ਅਥ ਨਾਰਦ ਜੂ ਕ੍ਰਿਸਨ ਪਹਿ ਆਏ ॥
ਅੜਿਲ ॥
ਤਬ ਨਾਰਦ ਚਲਿ ਗਯੋ ਨਿਕਟਿ ਭਟ ਕ੍ਰਿਸਨ ਕੇ ॥
ਕਰੀ ਉਦਰ ਪੂਰਨਾ ਮਨੋ ਹਿਤ ਤਿਸਨ ਕੇ ॥
ਰਹਿਓ ਮੁਨੀ ਸਿਰ ਨ︀ਯਾਇ ਸ︀ਯਾਮ ਤਰਿ ਪਗਨ ਕੇ ॥
ਹੋ ਮਨਿ ਬਿਚਾਰਿ ਕਹਿਯੋ ਸ︀ਯਾਮ ਮਹਾ ਸੰਗਿ ਲਗਨ ਕੇ ॥੭੮੩॥
ਮੁਨਿ ਨਾਰਦ ਜੂ ਬਾਚ ਕਾਨ੍ਰਹ੍ਰਹ ਜੂ ਸੋ ॥
ਸਵੈਯਾ ॥
ਅਕ੍ਰੂਰ ਕੇ ਅਗ੍ਰ ਹੀ ਜਾ ਹਰਿ ਸੋ ਮੁਨਿ ਪਾ ਪਰਿ ਕੈ ਇਹ ਬਾਤ ਸੁਨਾਈ ॥
ਰੀਝ ਰਹਿਓ ਅਪੁਨੇ ਮਨ ਮੈ ਸੁ ਨਿਹਾਰਿ ਕੈ ਸੁੰਦਰ ਰੂਪ ਕਨ੍ਰਹਾਈ ॥
ਬੀਰ ਬਡੋ ਰਨ ਬੀਚ ਹਨੋ ਤੁਮ ਐਸੇ ਕਹਿਯੋ ਅਤਿ ਹੀ ਛਬਿ ਪਾਈ ॥
ਆਯੋ ਹੋ ਹਉ ਸੁ ਘਨੇ ਰਿਪ ਘੇਰਿ ਸਿਕਾਰ ਕੀ ਭਾਤਿ ਬਧੋ ਤਿਨ ਜਾਈ ॥੭੮੪॥
ਤਬ ਹਉ ਉਪਮਾ ਤੁਮਰੀ ਕਰਹੋ ਕੁਬਲਿਯਾ ਗਿਰ ਕੋ ਤੁਮ ਜੋ ਮਰਿਹੋ ॥
ਮੁਸਟਕ ਬਲ ਸਾਥ ਚੰਡੂਰਹਿ ਸੋ ਰੰਗਭੂਮਿ ਬਿਖੈ ਬਧ ਜਉ ਕਰਿਹੋ ॥
ਫਿਰਿ ਕੰਸ ਬਡੇ ਅਪੁਨੇ ਰਿਪੁ ਕੋ ਗਹਿ ਕੇਸ ਤੇ ਪ੍ਰਾਨਨ ਕੋ ਹਰਿਹੋ ॥
ਰਿਪੁ ਮਾਰਿ ਘਨੇ ਬਨ ਆਸੁਰ ਕੋ ਕਰਿ ਕਾਟਿ ਸਭੈ ਧਰ ਪੈ ਡਰਿਹੋ ॥੭੮੫॥
ਦੋਹਰਾ ॥
ਇਹ ਕਹਿ ਨਾਰਦ ਕ੍ਰਿਸਨ ਸੋ ਬਿਦਾ ਭਯੋ ਮਨ ਮਾਹਿ ॥
ਅਬ ਦਿਨ ਕੰਸਹਿ ਕੇ ਕਹਿਯੋ ਮ੍ਰਿਤ ਕੇ ਫੁਨਿ ਨਿਜਕਾਹਿ ॥੭੮੬॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਮੁਨਿ ਨਾਰਦ ਜੂ ਕ੍ਰਿਸਨ ਜੂ ਕੋ ਸਭ ਭੇਦ ਦੇਇ ਫਿਰਿ ਬਿਦਿਆ ਭਏ ਧਯਾਇ ਸਮਾਪਤਮ ਸਤੁ ਸੁਭਮ ਸਤੁ ॥
ਅਥ ਬਿਸ੍ਵਾਸੁਰ ਦੈਤ ਜੁਧ ॥
ਦੋਹਰਾ ॥
ਖੇਲਤ ਗ੍ਵਾਰਨਿ ਸੋ ਕ੍ਰਿਸਨ ਆਦਿ ਨਿਰੰਜਨ ਸੋਇ ॥
ਹ੍ਵੈ ਮੇਢਾ ਤਸਕਰ ਕੋਊ ਕੋਊ ਪਹਰੂਆ ਹੋਇ ॥੭੮੭॥
ਸਵੈਯਾ ॥
ਕੇਸਵ ਜੂ ਸੰਗ ਗ੍ਵਾਰਨਿ ਕੇ ਬ੍ਰਿਜ ਭੂਮਿ ਬਿਖੈ ਸੁਭ ਖੇਲ ਮਚਾਯੋ ॥
ਗ੍ਵਾਰਨਿ ਦੇਖਿ ਤਬੈ ਬਿਸ੍ਵਾਸੁਰ ਹ੍ਵੈ ਚੁਰਵਾ ਤਿਨ ਭਛਨਿ ਆਯੋ ॥
ਗ੍ਵਾਰ ਹਰੇ ਹਰਿ ਕੇ ਬਹੁਤੇ ਤਿਹ ਕੋ ਫਿਰਿ ਕੈ ਹਰਿ ਜੂ ਲਖਿ ਪਾਯੋ ॥
ਧਾਇ ਕੈ ਤਾਹੀ ਕੀ ਗ੍ਰੀਵ ਗਹੀ ਬਲ ਸੋ ਧਰਨੀ ਪਰ ਮਾਰਿ ਗਿਰਾਯੋ ॥੭੮੮॥
ਦੋਹਰਾ ॥
ਬਿਸ੍ਵਾਸੁਰ ਕੋ ਸਮਾਰ ਕੈ ਕਰਿ ਸਾਧਨ ਕੇ ਕਾਮ ॥
ਹਲੀ ਸੰਗ ਸਭ ਗ੍ਵਾਰ ਲੈ ਆਏ ਨਿਸਿ ਕੋ ਧਾਮਿ ॥੭੮੯॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕਿਸਨਾਵਤਾਰੇ ਬਿਸ੍ਵਾਸੁਰ ਦੈਤ ਬਧਹ ਧਯਾਇ ਸਮਾਪਤਮ ॥
ਅਥ ਹਰਿ ਕੋ ਅਕ੍ਰੂਰ ਮਥਰਾ ਕੋ ਲੈ ਜੈਬੋ ॥
ਸਵੈਯਾ ॥
ਰਿਪੁ ਕੋ ਹਰਿ ਮਾਰਿ ਗਏ ਜਬ ਹੀ ਅਕ੍ਰੂਰ ਕਿਧੌ ਚਲ ਕੈ ਤਹਿ ਆਯੋ ॥
ਸ︀ਯਾਮ ਕੋ ਦੇਖਿ ਪ੍ਰਨਾਮ ਕਰਿਓ ਅਪਨੇ ਮਨ ਮੈ ਅਤਿ ਹੀ ਸੁਖੁ ਪਾਯੋ ॥
ਕੰਸ ਕਹੀ ਸੋਊ ਕੈ ਬਿਨਤੀ ਜਦੁਰਾ ਅਪੁਨੇ ਹਿਤ ਸਾਥ ਰਿਝਾਯੋ ॥
ਅੰਕੁਸ ਸੋ ਗਜ ਜਿਉ ਫਿਰੀਯੈ ਹਰਿ ਕੋ ਤਿਮ ਬਾਤਨ ਤੇ ਹਿਰਿ ਲਿਆਯੋ ॥੭੯੦॥
ਸੁਨਿ ਕੈ ਬਤੀਯਾ ਤਿਹ ਕੀ ਹਰਿ ਜੂ ਪਿਤ ਧਾਮਿ ਗਏ ਇਹ ਬਾਤ ਸੁਨਾਈ ॥
ਮੋਹਿ ਅਬੈ ਅਕ੍ਰੂਰ ਕੈ ਹਾਥਿ ਬੁਲਾਇ ਪਠਿਓ ਮਥੁਰਾ ਹੂੰ ਕੇ ਰਾਈ ॥
ਪੇਖਤ ਹੀ ਤਿਹ ਮੂਰਤਿ ਨੰਦ ਕਹੀ ਤੁਮਰੇ ਤਨ ਹੈ ਕੁਸਰਾਈ ॥
ਕਾਹੇ ਕੀ ਹੈ ਕੁਸਰਾਤ ਕਹਿਯੋ ਇਹ ਭਾਤਿ ਬੁਲਿਓ ਮੁਸਲੀਧਰ ਭਾਈ ॥੭੯੧॥
ਅਥ ਮਥੁਰਾ ਮੈ ਹਰਿ ਕੋ ਆਗਮ ॥
ਸਵੈਯਾ ॥
ਸੁਨਿ ਕੈ ਬਤੀਯਾ ਸੰਗਿ ਗ੍ਵਾਰਨ ਲੈ ਬ੍ਰਿਜਰਾਜ ਚਲਿਯੋ ਮਥੁਰਾ ਕੋ ਤਬੈ ॥
ਬਕਰੇ ਅਤਿ ਲੈ ਪੁਨਿ ਛੀਰ ਘਨੋ ਧਰ ਕੈ ਮੁਸਲੀਧਰ ਸ︀ਯਾਮ ਅਗੈ ॥
ਤਿਹ ਦੇਖਤ ਹੀ ਸੁਖ ਹੋਤ ਘਨੋ ਤਨ ਕੋ ਜਿਹ ਦੇਖਤ ਪਾਪ ਭਗੈ ॥
ਮਨੋ ਗ੍ਵਾਰਨ ਕੋ ਬਨ ਸੁੰਦਰ ਮੈ ਸਮ ਕੇਹਰਿ ਕੀ ਜਦੁਰਾਇ ਲਗੈ ॥੭੯੨॥