ਸਵੈਯਾ ॥
ਜਬ ਹੀ ਚਲਿਬੇ ਕੀ ਸੁਨੀ ਬਤੀਯਾ ਤਬ ਗ੍ਵਾਰਨਿ ਨੈਨ ਤੇ ਨੀਰ ਢਰਿਯੋ ॥
ਗਿਨਤੀ ਤਿਨ ਕੇ ਮਨ ਬੀਚ ਭਈ ਮਨ ਕੋ ਸਭ ਆਨੰਦ ਦੂਰ ਕਰਿਯੋ ॥
ਜਿਤਨੋ ਤਿਨ ਮੈ ਰਸ ਜੋਬਨ ਥੋ ਦੁਖ ਕੀ ਸੋਈ ਈਧਨ ਮਾਹਿ ਜਰਿਯੋ ॥
ਤਿਨ ਤੇ ਨਹੀ ਬੋਲਿਯੋ ਜਾਤ ਕਛੂ ਮਨ ਕਾਨ੍ਰਹ ਕੀ ਪ੍ਰੀਤਿ ਕੇ ਸੰਗ ਜਰਿਯੋ ॥੭੯੭॥
ਜਾ ਸੰਗਿ ਗਾਵਤ ਥੀ ਮਿਲਿ ਗੀਤ ਕਰੈ ਮਿਲਿ ਕੈ ਜਿਹ ਸੰਗਿ ਅਖਾਰੇ ॥
ਜਾ ਹਿਤ ਲੋਗਨ ਹਾਸ ਸਹਿਯੋ ਤਿਹ ਸੰਗਿ ਫਿਰੈ ਨਹਿ ਸੰਕ ਬਿਚਾਰੇ ॥
ਜਾ ਹਮਰੋ ਅਤਿ ਹੀ ਹਿਤ ਕੈ ਲਰਿ ਆਪ ਬਲੀ ਤਿਨਿ ਦੈਤ ਪਛਾਰੇ ॥
ਸੋ ਤਜਿ ਕੈ ਬ੍ਰਿਜ ਮੰਡਲ ਕਉ ਸਜਨੀ ਮਥੁਰਾ ਹੂੰ ਕੀ ਓਰਿ ਪਧਾਰੇ ॥੭੯੮॥
ਜਾਹੀ ਕੇ ਸੰਗਿ ਸੁਨੋ ਸਜਨੀ ਹਮਰੋ ਜਮਨਾ ਤਟਿ ਨੇਹੁ ਭਯੋ ਹੈ ॥
ਤਾਹੀ ਕੇ ਬੀਚ ਰਹਿਯੋ ਗਡ ਕੈ ਤਿਹ ਤੇ ਨਹੀ ਛੂਟਨ ਨੈਕੁ ਗਯੋ ਹੈ ॥
ਤਾ ਚਲਬੇ ਕੀ ਸੁਨੀ ਬਤੀਯਾ ਅਤਿ ਹੀ ਮਨ ਭੀਤਰ ਸੋਕ ਛਯੋ ਹੈ ॥
ਸੋ ਸੁਨੀਯੈ ਸਜਨੀ ਹਮ ਕਉ ਤਜਿ ਕੈ ਬ੍ਰਿਜ ਕਉ ਮਥਰਾ ਕੋ ਗਯੋ ਹੈ ॥੭੯੯॥
ਅਤਿ ਹੀ ਹਿਤ ਸਿਉ ਸੰਗ ਖੇਲਤ ਜਾ ਕਬਿ ਸ︀ਯਾਮ ਕਹੈ ਅਤਿ ਸੁੰਦਰ ਕਾਮਨਿ ॥
ਰਾਸ ਕੀ ਭੀਤਰ ਯੌ ਲਸਕੈ ਰੁਤਿ ਸਾਵਨ ਕੀ ਚਮਕੈ ਜਿਮ ਦਾਮਨਿ ॥
ਚੰਦ ਮੁਖੀ ਤਨ ਕੰਚਨ ਸੇ ਦ੍ਰਿਗ ਕੰਜ ਪ੍ਰਭਾ ਜੁ ਚਲੈ ਗਜਿ ਗਾਮਨਿ ॥
ਤ︀ਯਾਗਿ ਤਿਨੈ ਮਥੁਰਾ ਕੋ ਚਲਿਯੋ ਜਦੁਰਾਇ ਸੁਨੋ ਸਜਨੀ ਅਬ ਧਾਮਨਿ ॥੮੦੦॥
ਕੰਜ ਮੁਖੀ ਤਨ ਕੰਚਨ ਸੇ ਬਿਰਲਾਪ ਕਰੈ ਹਰਿ ਸੋ ਹਿਤ ਲਾਈ ॥
ਸੋਕ ਭਯੋ ਤਿਨ ਕੇ ਮਨ ਬੀਚ ਅਸੋਕ ਗਯੋ ਤਿਨ ਹੂੰ ਤੇ ਨਸਾਈ ॥
ਭਾਖਤ ਹੈ ਇਹ ਭਾਤਿ ਸੁਨੋ ਸਜਨੀ ਹਮ ਤ︀ਯਾਗਿ ਗਯੋ ਹੈ ਕਨ੍ਰਹਾਈ ॥
ਆਪ ਗਏ ਮਥੁਰਾ ਪੁਰ ਮੈ ਜਦੁਰਾਇ ਨ ਜਾਨਤ ਪੀਰ ਪਰਾਈ ॥੮੦੧॥
ਅੰਗ ਬਿਖੈ ਸਜ ਕੈ ਭਗਵੇ ਪਟ ਹਾਥਨ ਮੈ ਚਿਪੀਆ ਹਮ ਲੈ ਹੈਂ ॥
ਸੀਸ ਧਰੈ ਗੀ ਜਟਾ ਅਪੁਨੇ ਹਰਿ ਮੂਰਤਿ ਭਿਛ ਕਉ ਮਾਗ ਅਘੈ ਹੈਂ ॥
ਸ︀ਯਾਮ ਚਲੈ ਜਿਹ ਠਉਰ ਬਿਖੈ ਹਮਹੂੰ ਤਿਹ ਠਉਰ ਬਿਖੈ ਚਲਿ ਜੈ ਹੈ ॥
ਤ︀ਯਾਗ ਕਰਿਯੋ ਹਮ ਧਾਮਿਨ ਕੋ ਸਭ ਹੀ ਮਿਲ ਕੈ ਹਮ ਜੋਗਿਨ ਹ੍ਵੈ ਹੈ ॥੮੦੨॥
ਬੋਲਤ ਗ੍ਵਾਰਨਿ ਆਪਸਿ ਮੈ ਸੁਨੀਯੈ ਸਜਨੀ ਹਮ ਕਾਮ ਕਰੈਂਗੀ ॥
ਤ︀ਯਾਗ ਕਹਿਯੋ ਹਮ ਧਾਮਨ ਕਉ ਚਿਪੀਆ ਗਹਿ ਸੀਸ ਜਟਾਨ ਧਰੈਂਗੀ ॥
ਕੈ ਬਿਖ ਖਾਇ ਮਰੈਗੀ ਕਹਿਯੋ ਨਹਿ ਬੂਡ ਮਰੈ ਨਹੀ ਜਾਇ ਜਰੈਂਗੀ ॥
ਮਾਨ ਬਯੋਗ ਕਹੈ ਸਭ ਗ੍ਵਾਰਨਿ ਕਾਨ੍ਰਹ ਕੇ ਸਾਥ ਤੇ ਪੈ ਨ ਟਰੇਗੀ ॥੮੦੩॥
ਜਿਨ ਹੂੰ ਹਮਰੇ ਸੰਗਿ ਕੇਲ ਕਰੇ ਬਨ ਬੀਚ ਦਏ ਹਮ ਕਉ ਸੁਖ ਭਾਰੇ ॥
ਜਾ ਹਮਰੇ ਹਿਤ ਹਾਸ ਸਹਯੈ ਹਮਰੇ ਹਿਤ ਕੈ ਜਿਨਿ ਦੈਤ ਪਛਾਰੇ ॥
ਰਾਸ ਬਿਖੈ ਜਿਨਿ ਗ੍ਵਾਰਨਿ ਕੇ ਮਨ ਕੇ ਸਭ ਸੋਕ ਬਿਦਾ ਕਰਿ ਡਾਰੇ ॥
ਸੋ ਸੁਨੀਯੈ ਹਮਰੇ ਹਿਤ ਕੋ ਤਜਿ ਕੈ ਸੁ ਅਬੈ ਮਥੁਰਾ ਕੋ ਪਧਾਰੇ ॥੮੦੪॥
ਮੁੰਦ੍ਰਿਕਕਾ ਪਹਰੈ ਹਮ ਕਾਨਨ ਅੰਗ ਬਿਖੈ ਭਗਵੇ ਪਟ ਕੈ ਹੈਂ ॥
ਹਾਥਨ ਮੈ ਚਿਪੀਆ ਧਰਿ ਕੈ ਅਪਨੇ ਤਨ ਬੀਚ ਬਿਭੂਤ ਲਗੈ ਹੈਂ ॥
ਪੈ ਕਸਿ ਕੈ ਸਿੰਙੀਆ ਕਟਿ ਮੈ ਹਰਿ ਕੋ ਸੰਗਿ ਗੋਰਖ ਨਾਥ ਜਗੈ ਹੈਂ ॥
ਗ੍ਵਾਰਨੀਆ ਇਹ ਭਾਤਿ ਕਹੈਂ ਤਜਿ ਕੈ ਹਮ ਧਾਮਨ ਜੋਗਿਨ ਹ੍ਵੈ ਹੈਂ ॥੮੦੫॥
ਕੈ ਬਿਖ ਖਾਇ ਮਰੈਂਗੀ ਕਹਿਯੋ ਅਪੁਨੇ ਤਨ ਕੋ ਨਹਿ ਘਾਤ ਕਰੈ ਹੈ ॥
ਮਾਰਿ ਛੁਰੀ ਅਪੁਨੇ ਤਨ ਮੈ ਹਰਿ ਕੇ ਹਮ ਊਪਰ ਪਾਪ ਚੜੈ ਹੈ ॥
ਨਾਤੁਰ ਬ੍ਰਹਮ ਕੇ ਜਾ ਪੁਰ ਮੈ ਬਿਰਥਾ ਇਹ ਕੀ ਸੁ ਪੁਕਾਰਿ ਕਰੈ ਹੈ ॥
ਗ੍ਵਾਰਨੀਯਾ ਇਹ ਭਾਤਿ ਕਹੈਂ ਬ੍ਰਿਜ ਤੇ ਹਰਿ ਕੋ ਹਮ ਜਾਨਿ ਨ ਦੈ ਹੈ ॥੮੦੬॥
ਸੇਲੀ ਡਰੈਂਗੀ ਗਰੈ ਅਪੁਨੇ ਬਟੂਆ ਅਪੁਨੇ ਕਟਿ ਸਾਥ ਕਸੈ ਹੈ ॥
ਲੈ ਕਰਿ ਬੀਚ ਤ੍ਰਿਸੂਲ ਕਿਧੌ ਫਰੂਆ ਤਿਹ ਸਾਮੁਹੇ ਰੂਪ ਜਗੈ ਹੈ ॥
ਘੋਟ ਕੈ ਤਾਹੀ ਕੇ ਧ︀ਯਾਨ ਕੀ ਭਾਗ ਕਹੈ ਕਬਿ ਸ︀ਯਾਮ ਸੁ ਵਾਹੀ ਚੜੈ ਹੈ ॥
ਗ੍ਵਾਰਨੀਯਾ ਇਹ ਭਾਤਿ ਕਹੈ ਨ ਰਹੈ ਹਮ ਧਾਮਨ ਜੋਗਿਨ ਹ੍ਵੈ ਹੈ ॥੮੦੭॥
ਧੂਮ ਡਰੈ ਤਿਹ ਕੇ ਗ੍ਰਿਹ ਸਾਮੁਹੇ ਅਉਰ ਕਛੂ ਨਹਿ ਕਾਰਜ ਕੈ ਹੈ ॥
ਧ︀ਯਾਨ ਧਰੈਂਗੀ ਕਿਧੌ ਤਿਹ ਕੌ ਤਿਹ ਧ︀ਯਾਨ ਕੀ ਭਾਗਹਿ ਸੋ ਮਤਿ ਹ੍ਵੈ ਹੈ ॥
ਲੈ ਤਿਹ ਕੈ ਫੁਨਿ ਪਾਇਨ ਧੂਰਿ ਕਿਧੌ ਸੁ ਬਿਭੂਤ ਕੀ ਠਉਰ ਚੜੈ ਹੈ ॥
ਕੈ ਹਿਤ ਗ੍ਵਾਰਨਿ ਐਸੋ ਕਹੈਂ ਤਜਿ ਕੈ ਗ੍ਰਿਹ ਕਉ ਹਮ ਜੋਗਿਨ ਹ੍ਵੈ ਹੈ ॥੮੦੮॥
ਕੈ ਅਪੁਨੇ ਮਨ ਕੀ ਫੁਨਿ ਮਾਲ ਕਹੈ ਕਬਿ ਵਾਹੀ ਕੋ ਨਾਮੁ ਜਪੈ ਹੈ ॥
ਕੈ ਇਹ ਭਾਤਿ ਕੀ ਪੈ ਤਪਸਾ ਹਿਤ ਸੋ ਤਿਹ ਤੇ ਜਦੁਰਾਇ ਰਿਝੈ ਹੈ ॥
ਮਾਗ ਸਭੈ ਤਿਹ ਤੇ ਮਿਲਿ ਕੈ ਬਰੁ ਪਾਇਨ ਪੈ ਤਹਿ ਤੇ ਹਮ ਲਯੈ ਹੈ ॥
ਯਾ ਤੇ ਬਿਚਾਰਿ ਕਹੈ ਗੁਪੀਯਾ ਤਜਿ ਕੈ ਹਮ ਧਾਮਨ ਜੋਗਿਨ ਹ੍ਵੈ ਹੈ ॥੮੦੯॥
ਠਾਢੀ ਹੈ ਹੋਇ ਇਕਤ੍ਰ ਤ੍ਰੀਯਾ ਜਿਮ ਘੰਟਕ ਹੇਰ ਬਜੈ ਮ੍ਰਿਗਾਇਲ ॥
ਸ︀ਯਾਮ ਕਹੈ ਕਬਿ ਚਿਤ ਹਰੈ ਹਰਿ ਕੋ ਹਰਿ ਊਪਰਿ ਹ੍ਵੈ ਅਤਿ ਮਾਇਲ ॥
ਧ੍ਰਯਾਨ ਲਗੈ ਦ੍ਰਿਗ ਮੂੰਦ ਰਹੈ ਉਘਰੈ ਨਿਕਟੈ ਤਿਹ ਜਾਨਿ ਉਤਾਇਲ ॥
ਯੌ ਉਪਜੀ ਉਪਮਾ ਮਨ ਮੈ ਜਿਮ ਮੀਚਤ ਆਂਖ ਉਘਾਰਤ ਘਾਇਲ ॥੮੧੦॥
ਕੰਚਨ ਕੇ ਤਨ ਜੋ ਸਮ ਥੀ ਜੁ ਹੁਤੀ ਸਮ ਗ੍ਵਾਰਨਿ ਚੰਦ ਕਰਾ ਸੀ ॥
ਮੈਨ ਕੀ ਮਾਨੋ ਸਾਣ ਬਨੀ ਦੋਊ ਭਉਹ ਮਨੋ ਅਖੀਯਾ ਸਮ ਗਾਸੀ ॥
ਦੇਖਤ ਜਾ ਅਤਿ ਹੀ ਸੁਖ ਹੋ ਨਹਿ ਦੇਖਤ ਹੀ ਤਿਹ ਹੋਤ ਉਦਾਸੀ ॥
ਸ︀ਯਾਮ ਬਿਨਾ ਸਸਿ ਪੈ ਜਲ ਕੀ ਮਨੋ ਕੰਜ ਮੁਖੀ ਭਈ ਸੂਕਿ ਜਰਾ ਸੀ ॥੮੧੧॥
ਰਥ ਊਪਰਿ ਸ︀ਯਾਮ ਚੜਾਇ ਕੈ ਸੋ ਸੰਗਿ ਲੈ ਸਭ ਗੋਪ ਤਹਾ ਕੋ ਗਏ ਹੈ ॥
ਗ੍ਵਾਰਨੀਯਾ ਸੁ ਰਹੀ ਗ੍ਰਿਹ ਮੈ ਜਿਨ ਕੇ ਮਨ ਬੀਚ ਸੁ ਸੋਕ ਭਏ ਹੈ ॥
ਠਾਢਿ ਉਡੀਕਤ ਗੋਪਿ ਜਹਾ ਤਿਹ ਠਉਰ ਬਿਖੈ ਦੋਊ ਏ ਸੋ ਅਏ ਹੈ ॥
ਸੁੰਦਰ ਹੈ ਸਸਿ ਸੇ ਜਿਨ ਕੇ ਮੁਖ ਕੰਚਨ ਸੇ ਤਨ ਰੂਪ ਛਏ ਹੈ ॥੮੧੨॥
ਜਬ ਹੀ ਅਕ੍ਰੂਰ ਕੇ ਸੰਗ ਕਿਧੌ ਜਮੁਨਾ ਪੈ ਗਏ ਬ੍ਰਿਜ ਲੋਕ ਸਬੈ ॥
ਅਕ੍ਰੂਰ ਹੀ ਚਿੰਤ ਕਰੀ ਮਨ ਮੈ ਅਤਿ ਪਾਪ ਕਰਿਯੋ ਹਮਹੂੰ ਸੁ ਅਬੈ ॥
ਤਬ ਹੀ ਤਜ ਕੈ ਰਥ ਬੀਚ ਧਸਿਯੋ ਜਲ ਕੇ ਸੰਧਿਆ ਕਰਬੇ ਕੋ ਤਬੈ ॥
ਇਹ ਕੋ ਮਰਿ ਹੈ ਨ੍ਰਿਪ ਕੰਸ ਬਲੀ ਜੁ ਭਈ ਇਹ ਕੀ ਅਤਿ ਚਿੰਤ ਜਬੈ ॥੮੧੩॥
ਦੋਹਰਾ ॥
ਨਾਤ ਜਬੈ ਅਕ੍ਰੂਰ ਮਨਿ ਹਰਿ ਕੋ ਕਰਿਯੋ ਬਿਚਾਰ ॥
ਤਬ ਤਿਹ ਕੋ ਜਲ ਮੈ ਤਬੈ ਦਰਸਨ ਦਯੋ ਮੁਰਾਰਿ ॥੮੧੪॥
ਸਵੈਯਾ ॥
ਮੁੰਡ ਹਜਾਰ ਭੁਜਾ ਸਹਸੇ ਦਸ ਸੇਸ ਕੇ ਆਸਨ ਪੈ ਸੁ ਬਿਰਾਜੈ ॥
ਪੀਤ ਲਸੈ ਪਟ ਚਕ੍ਰ ਕਰੈ ਜਿਹ ਕੇ ਕਰ ਭੀਤਰ ਨੰਦਗ ਛਾਜੈ ॥
ਬੀਚ ਤਬੈ ਜਮੁਨਾ ਪ੍ਰਗਟਿਯੋ ਫੁਨਿ ਸਾਧਹਿ ਕੇ ਹਰਬੇ ਡਰ ਕਾਜੈ ॥
ਜਾ ਕੋ ਕਰਿਯੋ ਸਭ ਹੀ ਜਗ ਹੈ ਜਿਹ ਦੇਖਤ ਹੀ ਘਟ ਸਾਵਨ ਲਾਜੈ ॥੮੧੫॥
ਜਲ ਤੇ ਕਢ ਕੈ ਮਨ ਮੈ ਸੁਖ ਕੈ ਮਥੁਰਾ ਕੋ ਚਲਿਯੋ ਮਨ ਆਨੰਦ ਪਾਈ ॥
ਧਾਇ ਗਯੋ ਨ੍ਰਿਪ ਕੇ ਪੁਰ ਮੈ ਹਰਿ ਮਾਰਨ ਕੀ ਨ ਕਰੀ ਦੁਚਿਤਾਈ ॥
ਕਾਨ੍ਰਹ ਕੋ ਰੂਪ ਨਿਹਾਰਨ ਕੋ ਮਥੁਰਾ ਕੀ ਜੁਰੀ ਸਭ ਆਨਿ ਲੁਕਾਈ ॥
ਜਾ ਕੇ ਕਛੂ ਤਨ ਮੈ ਦੁਖੁ ਹੋ ਹਰਿ ਦੇਖਤ ਹੀ ਸੋਊ ਪਾਰ ਪਰਾਈ ॥੮੧੬॥
ਹਰਿ ਆਗਮ ਕੀ ਸੁਨ ਕੈ ਬਤੀਆ ਉਠ ਕੈ ਮਥੁਰਾ ਕੀ ਸਭੈ ਤ੍ਰੀਅ ਧਾਈ ॥
ਆਵਤ ਥੋ ਰਥ ਬੀਚ ਚੜਿਯੋ ਚਲਿ ਕੈ ਤਿਹ ਠਉਰ ਬਿਖੈ ਸੋਊ ਆਈ ॥
ਮੂਰਤਿ ਦੇਖ ਕੈ ਰੀਝ ਰਹੀ ਹਰਿ ਆਨਨ ਓਰ ਰਹੀ ਲਿਵ ਲਾਈ ॥
ਸੋਕ ਕਥਾ ਜਿਤਨੀ ਮਨ ਥੀ ਇਹ ਓਰ ਨਿਹਾਰਿ ਦਈ ਬਿਸਰਾਈ ॥੮੧੭॥
ਇਤਿ ਸ੍ਰੀ ਦਸਮ ਸਿਕੰਧੇ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਕਾਨ੍ਰਹ ਜੂ ਨੰਦ ਅਉ ਗੋਪਿਨ ਸਹਿਤ ਮਥੁਰਾ ਪ੍ਰਵੇਸ ਕਰਣੰ ॥
ਅਥ ਕੰਸ ਬਧ ਕਥਨੰ ॥
ਦੋਹਰਾ ॥
ਮਥੁਰਾ ਪੁਰ ਕੀ ਪ੍ਰਭਾ ਕਬਿ ਮਨ ਮੈ ਕਹੀ ਬਿਚਾਰਿ ॥
ਸੋਭਾ ਜਿਹ ਦੇਖਤ ਸੁ ਕਬਿ ਕਰਿ ਨਹਿ ਸਕਤਿ ਉਚਾਰ ॥੮੧੮॥
ਸਵੈਯਾ ॥
ਜਿਹ ਕੀ ਜਟਿਤ ਨਗ ਭੀਤਰ ਹੈ ਦਮਕੈ ਦੁਤਿ ਮਾਨਹੁ ਬਿਜੁ ਛਟਾ ॥
ਜਮੁਨਾ ਜਿਹ ਸੁੰਦਰ ਤੀਰ ਬਹੈ ਸੁ ਬਿਰਾਜਤ ਹੈ ਜਿਹ ਭਾਤਿ ਅਟਾ ॥
ਬ੍ਰਹਮਾ ਜਿਹ ਦੇਖਤ ਰੀਝ ਰਹੈ ਰਿਝਵੈ ਪਿਖਿ ਤਾ ਧਰ ਸੀਸ ਜਟਾ ॥
ਇਹ ਭਾਤਿ ਪ੍ਰਭਾ ਧਰਿ ਹੈ ਪੁਰਿ ਧਾਮ ਸੁ ਬਾਤ ਕਰੈ ਸੰਗ ਮੇਘ ਘਟਾ ॥੮੧੯॥
ਹਰਿ ਆਵਤ ਥੋ ਮਗ ਬੀਚ ਚਲਿਯੋ ਰਿਪੁ ਕੋ ਧੁਬੀਆ ਮਗ ਏਕ ਨਿਹਾਰਿਯੋ ॥
ਜਉ ਸੁ ਗਹੇ ਤਿਹ ਤੇ ਪਟ ਤਉ ਕੁਪਿ ਕੈ ਨ੍ਰਿਪ ਕੋ ਤਿਹ ਨਾਮ ਉਚਾਰਿਯੋ ॥
ਕਾਨ੍ਰਹ ਤਬੈ ਰਿਸ ਕੈ ਮਨ ਮੈ ਸੰਗ ਅੰਗੁਲਿਕਾ ਤਿਹ ਕੇ ਮੁਖ ਮਾਰਿਓ ॥
ਇਉ ਗਿਰ ਗਯੋ ਧਰਨੀ ਪਰ ਸੋ ਪਟ ਜਿਉ ਧੁਬੀਆ ਪਟ ਸੰਗ ਪ੍ਰਹਾਰਿਓ ॥੮੨੦॥
ਦੋਹਰਾ ॥
ਸਭ ਗ੍ਵਾਰਨਿ ਸੋ ਹਰਿ ਕਹੀ ਰਿਪੁ ਧੁਬੀਆ ਕਹੁ ਕੂਟਿ ॥
ਬਸਤ੍ਰ ਜਿਤੇ ਨ੍ਰਿਪ ਕੇ ਸਕਲ ਲੇਹੁ ਸਭਨ ਕੋ ਲੂਟਿ ॥੮੨੧॥
ਸੋਰਠਾ ॥
ਬ੍ਰਿਜ ਕੇ ਗ੍ਵਾਰ ਅਜਾਨ ਬਸਤ੍ਰ ਪਹਿਰ ਜਾਨਤ ਨਹੀ ॥
ਬਾਕਾਤਾ ਤ੍ਰੀਆ ਆਨਿ ਚੀਰ ਪੈਨ੍ਰਹਾਏ ਤਿਨ ਤਨੈ ॥੮੨੨॥