ਪ੍ਰਤਿਉਤਰ ਬਾਚ

ਸਵੈਯਾ

ਜੋ ਇਨ ਐਸੀ ਕਹੀ ਬਤੀਯਾ ਤਬ ਹੀ ਉਹ ਗ੍ਵਾਰਨਿ ਯੌ ਕਹਿਯੌ ਹੋ ਰੀ

ਜਉ ਹਮ ਬਾਤ ਕਹੀ ਚਲੀਯੈ ਤੂ ਕਹੈ ਹਮ ਸ︀ਯਾਮ ਸੋ ਪ੍ਰੀਤ ਹੀ ਛੋਰੀ

ਸ︀ਯਾਮ ਸੋ ਮਾਈ ਕਹਾ ਕਹੀਯੈ ਇਹ ਸਾਥ ਕਰੇ ਹਿਤਵਾ ਬਰ ਜੋਰੀ

ਭੇਜਤ ਹੈ ਹਮ ਕੋ ਇਹ ਪੈ ਇਹ ਸੀ ਤਿਹ ਕੇ ਪਹਿ ਗ੍ਵਾਰਨਿ ਥੋਰੀ ॥੭੨੧॥

ਭੇਜਤ ਹੈ ਇਹ ਪੈ ਹਮ ਕੋ ਇਹ ਗ੍ਵਾਰਨਿ ਰੂਪ ਕੋ ਮਾਨ ਕਰੈ

ਇਹ ਜਾਨਤ ਵੈ ਘਟ ਹੈ ਹਮ ਤੇ ਤਿਹ ਤੇ ਹਠ ਬਾਧਿ ਰਹੀ ਟਰੈ

ਕਬਿ ਸ︀ਯਾਮ ਪਿਖੋ ਇਹ ਗ੍ਵਾਰਨਿ ਕੀ ਮਤਿ ਸ︀ਯਾਮ ਕੇ ਕੋਪ ਤੇ ਪੈ ਡਰੈ

ਤਿਹ ਸੋ ਬਲਿ ਜਾਉ ਕਹਾ ਕਹੀਯੈ ਤਿਹ ਲ︀ਯਾਵਹੁ ਯੋ ਮੁਖ ਤੇ ਉਚਰੈ ॥੭੨੨॥

ਸ︀ਯਾਮ ਕਰੈ ਸਖੀ ਅਉਰ ਸੋ ਪ੍ਰੀਤਿ ਤਬੈ ਇਹ ਗ੍ਵਾਰਨਿ ਭੂਲ ਪਛਾਨੈ

ਵਾ ਕੇ ਕੀਏ ਬਿਨੁ ਰੀ ਸਜਨੀ ਸੁ ਰਹੀ ਕਹਿ ਕੈ ਸੁ ਕਹਿਯੋ ਨਹੀ ਮਾਨੈ

ਯਾ ਕੋ ਬਿਸਾਰ ਡਰੈ ਮਨ ਤੇ ਤਬ ਹੀ ਇਹ ਮਾਨਹਿ ਕੋ ਫਲੁ ਜਾਨੈ

ਅੰਤ ਖਿਸਾਇ ਘਨੀ ਅਕੁਲਾਇ ਕਹਿਯੋ ਤਬ ਹੀ ਇਹ ਮਾਨੈ ਤੁ ਮਾਨੈ ॥੭੨੩॥

ਯੋ ਸੁਨ ਕੈ ਬ੍ਰਿਖਭਾਨ ਸੁਤਾ ਤਿਹ ਗ੍ਵਾਰਨਿ ਕੋ ਇਮ ਉਤਰ ਦੀਨੋ

ਪ੍ਰੀਤ ਕਰੀ ਹਰਿ ਚੰਦ੍ਰਭਗਾ ਸੰਗ ਤਉ ਹਮ ਹੂੰ ਅਸ ਮਾਨ ਸੁ ਕੀਨੋ

ਤਉ ਸਜਨੀ ਕਹਿਯੋ ਰੂਠ ਰਹੀ ਅਤਿ ਕ੍ਰੋਧ ਬਢਿਯੋ ਹਮਰੇ ਜਬ ਜੀ ਨੋ

ਤੇਰੇ ਕਹੇ ਬਿਨੁ ਰੀ ਹਰਿ ਆਗੇ ਹੂੰ ਮੋ ਹੂ ਸੋ ਨੇਹੁ ਬਿਦਾ ਕਰ ਦੀਨੋ ॥੭੨੪॥

ਯੋ ਕਹਿ ਗ੍ਵਾਰਨਿ ਸੋ ਬਤੀਯਾ ਕਬਿ ਸ︀ਯਾਮ ਕਹੈ ਫਿਰਿ ਐਸੇ ਕਹਿਯੋ ਹੈ

ਜਾਹਿ ਰੀ ਕਾਹੇ ਕੋ ਬੈਠੀ ਹੈ ਗ੍ਵਾਰਨਿ ਤੇਰੋ ਕਹਿਯੋ ਅਤਿ ਹੀ ਮੈ ਸਹਿਯੋ ਹੈ

ਬਾਤ ਕਹੀ ਅਤਿ ਹੀ ਰਸ ਕੀ ਤੁਹਿ ਤਾ ਕੋ ਸੋ ਸਖੀ ਚਿਤ ਚਹਿਯੋ ਹੈ

ਤਾਹੀ ਤੇ ਹਉ ਚਲੋ ਸਜਨੀ ਹਮ ਸੋ ਹਰਿ ਸੋ ਰਸ ਕਉਨ ਰਹਿਯੋ ਹੈ ॥੭੨੫॥

ਯੌ ਸੁਨਿ ਉਤਰ ਦੇਤ ਭਈ ਕਬਿ ਸ︀ਯਾਮ ਕਹੈ ਹਰਿ ਕੇ ਹਿਤ ਕੇਰੋ

ਕਾਨ੍ਰਹ ਕੇ ਭੇਜੇ ਤੇ ਯਾ ਪਹਿ ਆਇ ਕੈ ਕੈ ਕੈ ਮਨਾਵਨ ਕੋ ਅਤਿ ਝੇਰੋ

ਸ︀ਯਾਮ ਚਕੋਰ ਮਨੋ ਤ੍ਰਨ ਜੋ ਸੁਨ ਰੀ ਇਹ ਭਾਤਿ ਕਹੈ ਮਨ ਮੇਰੋ

ਤਾਹੀ ਨਿਹਾਰਿ ਨਿਹਾਰਿ ਸੁਨੋ ਸਸਿ ਸੋ ਮੁਖ ਦੇਖਤ ਹ੍ਵੈ ਹੈ ਰੀ ਤੇਰੋ ॥੭੨੬॥

ਰਾਧੇ ਬਾਚ

ਸਵੈਯਾ

ਦੇਖਤ ਹੈ ਤੁ ਕਹਾ ਭਯੋ ਗ੍ਵਾਰਨਿ ਮੈ ਕਹਿਯੋ ਤਿਹ ਕੇ ਪਹਿ ਜੈਹੋ

ਕਾਹੇ ਕੇ ਕਾਜ ਉਰਾਹਨ ਰੀ ਸਹਿ ਹੋ ਅਪਨੋ ਪਤਿ ਦੇਖਿ ਅਘੈ ਹੋ

ਸ︀ਯਾਮ ਰਚੇ ਸੰਗਿ ਅਉਰ ਤ੍ਰੀਯਾ ਤਿਹ ਕੇ ਪਹਿ ਜਾਇ ਕਹਾ ਜਸ ਪੈਹੋ

ਤਾ ਤੇ ਪਧਾਰਹੁ ਰੀ ਸਜਨੀ ਹਰਿ ਕੌ ਨਹਿ ਜੀਵਤ ਰੂਪ ਦਿਖੈ ਹੋ ॥੭੨੭॥

ਅਥ ਮੈਨਪ੍ਰਭਾ ਕ੍ਰਿਸਨ ਜੀ ਪਾਸ ਫਿਰ ਆਈ

ਦੂਤੀ ਬਾਚ ਕਾਨ੍ਰਹ ਜੂ ਸੋ

ਸਵੈਯਾ

ਯੌ ਜਬ ਤਾਹਿ ਸੁਨੀ ਬਤੀਯਾ ਉਠ ਕੈ ਸੋਊ ਨੰਦ ਲਲਾ ਪਹਿ ਆਈ

ਆਇ ਕੈ ਐਸੇ ਕਹਿਯੋ ਹਰਿ ਪੈ ਹਰਿ ਜੂ ਨਹਿ ਮਾਨਤ ਮੂੜ ਮਨਾਈ

ਕੈ ਤਜਿ ਵਾਹਿ ਰਚੌ ਇਨ ਸੋ ਨਹੀ ਆਪ ਹੂੰ ਜਾਇ ਕੈ ਲਿਆਉ ਮਨਾਈ

ਯੌ ਸੁਨਿ ਬਾਤ ਚਲਿਯੋ ਤਹ ਕੋ ਕਬਿ ਸ︀ਯਾਮ ਕਹੈ ਹਰਿ ਆਪ ਹੀ ਧਾਈ ॥੭੨੮॥

ਅਉਰ ਗ੍ਵਾਰਿਨਿ ਕੋਊ ਪਠੀ ਚਲਿ ਕੈ ਹਰਿ ਜੂ ਤਬ ਆਪ ਹੀ ਆਯੋ

ਤਾਹੀ ਕੋ ਰੂਪ ਨਿਹਾਰਤ ਹੀ ਬ੍ਰਿਖਭਾਨ ਸੁਤਾ ਮਨ ਮੈ ਸੁਖ ਪਾਯੋ

ਪਾਇ ਘਨੋ ਸੁਖ ਪੈ ਮਨ ਮੈ ਅਤਿ ਊਪਰਿ ਮਾਨ ਸੋ ਬੋਲ ਸੁਨਾਯੋ

ਚੰਦ੍ਰਭਗਾ ਹੂੰ ਸੋ ਕੇਲ ਕਰੋ ਇਹ ਠਉਰ ਕਹਾ ਤਜਿ ਲਾਜਹਿ ਆਯੋ ॥੭੨੯॥

ਰਾਧੇ ਬਾਚ ਕਾਨ੍ਰਹ ਜੂ ਸੋ

ਸਵੈਯਾ

ਰਾਸਹਿ ਕਿਉ ਤਜਿ ਚੰਦ੍ਰਭਗਾ ਚਲਿ ਕੈ ਹਮਰੇ ਪਹਿ ਕਿਉ ਕਹਿਯੋ ਆਯੋ

ਕਿਉ ਇਹ ਗ੍ਵਾਰਨਿ ਕੀ ਸਿਖ ਮਾਨ ਕੈ ਆਪਨ ਹੀ ਉਠ ਕੈ ਸਖੀ ਧਾਯੋ

ਜਾਨਤ ਥੀ ਕਿ ਬਡੋ ਠਗੁ ਹੈ ਇਹ ਬਾਤਨ ਤੇ ਅਬ ਹੀ ਲਖਿ ਪਾਯੋ

ਕਿਉ ਹਮਰੇ ਪਹਿ ਆਏ ਕਹਿਯੋ ਹਮ ਤੋ ਤੁਮ ਕੋ ਨਹੀ ਬੋਲਿ ਪਠਾਯੋ ॥੭੩੦॥