ਸਵੈਯਾ

ਸ︀ਯਾਮ ਕੇ ਜਾ ਪਿਖਿ ਸ︀ਯਾਮ ਕਹੈ ਅਤਿ ਲਾਜਹਿ ਕੇ ਫੁਨਿ ਜਾਲ ਅਟੇ ਹੈ

ਜਾ ਕੀ ਪ੍ਰਭਾ ਅਤਿ ਸੁੰਦਰ ਪੈ ਸੁਤ ਭਾਵਨ ਭਾਵ ਸੁ ਵਾਰਿ ਸੁਟੇ ਹੈ

ਜਿਹ ਕੋ ਪਿਖਿ ਕੈ ਜਨ ਰੀਝ ਰਹੈ ਸੁ ਮੁਨੀਨ ਕੇ ਪੇਖਿ ਧਿਆਨ ਛੁਟੇ ਹੈ

ਰਾਜਤ ਰਾਧੇ ਅਹੀਰਿ ਤਨਉਰ ਕੇ ਮਾਨਹੁ ਸੂਰਜ ਸੇ ਪ੍ਰਗਟੇ ਹੈ ॥੬੦੪॥

ਖੇਲਤ ਹੈ ਸੋਊ ਗ੍ਵਾਰਿਨ ਮੈ ਜਿਹ ਕੋ ਬ੍ਰਿਜ ਹੈ ਅਤਿ ਸੁੰਦਰ ਡੇਰਾ

ਜਾਹੀ ਕੇ ਨੈਨ ਕੁਰੰਗ ਸੇ ਹੈ ਜਸੁਧਾ ਜੂ ਕੋ ਬਾਲਕ ਨੰਦਹਿ ਕੇਰਾ

ਗ੍ਵਾਰਿਨ ਸੋ ਤਹਿ ਘੇਰ ਲਯੋ ਕਹਿਬੇ ਜਸੁ ਕੋ ਉਮਗਿਯੋ ਮਨ ਮੇਰਾ

ਮਾਨਹੁ ਮੈਨ ਸੋ ਖੇਲਨ ਕਾਜ ਕਰਿਯੋ ਮਿਲ ਕੈ ਮਨੋ ਚਾਦਨ ਘੇਰਾ ॥੬੦੫॥

ਗ੍ਵਾਰਿਨ ਰੀਝ ਰਹੀ ਹਰਿ ਪੇਖਿ ਸਭੈ ਤਜਿ ਲਾਜਿ ਸੁ ਅਉ ਡਰ ਸਾਸੋ

ਆਈ ਹੈ ਤਿਆਗਿ ਸੋਊ ਗ੍ਰਿਹ ਪੈ ਭਰਤਾਰ ਕਹੈ ਕਛੂ ਕਹਿ ਮਾ ਸੋ

ਡੋਲਤ ਹੈ ਸੋਊ ਤਾਲ ਬਜਾਇ ਕੈ ਗਾਵਤ ਹੈ ਕਰਿ ਕੈ ਉਪਹਾਸੋ

ਮੋਹਿ ਗਿਰੈ ਧਰ ਪੈ ਸੁ ਤ੍ਰੀਯਾ ਕਬਿ ਸ︀ਯਾਮ ਕਹੈ ਚਿਤਵੈ ਹਰਿ ਜਾ ਸੋ ॥੬੦੬॥

ਜੋ ਜੁਗ ਤੀਸਰ ਹੈ ਕਰਤਾ ਜੋਊ ਹੈ ਤਨ ਪੈ ਧਰਿਯਾ ਪਟ ਪੀਲੇ

ਜਾਹਿ ਛਲਿਯੋ ਬਲਿਰਾਜ ਬਲੀ ਜਿਨਿ ਸਤ੍ਰ ਹਨੇ ਕਰਿ ਕੋਪ ਹਠੀਲੇ

ਗ੍ਵਾਰਿਨ ਰੀਝ ਰਹੀ ਧਰਨੀ ਜੁ ਧਰੇ ਪਟ ਪੀਤਨ ਪੈ ਸੁ ਰੰਗੀਲੇ

ਜਿਉ ਮ੍ਰਿਗਨੀ ਸਰ ਲਾਗਿ ਗਿਰੈ ਇਹ ਤਿਉ ਹਰਿ ਦੇਖਤ ਨੈਨ ਰਸੀਲੇ ॥੬੦੭॥

ਕਾਨਰ ਕੇ ਸੰਗ ਖੇਲਤ ਸੋ ਅਤਿ ਹੀ ਸੁਖ ਕੋ ਕਰ ਕੈ ਤਨ ਮੈ

ਸ︀ਯਾਮ ਹੀ ਸੋ ਅਤਿ ਹੀ ਹਿਤ ਕੈ ਚਿਤ ਕੈ ਨਹਿ ਬੰਧਨ ਅਉ ਧਨ ਮੈ

ਧਰਿ ਰੰਗਨਿ ਬਸਤ੍ਰ ਸਭੈ ਤਹਿ ਡੋਲਤ ਯੌ ਉਪਮਾ ਉਪਜੀ ਮਨ ਮੈ

ਜੋਊ ਫੂਲ ਮੁਖੀ ਤਹ ਫੂਲ ਕੈ ਖੇਲਤ ਫੂਲ ਸੀ ਹੋਇ ਗਈ ਬਨ ਮੈ ॥੬੦੮॥

ਸਭ ਖੇਲਤ ਹੈ ਮਨਿ ਆਨੰਦ ਕੈ ਭਗਵਾਨ ਕੋ ਧਾਰਿ ਸਬੈ ਮਨ ਮੈ

ਹਰਿ ਕੇ ਚਿਤਬੇ ਕੀ ਰਹੀ ਸੁਧਿ ਏਕਨ ਅਉਰ ਰਹੀ ਕਛੂ ਤਨ ਮੈ

ਨਹੀ ਭੂਤਲ ਮੈ ਅਰੁ ਮਾਤਲੁ ਮੈ ਇਨਿ ਸੋ ਨਹਿ ਦੇਵਨ ਕੇ ਗਨ ਮੈ

ਸੋਊ ਰੀਝ ਸੋ ਸ︀ਯਾਮ ਕਹੈ ਅਤਿ ਹੀ ਫੁਨਿ ਡੋਲਤ ਗ੍ਵਾਰਿਨ ਕੇ ਗਨ ਮੈ ॥੬੦੯॥

ਹਸਿ ਕੈ ਭਗਵਾਨ ਕਹੀ ਬਤੀਯਾ ਬ੍ਰਿਖਭਾਨੁ ਸੁਤਾ ਪਿਖਿ ਰੂਪ ਨਵੀਨੋ

ਅੰਜਨ ਆਡ ਧਰੇ ਪੁਨਿ ਬੇਸਰ ਭਾਵ ਸਭੈ ਜਿਨਿ ਭਾਵਨ ਕੀਨੋ

ਸੁੰਦਰ ਸੇਾਂਧਰ ਕੋ ਜਿਨ ਲੈ ਕਰਿ ਭਾਲ ਬਿਖੈ ਬਿੰਦੂਆ ਇਕ ਦੀਨੋ

ਨੈਨ ਨਚਾਇ ਮਨੈ ਸੁਖ ਪਾਇ ਚਿਤੈ ਜਦੁਰਾਇ ਤਬੈ ਹਸਿ ਦੀਨੋ ॥੬੧੦॥

ਬੀਨ ਸੀ ਗ੍ਵਾਰਿਨ ਗਾਵਤ ਹੈ ਸੁਨਬੇ ਕਹੁ ਸੁੰਦਰ ਕਾਨਰ ਕਾਰੇ

ਆਨਨ ਹੈ ਜਿਨ ਕੋ ਸਸਿ ਸੋ ਸੁ ਬਿਰਾਜਤ ਕੰਜਨ ਸੇ ਦ੍ਰਿਗ ਭਾਰੇ

ਝਾਝਨ ਤਾ ਕੀ ਉਠੀ ਧਰ ਪੈ ਧੁਨਿ ਤਾ ਛਬਿ ਕੋ ਕਬਿ ਸ︀ਯਾਮ ਉਚਾਰੇ

ਢੋਲਕ ਸੰਗਿ ਤੰਬੂਰਨ ਹੋਇ ਉਠੇ ਤਹ ਬਾਜਿ ਮ੍ਰਿਦੰਗ ਨਗਾਰੇ ॥੬੧੧॥

ਖੇਲਤ ਗ੍ਵਾਰਿਨ ਪ੍ਰੇਮ ਛਕੀ ਕਬਿ ਸ︀ਯਾਮ ਕਹੈ ਸੰਗ ਕਾਨਰ ਕਾਰੇ

ਛਾਜਤ ਜਾ ਮੁਖ ਚੰਦ ਪ੍ਰਭਾ ਸਮ ਰਾਜਤ ਕੰਚਨ ਸੇ ਦ੍ਰਿਗ ਭਾਰੇ

ਜਾ ਪਿਖਿ ਕੰਦ੍ਰਪ ਰੀਝ ਰਹੈ ਪਿਖਿਏ ਜਿਹ ਕੇ ਮ੍ਰਿਗ ਆਦਿਕ ਹਾਰੇ

ਕੇਹਰਿ ਕੋਕਿਲ ਕੇ ਸਭ ਭਾਵ ਕਿਧੌ ਇਨ ਪੈ ਗਨ ਊਪਰ ਵਾਰੇ ॥੬੧੨॥

ਜਾਹਿ ਬਿਭੀਛਨਿ ਰਾਜ ਦੀਯੋ ਜਿਨ ਹੂੰ ਬਰ ਰਾਵਨ ਸੋ ਰਿਪੁ ਸਾਧੋ

ਖੇਲਤ ਹੈ ਸੋਊ ਭੂਮਿ ਬਿਖੈ ਬ੍ਰਿਜ ਲਾਜ ਜਹਾਜਨ ਕੋ ਤਜਿ ਬਾਧੋ

ਜਾਹਿ ਨਿਕਾਸ ਲਯੋ ਮੁਰਿ ਪ੍ਰਾਨ ਸੁ ਮਾਪ ਲੀਯੋ ਬਲਿ ਕੋ ਤਨ ਆਧੋ

ਸ︀ਯਾਮ ਕਹੈ ਸੰਗ ਗ੍ਵਾਰਿਨ ਕੇ ਅਤਿ ਹੀ ਰਸਿ ਕੈ ਸੋਊ ਖੇਲਤ ਮਾਧੋ ॥੬੧੩॥

ਜੋ ਮੁਰ ਨਾਮ ਮਹਾ ਰਿਪੁ ਪੈ ਕੁਪ ਕੈ ਅਤਿ ਹੀ ਡਰਈਯਾ ਫੁਨਿ ਭੀਰਨਿ

ਜੋ ਗਜ ਸੰਕਟ ਕੋ ਕਟੀਯਾ ਹਰਤਾ ਜੋਊ ਸਾਧਨ ਕੇ ਦੁਖ ਪੀਰਨਿ

ਸੋ ਬ੍ਰਿਜ ਮੈ ਜਮੁਨਾ ਤਟ ਪੈ ਕਬਿ ਸ︀ਯਾਮ ਕਹੈ ਹਰੈਯਾ ਤ੍ਰੀਯ ਚੀਰਨਿ

ਤਾ ਕਰ ਕੈ ਰਸ ਕੋ ਚਸਕੋ ਇਹ ਭਾਤਿ ਕਹਿਯੋ ਗਨ ਬੀਚ ਅਹੀਰਨਿ ॥੬੧੪॥