ਸਖੀ ਬਾਚ

ਸਵੈਯਾ

ਬਿਜ ਛਟਾ ਜਿਹ ਨਾਮ ਸਖੀ ਕੋ ਸੋਊ ਬ੍ਰਿਖਭਾਨ ਸੁਤਾ ਪਹਿ ਆਈ

ਆਇ ਕੈ ਸੁੰਦਰ ਐਸੇ ਕਹਿਯੋ ਸੁਨ ਤੂ ਰੀ ਤ੍ਰੀਯਾ ਬ੍ਰਿਜਨਾਥਿ ਬੁਲਾਈ

ਕੋ ਬ੍ਰਿਜਨਾਥ ਕਹਿਯੋ ਬ੍ਰਿਜ ਨਾਰਿ ਸੁ ਕੋ ਕਨ੍ਰਹਈਯਾ ਕਹਿਯੋ ਕਉਨ ਕਨਾਈ

ਖੇਲਹੁ ਤਾ ਹੀ ਤ੍ਰੀਯਾ ਸੰਗਿ ਲਾਲ ਰੀ ਕੋ ਜਿਹ ਕੇ ਸੰਗਿ ਪ੍ਰੀਤਿ ਲਗਾਈ ॥੬੮੧॥

ਸਜਨੀ ਨੰਦ ਲਾਲ ਬੁਲਾਵਤ ਹੈ ਅਪਨੇ ਮਨ ਮੈ ਹਠ ਰੰਚ ਕੀਜੈ

ਆਈ ਹੋ ਹਉ ਚਲਿ ਕੈ ਤੁਮ ਪੈ ਤਿਹ ਤੇ ਸੁ ਕਹਿਯੋ ਅਬ ਮਾਨ ਹੀ ਲੀਜੈ

ਬੇਗ ਚਲੋ ਜਦੁਰਾਇ ਕੇ ਪਾਸ ਕਛੂ ਤੁਮਰੋ ਇਹ ਤੇ ਨਹੀ ਛੀਜੈ

ਤਾਹੀ ਤੇ ਬਾਤ ਕਹੋ ਤੁਮ ਸੋ ਸੁਖ ਆਪਨ ਲੈ ਸੁਖ ਅਉਰਨ ਦੀਜੈ ॥੬੮੨॥

ਤਾ ਤੇ ਕਰੋ ਨਹੀ ਮਾਨ ਸਖੀ ਉਠਿ ਬੇਗ ਚਲੋ ਸਿਖ ਮਾਨਿ ਹਮਾਰੀ

ਮੁਰਲੀ ਜਹ ਕਾਨ੍ਰਹ ਬਜਾਵਤ ਹੈ ਬਹਸੈ ਤਹ ਗ੍ਵਾਰਿਨ ਸੁੰਦਰ ਗਾਰੀ

ਤਾਹੀ ਤੇ ਤੋ ਸੋ ਕਹੋ ਚਲੀਐ ਕਛੁ ਸੰਕ ਕਰੋ ਮਨੈ ਬ੍ਰਿਜ ਨਾਰੀ

ਪਾਇਨ ਤੋਰੇ ਪਰੋ ਤਜਿ ਸੰਕ ਨਿਸੰਕ ਚਲੋ ਹਰਿ ਪਾਸਿਹ ਹਹਾ ਰੀ ॥੬੮੩॥

ਸੰਕ ਕਛੂ ਕਰੋ ਮਨ ਮੈ ਤਜਿ ਸੰਕ ਨਿਸੰਕ ਚਲੋ ਸੁਨਿ ਮਾਨਨਿ

ਤੇਰੇ ਮੈ ਪ੍ਰੀਤਿ ਮਹਾ ਹਰਿ ਕੀ ਤਿਹ ਤੇ ਹਉ ਕਹੋ ਤੁਹਿ ਸੰਗ ਗੁਮਾਨਨਿ

ਨੈਨ ਬਨੇ ਤੁਮਰੇ ਸਰ ਸੇ ਸੁ ਧਰੇ ਮਨੋ ਤੀਛਨ ਮੈਨ ਕੀ ਸਾਨਨਿ

ਤੋ ਹੀ ਸੋ ਪ੍ਰੇਮ ਮਹਾ ਹਰਿ ਕੋ ਇਹ ਬਾਤ ਹੀ ਤੇ ਕਛੂ ਹਉ ਹੂੰ ਅਜਾਨਨਿ ॥੬੮੪॥

ਮੁਰਲੀ ਜਦੁਬੀਰ ਬਜਾਵਤ ਹੈ ਕਬਿ ਸ︀ਯਾਮ ਕਹੈ ਅਤਿ ਸੁੰਦਰ ਠਉਰੈ

ਤਾਹੀ ਤੇ ਤੇਰੇ ਪਾਸਿ ਪਠੀ ਸੁ ਕਹਿਯੋ ਤਿਹ ਲਿਆਵ ਸੁ ਜਾਇ ਕੈ ਦਉਰੈ

ਨਾਚਤ ਹੈ ਜਹ ਚੰਦ੍ਰਭਗਾ ਅਰੁ ਗਾਇ ਕੈ ਗ੍ਵਾਰਨਿ ਲੇਤ ਹੈ ਭਉਰੈ

ਤਾਹੀ ਤੇ ਬੇਗ ਚਲੋ ਸਜਨੀ ਤੁਮਰੇ ਬਿਨ ਹੀ ਰਸ ਲੂਟਤ ਅਉਰੈ ॥੬੮੫॥

ਤਾਹੀ ਤੇ ਬਾਲ ਬਲਾਇ ਲਿਉ ਤੇਰੀ ਮੈ ਬੇਗ ਚਲੋ ਨੰਦ ਲਾਲ ਬੁਲਾਵੈ

ਸ︀ਯਾਮ ਬਜਾਵਤ ਹੈ ਮੁਰਲੀ ਜਹ ਗ੍ਵਾਰਿਨੀਯਾ ਮਿਲਿ ਮੰਗਲ ਗਾਵੈ

ਸੋਰਠਿ ਸੁਧ ਮਲਾਰ ਬਿਲਾਵਲ ਸ︀ਯਾਮ ਕਹੈ ਨੰਦ ਲਾਲ ਰਿਝਾਵੈ

ਅਉਰ ਕੀ ਬਾਤ ਕਹਾ ਕਹੀਯੇ ਸੁਰ ਤ︀ਯਾਗਿ ਸਭੈ ਸੁਰ ਮੰਡਲ ਆਵੈ ॥੬੮੬॥

ਰਾਧੇ ਬਾਚ ਪ੍ਰਤਿ ਉਤਰ

ਸਵੈਯਾ

ਮੈ ਚਲੋ ਸਜਨੀ ਹਰਿ ਪੈ ਜੁ ਚਲੋ ਤਬ ਮੋਹਿ ਬ੍ਰਿਜਨਾਥ ਦੁਹਾਈ

ਮੋ ਸੰਗ ਪ੍ਰੀਤਿ ਤਜੀ ਜਦੁਨੰਦਨ ਚੰਦ੍ਰਭਗਾ ਸੰਗਿ ਪ੍ਰੀਤਿ ਲਗਾਈ

ਸ︀ਯਾਮ ਕੀ ਪ੍ਰੀਤਿ ਮਹਾ ਤੁਮ ਸੌ ਤਜਿ ਮਾਨ ਹਹਾ ਰੀ ਚਲੋ ਦੁਚਿਤਾਈ

ਤੇਰੇ ਬਿਨਾ ਨਹੀ ਖੇਲਤ ਹੈ ਕਹਿਯੋ ਖੇਲਹੁ ਜਾਹੂੰ ਸੋ ਪ੍ਰੀਤਿ ਲਗਾਈ ॥੬੮੭॥

ਦੂਤੀ ਵਾਚ

ਸਵੈਯਾ

ਪਾਇ ਪਰੋ ਤੁਮਰੇ ਸਜਨੀ ਅਤਿ ਹੀ ਮਨ ਭੀਤਰ ਮਾਨੁ ਕਈਯੈ

ਸ︀ਯਾਮ ਬੁਲਾਵਤ ਹੈ ਸੁ ਜਹਾ ਉਠ ਕੈ ਤਿਹ ਠਉਰ ਬਿਖੈ ਚਲਿ ਜਈਯੈ

ਨਾਚਤ ਹੈ ਜਿਮ ਗ੍ਵਾਰਨਿਆ ਨਚੀਯੈ ਤਿਮ ਅਉ ਤਿਹ ਭਾਤਿ ਹੀ ਗਈਯੈ

ਅਉਰ ਅਨੇਕਿਕ ਬਾਤ ਕਰੋ ਪਰ ਰਾਧੇ ਬਲਾਇ ਲਿਉ ਸਉਹ ਖਈਯੈ ॥੬੮੮॥

ਰਾਧੇ ਬਾਚ

ਸਵੈਯਾ

ਜੈਹਉ ਹਉ ਸੁਨ ਰੀ ਸਜਨੀ ਤੁਹਿ ਸੀ ਹਰਿ ਗ੍ਵਾਰਨਿ ਕੋਟਿ ਪਠਾਵੈ

ਬੰਸੀ ਬਜਾਵੈ ਤਹਾ ਤੁ ਕਹਾ ਅਰੁ ਆਪ ਕਹਾ ਭਯੋ ਮੰਗਲ ਗਾਵੈ

ਮੈ ਚਲੋ ਤਿਹ ਠਉਰ ਬਿਖੈ ਬ੍ਰਹਮਾ ਹਮ ਕੋ ਕਹਿਯੋ ਆਨਿ ਸੁਨਾਵੈ

ਅਉਰ ਸਖੀ ਕੀ ਕਹਾ ਗਨਤੀ ਨਹੀ ਜਾਉ ਰੀ ਜਉ ਹਰਿ ਆਪਨ ਆਵੈ ॥੬੮੯॥

ਦੂਤੀ ਬਾਚ ਰਾਧੇ ਸੋ

ਸਵੈਯਾ

ਕਾਹੇ ਕੋ ਮਾਨ ਕਰੈ ਸੁਨ ਗ੍ਵਾਰਿਨ ਸ︀ਯਾਮ ਕਹੈ ਉਠ ਕੈ ਕਰ ਸੋਊ

ਜਾ ਕੇ ਕੀਏ ਹਰਿ ਹੋਇ ਖੁਸੀ ਸੁਨਿਯੈ ਬਲ ਕਾਜ ਕਰੋ ਅਬ ਜੋਊ

ਤਉ ਤੁਹਿ ਬੋਲਿ ਪਠਾਵਤ ਹੈ ਜਬ ਪ੍ਰੀਤਿ ਲਗੀ ਤੁਮ ਸੋ ਤਬ ਓਊ

ਨਾਤਰ ਰਾਸ ਬਿਖੈ ਸੁਨ ਰੀ ਤੁਹਿ ਸੀ ਨਹਿ ਗ੍ਵਾਰਿਨ ਸੁੰਦਰ ਕੋਊ ॥੬੯੦॥

ਸੰਗ ਤੇਰੇ ਹੀ ਪ੍ਰੀਤਿ ਘਨੀ ਹਰਿ ਕੀ ਸਭ ਜਾਨਤ ਹੈ ਕਛੂ ਨਾਹਿ ਨਈ

ਜਿਹ ਕੀ ਮੁਖ ਉਪਮ ਚੰਦ੍ਰ ਪ੍ਰਭਾ ਜਿਹ ਕੀ ਤਨ ਭਾ ਮਨੋ ਰੂਪਮਈ

ਤਿਹ ਸੰਗ ਕੋ ਤ︀ਯਾਗਿ ਸੁਨੋ ਸਜਨੀ ਗ੍ਰਿਹ ਕੀ ਉਠ ਕੈ ਤੁਹਿ ਬਾਟ ਲਈ

ਬ੍ਰਿਜਨਾਥ ਕੇ ਸੰਗ ਸਖੀ ਬਹੁ ਤੇਰੀ ਰੀ ਤੋ ਸੀ ਗੁਵਾਰਿ ਭਈ ਭਈ ॥੬੯੧॥

ਕਬਿਯੋ ਬਾਚ

ਸਵੈਯਾ

ਸੁਨ ਕੈ ਇਹ ਗ੍ਵਾਰਿਨ ਕੀ ਬਤੀਯਾ ਬ੍ਰਿਖਭਾਨ ਸੁਤਾ ਮਨਿ ਕੋਪ ਭਈ ਹੈ

ਕਾਨ੍ਰਹ ਬਿਨਾ ਪਠਏ ਰੀ ਤ੍ਰੀਯਾ ਹਮਰੇ ਉਨ ਕੇ ਉਠਿ ਬੀਚ ਪਈ ਹੈ

ਆਈ ਮਨਾਵਨ ਹੈ ਹਮ ਕੋ ਸੁ ਕਹੀ ਬਤੀਯਾ ਜੁ ਨਹੀ ਰੁਚਈ ਹੈ

ਕੋਪ ਕੈ ਉਤਰ ਦੇਤ ਭਈ ਚਲ ਰੀ ਚਲ ਤੂ ਕਿਨਿ ਬੀਚ ਦਈ ਹੈ ॥੬੯੨॥

ਦੂਤੀ ਬਾਚ ਕਾਨ੍ਰਹ ਸੋ

ਸਵੈਯਾ

ਕੋਪ ਕੈ ਉਤਰ ਦੇਤ ਭਈ ਇਨ ਆਇ ਕਹਿਯੋ ਫਿਰਿ ਸੰਗ ਸੁਜਾਨੈ

ਬੈਠ ਰਹੀ ਹਠ ਮਾਨਿ ਤ੍ਰੀਯਾ ਹਉ ਮਨਾਇ ਰਹੀ ਜੜ ਕਿਉ ਹੂੰ ਮਾਨੈ

ਸਾਮ ਦੀਏ ਮਨੈ ਨਹੀ ਦੰਡ ਮਨੈ ਨਹੀ ਭੇਦ ਦੀਏ ਅਰੁ ਦਾਨੈ

ਐਸੀ ਗੁਵਾਰਿ ਸੋ ਹੇਤ ਕਹਾ ਤੁਮਰੀ ਜੋਊ ਪ੍ਰੀਤਿ ਕੋ ਰੰਗ ਜਾਨੈ ॥੬੯੩॥