ਸਵੈਯਾ ॥
ਲੋਚਨ ਹੈ ਜਿਨ ਕੇ ਸੁ ਪ੍ਰਭਾਧਰ ਆਨਨ ਹੈ ਜਿਨ ਕੋ ਸਮ ਮੈਨਾ ॥
ਕੈ ਕੈ ਕਟਾਛ ਚੁਰਾਇ ਲਯੋ ਮਨ ਪੈ ਤਿਨ ਕੋ ਜੋਊ ਰਛਕ ਧੈਨਾ ॥
ਕੇਹਰਿ ਸੀ ਜਿਨ ਕੀ ਕਟਿ ਹੈ ਸੁ ਕਪੋਤ ਸੋ ਕੰਠ ਸੁ ਕੋਕਿਲ ਬੈਨਾ ॥
ਤਾਹਿ ਲਯੋ ਹਰਿ ਕੈ ਹਰਿ ਕੋ ਮਨ ਭਉਹ ਨਚਾਇ ਨਚਾਇ ਕੈ ਨੈਨਾ ॥੫੯੮॥
ਕਾਨ੍ਰਹ ਬਿਰਾਜਤ ਗ੍ਵਾਰਿਨ ਮੈ ਕਬਿ ਸ︀ਯਾਮ ਕਹੈ ਜਿਨ ਕੋ ਕਛੁ ਭਉ ਨਾ ॥
ਤਾਤ ਕੀ ਬਾਤ ਕੋ ਨੈਕੁ ਸੁਨੈ ਜਿਨ ਕੇ ਸੰਗ ਭ੍ਰਾਤ ਕਰਿਯੋ ਬਨਿ ਗਉਨਾ ॥
ਤਾ ਕੀ ਲਟੈ ਲਟਕੈ ਤਨ ਮੋ ਜੋਊ ਸਾਧਨ ਕੇ ਮਨਿ ਗਿਆਨ ਦਿਵਉਨਾ ॥
ਸੰਦਲ ਪੈ ਉਪਜੀ ਉਪਮਾ ਮਨੋ ਲਾਗ ਰਹੇ ਅਹਿ ਰਾਜਨ ਛਉਨਾ ॥੫੯੯॥
ਖੇਲਤ ਹੈ ਸੋਊ ਗ੍ਵਾਰਿਨ ਮੈ ਜੋਊ ਊਪਰ ਪੀਤ ਧਰੇ ਉਪਰਉਨਾ ॥
ਜੋ ਸਿਰ ਸਤ੍ਰਨ ਕੇ ਹਰਿਤਾ ਜੋਊ ਸਾਧਨ ਕੋ ਵਰੁ ਦਾਨ ਦਿਵਉਨਾ ॥
ਬੀਚ ਰਹਿਯੋ ਜਗ ਕੇ ਰਵਿ ਕੈ ਕਬਿ ਸ︀ਯਾਮ ਕਹੈ ਜਿਹ ਕੋ ਪੁਨਿ ਖਉਨਾ ॥
ਰਾਜਤ ਯੌ ਅਲਕੈ ਤਿਨ ਕੀ ਮਨੋ ਚੰਦਨ ਲਾਗ ਰਹੇ ਅਹਿ ਛਉਨਾ ॥੬੦੦॥
ਕੀਰ ਸੇ ਨਾਕ ਕੁਰੰਗ ਸੇ ਨੈਨਨ ਡੋਲਤ ਹੈ ਸੋਊ ਬੀਚ ਤ੍ਰੀਯਾ ਮੈ ॥
ਜੋ ਮਨ ਸਤ੍ਰਨ ਬੀਚ ਰਵਿਯੋ ਜੋ ਰਹਿਯੋ ਰਵਿ ਸਾਧਨ ਬੀਚ ਹੀਯਾ ਮੈ ॥
ਤਾ ਛਬਿ ਕੋ ਜਸੁ ਉਚ ਮਹਾ ਇਹ ਭਾਤਿਨ ਸੋ ਫੁਨਿ ਉਚਰੀਯਾ ਮੈ ॥
ਤਾ ਰਸ ਕੀ ਹਮ ਬਾਤ ਕਹੀ ਜੋਊ ਰਾਵਨ ਸੁ ਬਸਿਯੋ ਹੈ ਜੀਆ ਮੈ ॥੬੦੧॥
ਖੇਲਤ ਸੰਗ ਗ੍ਵਾਰਿਨ ਕੇ ਕਬਿ ਸ︀ਯਾਮ ਕਹੈ ਜੋਊ ਕਾਨਰ ਕਾਲਾ ॥
ਰਾਜਤ ਹੈ ਸੋਈ ਬੀਚ ਖਰੋ ਸੋ ਬਿਰਾਜਤ ਹੈ ਗਿਰਦੇ ਤਿਹ ਬਾਲਾ ॥
ਫੂਲ ਰਹੇ ਜਹ ਫੂਲ ਭਲੀ ਬਿਧਿ ਹੈ ਅਤਿ ਹੀ ਜਹ ਚੰਦ ਉਜਾਲਾ ॥
ਗੋਪਿਨ ਨੈਨਨ ਕੀ ਸੁ ਮਨੋ ਪਹਰੀ ਭਗਵਾਨ ਸੁ ਕੰਜਨ ਮਾਲਾ ॥੬੦੨॥
ਦੋਹਰਾ ॥
ਬਰਨਨ ਚੰਦ੍ਰਭਗਾ ਕਹਿਯੋ ਅਤਿ ਨਿਰਮਲ ਕੈ ਬੁਧਿ ॥
ਉਪਮਾ ਤਾਹਿ ਤਨਉਰ ਕੀ ਸੂਰਜ ਸੀ ਹੈ ਸੁਧਿ ॥੬੦੩॥