ਦੋਹਰਾ

ਮਥੁਰਾ ਹਰਿ ਕੇ ਜਾਨ ਕੀ ਸੁਨੀ ਜਸੋਧਾ ਬਾਤ

ਤਬੈ ਲਗੀ ਰੋਦਨ ਕਰਨ ਭੂਲਿ ਗਈ ਸੁਧ ਸਾਤ ॥੭੯੩॥

ਸਵੈਯਾ

ਰੋਵਨ ਲਾਗ ਜਬੈ ਜਸੁਧਾ ਅਪੁਨੇ ਮੁਖਿ ਤੇ ਇਹ ਭਾਤਿ ਸੋ ਭਾਖੈ

ਕੋ ਹੈ ਹਿਤੂ ਹਮਰੋ ਬ੍ਰਿਜ ਮੈ ਚਲਤੇ ਹਰਿ ਕੋ ਬ੍ਰਿਜ ਮੈ ਫਿਰਿ ਰਾਖੈ

ਐਸੋ ਕੋ ਢੀਠ ਕਰੈ ਜੀਯ ਮੋ ਨ੍ਰਿਪ ਸਾਮੁਹਿ ਜਾ ਬਤੀਯਾ ਇਹ ਭਾਖੈ

ਸੋਕ ਭਰੀ ਮੁਰਝਾਇ ਗਿਰੀ ਧਰਨੀ ਪਰ ਸੋ ਬਤੀਯਾ ਨਹਿ ਭਾਖੈ ॥੭੯੪॥

ਬਾਰਹ ਮਾਸ ਰਖਿਯੋ ਉਦਰੈ ਮਹਿ ਤੇਰਹਿ ਮਾਸ ਭਏ ਜੋਊ ਜਈਯਾ

ਪਾਲਿ ਬਡੋ ਜੁ ਕਰਿਯੋ ਤਬ ਹੀ ਹਰਿ ਕੋ ਸੁਨਿ ਮੈ ਮੁਸਲੀਧਰ ਭਯਾ

ਤਾਹੀ ਕੇ ਕਾਜ ਕਿਧੌ ਨ੍ਰਿਪ ਵਾ ਬਸੁਦੇਵ ਕੋ ਕੈ ਸੁਤ ਬੋਲਿ ਪਠਈਯਾ

ਪੈ ਹਮਰੇ ਘਟ ਭਾਗਨ ਕੇ ਘਰਿ ਭੀਤਰ ਪੈ ਨਹੀ ਸ︀ਯਾਮ ਰਹਈਯਾ ॥੭੯੫॥

ਅਥ ਬ੍ਰਿਹ ਨਾਟਕ ਲਿਖਯਤੇ

ਦੋਹਰਾ

ਰਥ ਊਪਰ ਮਹਾਰਾਜ ਗੇ ਰਥਿ ਚੜਿ ਕੈ ਤਜਿ ਗ੍ਰੇਹ

ਗੋਪਿਨ ਕਥਾ ਬ੍ਰਿਲਾਪ ਕੀ ਭਈ ਸੰਤ ਸੁਨਿ ਲੇਹੁ ॥੭੯੬॥