ਕਾਨ੍ਰਹ ਜੂ ਬਾਚ ਰਾਧੇ ਸੋ

ਸਵੈਯਾ

ਯੌ ਸੁਨਿ ਉਤਰ ਦੇਤ ਭਯੋ ਨਹਿ ਰੀ ਤੁਹਿ ਗ੍ਵਾਰਨਿ ਬੋਲ ਪਠਾਯੋ

ਨੈਨਨ ਕੇ ਕਰਿ ਭਾਵ ਘਨੇ ਸਰ ਸੋ ਹਮਰੋ ਮਨੂਆ ਮ੍ਰਿਗ ਘਾਯੋ

ਤਾ ਬਿਰਹਾਗਨਿ ਸੋ ਸੁਨੀਯੈ ਬਲਿ ਅੰਗ ਜਰਿਯੋ ਸੁ ਗਯੋ ਬਚਾਯੋ

ਤੇਰੇ ਬੁਲਾਯੋ ਆਯੋ ਹੋ ਰੀ ਤਿਹ ਠਉਰ ਜਰੇ ਕਹੁ ਸੇਕਿਨਿ ਆਯੋ ॥੭੩੧॥

ਰਾਧੇ ਬਾਚ ਕਾਨ੍ਰਹ ਸੋ

ਸਵੈਯਾ

ਸੰਗ ਫਿਰੀ ਤੁਮਰੇ ਹਰਿ ਖੇਲਤ ਸ︀ਯਾਮ ਕਹੇ ਕਬਿ ਆਨੰਦ ਭੀਨੀ

ਲੋਗਨ ਕੋ ਉਪਹਾਸ ਸਹਿਯੋ ਤੁਹਿ ਮੂਰਤਿ ਚੀਨ ਕੈ ਅਉਰ ਚੀਨੀ

ਹੇਤ ਕਰਿਯੋ ਅਤਿ ਹੀ ਤੁਮ ਸੋ ਤੁਮ ਹੂੰ ਤਜਿ ਹੇਤ ਦਸਾ ਇਹ ਕੀਨੀ

ਪ੍ਰੀਤਿ ਕਰੀ ਸੰਗ ਅਉਰ ਤ੍ਰੀਯਾ ਕਹਿ ਸਾਸ ਲਯੋ ਅਖੀਯਾ ਭਰ ਲੀਨੀ ॥੭੩੨॥