ਕਾਨ੍ਰਹ ਜੂ ਬਾਚ

ਸਵੈਯਾ

ਮੇਰੋ ਘਨੋ ਹਿਤ ਹੈ ਤੁਮ ਸੋ ਸਖੀ ਅਉਰ ਕਿਸੀ ਨਹਿ ਗ੍ਵਾਰਨਿ ਮਾਹੀ

ਤੇਰੇ ਖਰੇ ਤੁਹਿ ਦੇਖਤ ਹੋ ਬਿਨ ਤ੍ਵੈ ਤੁਹਿ ਮੂਰਤਿ ਕੀ ਪਰਛਾਹੀ

ਯੌ ਕਹਿ ਕਾਨ੍ਰਹ ਗਹੀ ਬਹੀਯਾ ਚਲੀਯੈ ਹਮ ਸੋ ਬਨ ਮੈ ਸੁਖ ਪਾਹੀ

ਹਾ ਚਲੁ ਮੇਰੀ ਸਹੁੰ ਮੇਰੀ ਸਹੁੰ ਮੇਰੀ ਸਹੁੰ ਤੇਰੀ ਸਹੁੰ ਤੇਰੀ ਸਹੁੰ ਨਾਹੀ ਜੂ ਨਾਹੀ ॥੭੩੩॥

ਯੌ ਕਹਿ ਕਾਨ੍ਰਹ ਗਹੀ ਬਿਹੀਯਾ ਤਿਹੂ ਲੋਗਨ ਕੋ ਭੁਗੀਯਾ ਰਸ ਜੋ ਹੈ

ਕੇਹਰਿ ਸੀ ਜਿਹ ਕੀ ਕਟਿ ਹੈ ਜਿਹ ਆਨਨ ਪੈ ਸਸਿ ਕੋਟਿਕ ਕੋ ਹੈ

ਐਸੋ ਕਹਿਯੋ ਚਲੀਯੈ ਹਮਰੇ ਸੰਗਿ ਜੋ ਸਭ ਗ੍ਵਾਰਨਿ ਕੋ ਮਨ ਮੋਹੈ

ਯੌ ਕਹਿ ਕਾਹੇ ਕਰੋ ਬਿਨਤੀ ਸੁਨ ਕੈ ਤੁਹਿ ਲਾਲ ਹੀਐ ਮਧਿ ਜੋ ਹੈ ॥੭੩੪॥

ਕਾਹੇ ਉਰਾਹਨ ਦੇਤ ਸਖੀ ਕਹਿਯੋ ਪ੍ਰੀਤ ਘਨੀ ਹਮਰੀ ਸੰਗ ਤੇਰੇ

ਨਾਹਕ ਤੂੰ ਭਰਮੀ ਮਨ ਮੈ ਕਛੁ ਬਾਤ ਚੰਦ੍ਰਭਗਾ ਮਨਿ ਮੇਰੇ

ਤਾ ਤੇ ਉਠੋ ਤਜਿ ਮਾਨ ਸਭੈ ਚਲਿ ਖੇਲਹਿਾਂ ਪੈ ਜਮੁਨਾ ਤਟਿ ਕੇਰੇ

ਮਾਨਤ ਹੈ ਨਹਿ ਬਾਤ ਹਠੀ ਬਿਰਹਾਤੁਰ ਹੈ ਬਿਰਹੀ ਜਨ ਟੇਰੇ ॥੭੩੫॥

ਤ︀ਯਾਗ ਕਹਿਯੋ ਅਬ ਮਾਨ ਸਖੀ ਹਮ ਹੂੰ ਤੁਮ ਹੂੰ ਬਨ ਬੀਚ ਪਧਾਰੈ

ਨਾਹਕ ਹੀ ਤੂ ਰਿਸੀ ਮਨ ਮੈ ਨਹੀ ਆਨ ਤ੍ਰੀਯਾ ਮਨ ਬਾਤ ਹਮਾਰੈ

ਤਾ ਤੇ ਅਸੋਕ ਕੇ ਸਾਥ ਸੁਨੋ ਬਲਿ ਤੀਰ ਨਦੀ ਸਭ ਸੋਕਹਿ ਡਾਰੈ

ਯਾ ਤੇ ਅਉਰ ਭਲੀ ਕਛੁ ਹੈ ਮਿਲਿ ਕੈ ਹਮ ਮੈਨ ਕੋ ਮਾਨ ਨਿਵਾਰੈ ॥੭੩੬॥

ਕਾਨ੍ਰਹ ਰਸਾਤਰ ਹ੍ਵੈ ਅਤਿ ਹੀ ਬ੍ਰਿਖਭਾਨ ਸੁਤਾ ਢਿਗ ਬਾਤ ਉਚਾਰੀ

ਤਾਹਿ ਮਨੀ ਹਰਿ ਬਾਤ ਸੋਊ ਤਿਨ ਮਾਨ ਕੀ ਬਾਤ ਬਿਦਾ ਕਰਿ ਡਾਰੀ

ਹਾਥਹਿ ਸੋ ਬਹੀਆ ਗਹਿ ਸ︀ਯਾਮ ਸੁ ਐਸੇ ਕਹਿਯੋ ਅਬ ਖੇਲਹਿ ਯਾਰੀ

ਕਾਨ੍ਰਹ ਕਹਿਯੋ ਤਬ ਰਾਧਕਾ ਸੋ ਹਮਰੇ ਸੰਗ ਕੇਲ ਕਰੋ ਮੋਰੀ ਪਿਆਰੀ ॥੭੩੭॥

ਰਾਧੇ ਬਾਚ ਕਾਨ੍ਰਹ ਸੋ

ਸਵੈਯਾ

ਯੌ ਸੁਨਿ ਕੈ ਬ੍ਰਿਖਭਾਨ ਸੁਤਾ ਨੰਦ ਲਾਲ ਲਲਾ ਕਹੁ ਉਤਰ ਦੀਨੋ

ਤਾਹੀ ਸੋ ਬਾਤ ਕਰੋ ਹਰਿ ਜੂ ਜਿਹ ਕੇ ਸੰਗ ਨੇਹੁ ਘਨੋ ਤੁਮ ਕੀਨੋ

ਕਾਹੇ ਕਉ ਮੋਰੀ ਗਹੀ ਬਹੀਆ ਸੁ ਦੁਖਾਵਤ ਕਾਹੇ ਕਉ ਹੋ ਮੁਹਿ ਜੀ ਨੋ

ਯੌ ਕਹਿ ਬਾਤ ਭਰੀ ਅਖੀਆ ਕਰਿ ਕੈ ਦੁਖ ਸਾਸ ਉਸਾਸ ਸੁ ਲੀਨੋ ॥੭੩੮॥

ਕੇਲ ਕਰੋ ਉਠਿ ਗ੍ਵਾਰਨਿ ਸੋ ਜਿਨਿ ਸੰਗ ਰਚਿਯੋ ਮਨ ਹੈ ਸੁ ਤੁਮਾਰੋ

ਸ੍ਵਾਸਨ ਲੈ ਅਖੀਆ ਭਰ ਕੈ ਬ੍ਰਿਖਭਾਨ ਸੁਤਾ ਇਹ ਭਾਤਿ ਉਚਾਰੋ

ਸੰਗ ਚਲੋ ਨਹਿ ਹਉ ਤੁਮਰੇ ਕਰਿ ਆਯੁਧ ਲੈ ਕਹਿਓ ਕਿਉ ਨਹੀ ਮਾਰੋ

ਸਾਚ ਕਹੋ ਤੁਮ ਸੋ ਬਤੀਯਾ ਤਜਿ ਕੈ ਹਮ ਕੋ ਜਦੁਬੀਰ ਪਧਾਰੋ ॥੭੩੯॥

ਕਾਨ੍ਰਹ ਜੂ ਬਾਚ ਰਾਧੇ ਸੋ

ਸਵੈਯਾ

ਸੰਗ ਚਲੋ ਹਮਰੇ ਉਠ ਕੈ ਸਖੀ ਮਾਨ ਕਛੁ ਮਨ ਮੈ ਨਹੀ ਆਨੋ

ਆਇ ਹੋ ਹਉ ਤਜਿ ਸੰਕਿ ਨਿਸੰਕ ਕਛੂ ਤਿਹ ਤੇ ਰਸ ਰੀਤਿ ਪਛਾਨੋ

ਮਿਤ੍ਰ ਕੇ ਬੇਚੇ ਕਿਧੌ ਬਿਕੀਯੈ ਇਹ ਸ੍ਰਉਨ ਸੁਨੋ ਸਖੀ ਪ੍ਰੀਤਿ ਕਹਾਨੋ

ਤਾ ਤੇ ਹਉ ਤੇਰੀ ਕਰੋ ਬਿਨਤੀ ਕਹਿਬੋ ਮੁਹਿ ਮਾਨਿ ਸਖੀ ਅਬ ਮਾਨੋ ॥੭੪੦॥

ਰਾਧੇ ਬਾਚ

ਸਵੈਯਾ

ਯੌ ਸੁਨਿ ਕੈ ਹਰਿ ਕੀ ਬਤੀਯਾ ਹਰਿ ਕੋ ਤਿਨ ਯਾ ਬਿਧਿ ਉਤਰ ਦੀਨੋ

ਪ੍ਰੀਤਿ ਰਹੀ ਹਮ ਸੋ ਤੁਮਰੀ ਕਹਾ ਯੌ ਕਹਿ ਕੈ ਦ੍ਰਿਗਿ ਬਾਰਿ ਭਰੀਨੋ

ਪ੍ਰੀਤਿ ਕਰੀ ਸੰਗ ਚੰਦ੍ਰਭਗਾ ਅਤਿ ਕੋਪ ਬਢਿਯੋ ਤਿਹ ਤੇ ਮੁਹਿ ਜੀ ਨੋ

ਯੌ ਕਹਿ ਕੈ ਭਰਿ ਸ੍ਵਾਸ ਲਯੌ ਕਬਿ ਸ︀ਯਾਮ ਕਹੈ ਅਤਿ ਹੀ ਕਪਟੀਨੋ ॥੭੪੧॥

ਕ੍ਰੋਧ ਭਰੀ ਫਿਰਿ ਬੋਲਿ ਉਠੀ ਬ੍ਰਿਖਭਾਨੁ ਸੁਤਾ ਮੁਖ ਸੁੰਦਰ ਸਿਉ

ਤੁਮ ਸੋ ਹਮ ਸੋ ਰਸ ਕਉਨ ਰਹਿਯੋ ਕਬਿ ਸ︀ਯਾਮ ਕਹੈ ਬਿਧਿ ਕੋ ਪਹਿ ਜਿਉ

ਹਰਿ ਯੌ ਕਹੀ ਮੋ ਹਿਤ ਹੈ ਤੁਹਿ ਸੋ ਉਨਿ ਕੋਪਿ ਕਹਿਯੋ ਹਮ ਸੋ ਕਹੁ ਕਿਉ

ਤੁਮਰੇ ਸੰਗਿ ਕੇਲ ਕਰੇ ਬਨ ਮੈ ਸੁਨੀਯੈ ਬਤੀਯਾ ਹਮਰੀ ਬਲਿ ਇਉ ॥੭੪੨॥