ਰਾਧੇ ਬਾਚ ॥
ਸਵੈਯਾ ॥
ਉਠ ਆਈ ਹੁਤੀ ਤੁ ਕਹਾ ਭਯੋ ਗ੍ਵਾਰਨਿ ਆਈ ਨ ਪੂਛਿ ਕਹਿਯੋ ਕਛੁ ਸੋਰੀ ॥
ਜਾਹਿ ਕਹਿਯੋ ਫਿਰਿ ਕੈ ਹਰਿ ਪੈ ਇਹ ਤੇ ਕਛੁ ਲਾਜ ਨ ਲਾਗਤ ਤੋਰੀ ॥
ਮੋ ਬਤੀਯਾ ਜਦੁਰਾਇ ਜੁ ਪੈ ਕਬਿ ਸ︀ਯਾਮ ਕਹੈ ਕਹੀਯੋ ਸੁ ਅਹੋ ਰੀ ॥
ਚੰਦ੍ਰਭਗਾ ਸੰਗਿ ਪ੍ਰੀਤਿ ਕਰੋ ਤੁਮ ਸੋ ਨਹੀ ਪ੍ਰੀਤਿ ਕਹਿਯੋ ਪ੍ਰਭ ਮੋਰੀ ॥੭੦੪॥
ਸੁਨਿ ਕੈ ਇਹ ਰਾਧਿਕਾ ਕੀ ਬਤੀਯਾ ਤਬ ਸੋ ਉਠਿ ਗ੍ਵਾਰਨਿ ਪਾਇ ਲਾਗੀ ॥
ਪ੍ਰੀਤਿ ਕਹਿਯੋ ਹਰਿ ਕੀ ਤੁਮ ਸੋ ਹਰਿ ਚੰਦ੍ਰਭਗਾ ਹੂੰ ਸੋ ਪ੍ਰੀਤਿ ਤਿਯਾਗੀ ॥
ਉਨ ਕੀ ਕਬਿ ਸ︀ਯਾਮ ਸੁਬੁਧਿ ਕਹੈ ਤੁਹਿ ਦੇਖਨ ਕੇ ਰਸ ਮੈ ਅਨੁਰਾਗੀ ॥
ਤਾਹੀ ਤੇ ਬਾਲ ਬਲਾਇ ਲਿਉ ਤੇਰੀ ਮੈ ਬੇਗ ਚਲੋ ਹਰਿ ਪੈ ਬਡਭਾਗੀ ॥੭੦੫॥
ਬ੍ਰਿਜਨਾਥ ਬੁਲਾਵਤ ਹੈ ਚਲੀਯੈ ਕਛੁ ਜਾਨਤ ਹੈ ਰਸ ਬਾਤ ਇਯਾਨੀ ॥
ਤੋਹੀ ਕੋ ਸ︀ਯਾਮ ਨਿਹਾਰਤ ਹੈ ਤੁਮਰੈ ਬਿਨੁ ਰੀ ਨਹੀ ਪੀਵਤ ਪਾਨੀ ॥
ਤੂ ਇਹ ਭਾਤਿ ਕਹੈ ਮੁਖ ਤੇ ਨਹੀ ਜਾਊਗੀ ਹਉ ਹਰਿ ਪੈ ਇਹ ਬਾਨੀ ॥
ਤਾਹੀ ਤੇ ਜਾਨਤ ਹੋ ਸਜਨੀ ਅਬ ਜੋਬਨ ਪਾਇ ਭਈ ਹੈ ਦੀਵਾਨੀ ॥੭੦੬॥
ਮਾਨ ਕਰਿਯੋ ਮਨ ਬੀਚ ਤ੍ਰੀਯਾ ਤਜਿ ਬੈਠਿ ਰਹੀ ਹਿਤ ਸ︀ਯਾਮ ਜੂ ਕੇਰੋ ॥
ਬੈਠਿ ਰਹੀ ਬਕ ਧ︀ਯਾਨ ਧਰੇ ਸਭ ਜਾਨਤ ਪ੍ਰੀਤਿ ਕੋ ਭਾਵਨ ਨੇਰੋ ॥
ਤੋ ਸੰਗ ਤੌ ਮੈ ਕਹਿਯੋ ਸਜਨੀ ਕਹਬੇ ਕਹੁ ਜੋ ਉਮਗਿਯੋ ਮਨ ਮੇਰੋ ॥
ਆਵਤ ਹੈ ਇਮ ਮੋ ਮਨ ਮੈ ਦਿਨ ਚਾਰ ਕੋ ਪਾਹੁਨੋ ਜੋਬਨ ਤੇਰੋ ॥੭੦੭॥
ਤਾ ਕੈ ਨ ਪਾਸ ਚਲੈ ਉਠ ਕੈ ਕਬਿ ਸ︀ਯਾਮ ਜੋਊ ਸਭ ਲੋਗਨ ਭੋਗੀ ॥
ਤਾ ਤੇ ਰਹੀ ਹਠਿ ਬੈਠ ਤ੍ਰੀਯਾ ਉਨ ਕੋ ਕਛੁ ਜੈ ਗੋ ਨ ਆਪਨ ਖੋਗੀ ॥
ਜੋਬਨ ਕੋ ਜੁ ਗੁਮਾਨ ਕਰੈ ਤਿਹ ਜੋਬਨ ਕੀ ਸੁ ਦਸਾ ਇਹ ਹੋਗੀ ॥
ਤੋ ਤਜਿ ਕੈ ਸੋਊ ਯੋ ਰਮਿ ਹੈ ਜਿਮ ਕੰਧ ਪੈ ਡਾਰ ਬਘੰਬਰ ਜੋਗੀ ॥੭੦੮॥
ਨੈਨ ਕੁਰੰਗਨ ਸੇ ਤੁਮਰੇ ਕੇਹਰਿ ਕੀ ਕਟਿ ਰੀ ਸੁਨ ਤ੍ਵੈ ਹੈ ॥
ਆਨਨ ਸੁੰਦਰ ਹੈ ਸਸਿ ਸੋ ਜਿਹ ਕੀ ਫੁਨਿ ਕੰਜ ਬਰਾਬਰ ਕ੍ਵੈ ਹੈ ॥
ਬੈਠ ਰਹੀ ਹਠ ਬਾਧਿ ਘਨੋ ਤਿਹ ਤੇ ਕਛੁ ਆਪਨ ਹੀ ਸੁਨ ਖ੍ਵੈ ਹੈ ॥
ਏ ਤਨ ਸੁ ਤੁਹਿ ਬੈਰ ਕਰਿਯੋ ਹਰਿ ਸਿਉ ਹਠਿਏ ਤੁਮਰੋ ਕਹੁ ਹ੍ਵੈ ਹੈ ॥੭੦੯॥
ਸੁਨ ਕੈ ਇਹ ਗ੍ਵਾਰਨਿ ਕੀ ਬਤੀਯਾ ਬ੍ਰਿਖਭਾਨ ਸੁਤਾ ਅਤਿ ਰੋਸ ਭਰੀ ॥
ਨੈਨ ਨਚਾਇ ਚੜਾਇ ਕੈ ਭਉਹਨ ਪੈ ਮਨ ਮੈ ਸੰਗ ਕ੍ਰੋਧ ਜਰੀ ॥
ਜੋਊ ਆਈ ਮਨਾਵਨ ਗ੍ਵਾਰਨਿ ਥੀ ਤਿਹ ਸੋ ਬਤੀਯਾ ਇਮ ਪੈ ਉਚਰੀ ॥
ਸਖੀ ਕਾਹੇ ਕੌ ਹਉ ਹਰਿ ਪਾਸ ਚਲੋ ਹਰਿ ਕੀ ਕਛੁ ਮੋ ਪਰਵਾਹ ਪਰੀ ॥੭੧੦॥
ਯੌ ਇਹ ਉਤਰ ਦੇਤ ਭਈ ਤਬ ਯਾ ਬਿਧਿ ਸੋ ਉਨਿ ਬਾਤ ਕਰੀ ਹੈ ॥
ਰਾਧੇ ਬਲਾਇ ਲਿਉ ਰੋਸ ਕਰੋ ਨਹਿ ਕਿਉ ਕਿਹ ਕੋਪ ਕੇ ਸੰਗ ਭਰੀ ਹੈ ॥
ਤੂ ਇਤ ਮਾਨ ਰਹੀ ਕਰਿ ਕੈ ਉਤ ਹੇਰਤ ਪੈ ਰਿਪੁ ਚੰਦ ਹਰੀ ਹੈ ॥
ਤੂ ਨ ਕਰੈ ਪਰਵਾਹ ਹਰੀ ਹਰਿ ਕੌ ਤੁਮਰੀ ਪਰਵਾਹ ਪਰੀ ਹੈ ॥੭੧੧॥
ਯੌਂ ਕਹਿ ਬਾਤ ਕਹੀ ਫਿਰਿ ਯੌ ਉਠਿ ਬੇਗ ਚਲੋ ਚਲਿ ਹੋਹੁ ਸੰਜੋਗੀ ॥
ਤਾਹੀ ਕੇ ਨੈਨ ਲਗੇ ਇਹ ਠਉਰ ਜੋਊ ਸਭ ਲੋਗਨ ਕੋ ਰਸ ਭੋਗੀ ॥
ਤਾ ਕੇ ਨ ਪਾਸ ਚਲੈ ਸਜਨੀ ਉਨ ਕੋ ਕਛ ਜੈ ਹੈ ਨ ਆਪਨ ਖੋਗੀ ॥
ਤੈ ਮੁਖ ਰੀ ਬਲਿ ਦੇਖਨ ਕੋ ਜਦੁਰਾਇ ਕੇ ਨੈਨ ਭਏ ਦੋਊ ਬਿਓਗੀ ॥੭੧੨॥
ਪੇਖਤ ਹੈ ਨਹੀ ਅਉਰ ਤ੍ਰੀਯਾ ਤੁਮਰੋ ਈ ਸੁਨੋ ਬਲਿ ਪੰਥ ਨਿਹਾਰੈ ॥
ਤੇਰੇ ਹੀ ਧ︀ਯਾਨ ਬਿਖੈ ਅਟਕੇ ਤੁਮਰੀ ਹੀ ਕਿਧੌ ਬਲਿ ਬਾਤ ਉਚਾਰੈ ॥
ਝੂਮਿ ਗਿਰੈ ਕਬਹੂੰ ਧਰਨੀ ਕਰਿ ਤ੍ਵੈ ਮਧਿ ਆਪਨ ਆਪ ਸੰਭਾਰੈ ॥
ਤਉਨ ਸਮੈ ਸਖੀ ਤੋਹਿ ਚਿਤਾਰਿ ਕੈ ਸ︀ਯਾਮਿ ਜੂ ਮੈਨ ਕੋ ਮਾਨ ਨਿਵਾਰੈ ॥੭੧੩॥
ਤਾ ਤੇ ਨ ਮਾਨ ਕਰੋ ਸਜਨੀ ਉਠਿ ਬੇਗ ਚਲੋ ਕਛੁ ਸੰਕ ਨ ਆਨੋ ॥
ਸ︀ਯਾਮ ਕੀ ਬਾਤ ਸੁਨੋ ਹਮ ਤੇ ਤੁਮਰੇ ਚਿਤ ਮੈ ਅਪਨੋ ਚਿਤ ਮਾਨੋ ॥
ਤੇਰੇ ਹੀ ਧ︀ਯਾਨ ਫਸੇ ਹਰਿ ਜੂ ਕਰ ਕੈ ਮਨਿ ਸੋਕ ਅਸੋਕ ਬਹਾਨੋ ॥
ਮੂੜ ਰਹੀ ਅਬਲਾ ਕਰਿ ਮਾਨ ਕਛੂ ਹਰਿ ਕੋ ਨਹੀ ਹੇਤ ਪਛਾਨੋ ॥੭੧੪॥
ਗ੍ਵਾਰਨਿ ਕੀ ਸੁਨ ਕੈ ਬਤੀਯਾ ਤਬ ਰਾਧਿਕਾ ਉਤਰ ਦੇਤ ਭਈ ॥
ਕਿਹ ਹੇਤ ਕਹਿਯੋ ਤਜਿ ਕੈ ਹਰਿ ਪਾਸਿ ਮਨਾਵਨ ਮੋਹੂ ਕੇ ਕਾਜ ਧਈ ॥
ਨਹਿ ਹਉ ਚਲਿ ਹੋ ਹਰਿ ਪਾਸ ਕਹਿਯੋ ਤੁਮਰੀ ਧਉ ਕਹਾ ਗਤਿ ਹ੍ਵੈ ਹੈ ਦਈ ॥
ਸਖੀ ਅਉਰਨ ਨਾਮ ਸੁ ਮੂੜ ਧਰੈ ਨ ਲਖੈ ਇਹ ਹਉਹੂੰ ਕਿ ਮੂੜ ਮਈ ॥੭੧੫॥
ਸੁਨ ਕੈ ਬ੍ਰਿਖਭਾਨ ਸੁਤਾ ਕੋ ਕਹਿਯੋ ਇਹ ਭਾਤਿ ਸੋ ਗ੍ਵਾਰਨਿ ਉਤਰ ਦੀਨੋ ॥
ਰੀ ਸੁਨ ਗ੍ਵਾਰਨਿ ਮੋ ਬਤੀਯਾ ਤਿਨ ਹੂੰ ਸੁਨਿ ਸ੍ਰੌਨ ਸੁਨੈਬੇ ਕਉ ਕੀਨੋ ॥
ਮੋਹਿ ਕਹੈ ਮੁਖ ਤੇ ਕਿ ਤੂ ਮੂੜ ਮੈ ਮੂੜ ਤੁਹੀ ਮਨ ਮੈ ਕਰਿ ਚੀਨੋ ॥
ਜੈ ਜਦੁਰਾਇ ਕੀ ਭੇਜੀ ਅਈ ਸੁਨਿ ਤੈ ਜਦੁਰਾਇ ਹੂੰ ਸੋ ਹਠ ਕੀਨੋ ॥੭੧੬॥
ਯੌ ਕਹਿ ਕੈ ਇਹ ਭਾਤਿ ਕਹਿਯੋ ਚਲੀਯੈ ਉਠਿ ਕੈ ਬਲਿ ਸੰਕ ਨ ਆਨੋ ॥
ਤੋ ਹੀ ਸੋ ਹੇਤੁ ਘਨੋ ਹਰਿ ਕੋ ਤਿਹ ਤੇ ਤੁਮਹੂੰ ਕਹਿਯੋ ਸਾਚ ਹੀ ਜਾਨੋ ॥
ਪਾਇਨ ਤੋਰੇ ਪਰੋ ਲਲਨਾ ਹਠ ਦੂਰ ਕਰੋ ਕਬਹੂੰ ਫੁਨਿ ਮਾਨੋ ॥
ਤਾ ਤੇ ਨਿਸੰਕ ਚਲੋ ਤਜਿ ਸੰਕ ਕਿਧੌ ਹਰਿ ਕੀ ਵਹ ਪ੍ਰੀਤਿ ਪਛਾਨੋ ॥੭੧੭॥
ਕੁੰਜਨ ਮੈ ਸਖੀ ਰਾਸ ਸਮੈ ਹਰਿ ਕੇਲ ਕਰੇ ਤੁਮ ਸੋ ਬਨ ਮੈ ॥
ਜਿਤਨੋ ਉਨ ਕੋ ਹਿਤ ਹੈ ਤੁਹਿ ਮੋ ਤਿਹ ਤੇ ਨਹੀ ਆਧਿਕ ਹੈ ਉਨ ਮੈ ॥
ਮੁਰਝਾਇ ਗਏ ਬਿਨੁ ਤੈ ਹਰਿ ਜੂ ਨਹਿ ਖੇਲਤ ਹੈ ਫੁਨਿ ਗ੍ਵਾਰਿਨ ਮੈ ॥
ਤਿਹ ਤੇ ਸੁਨ ਬੇਗ ਨਿਸੰਕ ਚਲੋ ਕਰ ਕੈ ਸੁਧਿ ਪੈ ਬਨ ਕੀ ਮਨ ਮੈ ॥੭੧੮॥
ਸ︀ਯਾਮ ਬੁਲਾਵਤ ਹੈ ਚਲੀਯੈ ਬਲਿ ਪੈ ਮਨ ਮੈ ਨ ਕਛੂ ਹਠੁ ਕੀਜੈ ॥
ਬੈਠ ਰਹੀ ਕਰਿ ਮਾਨ ਘਨੋ ਕਛੁ ਅਉਰਨ ਹੂੰ ਕੋ ਕਹਿਯੋ ਸੁਨ ਲੀਜੈ ॥
ਤਾ ਤੇ ਹਉ ਬਾਤ ਕਰੋ ਤੁਮ ਸੋ ਇਹ ਤੇ ਨ ਕਛੂ ਤੁਮਰੋ ਕਹਿਯੋ ਛੀਜੈ ॥
ਨੈਕੁ ਨਿਹਾਰ ਕਹਿਯੋ ਹਮ ਓਰਿ ਸਭੈ ਤਜ ਮਾਨ ਅਬੈ ਹਸਿ ਦੀਜੈ ॥੭੧੯॥
ਰਾਧੇ ਬਾਚ ਦੂਤੀ ਸੋ ॥
ਸਵੈਯਾ ॥
ਮੈ ਨ ਹਸੋ ਹਰਿ ਪਾਸ ਚਲੋ ਨਹੀ ਜਉ ਤੁਹਿ ਸੀ ਸਖੀ ਕੋਟਿਕ ਆਵੈ ॥
ਆਇ ਉਪਾਵ ਅਨੇਕ ਕਰੈ ਅਰੁ ਪਾਇਨ ਊਪਰ ਸੀਸ ਨਿਆਵੈ ॥
ਮੈ ਕਬਹੂ ਨਹੀ ਜਾਉ ਤਹਾ ਤੁਹ ਸੀ ਕਹਿ ਕੋਟਿਕ ਬਾਤ ਬਨਾਵੈ ॥
ਅਉਰ ਕੀ ਕਉਨ ਗਨੈ ਗਨਤੀ ਬਲਿ ਆਪਨ ਕਾਨ੍ਰਹ੍ਰਹ ਜੂ ਸੀਸ ਝੁਕਾਵੈ ॥੭੨੦॥