਪੀਤ ਪਿਛਉਰੀ

ਤਾਹੀ ਕੇ ਆਵਤ ਹੈ ਚਲਿ ਕੈ ਢਿਗ ਸੁੰਦਰ ਗਾਵਤ ਸਾਰੰਗ ਗਉਰੀ

ਸਾਵਲੀਆ ਹਰਿ ਕੈ ਢਿਗ ਆਇ ਰਹੀ ਅਤਿ ਰੀਝ ਇਕਾਵਤ ਦਉਰੀ

ਇਉ ਉਪਮਾ ਉਪਜੀ ਲਖਿ ਫੂਲ ਰਹੀ ਲਪਟਾਇ ਮਨੋ ਤ੍ਰੀਯ ਭਉਰੀ ॥੫੮੩॥

ਸ︀ਯਾਮ ਕਹੈ ਤਿਹ ਕੀ ਉਪਮਾ ਜੋਊ ਦੈਤਨ ਕੋ ਰਿਪੁ ਬੀਰ ਜਸੀ ਹੈ

ਜੇ ਤਪ ਬੀਚ ਬਡੋ ਤਪੀਆ ਰਸ ਬਾਤਨ ਮੈ ਅਤਿ ਹੀ ਜੁ ਰਸੀ ਹੈ

ਜਾਹੀ ਕੋ ਕੰਠ ਕਪੋਤ ਸੋ ਹੈ ਜਿਹ ਭਾ ਮੁਖ ਕੀ ਸਮ ਜੋਤਿ ਸਸੀ ਹੈ

ਤਾ ਮ੍ਰਿਗਨੀ ਤ੍ਰੀਯ ਮਾਰਨ ਕੋ ਹਰਿ ਭਉਹਨਿ ਕੀ ਅਰੁ ਪੰਚ ਕਸੀ ਹੈ ॥੫੮੪॥

ਫਿਰਿ ਕੈ ਹਰਿ ਗ੍ਵਾਰਿਨ ਕੇ ਸੰਗ ਹੋ ਫੁਨਿ ਗਾਵਤ ਸਾਰੰਗ ਰਾਮਕਲੀ ਹੈ

ਗਾਵਤ ਹੈ ਮਨ ਆਨੰਦ ਕੈ ਬ੍ਰਿਖਭਾਨੁ ਸੁਤਾ ਸੰਗਿ ਜੂਥ ਅਲੀ ਹੈ

ਤਾ ਸੰਗ ਡੋਲਤ ਹੈ ਭਗਵਾਨ ਜੋਊ ਅਤਿ ਸੁੰਦਰਿ ਰਾਧੇ ਭਲੀ ਹੈ

ਰਾਜਤ ਹੈ ਜਿਹ ਕੋ ਸਸਿ ਸੋ ਮੁਖ ਛਾਜਤ ਭਾ ਦ੍ਰਿਗ ਕੰਜ ਕਲੀ ਹੈ ॥੫੮੫॥

ਬ੍ਰਿਖਭਾਨੁ ਸੁਤਾ ਸੰਗ ਬਾਤ ਕਹੀ ਕਬਿ ਸ︀ਯਾਮ ਕਹੈ ਹਰਿ ਜੂ ਰਸਵਾਰੇ

ਜਾ ਮੁਖ ਕੀ ਸਮ ਚੰਦ ਪ੍ਰਭਾ ਜਿਹ ਕੇ ਮ੍ਰਿਗ ਸੇ ਦ੍ਰਿਗ ਸੁੰਦਰ ਕਾਰੇ

ਕੇਹਰਿ ਸੀ ਜਿਹ ਕੀ ਕਟਿ ਹੈ ਤਿਨ ਹੂੰ ਬਚਨਾ ਇਹ ਭਾਤਿ ਉਚਾਰੇ

ਸੋ ਸੁਨਿ ਕੈ ਸਭ ਗ੍ਵਾਰਨੀਯਾ ਮਨ ਕੇ ਸਭਿ ਸੋਕ ਬਿਦਾ ਕਰਿ ਡਾਰੇ ॥੫੮੬॥

ਹਸਿ ਕੈ ਤਿਹ ਬਾਤ ਕਹੀ ਰਸ ਕੀ ਸੁ ਪ੍ਰਭਾ ਜਿਨ ਹੂੰ ਬੜਵਾਨਲ ਲੀਲੀ

ਜੋ ਜਗ ਬੀਚ ਰਹਿਯੋ ਰਵਿ ਕੈ ਨਰ ਕੈ ਤਰੁ ਕੈ ਗਜ ਅਉਰ ਪਪੀਲੀ

ਮੁਖ ਤੇ ਤਿਨ ਸੁੰਦਰ ਬਾਤ ਕਹੀ ਸੰਗ ਗ੍ਵਾਰਨਿ ਕੇ ਅਤਿ ਸਹੀ ਸੁ ਰਸੀਲੀ

ਤਾ ਸੁਨਿ ਕੈ ਸਭ ਰੀਝ ਰਹੀ ਸੁਨਿ ਰੀਝ ਰਹੀ ਬ੍ਰਿਖਭਾਨੁ ਛਬੀਲੀ ॥੫੮੭॥

ਗ੍ਵਾਰਨੀਯਾ ਸੁਨਿ ਸ੍ਰਉਨਨ ਮੈ ਬਤੀਆ ਹਰਿ ਕੀ ਅਤਿ ਹੀ ਮਨ ਭੀਨੋ

ਕੰਠਸਿਰੀ ਅਰੁ ਬੇਸਰਿ ਮਾਗ ਧਰੈ ਜੋਊ ਸੁੰਦਰ ਸਾਜ ਨਵੀਨੋ

ਜੋ ਅਵਤਾਰਨ ਤੇ ਅਵਤਾਰ ਕਹੈ ਕਬਿ ਸ︀ਯਾਮ ਜੁ ਹੈ ਸੁ ਨਗੀਨੋ

ਤਾਹਿ ਕਿਧੌ ਅਤਿ ਹੀ ਛਲ ਕੈ ਸੁ ਚੁਰਾਇ ਮਨੋ ਮਨ ਗੋਪਿਨ ਲੀਨੋ ॥੫੮੮॥

ਕਾਨਰ ਸੋ ਬ੍ਰਿਖਭਾਨੁ ਸੁਤਾ ਹਸਿ ਬਾਤ ਕਹੀ ਸੰਗ ਸੁੰਦਰ ਐਸੇ

ਨੈਨ ਨਚਾਇ ਮਹਾ ਮ੍ਰਿਗ ਸੇ ਕਬਿ ਸ︀ਯਾਮ ਕਹੈ ਅਤਿ ਹੀ ਸੁ ਰੁਚੈ ਸੇ

ਤਾ ਛਬਿ ਕੀ ਅਤਿ ਹੀ ਉਪਮਾ ਉਪਜੀ ਕਬਿ ਕੇ ਮਨ ਤੇ ਉਮਗੈ ਸੇ

ਮਾਨਹੁ ਆਨੰਦ ਕੈ ਅਤਿ ਹੀ ਮਨੋ ਕੇਲ ਕਰੈ ਪਤਿ ਸੋ ਰਤਿ ਜੈਸੇ ॥੫੮੯॥

ਗ੍ਵਾਰਿਨ ਕੋ ਹਰਿ ਕੰਚਨ ਸੇ ਤਨ ਮੈ ਮਨਿ ਕੀ ਮਨ ਤੁਲਿ ਖੁਭਾ ਹੈ

ਖੇਲਤ ਹੈ ਹਰਿ ਕੇ ਸੰਗ ਸੋ ਜਿਨ ਕੀ ਬਰਨੀ ਨਹੀ ਜਾਤ ਸੁਭਾ ਹੈ

ਖੇਲਨ ਕੋ ਭਗਵਾਨ ਰਚੀ ਰਸ ਕੇ ਹਿਤ ਚਿਤ੍ਰ ਬਚਿਤ੍ਰ ਸਭਾ ਹੈ

ਯੌ ਉਪਜੀ ਉਪਮਾ ਤਿਨ ਮੈ ਬ੍ਰਿਖਭਾਨੁ ਸੁਤਾ ਮਨੋ ਚੰਦ੍ਰ ਪ੍ਰਭਾ ਹੈ ॥੫੯੦॥

ਬ੍ਰਿਖਭਾਨੁ ਸੁਤਾ ਹਰਿ ਆਇਸ ਮਾਨ ਕੈ ਖੇਲਤ ਭੀ ਅਤਿ ਹੀ ਸ੍ਰਮ ਕੈ

ਗਹਿ ਹਾਥ ਸੋ ਹਾਥ ਤ੍ਰੀਯਾ ਸਭ ਸੁੰਦਰ ਨਾਚਤ ਰਾਸ ਬਿਖੈ ਭ੍ਰਮ ਕੈ

ਤਿਹ ਕੀ ਸੁ ਕਥਾ ਮਨ ਬੀਚ ਬਿਚਾਰਿ ਕਰੈ ਕਬਿ ਸ︀ਯਾਮ ਕਹੀ ਕ੍ਰਮ ਕੈ

ਮਨੋ ਗੋਪਿਨ ਕੇ ਘਨ ਸੁੰਦਰ ਮੈ ਬ੍ਰਿਜ ਭਾਮਿਨਿ ਦਾਮਿਨਿ ਜਿਉ ਦਮਕੈ ॥੫੯੧॥

ਦੋਹਰਾ

ਪਿਖਿ ਕੈ ਨਾਚਤ ਰਾਧਿਕਾ ਕ੍ਰਿਸਨ ਮਨੈ ਸੁਖ ਪਾਇ

ਅਤਿ ਹੁਲਾਸ ਜੁਤ ਪ੍ਰੇਮ ਛਕਿ ਮੁਰਲੀ ਉਠਿਯੋ ਬਜਾਇ ॥੫੯੨॥

ਸਵੈਯਾ

ਨਟ ਨਾਇਕ ਸੁਧ ਮਲਾਰ ਬਿਲਾਵਲ ਗ੍ਵਾਰਿਨ ਬੀਚ ਧਮਾਰਨ ਗਾਵੈ

ਸੋਰਠਿ ਸਾਰੰਗ ਰਾਮਕਲੀ ਸੁ ਬਿਭਾਸ ਭਲੇ ਹਿਤ ਸਾਥ ਬਸਾਵੈ

ਗਾਵਹੁ ਹ੍ਵੈ ਮ੍ਰਿਗਨੀ ਤ੍ਰੀਯ ਕੋ ਸੁ ਬੁਲਾਵਤ ਹੈ ਉਪਮਾ ਜੀਯ ਭਾਵੈ

ਮਾਨਹੁ ਭਉਹਨ ਕੋ ਕਸਿ ਕੈ ਧਨੁ ਨੈਨਨ ਕੇ ਮਨੋ ਤੀਰ ਚਲਾਵੈ ॥੫੯੩॥

ਮੇਘ ਮਲਾਰ ਅਉ ਦੇਵਗੰਧਾਰਿ ਭਲੇ ਗਵਰੀ ਕਰਿ ਕੈ ਹਿਤ ਗਾਵੈ

ਜੈਤਸਿਰੀ ਅਰੁ ਮਾਲਸਿਰੀ ਨਟ ਨਾਇਕ ਸੁੰਦਰ ਭਾਤਿ ਬਸਾਵੈ

ਰੀਝ ਰਹੀ ਬ੍ਰਿਜ ਕੀ ਸਭ ਗ੍ਵਾਰਿਨ ਰੀਝ ਰਹੈ ਸੁਰ ਜੋ ਸੁਨ ਪਾਵੈ

ਅਉਰ ਕੀ ਬਾਤ ਕਹਾ ਕਹੀਯੈ ਤਜਿ ਇੰਦ੍ਰ ਸਭਾ ਸਭ ਆਸਨ ਆਵੈ ॥੫੯੪॥

ਖੇਲਤ ਰਾਸ ਮੈ ਸ︀ਯਾਮ ਕਹੈ ਅਤਿ ਹੀ ਰਸ ਸੰਗ ਤ੍ਰੀਯਾ ਮਿਲਿ ਤੀਨੋ

ਚੰਦ੍ਰਭਗਾ ਅਰੁ ਚੰਦ੍ਰਮੁਖੀ ਬ੍ਰਿਖਭਾਨ ਸੁਤਾ ਸਜਿ ਸਾਜ ਨਵੀਨੋ

ਅੰਜਨ ਆਖਨ ਦੈ ਬਿੰਦੂਆ ਇਕ ਭਾਲ ਮੈ ਸੇਾਂਧੁਰ ਸੁੰਦਰ ਦੀਨੋ

ਯੌ ਉਜਪੀ ਉਪਮਾ ਤ੍ਰੀਯ ਕੈ ਸੁਭ ਭਾਗ ਪ੍ਰਕਾਸ ਅਬੈ ਮਨੋ ਕੀਨੋ ॥੫੯੫॥

ਖੇਲਤ ਕਾਨ੍ਰਹ ਸੋ ਚੰਦ੍ਰਭਗਾ ਕਬਿ ਸ︀ਯਾਮ ਕਹੈ ਰਸ ਜੋ ਉਮਹਿਯੋ ਹੈ

ਪ੍ਰੀਤਿ ਕਰੀ ਅਤਿ ਹੀ ਤਿਹ ਸੋ ਬਹੁ ਲੋਗਨ ਕੋ ਉਪਹਾਸ ਸਹਿਯੋ ਹੈ

ਮੋਤਿਨ ਮਾਲ ਢਰੀ ਗਰ ਤੇ ਕਬਿ ਨੇ ਤਿਹ ਕੋ ਜਸੁ ਐਸੇ ਕਹਿਯੋ ਹੈ

ਆਨਨ ਚੰਦ੍ਰ ਮਨੋ ਪ੍ਰਗਟੇ ਛਪਿ ਕੈ ਅੰਧਿਆਰੁ ਪਤਾਰਿ ਗਯੋ ਹੈ ॥੫੯੬॥

ਦੋਹਰਾ

ਗ੍ਵਾਰਿਨ ਰੂਪ ਨਿਹਾਰ ਕੈ ਇਉ ਉਪਜਯੋ ਜੀਯ ਭਾਵ

ਰਾਜਤ ਜ︀ਯੋ ਮਹਿ ਚਾਦਨੀ ਕੰਜਨ ਸਹਿਤ ਤਲਾਵ ॥੫੯੭॥