ਰਾਜਾ ਪ੍ਰੀਛਤ ਬਾਚ ਸੁਕ ਸੋ

ਦੋਹਰਾ

ਦੈ ਬਰੁ ਤਾ ਤ੍ਰੀਯ ਕੋ ਕ੍ਰਿਸਨ ਮੂੰਡ ਰਹੇ ਨਿਹੁਰਾਇ

ਤਬ ਸੁਕ ਸੋ ਪੁਛਯੌ ਨ੍ਰਿਪੈ ਕਹੋ ਹਮੈ ਕਿਹ ਭਾਇ ॥੮੨੩॥

ਸੁਕ ਬਾਚ ਰਾਜਾ ਸੋ

ਸਵੈਯਾ

ਚਤੁਰਭੁਜ ਕੋ ਬਰੁ ਵਾਹਿ ਦਯੋ ਬਰੁ ਪਾਇ ਸੁਖੀ ਰਹੁ ਤਾਹਿ ਕਹੇ

ਹਰਿ ਬਾਕ ਕੇ ਹੋਵਤ ਪੈ ਤਿਨ ਹੂੰ ਅਮਰਾ ਪੁਰ ਕੇ ਫਲ ਹੈ ਸੁ ਲਹੇ

ਬਹੁ ਦੈ ਕਰਿ ਲਜਿਤ ਹੋਤ ਬਡੇ ਇਮ ਲੋਕ ਨੀਤਿ ਬਿਖੈ ਹੈ ਕਹੇ

ਹਰਿ ਜਾਨਿ ਕਿ ਮੈ ਇਹ ਥੋਰੋ ਦਯੋ ਤਿਹ ਤੇ ਮੁੰਡੀਆ ਨਿਹੁਰਾਇ ਰਹੇ ॥੮੨੪॥

ਅਥ ਬਾਗਵਾਨ ਕੋ ਉਧਾਰ

ਦੋਹਰਾ

ਬਧ ਕੈ ਧੋਬੀ ਕੌ ਕ੍ਰਿਸਨ ਕਰਿ ਤਾ ਤ੍ਰੀਯ ਕੋ ਕਾਮ

ਰਥ ਧਵਾਇ ਤਬ ਹੀ ਚਲੇ ਨ੍ਰਿਪ ਕੇ ਸਾਮੁਹਿ ਧਾਮ ॥੮੨੫॥

ਸਵੈਯਾ

ਆਗੇ ਤੇ ਸ︀ਯਾਮ ਮਿਲਿਯੋ ਬਾਗਵਾਨ ਸੁ ਹਾਰ ਗਰੇ ਹਰਿ ਕੇ ਤਿਨਿ ਡਾਰਿਯੋ

ਪਾਇ ਪਰਿਯੋ ਹਰਿ ਕੇ ਬਹੁ ਬਾਰਨ ਭੋਜਨ ਧਾਮ ਲਿਜਾਇ ਜਿਵਾਰਿਯੋ

ਤਾ ਕੋ ਪ੍ਰਸੰਨਿ ਕੈ ਮਾਗਤ ਭਯੋ ਬਰੁ ਸਾਧ ਕੀ ਸੰਗਤਿ ਕੋ ਜੀਯ ਧਾਰਿਯੋ

ਜਾਨ ਲਈ ਜੀਯ ਕੀ ਘਨ ਸ︀ਯਾਮ ਤਬੈ ਬਰੁ ਵਾ ਉਹ ਭਾਤਿ ਉਚਾਰਿਯੋ ॥੮੨੬॥

ਦੋਹਰਾ

ਬਰੁ ਜਬ ਮਾਲੀ ਕਉ ਦਯੋ ਰੀਝਿ ਮਨੈ ਘਨ ਸ︀ਯਾਮ

ਫਿਰਿ ਪੁਰ ਹਾਟਨ ਪੈ ਗਏ ਕਰਨ ਕੂਬਰੀ ਕਾਮ ॥੮੨੭॥

ਇਤਿ ਬਾਗਵਾਨ ਕੋ ਉਧਾਰ ਕੀਆ