ਸਵੈਯਾ

ਬੀਚ ਚਮੂੰ ਧਸਿ ਬੀਰਨ ਕੀ ਧਨ ਟੂਕਨ ਸੋ ਬਹੁ ਬੀਰ ਸੰਘਾਰੇ

ਭਾਗਿ ਗਏ ਸੁ ਬਚੇ ਤਿਨ ਤੇ ਜੋਊ ਫੇਰਿ ਲਰੇ ਸੋਊ ਫੇਰਿ ਹੀ ਮਾਰੇ

ਜੂਝਿ ਪਰੀ ਚਤੁਰੰਗ ਚਮੂੰ ਤਹ ਸ੍ਰਉਨਤ ਕੈ ਸੁ ਚਲੇ ਪਰਨਾਰੇ

ਯੌ ਉਪਜੀ ਉਪਮਾ ਜੀਯ ਮੈ ਰਨ ਭੂਮਿ ਮਨੋ ਤਨ ਭੂਖਨ ਧਾਰੇ ॥੮੩੯॥

ਜੁਧ ਕਰਿਯੋ ਅਤਿ ਕੋਪ ਦੁਹੂੰ ਰਿਪੁ ਬੀਰ ਕੇ ਬੀਰ ਘਨੇ ਹਨਿ ਦੀਨੇ

ਹਾਨਿ ਬਿਖੈ ਜੋਊ ਜ੍ਵਾਨ ਹੁਤੇ ਸਜਿ ਆਏ ਹੁਤੇ ਜੋਊ ਸਾਜ ਨਵੀਨੇ

ਸੋ ਝਟਿ ਭੂਮਿ ਗਿਰੇ ਰਨ ਕੀ ਤਿਹ ਠਉਰ ਬਿਖੈ ਅਤਿ ਸੁੰਦਰ ਚੀਨੇ

ਯੌ ਉਪਮਾ ਉਪਜੀ ਜੀਯ ਮੈ ਰਨ ਭੂਮੀ ਕੋ ਮਾਨਹੁ ਭੂਖਨ ਦੀਨੇ ॥੮੪੦॥

ਧਨੁ ਟੂਕਨ ਸੋ ਰਿਪੁ ਮਾਰਿ ਘਨੇ ਚਲ ਕੈ ਸੋਊ ਨੰਦ ਬਬਾ ਪਹਿ ਆਏ

ਆਵਤ ਹੀ ਸਭ ਪਾਇ ਲਗੇ ਅਤਿ ਆਨੰਦ ਸੋ ਤਿਹ ਕੰਠਿ ਲਗਾਏ

ਗੇ ਥੇ ਕਹਾ ਪੁਰ ਦੇਖਨ ਕੋ ਬਚਨਾ ਉਨ ਪੈ ਇਹ ਭਾਤਿ ਸੁਨਾਏ

ਰੈਨ ਪਰੀ ਗ੍ਰਿਹ ਸੋਇ ਰਹੇ ਅਤਿ ਹੀ ਮਨ ਭੀਤਰ ਆਨੰਦ ਪਾਏ ॥੮੪੧॥

ਦੋਹਰਾ

ਸੁਪਨ ਪਿਖਾ ਇਕ ਕੰਸ ਨੇ ਅਤੈ ਭਯਾਨਕ ਰੂਪ

ਅਤਿ ਬਿਆਕੁਲ ਜੀਯ ਹੋਇ ਕੈ ਭ੍ਰਿਤ ਬੁਲਾਏ ਭੂਪਿ ॥੮੪੨॥

ਕੰਸ ਬਾਚ ਭ੍ਰਿਤਨ ਸੋ

ਸਵੈਯਾ

ਭ੍ਰਿਤ ਬੁਲਾਇ ਕੈ ਰਾਜੇ ਕਹੀ ਇਕ ਖੇਲਨ ਕੋ ਰੰਗ ਭੂਮਿ ਬਨਾਵਹੁ

ਗੋਪਨ ਕੋ ਇਕਠਾ ਰਖੀਏ ਹਮਰੇ ਸਬ ਹੀ ਦਲ ਕੋ ਸੁ ਬੁਲਾਵਹੁ

ਕਾਰਜ ਸੀਘ੍ਰ ਕਰੋ ਸੁ ਇਹੈ ਹਮਰੇ ਇਕ ਪੈ ਗਨ ਕਉ ਤਿਸਿਟਾਵਹੁ

ਖੇਲ ਬਿਖੈ ਤੁਮ ਮਲਨ ਠਾਢਿ ਕੈ ਆਪ ਸਬੈ ਕਸਿ ਕੈ ਕਟਿ ਆਵਹੁ ॥੮੪੩॥

ਭ੍ਰਿਤ ਸਭੈ ਨ੍ਰਿਪ ਕੀ ਬਤੀਯਾ ਸੁਨ ਕੈ ਉਠ ਕੈ ਸੋਊ ਕਾਰਜ ਕੀਨੋ

ਠਾਢਿ ਕੀਯੋ ਗਜ ਪਉਰ ਬਿਖੈ ਸੁ ਰਚਿਯੋ ਰੰਗ ਭੂਮਿ ਕੋ ਠਉਰ ਨਵੀਨੋ

ਮਲ ਜਹਾ ਰਿਪੁ ਬੀਰ ਘਨੇ ਪਿਖਿਏ ਰਿਪੁ ਆਵਤ ਜਾਹਿ ਪਸੀਨੋ

ਐਸੀ ਬਨਾਇ ਕੈ ਠਉਰ ਸੋਊ ਹਰਿ ਕੇ ਗ੍ਰਿਹ ਮਾਨਸ ਭੇਜਿ ਸੁ ਦੀਨੋ ॥੮੪੪॥

ਨ੍ਰਿਪ ਸੇਵਕ ਲੈ ਇਨ ਸੰਗ ਚਲਿਯੋ ਚਲਿ ਕੈ ਨ੍ਰਿਪ ਕੰਸ ਕੇ ਪਉਰ ਪੈ ਆਯੋ

ਕੈ ਕਹਿਯੋ ਨ੍ਰਿਪ ਕੋ ਘਰੁ ਹੈ ਤਿਹ ਤੇ ਸਭ ਗ੍ਵਾਰਨ ਸੀਸ ਝੁਕਾਯੋ

ਆਗੇ ਪਿਖਿਯੋ ਗਜ ਮਤ ਮਹਾ ਕਹਿਯੋ ਦੂਰ ਕਰੋ ਗਜਵਾਨ ਰਿਸਾਯੋ

ਧਾਇ ਪਰਿਯੋ ਹਰਿ ਊਪਰਿ ਯੌ ਮਨੋ ਪੁਨ ਕੇ ਊਪਰਿ ਪਾਪ ਸਿਧਾਯੋ ॥੮੪੫॥

ਕੋਪ ਭਰੇ ਗਜ ਮਤ ਮਹਾ ਭਰ ਸੁੰਡਿ ਲਏ ਭਟ ਸੁੰਦਰ ਦੋਊ

ਸੋ ਤਬ ਹੀ ਘਨ ਸੋ ਗਰਜਿਯੋ ਜਿਹ ਕੀ ਸਮ ਉਪਮ ਅਉਰ ਕੋਊ

ਪੇਟ ਤਰੇ ਤਿਹ ਕੇ ਪਸਰੇ ਕਬਿ ਸ︀ਯਾਮ ਕਹੈ ਬਧੀਯਾ ਅਰਿ ਜੋਊ

ਯੌ ਉਪਜੀ ਉਪਮਾ ਜੀਯ ਮੈ ਅਪਨੇ ਰਿਪੁ ਸੋ ਮਨੋ ਖੇਲਤ ਦੋਊ ॥੮੪੬॥

ਤਬ ਕੋਪੁ ਕਰਿਯੋ ਮਨ ਮੈ ਹਰਿ ਜੂ ਤਿਹ ਕੋ ਤਬ ਦਾਤ ਉਖਾਰਿ ਲਯੋ ਹੈ

ਏਕ ਦਈ ਗਜ ਸੂੰਡ ਬਿਖੈ ਕੁਪਿ ਦੂਸਰ ਸੀਸ ਕੇ ਬੀਚ ਦਯੋ ਹੈ

ਚੋਟ ਲਗੀ ਸਿਰ ਬੀਚ ਘਨੀ ਧਰਨੀ ਪਰ ਸੋ ਮੁਰਝਾਇ ਪਯੋ ਹੈ

ਸੋ ਮਰਿ ਗਯੋ ਰਿਪੁ ਕੇ ਬਧ ਕੋ ਮਥੁਰਾ ਹੂੰ ਕੋ ਆਗਮ ਆਜ ਭਯੋ ਹੈ ॥੮੪੭॥

ਇਤਿ ਸ੍ਰੀ ਦਸਮ ਸਿਕੰਧੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਗਜ ਬਧਹਿ ਧਯਾਇ ਸਮਾਪਤਮ

ਅਥ ਚੰਡੂਰ ਮੁਸਟ ਜੁਧ

ਸਵੈਯਾ

ਕੰਧਿ ਧਰਿਯੋ ਗਜ ਦਾਤ ਉਖਾਰ ਕੈ ਬੀਚ ਗਏ ਰੰਗ ਭੂਮਿ ਕੇ ਦੋਊ

ਬੀਰਨ ਬੀਰ ਬਡੋ ਪਿਖਿਯੋ ਬਲਵਾਨ ਲਖਿਯੋ ਇਨ ਮਲਨ ਸੋਊ

ਸਾਧਨ ਦੇਖਿ ਲਖਿਯੋ ਕਰਤਾ ਜਗ ਯਾ ਸਮ ਦੂਸਰ ਅਉਰ ਕੋਊ

ਤਾਤ ਲਖਿਯੋ ਕਰ ਕੈ ਲਰਕਾ ਨ੍ਰਿਪ ਕੰਸ ਲਖਿਯੋ ਮਨ ਮੈ ਘਰਿ ਖੋਊ ॥੮੪੮॥

ਤਉ ਨ੍ਰਿਪ ਬੈਠਿ ਸਭਾ ਹੂੰ ਕੇ ਭੀਤਰ ਮਲਨ ਸੋ ਜਦੁਰਾਇ ਲਰਾਯੋ

ਮੁਸਟ ਕੇ ਸਾਥ ਲਰਿਯੋ ਮੁਸਲੀ ਸੁ ਚੰਡੂਰ ਸੋ ਸ︀ਯਾਮ ਜੂ ਜੁਧੁ ਮਚਾਯੋ

ਭੂਮਿ ਪਰੇ ਰਨ ਕੀ ਗਿਰ ਸੋ ਹਰ ਜੂ ਮਨ ਭੀਤਰ ਕੋਪੁ ਬਢਾਯੋ

ਏਕ ਲਗੀ ਤਹਾ ਘਟਿਕਾ ਧਰਨੀ ਪਰ ਤਾ ਕਹੁ ਮਾਰਿ ਗਿਰਾਯੋ ॥੮੪੯॥

ਇਤਿ ਸ੍ਰੀ ਦਸਮ ਸਿਕੰਧੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਚੰਡੂਰ ਮੁਸਟ ਮਲ ਬਧਹਿ ਧਯਾਇ ਸਮਾਪਤਮ