ਅਥ ਕੰਸ ਬਧ ਕਥਨੰ

ਸਵੈਯਾ

ਮਾਰਿ ਲਏ ਰਿਪੁ ਬੀਰ ਦੋਊ ਨ੍ਰਿਪ ਤਉ ਮਨ ਭੀਤਰਿ ਕ੍ਰੋਧ ਭਰਿਯੋ

ਇਨ ਕੋ ਭਟ ਮਾਰਹੁ ਖੇਤ ਅਬੈ ਇਹ ਭਾਤਿ ਕਹਿਯੋ ਅਰੁ ਸੋਰ ਕਰਿਯੋ

ਜਦੁਰਾਇ ਭਰਥੂ ਤਬ ਪਾਨ ਲਗੋ ਅਪਨੇ ਮਨ ਮੈ ਨਹੀ ਨੈਕੁ ਡਰਿਯੋ

ਜੋਊ ਆਇ ਪਰਿਯੋ ਹਰ ਪੈ ਕੁਪਿ ਕੈ ਹਰਿ ਥਾ ਪਰ ਸੋ ਸੋਊ ਮਾਰਿ ਡਰਿਯੋ ॥੮੫੦॥

ਹਰਿ ਕੂਦਿ ਤਬੈ ਰੰਗ ਭੂਮਹਿ ਤੇ ਨ੍ਰਿਪ ਥੋ ਸੁ ਜਹਾ ਤਹ ਹੀ ਪਗੁ ਧਾਰਿਯੋ

ਕੰਸ ਲਈ ਕਰਿ ਢਾਲਿ ਸੰਭਾਰ ਕੈ ਕੋਪ ਭਰਿਯੋ ਅਸਿ ਖੈਚ ਨਿਕਾਰਿਯੋ

ਦਉਰਿ ਦਈ ਤਿਹ ਕੇ ਤਨ ਪੈ ਹਰਿ ਫਾਧਿ ਗਏ ਅਤਿ ਦਾਵ ਸੰਭਾਰਿਯੋ

ਕੇਸਨ ਤੇ ਗਹਿ ਕੈ ਰਿਪੁ ਕੋ ਧਰਨੀ ਪਰ ਕੈ ਬਲ ਤਾਹਿੰ ਪਛਾਰਿਯੋ ॥੮੫੧॥

ਗਹਿ ਕੇਸਨ ਤੇ ਪਟਕਿਯੋ ਧਰ ਸੋ ਗਹ ਗੋਡਨ ਤੇ ਤਬ ਘੀਸ ਦਯੋ

ਨ੍ਰਿਪ ਮਾਰਿ ਹੁਲਾਸ ਬਢਿਯੋ ਜੀਯ ਮੈ ਅਤਿ ਹੀ ਪੁਰ ਭੀਤਰ ਸੋਰ ਪਯੋ

ਕਬਿ ਸ︀ਯਾਮ ਪ੍ਰਤਾਪ ਪਿਖੋ ਹਰਿ ਕੋ ਜਿਨਿ ਸਾਧਨ ਰਾਖ ਕੈ ਸਤ੍ਰ ਛਯੋ

ਕਟਿ ਬੰਧਨ ਤਾਤ ਦਏ ਮਨ ਕੇ ਸਭ ਹੀ ਜਗ ਮੈ ਜਸ ਵਾਹਿ ਲਯੋ ॥੮੫੨॥

ਰਿਪੁ ਕੋ ਬਧ ਕੈ ਤਬ ਹੀ ਹਰਿ ਜੂ ਬਿਸਰਾਤ ਕੇ ਘਾਟ ਕੈ ਊਪਰਿ ਆਯੋ

ਕੰਸ ਕੇ ਬੀਰ ਬਲੀ ਜੁ ਹੁਤੇ ਤਿਨ ਦੇਖਤ ਸ︀ਯਾਮ ਕੋ ਕੋਪੁ ਬਢਾਯੋ

ਸੋ ਗਯੋ ਤਿਨ ਪਾਸ ਛਮਿਯੋ ਹਰਿ ਕੇ ਸੰਗਿ ਆਇ ਕੈ ਜੁਧ ਮਚਾਯੋ

ਸ︀ਯਾਮ ਸੰਭਾਰਿ ਤਬੈ ਬਲ ਕੋ ਤਿਨ ਕੋ ਧਰਨੀ ਪਰ ਮਾਰਿ ਗਿਰਾਯੋ ॥੮੫੩॥

ਗਜ ਸੋ ਅਤਿ ਹੀ ਕੁਪਿ ਜੁਧ ਕਰਿਯੋ ਤਿਹ ਤੇ ਡਰਿ ਕੈ ਨਹੀ ਪੈਗ ਟਰੇ

ਦੋਊ ਮਲ ਮਰੇ ਰੰਗਿ ਭੂਮਿ ਬਿਖੈ ਕਬਿ ਸ︀ਯਾਮ ਤਹਾ ਪਹਰੇ ਕੁ ਲਰੇ

ਨ੍ਰਿਪ ਰਾਜ ਕੋ ਮਾਰ ਗਏ ਜਮੁਨਾ ਤਟਿ ਬੀਰ ਭਿਰੇ ਸੋਊ ਆਨਿ ਮਰੇ

ਰਖਿ ਸਾਧਨ ਸਤ੍ਰ ਸੰਘਾਰ ਦਏ ਨਭਿ ਤੇ ਤਿਹ ਊਪਰਿ ਫੂਲ ਪਰੇ ॥੮੫੪॥

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਨ੍ਰਿਪ ਕੰਸ ਬਧਹਿ ਧਿਆਇ ਸਮਾਪਤਮ

ਅਥ ਕੰਸ ਬਧੂ ਕਾਨ੍ਰਹ ਜੂ ਪਹਿ ਆਵਤ ਭਈ

ਸਵੈਯਾ

ਰਾਜ ਸੁਤਾ ਦੁਖੁ ਮਾਨਿ ਮਨੈ ਤਜਿ ਧਾਮਨ ਕੋ ਹਰਿ ਜੂ ਪਹਿ ਆਈ

ਆਇ ਕੈ ਸੋ ਘਿਘਿਆਤ ਭਈ ਹਰਿ ਪੈ ਦੁਖ ਕੀ ਸਭ ਬਾਤ ਸੁਨਾਈ

ਡਾਰਿ ਦਯੋ ਸਿਰ ਊਪਰ ਕੋ ਪਟ ਪੈ ਤਿਹ ਭੀਤਰ ਛਾਰ ਮਿਲਾਈ

ਕੰਠਿ ਲਗਾਇ ਰਹੀ ਭਰਤਾ ਹਰਿ ਜੂ ਤਿਹ ਦੇਖਤ ਗ੍ਰੀਵ ਨਿਵਾਈ ॥੮੫੫॥

ਰਿਪੁ ਕਰਮ ਕਰੇ ਤਬ ਹੀ ਹਰਿ ਜੀ ਫਿਰ ਕੈ ਸੋਊ ਮਾਤ ਪਿਤਾ ਪਹਿ ਆਏ

ਤਾਤ ਮਾਤ ਭਏ ਬਸਿ ਮੋਹ ਕੇ ਪੁਤ੍ਰ ਦੁਹੂਨ ਕੋ ਸੀਸ ਨਿਵਾਏ

ਬ੍ਰਹਮ ਲਖਿਯੋ ਤਿਨ ਕੋ ਕਰਿ ਕੈ ਹਰਿ ਜੀ ਤਿਨ ਕੈ ਮਨ ਮੋਹ ਬਢਾਏ

ਕੈ ਬਿਨਤੀ ਅਤਿ ਭਾਤਿ ਕੇ ਭਾਵ ਕੈ ਬੰਧਨ ਪਾਇਨ ਤੇ ਛੁਟਵਾਏ ॥੮੫੬॥

ਇਤਿ ਸ੍ਰੀ ਦਸਮ ਸਿਕੰਧੇ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਕੰਸ ਕੇ ਕਰਮ ਕਰਿ ਤਾਤ ਮਾਤ ਕੋ ਛੁਰਾਵਤ ਭਏ

ਕਾਨ੍ਰਹ ਜੂ ਬਾਚ ਨੰਦ ਪ੍ਰਤਿ

ਸਵੈਯਾ

ਚਲਿ ਆਇ ਕੈ ਸੋ ਫਿਰਿ ਨੰਦ ਕੇ ਧਾਮਿ ਕਿਧੌ ਤਿਨ ਸੋ ਬਿਨਤੀ ਅਤਿ ਕੀਨੀ

ਹਉ ਬਸੁਦੇਵਹਿ ਕੋ ਸੁਤ ਹੋ ਇਹ ਭਾਤਿ ਕਹਿਯੋ ਤਿਨ ਮਾਨ ਕੈ ਲੀਨੀ

ਜਾਹੁ ਕਹਿਯੋ ਤੁਮ ਧਾਮਨ ਕੋ ਬਤੀਯਾ ਸੁਨਿ ਮੋਹ ਪ੍ਰਜਾ ਬ੍ਰਿਜ ਭੀਨੀ

ਨੰਦ ਕਹਿਯੋ ਸੁ ਕਹਿਯੋ ਬ੍ਰਿਜ ਕੀ ਬਿਨੁ ਕਾਨ੍ਰਹ ਭਈ ਸੁ ਪੁਰੀ ਸਭ ਹੀਨੀ ॥੮੫੭॥

ਸੀਸ ਝੁਕਾਇ ਗਯੋ ਬ੍ਰਿਜ ਕੋ ਅਤਿ ਹੀ ਮਨ ਭੀਤਰ ਸੋਕ ਭਯੋ ਹੈ

ਜਿਉ ਕੋਊ ਤਾਤ ਮਰੈ ਪਛੁਤਾਤ ਹੈ ਪ︀ਯਾਰੋ ਕੋਊ ਮਨੋ ਭ੍ਰਾਤ ਛਯੋ ਹੈ

ਪੈ ਜਿਮ ਰਾਜ ਬਡੇ ਰਿਪੁਰਾਜ ਕੀ ਪੈਰਨ ਮੈ ਪਤਿ ਖੋਇ ਗਯੋ ਹੈ

ਯੌ ਉਪਜੀ ਉਪਮਾ ਬਸੁਦੇ ਠਗਿ ਸ︀ਯਾਮ ਮਨੋ ਧਨ ਲੂਟਿ ਲਯੋ ਹੈ ॥੮੫੮॥

ਨੰਦ ਬਾਚ ਪੁਰ ਜਨ ਸੋ

ਦੋਹਰਾ

ਨੰਦ ਆਇ ਬ੍ਰਿਜ ਪੁਰ ਬਿਖੈ ਕਹੀ ਕ੍ਰਿਸਨ ਕੀ ਬਾਤ

ਸੁਨਤ ਸੋਕ ਕੀਨੋ ਸਬੈ ਰੋਦਨ ਕੀਨੋ ਮਾਤ ॥੮੫੯॥