ਸਭ ਗ੍ਵਾਰਨੀਆ ਬਿਰਲਾਪੁ ॥
ਸਵੈਯਾ ॥
ਸੁਨਿ ਕੈ ਇਹ ਬਾਤ ਸਭੈ ਮਿਲਿ ਗ੍ਵਾਰਨਿ ਪੈ ਮਿਲਿ ਕੈ ਤਿਨ ਸੋਕ ਸੁ ਕੀਨੋ ॥
ਆਨੰਦ ਦੂਰਿ ਕਰਿਯੋ ਮਨ ਤੇ ਹਰਿ ਧ︀ਯਾਨ ਬਿਖੈ ਤਿਨਹੂੰ ਮਨ ਦੀਨੋ ॥
ਧਰਨੀ ਪਰ ਸੋ ਮੁਰਝਾਇ ਗਿਰੀ ਸੁ ਪਰਿਯੋ ਤਿਨ ਕੇ ਤਨ ਤੇ ਸੁ ਪਸੀਨੋ ॥
ਹਾਹੁਕ ਲੈਨ ਲਗੀ ਸਭਿ ਹੀ ਸੁ ਭਯੋ ਸੁਖ ਤੇ ਤਿਨ ਕੋ ਤਨ ਹੀਨੋ ॥੮੬੧॥
ਅਤਿ ਆਤੁਰ ਹ੍ਵੈ ਹਰਿ ਪ੍ਰੀਤਹਿ ਸੋ ਕਬਿ ਸ︀ਯਾਮ ਕਹੈ ਹਰਿ ਕੇ ਗੁਨ ਗਾਵੈ ॥
ਸੋਰਠਿ ਸੁਧ ਮਲਾਰ ਬਿਲਾਵਲ ਸਾਰੰਗ ਭੀਤਰ ਤਾਨ ਬਸਾਵੈ ॥
ਧਿਆਨ ਧਰੈ ਤਿਹ ਤੇ ਜੀਯ ਮੈ ਤਿਹ ਧ︀ਯਾਨਹਿ ਤੇ ਅਤਿ ਹੀ ਦੁਖੁ ਪਾਵੈ ॥
ਯੌ ਮੁਰਝਾਵਤ ਹੈ ਮੁਖ ਤਾ ਸਸਿ ਜਿਉ ਪਿਖਿ ਕੰਜ ਮਨੋ ਮੁਰਝਾਵੈ ॥੮੬੨॥
ਪੁਰ ਬਾਸਨਿ ਸੰਗਿ ਰਚੇ ਹਰਿ ਜੂ ਹਮਹੂੰ ਮਨ ਤੇ ਜਦੁਰਾਇ ਬਿਸਾਰੀ ॥
ਤ︀ਯਾਗਿ ਗਏ ਹਮ ਕੋ ਇਹ ਠਉਰ ਹਮ ਊਪਰ ਤੇ ਅਤਿ ਪ੍ਰੀਤਿ ਸੁ ਟਾਰੀ ॥
ਪੈ ਕਹਿ ਕੈ ਨ ਕਛੁ ਪਠਿਯੋ ਤਿਹ ਤ੍ਰੀਯਨ ਕੇ ਬਸਿ ਭੈ ਗਿਰਧਾਰੀ ॥
ਏਕ ਗਿਰੀ ਕਹੂੰ ਐਸੇ ਧਰਾ ਇਕ ਕੂਕਤ ਹੈ ਸੁ ਹਹਾ ਰੀ ਹਹਾ ਰੀ ॥੮੬੩॥
ਇਹ ਭਾਤਿ ਸੋ ਗ੍ਵਾਰਨਿ ਬੋਲਤ ਹੈ ਜੀਯ ਮੈ ਅਤਿ ਮਾਨਿ ਉਦਾਸੀ ॥
ਸੋਕ ਬਢਿਯੋ ਤਿਨ ਕੇ ਜੀਯ ਮੈ ਹਰਿ ਡਾਰਿ ਗਏ ਹਿਤ ਕੀ ਤਿਨ ਫਾਸੀ ॥
ਅਉ ਰਿਸ ਮਾਨਿ ਕਹੈ ਮੁਖ ਤੇ ਜਦੁਰਾਇ ਨ ਮਾਨਤ ਲੋਗਨ ਹਾਸੀ ॥
ਤ︀ਯਾਗਿ ਹਮੈ ਸੁ ਗਏ ਬ੍ਰਿਜ ਮੈ ਪੁਰ ਬਾਸਿਨ ਸੰਗਿ ਫਸੇ ਬ੍ਰਿਜ ਬਾਸੀ ॥੮੬੪॥
ਰੋਦਨ ਕੈ ਸਭ ਗ੍ਵਾਰਨੀਯਾ ਮਿਲਿ ਐਸੇ ਕਹਿਯੋ ਅਤਿ ਹੋਇ ਬਿਚਾਰੀ ॥
ਤ︀ਯਾਗਿ ਬ੍ਰਿਜੈ ਮਥੁਰਾ ਮੈ ਗਏ ਤਜਿ ਨੇਹ ਅਨੇਹ ਕੀ ਬਾਤ ਬਿਚਾਰੀ ॥
ਏਕ ਗਿਰੈ ਧਰਿ ਯੌ ਕਹਿ ਕੈ ਇਕ ਐਸੇ ਸੰਭਾਰਿ ਕਹੈ ਬ੍ਰਿਜਨਾਰੀ ॥
ਰੀ ਸਜਨੀ ਸੁਨੀਯੋ ਬਤੀਯਾ ਬ੍ਰਿਜ ਨਾਰਿ ਸਭੈ ਬ੍ਰਿਜਨਾਥਿ ਬਿਸਾਰੀ ॥੮੬੫॥
ਆਖਨਿ ਆਗਹਿ ਠਾਢਿ ਲਗੈ ਸਖੀ ਦੇਤ ਨਹੀ ਕਿ ਹੇਤ ਦਿਖਾਈ ॥
ਜਾ ਸੰਗਿ ਕੇਲ ਕਰੇ ਬਨ ਮੈ ਤਿਹ ਤੇ ਅਤਿ ਹੀ ਜੀਯ ਮੈ ਦੁਚਿਤਾਈ ॥
ਹੇਤੁ ਤਜਿਯੋ ਬ੍ਰਿਜ ਬਾਸਨ ਸੋ ਨ ਸੰਦੇਸ ਪਠਿਯੋ ਜੀਯ ਕੈ ਸੁ ਢਿਠਾਈ ॥
ਤਾਹੀ ਕੀ ਓਰਿ ਨਿਹਾਰਤ ਹੈ ਪਿਖੀਯੈ ਨਹੀ ਸ︀ਯਾਮ ਹਹਾ ਮੋਰੀ ਮਾਈ ॥੮੬੬॥
ਬਾਰਹਮਾਹ ॥