ਕੰਸ ਬਾਚ ਕੇਸੀ ਸੋ

ਸਵੈਯਾ

ਮੁਨਿ ਤਉ ਮਿਲਿ ਕੈ ਨ੍ਰਿਪ ਸੋ ਗ੍ਰਿਹ ਗਯੋ ਤਬ ਕੰਸਿ ਬਲੀ ਇਕ ਦੈਤ ਬੁਲਾਯੋ

ਮਾਰਹੁ ਜਾਇ ਕਹਿਓ ਜਸੁਧਾ ਪੁਤ ਪੈ ਕਹਿ ਕੈ ਇਹ ਭਾਤਿ ਪਠਾਯੋ

ਪਾਛੈ ਤੇ ਪੈ ਭਗਨੀ ਭਗਨੀ ਪਤਿ ਡਾਰਿ ਜੰਜੀਰਨ ਧਾਮਿ ਰਖਾਯੋ

ਸੰਗਿ ਚੰਡੂਰ ਕਹਿਓ ਇਹ ਭੇਦ ਤਬੈ ਕੁਬਿਲਯਾ ਗਿਰਿ ਬੋਲਿ ਪਠਾਯੋ ॥੭੭੩॥

ਕੰਸ ਬਾਚ ਅਕ੍ਰੂਰ ਸੋ

ਸਵੈਯਾ

ਭਾਖ ਕਹੀ ਸੰਗ ਭ੍ਰਿਤਨ ਸੋ ਇਕ ਖੇਲਨ ਕੋ ਰੰਗ ਭੂਮਿ ਬਨਈਯੈ

ਸੰਗਿ ਚੰਡੂਰ ਕਹਿਯੋ ਮੁਸਟ ਕੈ ਦਰਵਾਜੇ ਬਿਖੈ ਗਜ ਕੋ ਥਿਰ ਕਈਯੈ

ਬੋਲਿ ਅਕ੍ਰੂਰ ਕਹੀ ਹਮਰੋ ਰਥ ਲੈ ਕਰਿ ਨੰਦ ਪੁਰੀ ਮਹਿ ਜਈਯੈ

ਜਗ ਅਬੈ ਹਮਰੇ ਗ੍ਰਿਹ ਹੈ ਇਹ ਬਾਤਨ ਕੋ ਕਰ ਕੈ ਹਰਿ ਲਿਅਈਯੈ ॥੭੭੪॥

ਜਾਹਿ ਕਹਿਯੋ ਅਕ੍ਰੂਰਹਿ ਕੋ ਬ੍ਰਿਜ ਕੇ ਪੁਰਿ ਮੈ ਅਤਿ ਕੋਪਹਿ ਸਿਉ ਤਾ

ਜਗ ਅਬੈ ਹਮਰੇ ਗ੍ਰਿਹ ਹੈ ਰਿਝਵਾਇ ਕੈ ਲ︀ਯਾਵਹੁ ਵਾ ਕਹਿ ਇਉ ਤਾ

ਤਾ ਛਬਿ ਕੋ ਜਸੁ ਉਚ ਮਹਾ ਉਪਜਿਯੋ ਕਬਿ ਕੇ ਮਨ ਮੈ ਬਿਉਤਾ

ਜਿਉ ਬਨ ਬੀਚ ਹਰੇ ਮ੍ਰਿਤ ਕੇ ਸੁ ਪਠਿਯੋ ਮ੍ਰਿਗਵਾ ਕਹਿ ਕੇਹਰਿ ਨਿਉਤਾ ॥੭੭੫॥

ਕਬਿਯੋ ਬਾਚ ਦੋਹਰਾ

ਨ੍ਰਿਪ ਭੇਜਿਯੋ ਅਕ੍ਰੂਰ ਕਹੁ ਹਰਿ ਮਾਰਨ ਕੇ ਘਾਤ

ਅਬ ਬਧ ਕੇਸੀ ਕੀ ਕਥਾ ਭਈ ਕਹੋ ਸੋਈ ਬਾਤ ॥੭੭੬॥

ਸਵੈਯਾ

ਪ੍ਰਾਤ ਚਲਿਯੋ ਤਹ ਕੋ ਉਠਿ ਸੋ ਰਿਪੁ ਹ੍ਵੈ ਹਯ ਦੀਰਘ ਪੈ ਤਹ ਆਯੋ

ਦੇਖਤ ਜਾਹਿ ਦਿਨੇਸ ਡਰਿਓ ਮਘਵਾ ਜਿਹ ਪੇਖਤ ਹੀ ਡਰ ਪਾਯੋ

ਗ੍ਵਾਰ ਡਰੇ ਤਿਹ ਦੇਖਤ ਹੀ ਹਰਿ ਪਾਇਨ ਊਪਰ ਸੀਸ ਝੁਕਾਯੋ

ਧੀਰ ਭਯੋ ਜਦੁਰਾਇ ਤਬੈ ਤਿਹ ਸੋ ਕੁਪ ਕੈ ਰਨ ਦੁੰਦ ਮਚਾਯੋ ॥੭੭੭॥

ਕੋਪ ਭਯੋ ਰਿਪੁ ਕੇ ਮਨ ਮੈ ਤਬ ਪਾਉ ਕੀ ਕਾਨ੍ਰਹ ਕੋ ਚੋਟ ਚਲਾਈ

ਦੀਨ ਲਾਗਨ ਸ︀ਯਾਮ ਤਨੈ ਸੁ ਭਲੀ ਬਿਧਿ ਸੋ ਜਦੁਰਾਇ ਬਚਾਈ

ਫੇਰਿ ਗਹਿਓ ਸੋਊ ਪਾਇਨ ਤੇ ਕਰ ਮੋ ਰਹਿਯੋ ਸੁ ਦਯੋ ਹੈ ਬਗਾਈ

ਜਿਉ ਲਰਕਾ ਬਟ ਫੈਕਤ ਹੈ ਤਿਮ ਚਾਰ ਸੈ ਪੈਗ ਪਰਿਓ ਸੋਊ ਜਾਈ ॥੭੭੮॥

ਫੇਰਿ ਸੰਭਾਰਿ ਤਬੈ ਬਲ ਵਾ ਰਿਪੁ ਤੁੰਡ ਪਸਾਰਿ ਹਰਿ ਊਪਰਿ ਧਾਯੋ

ਲੋਚਨ ਕਾਢਿ ਬਡੇ ਡਰਵਾਨ ਕਿਧੌ ਜਿਨ ਤੇ ਨਭ ਲੋਕ ਡਰਾਯੋ

ਸ︀ਯਾਮ ਦਯੋ ਤਿਹ ਕੇ ਮੁਖ ਮੈ ਕਰ ਤਾ ਛਬਿ ਕੋ ਮਨ ਮੈ ਜਸ ਭਾਯੋ

ਕਾਨ੍ਰਹ ਕੋ ਹੈ ਕਰ ਕਾਲ ਮਨੋ ਤਨ ਕੇਸੀ ਤੇ ਪ੍ਰਾਨ ਨਿਕਾਸਨ ਆਯੋ ॥੭੭੯॥

ਤਿਨਿ ਬਾਹ ਕਟੀ ਹਰਿ ਦਾਤਨ ਸੋ ਤਿਹ ਕੇ ਸਭ ਦਾਤ ਤਬੈ ਝਰ ਗੇ

ਜੋਊ ਆਇ ਮਨੋਰਥ ਕੈ ਮਨ ਮੈ ਸਮ ਓਰਨ ਕੀ ਸੋਊ ਹੈ ਗਰ ਗੇ

ਤਬ ਹੀ ਸੋਊ ਜੂਝਿ ਪਰੋ ਛਿਤ ਪੈ ਸੋਊ ਫਿਰ ਕੈ ਅਪੁਨੇ ਘਰ ਗੇ

ਅਬ ਕਾਨਰ ਕੇ ਕਰ ਲਾਗਤ ਹੀ ਮਰਿ ਗਯੋ ਵਹ ਪਾਪ ਸਭੈ ਹਰ ਗੇ ॥੭੮੦॥

ਰਾਵਨ ਜਾ ਬਿਧਿ ਰਾਮ ਮਰਿਓ ਬਿਧਿ ਜੋ ਕਰ ਕੈ ਨਰਕਾਸੁਰ ਮਾਰਿਯੋ

ਜਿਉ ਪ੍ਰਹਲਾਦ ਕੇ ਰਛਨ ਕੋ ਹਰਿਨਾਕਸ ਮਾਰਿ ਡਰਿਓ ਉਬਾਰਿਯੋ

ਜਿਉ ਮਧੁ ਕੈਟ ਮਰੇ ਕਰਿ ਚਕ੍ਰ ਲੈ ਪਾਵਕ ਲੀਲ ਲਈ ਡਰੁ ਟਾਰਯੋ

ਤਿਉ ਹਰਿ ਸੰਤਨ ਰਾਖਨ ਕੋ ਕਰਿ ਕੈ ਅਪਨੋ ਬਲ ਦੈਤ ਪਛਾਰਿਯੋ ॥੭੮੧॥

ਮਾਰਿ ਬਡੇ ਰਿਪੁ ਕੋ ਹਰਿ ਜੂ ਸੰਗਿ ਗਊਅਨ ਲੈ ਸੁ ਗਏ ਬਨ ਮੈ

ਮਨ ਸੋਕ ਸਭੈ ਹਰਿ ਕੈ ਸਬ ਹੀ ਅਤਿ ਕੈ ਫੁਨਿ ਆਨੰਦ ਪੈ ਤਨ ਮੈ

ਫੁਨਿ ਤਾ ਛਬਿ ਕੀ ਅਤਿ ਹੀ ਉਪਮਾ ਉਪਜੀ ਕਬਿ ਸ︀ਯਾਮ ਕੇ ਇਉ ਮਨ ਮੈ

ਜਿਮ ਸਿੰਘ ਬਡੋ ਮ੍ਰਿਗ ਜਾਨਿ ਬਧਿਓ ਛਲ ਸੋ ਮ੍ਰਿਗਵਾ ਕੇ ਮਨੋ ਗਨ ਮੈ ॥੭੮੨॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਕੇਸੀ ਬਧਹਿ ਧਯਾਇ ਸਮਾਪਤਮ ਸਤੁ ਸੁਭਮ ਸਤੁ