ਮੈਨਪ੍ਰਭਾ ਬਾਚ ਕਾਨ੍ਰਹ ਜੂ ਸੋ

ਸਵੈਯਾ

ਮੈਨਪ੍ਰਭਾ ਹਰਿ ਪਾਸ ਹੁਤੀ ਸੁਨ ਕੈ ਬਤੀਯਾ ਤਬ ਬੋਲਿ ਉਠੀ ਹੈ

ਲਿਆਇ ਹੋ ਹਉ ਇਹ ਭਾਤਿ ਕਹਿਯੋ ਤੁਮ ਤੇ ਹਰਿ ਜੂ ਜੋਊ ਗ੍ਵਾਰ ਰੁਠੀ ਹੈ

ਕਾਨ੍ਰਹ ਕੇ ਪਾਇਨ ਪੈ ਤਬ ਹੀ ਸੁ ਲਿਯਾਵਨ ਤਾਹੀ ਕੇ ਕਾਜ ਉਠੀ ਹੈ

ਸੁੰਦਰਤਾ ਮੁਖ ਊਪਰ ਤੇ ਮਨੋ ਕੰਜ ਪ੍ਰਭਾ ਸਭ ਵਾਰ ਸੁਟੀ ਹੈ ॥੬੯੪॥

ਹਰਿ ਪਾਇਨ ਪੈ ਇਹ ਭਾਤਿ ਕਹਿਯੋ ਹਰਿ ਜੂ ਉਹ ਕੇ ਢਿਗ ਹਉ ਚਲਿ ਜੈਹੋ

ਜਾ ਹੀ ਉਪਾਵ ਤੇ ਆਇ ਹੈ ਸੁੰਦਰਿ ਤਾਹੀ ਉਪਾਇ ਮਨਾਇ ਲਿਯੈ ਹੋ

ਪਾਇਨ ਪੈ ਬਿਨਤੀਅਨ ਕੈ ਰਿਝਵਾਇ ਕੈ ਸੁੰਦਰਿ ਗ੍ਵਾਰਿ ਮਨੈਹੋ

ਆਜ ਹੀ ਤੋ ਢਿਗ ਆਨਿ ਮਿਲੈਹੋ ਜੂ ਲ︀ਯਾਏ ਬਿਨਾ ਤੁਮਰੀ ਕਹੈ ਹੋ ॥੬੯੫॥

ਹਰਿ ਪਾਇਨ ਪੈ ਤਿਹ ਠਉਰ ਚਲੀ ਕਬਿ ਸ︀ਯਾਮ ਕਹੈ ਫੁਨਿ ਮੈਨਪ੍ਰਭਾ

ਜਿਹ ਕੇ ਨਹੀ ਤੁਲਿ ਮੰਦੋਦਰਿ ਹੈ ਜਿਹ ਤੁਲ ਤ੍ਰੀਯਾ ਨਹੀ ਇੰਦ੍ਰ ਸਭਾ

ਜਿਹ ਕੋ ਮੁਖ ਸੁੰਦਰ ਰਾਜਤ ਹੈ ਇਹ ਭਾਤਿ ਲਸੈ ਤ੍ਰੀਯਾ ਵਾ ਕੀ ਅਭਾ

ਮਨੋ ਚੰਦ ਕੁਰੰਗਨ ਕੇਹਰ ਕੀਰ ਪ੍ਰਭਾ ਕੋ ਸਭੋ ਧਨ ਯਾਹਿ ਲਭਾ ॥੬੯੬॥

ਪ੍ਰਤਿਉਤਰ ਬਾਚ

ਸਵੈਯਾ

ਚਲਿ ਚੰਦਮੁਖੀ ਹਰਿ ਕੇ ਢਿਗ ਤੇ ਬ੍ਰਿਖਭਾਨ ਸੁਤਾ ਪਹਿ ਪੈ ਚਲਿ ਆਈ

ਆਇ ਕੈ ਐਸੇ ਕਹਿਯੋ ਤਿਹ ਸੋ ਬਲ ਬੇਗ ਚਲੋ ਨੰਦ ਲਾਲ ਬੁਲਾਈ

ਮੈ ਚਲੋ ਹਰਿ ਪਾਸ ਹਹਾ ਚਲੁ ਐਸੇ ਕਹਿਯੋ ਕਰੋ ਦੁਚਿਤਾਈ

ਕਾਹੇ ਕੋ ਬੈਠ ਰਹੀ ਇਹ ਠਉਰ ਮੈ ਮੋਹਨ ਕੋ ਮਨੋ ਚਿਤੁ ਚੁਰਾਈ ॥੬੯੭॥

ਜਾਹਿ ਘੋਰ ਘਟਾ ਘਟ ਆਏ ਘਨੇ ਚਹੂੰ ਓਰਨ ਮੈ ਜਹ ਮੋਰ ਪੁਕਾਰੈ

ਨਾਚਤ ਹੈ ਜਹ ਗ੍ਵਾਰਨੀਯਾ ਤਿਹ ਪੇਖਿ ਘਨੇ ਬਿਰਹੀ ਤਨ ਵਾਰੈ

ਤਉਨ ਸਮੈ ਜਦੁਰਾਇ ਸੁਨੋ ਮੁਰਲੀ ਕੇ ਬਜਾਇ ਕੈ ਤੋਹਿ ਚਿਤਾਰੈ

ਤਾਹੀ ਤੇ ਬੇਗ ਚਲੋ ਸਜਨੀ ਤਿਹ ਕਉਤਕ ਕੋ ਹਮ ਜਾਇ ਨਿਹਾਰੈ ॥੬੯੮॥

ਤਾ ਤੇ ਮਾਨ ਕਰੋ ਸਜਨੀ ਹਰਿ ਪਾਸ ਚਲੋ ਨਾਹਿ ਸੰਕ ਬਿਚਾਰੋ

ਬਾਤ ਧਰੋ ਰਸ ਹੂੰ ਕੀ ਮਨੈ ਅਪਨੈ ਮਨ ਮੈ ਕਛੂ ਹਠ ਧਾਰੋ

ਕਉਤਕ ਕਾਨ੍ਰਹ੍ਰਹ ਕੋ ਦੇਖਨ ਕੋ ਤਿਹ ਕੋ ਜਸ ਪੈ ਕਬਿ ਸ︀ਯਾਮ ਉਚਾਰੋ

ਕਾਹੇ ਕਉ ਬੈਠ ਰਹੀ ਹਠ ਕੈ ਕਹਿਯੋ ਦੇਖਨ ਕਉ ਉਮਗਿਯੋ ਮਨ ਸਾਰੋ ॥੬੯੯॥

ਹਰਿ ਪਾਸ ਮੈ ਚਲਹੋ ਸਜਨੀ ਪਿਖਬੇ ਕਹੁ ਕਉਤੁਕ ਜੀਯ ਮੇਰੋ

ਸ︀ਯਾਮ ਰਚੇ ਸੰਗ ਅਉਰ ਤ੍ਰੀਯਾ ਤਜ ਕੈ ਹਮ ਸੋ ਫੁਨਿ ਨੇਹ ਘਨੇਰੋ

ਚੰਦ੍ਰਭਗਾ ਹੂੰ ਕੇ ਸੰਗਿ ਕਹਿਯੋ ਨਹਿ ਨਾਰੀ ਕਹਾ ਮੁਹਿ ਨੈਨਨ ਹੇਰੋ

ਤਾ ਤੇ ਪਾਸ ਚਲੋ ਹਰਿ ਹਉ ਉਠਿ ਜਾਹਿ ਜੋਊ ਉਮਗਿਯੋ ਮਨ ਤੇਰੋ ॥੭੦੦॥

ਦੂਤੀ ਬਾਚ

ਸਵੈਯਾ

ਮੈ ਕਹਾ ਦੇਖਨ ਜਾਉ ਤ੍ਰੀਯਾ ਤੁਹਿ ਲ︀ਯਾਵਨ ਕੋ ਜਦੁਰਾਇ ਪਠਾਈ

ਤਾਹੀ ਤੇ ਹਉ ਸਭ ਗ੍ਵਾਰਨਿ ਤੇ ਉਠ ਕੈ ਤਬ ਹੀ ਤੁਮਰੇ ਪਹਿ ਆਈ

ਤੂ ਅਭਿਮਾਨ ਕੈ ਬੈਠ ਰਹੀ ਨਹੀ ਮਾਨਤ ਹੈ ਕਛੂ ਸੀਖ ਪਰਾਈ

ਬੇਗ ਚਲੋ ਤੁਹਿ ਸੰਗ ਕਹੋ ਤੁਮਰੇ ਮਗੁ ਹੇਰਤ ਠਾਢਿ ਕਨ੍ਰਹਾਈ ॥੭੦੧॥

ਰਾਧੇ ਬਾਚ

ਸਵੈਯਾ

ਹਰਿ ਪਾਸ ਮੈ ਚਲਹੋ ਰੀ ਸਖੀ ਤੁ ਕਹਾ ਭਯੋ ਜੁ ਤੁਹਿ ਬਾਤ ਬਨਾਈ

ਸ︀ਯਾਮ ਮੋਰੇ ਤੂ ਪਾਸ ਪਠੀ ਇਹ ਬਾਤਨ ਤੇ ਕਪਟੀ ਲਖਿ ਪਾਈ

ਭੀ ਕਪਟੀ ਤੁ ਕਹਾ ਭਯੋ ਗ੍ਵਾਰਨਿ ਤੂ ਲਖੈ ਕਛੁ ਪੀਰ ਪਰਾਈ

ਯੌ ਕਹਿ ਕੈ ਸਿਰ ਨ︀ਯਾਇ ਰਹੀ ਕਹਿ ਐਸੋ ਮਾਨ ਪਿਖਿਯੋ ਕਹੂੰ ਮਾਈ ॥੭੦੨॥

ਦੂਤੀ ਬਾਚ

ਸਵੈਯਾ

ਫਿਰਿ ਐਸੇ ਕਹਿਯੋ ਚਲੀਯੇ ਰੀ ਹਹਾ ਬਲ ਮੈ ਹਰਿ ਕੇ ਪਹਿ ਯੋ ਕਹਿ ਆਈ

ਹੋਹੁ ਆਤੁਰ ਸ੍ਰੀ ਬ੍ਰਿਜਨਾਥ ਹਉ ਲ︀ਯਾਵਤ ਹੋ ਉਹਿ ਜਾਇ ਮਨਾਈ

ਇਤ ਤੂ ਕਰਿ ਮਾਨ ਰਹੀ ਸਜਨੀ ਹਰਿ ਪੈ ਤੁ ਚਲੋ ਤਜਿ ਕੈ ਦੁਚਿਤਾਈ

ਤੋ ਬਿਨੁ ਮੋ ਪੈ ਜਾਤ ਗਯੋ ਕਹਿਯੋ ਜਾਨਤ ਹੈ ਕਛੁ ਬਾਤ ਪਰਾਈ ॥੭੦੩॥