ਸਵੈਯਾ

ਫਾਗੁਨ ਮੈ ਸਖੀ ਡਾਰਿ ਗੁਲਾਲ ਸਭੈ ਹਰਿ ਸਿਉ ਬਨ ਬੀਚ ਰਮੈ

ਪਿਚਕਾਰਨ ਲੈ ਕਰਿ ਗਾਵਤਿ ਗੀਤ ਸਭੈ ਮਿਲਿ ਗ੍ਵਾਰਨਿ ਤਉਨ ਸਮੈ

ਅਤਿ ਸੁੰਦਰ ਕੁੰਜ ਗਲੀਨ ਕੇ ਬੀਚ ਕਿਧੌ ਮਨ ਕੇ ਕਰਿ ਦੂਰ ਗਮੈ

ਅਰੁ ਤ︀ਯਾਗਿ ਤਮੈ ਸਭ ਧਾਮਨ ਕੀ ਇਹ ਸੁੰਦਰਿ ਸ︀ਯਾਮ ਕੀ ਮਾਨਿ ਤਮੈ ॥੮੬੭॥

ਫੂਲਿ ਸੀ ਗ੍ਵਾਰਨਿ ਫੂਲਿ ਰਹੀ ਪਟ ਰੰਗਨ ਕੇ ਫੁਨਿ ਫੂਲ ਲੀਏ

ਇਕ ਸ︀ਯਾਮ ਸੀਗਾਰ ਸੁ ਗਾਵਤ ਹੈ ਪੁਨਿ ਕੋਕਿਲਕਾ ਸਮ ਹੋਤ ਜੀਏ

ਰਿਤੁ ਨਾਮਹਿ ਸ︀ਯਾਮ ਭਯੋ ਸਜਨੀ ਤਿਹ ਤੇ ਸਭ ਛਾਜ ਸੁ ਸਾਜ ਦੀਏ

ਪਿਖਿ ਜਾ ਚਤੁਰਾਨਨ ਚਉਕਿ ਰਹੈ ਜਿਹ ਦੇਖਤ ਹੋਤ ਹੁਲਾਸ ਹੀਏ ॥੮੬੮॥

ਏਕ ਸਮੈ ਰਹੈ ਕਿੰਸੁਕ ਫੂਲਿ ਸਖੀ ਤਹ ਪਉਨ ਬਹੈ ਸੁਖਦਾਈ

ਭਉਰ ਗੁੰਜਾਰਤ ਹੈ ਇਤ ਤੇ ਉਤ ਤੇ ਮੁਰਲੀ ਨੰਦ ਲਾਲ ਬਜਾਈ

ਰੀਝਿ ਰਹਿਯੋ ਸੁਨਿ ਕੈ ਸੁਰ ਮੰਡਲ ਤਾ ਛਬਿ ਕੋ ਬਰਨਿਯੋ ਨਹੀ ਜਾਈ

ਤਉਨ ਸਮੈ ਸੁਖਦਾਇਕ ਥੀ ਰਿਤੁ ਅਉਸਰ ਯਾਹਿ ਭਈ ਦੁਖਦਾਈ ॥੮੬੯॥

ਜੇਠ ਸਮੈ ਸਖੀ ਤੀਰ ਨਦੀ ਹਮ ਖੇਲਤ ਚਿਤਿ ਹੁਲਾਸ ਬਢਾਈ

ਚੰਦਨ ਸੋ ਤਨ ਲੀਪ ਸਭੈ ਸੁ ਗੁਲਾਬਹਿ ਸੋ ਧਰਨੀ ਛਿਰਕਾਈ

ਲਾਇ ਸੁਗੰਧ ਭਲੀ ਕਪਰਿਯੋ ਪਰ ਤਾ ਕੀ ਪ੍ਰਭਾ ਬਰਨੀ ਨਹੀ ਜਾਈ

ਤਉਨ ਸਮੈ ਸੁਖਦਾਇਕ ਥੀ ਇਹ ਅਉਸਰ ਸ︀ਯਾਮ ਬਿਨਾ ਦੁਖਦਾਈ ॥੮੭੦॥

ਪਉਨ ਪ੍ਰਚੰਡ ਚਲੈ ਜਿਹ ਅਉਸਰ ਅਉਰ ਬਘੂਲਨ ਧੂਰਿ ਉਡਾਈ

ਧੂਪ ਲਗੈ ਜਿਹ ਮਾਸ ਬੁਰੀ ਸੁ ਲਗੈ ਸੁਖਦਾਇਕ ਸੀਤਲ ਜਾਈ

ਸ︀ਯਾਮ ਕੇ ਸੰਗ ਸਭੈ ਹਮ ਖੇਲਤ ਸੀਤਲ ਪਾਟਕ ਕਾਬਿ ਛਟਾਈ

ਤਉਨ ਸਮੈ ਸੁਖਦਾਇਕ ਥੀ ਰਿਤੁ ਅਉਸਰ ਯਾਹਿ ਭਈ ਦੁਖਦਾਈ ॥੮੭੧॥

ਜੋਰਿ ਘਟਾ ਘਟ ਆਏ ਜਹਾ ਸਖੀ ਬੂੰਦਨ ਮੇਘ ਭਲੀ ਛਬਿ ਪਾਈ

ਬੋਲਤ ਚਾਤ੍ਰਿਕ ਦਾਦਰ ਅਉ ਘਨ ਮੋਰਨ ਪੈ ਘਨਘੋਰ ਲਗਾਈ

ਤਾਹਿ ਸਮੈ ਹਮ ਕਾਨਰ ਕੇ ਸੰਗਿ ਖੇਲਤ ਥੀ ਅਤਿ ਪ੍ਰੇਮ ਬਢਾਈ

ਤਉਨ ਸਮੈ ਸੁਖਦਾਇਕ ਥੀ ਰਿਤੁ ਅਉਸਰ ਯਾਹਿ ਭਈ ਦੁਖਦਾਈ ॥੮੭੨॥

ਮੇਘ ਪਰੈ ਕਬਹੂੰ ਉਘਰੈ ਸਖੀ ਛਾਇ ਲਗੈ ਦ੍ਰੁਮ ਕੀ ਸੁਖਦਾਈ

ਸ︀ਯਾਮ ਕੇ ਸੰਗਿ ਫਿਰੈ ਸਜਨੀ ਰੰਗ ਫੂਲਨ ਕੇ ਹਮ ਬਸਤ੍ਰ ਬਨਾਈ

ਖੇਲਤ ਕ੍ਰੀੜ ਕਰੈ ਰਸ ਕੀ ਇਹ ਅਉਸਰ ਕਉ ਬਰਨਿਯੋ ਨਹੀ ਜਾਈ

ਸ︀ਯਾਮ ਸਨੈ ਸੁਖਦਾਇਕ ਥੀ ਰਿਤ ਸ︀ਯਾਮ ਬਿਨਾ ਅਤਿ ਭੀ ਦੁਖਦਾਈ ॥੮੭੩॥

ਮਾਸ ਅਸੂ ਹਮ ਕਾਨਰ ਕੇ ਸੰਗਿ ਖੇਲਤ ਚਿਤਿ ਹੁਲਾਸ ਬਢਾਈ

ਕਾਨ੍ਰਹ ਤਹਾ ਪੁਨਿ ਗਾਵਤ ਥੋ ਅਤਿ ਸੁੰਦਰ ਰਾਗਨ ਤਾਨ ਬਸਾਈ

ਗਾਵਤ ਥੀ ਹਮ ਹੂੰ ਸੰਗ ਤਾਹੀ ਕੇ ਤਾ ਛਬਿ ਕੋ ਬਰਨਿਯੋ ਨਹੀ ਜਾਈ

ਤਾ ਸੰਗ ਮੈ ਸੁਖਦਾਇਕ ਥੀ ਰਿਤੁ ਸ︀ਯਾਮ ਬਿਨਾ ਅਬ ਭੀ ਦੁਖਦਾਈ ॥੮੭੪॥

ਕਾਤਿਕ ਕੀ ਸਖੀ ਰਾਸਿ ਬਿਖੈ ਰਤਿ ਖੇਲਤ ਥੀ ਹਰਿ ਸੋ ਚਿਤੁ ਲਾਈ

ਸੇਤਹਿ ਗ੍ਵਾਰਨਿ ਕੇ ਪਟ ਛਾਜਤ ਸੇਤ ਨਦੀ ਤਹ ਧਾਰ ਬਹਾਈ

ਭੂਖਨ ਸੇਤਹਿ ਗੋਪਨਿ ਕੇ ਅਰੁ ਮੋਤਿਨ ਹਾਰ ਭਲੀ ਛਬਿ ਪਾਈ

ਤਉਨ ਸਮੈ ਸੁਖਦਾਇਕ ਥੀ ਰਿਤੁ ਅਉਸਰ ਯਾਹਿ ਭਈ ਦੁਖਦਾਈ ॥੮੭੫॥

ਮਘ੍ਰ ਸਮੈ ਸਬ ਸ︀ਯਾਮ ਕੇ ਸੰਗਿ ਹੁਇ ਖੇਲਤ ਥੀ ਮਨਿ ਆਨੰਦ ਪਾਈ

ਸੀਤ ਲਗੈ ਤਬ ਦੂਰ ਕਰੈ ਹਮ ਸ︀ਯਾਮ ਕੇ ਅੰਗ ਸੋ ਅੰਗ ਮਿਲਾਈ

ਫੂਲ ਚੰਬੇਲੀ ਕੇ ਫੂਲਿ ਰਹੇ ਜਹਿ ਨੀਰ ਘਟਿਯੋ ਜਮਨਾ ਜੀਅ ਆਈ

ਤਉਨ ਸਮੈ ਸੁਖਦਾਇਕ ਥੀ ਰਿਤੁ ਅਉਸਰ ਯਾਹਿ ਭਈ ਦੁਖਦਾਈ ॥੮੭੬॥

ਬੀਚ ਸਰਦ ਰਿਤੁ ਕੇ ਸਜਨੀ ਹਮ ਖੇਲਤ ਸ︀ਯਾਮ ਸੋ ਪ੍ਰੀਤਿ ਲਗਾਈ

ਆਨੰਦ ਕੈ ਅਤਿ ਹੀ ਮਨ ਮੈ ਤਜ ਕੈ ਸਭ ਹੀ ਜੀਯ ਕੀ ਦੁਚਿਤਾਈ

ਨਾਰਿ ਸਭੈ ਬ੍ਰਿਜ ਕੀਨ ਬਿਖੈ ਮਨ ਕੀ ਤਜਿ ਕੈ ਸਭ ਸੰਕ ਕਨ੍ਰਹਾਈ

ਤਾ ਸੰਗ ਸੋ ਸੁਖਦਾਇਕ ਥੀ ਰਿਤੁ ਸ︀ਯਾਮ ਬਿਨਾ ਅਬ ਭੀ ਦੁਖਦਾਈ ॥੮੭੭॥

ਮਾਘ ਬਿਖੈ ਮਿਲ ਕੈ ਹਰਿ ਸੋ ਹਮ ਸੋ ਰਸ ਰਾਸ ਕੀ ਖੇਲ ਮਚਾਈ

ਕਾਨ੍ਰਹ ਬਜਾਵਤ ਥੋ ਮੁਰਲੀ ਤਿਹ ਅਉਸਰ ਕੋ ਬਰਨਿਯੋ ਨਹਿ ਜਾਈ

ਫੂਲਿ ਰਹੇ ਤਹਿ ਫੂਲ ਭਲੇ ਪਿਖਿਯੋ ਜਿਹ ਰੀਝਿ ਰਹੈ ਸੁਰਰਾਈ

ਤਉਨ ਸਮੈ ਸੁਖਦਾਇਕ ਥੀ ਰਿਤੁ ਸ︀ਯਾਮ ਬਿਨਾ ਅਬ ਭੀ ਦੁਖਦਾਈ ॥੮੭੮॥

ਸ︀ਯਾਮ ਚਿਤਾਰਿ ਸਭੈ ਤਹ ਗ੍ਵਾਰਨਿ ਸ︀ਯਾਮ ਕਹੈ ਜੁ ਹੁਤੀ ਬਡਭਾਗੀ

ਤ︀ਯਾਗ ਦਈ ਸੁਧਿ ਅਉਰ ਸਭੈ ਹਰਿ ਬਾਤਨ ਕੇ ਰਸ ਭੀਤਰ ਪਾਗੀ

ਏਕ ਗਿਰੀ ਧਰਿ ਹ੍ਵੈ ਬਿਸੁਧੀ ਇਕ ਪੈ ਕਰੁਨਾ ਹੀ ਬਿਖੈ ਅਨੁਰਾਗੀ

ਕੈ ਸੁਧਿ ਸ︀ਯਾਮ ਕੇ ਖੇਲਨ ਕੀ ਮਿਲ ਕੈ ਸਭ ਗ੍ਵਾਰਨਿ ਰੋਵਨ ਲਾਗੀ ॥੮੭੯॥

ਇਤਿ ਗੋਪੀਅਨ ਕੋ ਬ੍ਰਿਲਾਪ ਪੂਰਨੰ

ਅਥ ਕਾਨ੍ਰਹ ਜੂ ਮੰਤ੍ਰ ਗਾਇਤ੍ਰੀ ਸੀਖਨ ਸਮੈ

ਸਵੈਯਾ

ਉਤ ਤੇ ਇਹ ਗ੍ਵਾਰਨਿ ਕੀ ਭੀ ਦਸਾ ਇਤ ਕਾਨ੍ਰਹ ਕਥਾ ਭਈ ਤਾਹਿ ਸੁਨਾਊ

ਲੀਪ ਕੈ ਭੂਮਹਿ ਗੋਬਰ ਸੋ ਕਬਿ ਸ︀ਯਾਮ ਕਹੈ ਸਭ ਪੁਰੋਹਿਤ ਗਾਊ

ਕਾਨ੍ਰਹ ਬੈਠਾਇ ਕੈ ਸ︀ਯਾਮ ਕਹੈ ਕਬਿ ਪੈ ਗਰਗੈ ਸੁ ਪਵਿਤ੍ਰਹਿ ਠਾਊ

ਮੰਤ੍ਰ ਗਾਇਤ੍ਰੀ ਕੋ ਤਾਹਿ ਦਯੋ ਜੋਊ ਹੈ ਭੁਗੀਆ ਧਰਨੀਧਰ ਨਾਊ ॥੮੮੦॥

ਡਾਰਿ ਜਨੇਊ ਸੁ ਸ︀ਯਾਮਿ ਗਰੈ ਫਿਰ ਕੈ ਤਿਹ ਮੰਤ੍ਰ ਸੁ ਸ੍ਰਉਨ ਮੈ ਦੀਨੋ

ਸੋ ਸੁਨਿ ਕੈ ਹਰਿ ਪਾਇ ਪਰਿਯੋ ਗਰਗੈ ਬਹੁ ਭਾਤਨ ਕੋ ਧਨ ਦੀਨੋ

ਅਸ ਬਡੈ ਗਜਰਾਜ ਉਸਟ ਦਏ ਪਟ ਸੁੰਦਰ ਸਾਜ ਨਵੀਨੋ

ਲਾਲ ਪਨੇ ਅਰੁ ਸਬਜ ਮਨੀ ਤਿਹ ਪਾਇ ਪੁਰੋਹਿਤ ਆਨੰਦ ਕੀਨੋ ॥੮੮੧॥

ਮੰਤ੍ਰ ਪੁਰੋਹਿਤ ਦੈ ਹਰਿ ਕੋ ਧਨੁ ਲੈ ਬਹੁਤ ਮਨ ਮੈ ਸੁਖੁ ਪਾਯੋ

ਤਿਆਗਿ ਸਬੈ ਦੁਖ ਕੋ ਤਬ ਹੀ ਅਤਿ ਹੀ ਮਨ ਆਨੰਦ ਬੀਚ ਬਢਾਯੋ

ਸੋ ਧਨ ਪਾਇ ਤਹਾ ਤੇ ਚਲਿਯੋ ਚਲਿ ਕੈ ਅਪੁਨੇ ਗ੍ਰਿਹ ਭੀਤਰ ਆਯੋ

ਸੋ ਸੁਨਿ ਮਿਤ੍ਰ ਪ੍ਰਸੰਨਿ ਭਏ ਗ੍ਰਿਹ ਤੇ ਸਭ ਦਾਰਿਦ ਦੂਰ ਪਰਾਯੋ ॥੮੮੨॥

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਸ੍ਰੀ ਕ੍ਰਿਸਨਿ ਜੂ ਕੋ ਗਾਇਤ੍ਰੀ ਮੰਤ੍ਰ ਸਿਖਾਇ ਜਗ੍ਰਯੋਪਵੀਤ ਗਰੇ ਡਾਰਾ ਧਿਆਇ ਸਮਾਪਤਮ ਸਤੁ ਸੁਭਮ ਸਤੁ

ਅਥ ਉਗ੍ਰਸੈਨ ਕੋ ਰਾਜ ਦੀਬੋ

ਸਵੈਯਾ

ਮੰਤ੍ਰ ਪੁਰੋਹਿਤ ਤੇ ਹਰਿ ਲੈ ਅਪੁਨੇ ਰਿਪੁ ਕੋ ਫਿਰਿ ਤਾਤ ਛਡਾਯੋ

ਛੂਟਤ ਸੋ ਹਰਿ ਰੂਪੁ ਨਿਹਾਰ ਕੈ ਆਇ ਕੈ ਪਾਇਨ ਸੀਸ ਝੁਕਾਯੋ

ਰਾਜੁ ਕਹਿਯੋ ਹਰਿ ਕੋ ਤੁਮ ਲੇਹੁ ਜੂ ਸੋ ਨ੍ਰਿਪ ਕੈ ਜਦੁਰਾਇ ਬੈਠਾਯੋ

ਆਨੰਦ ਭਯੋ ਜਗ ਮੈ ਜਸੁ ਭਯੋ ਹਰਿ ਸੰਤਨ ਕੋ ਦੁਖੁ ਦੂਰਿ ਪਰਾਯੋ ॥੮੮੩॥

ਕਾਨ੍ਰਹ ਜਬੈ ਰਿਪੁ ਕੋ ਬਧ ਕੈ ਰਿਪੁ ਤਾਤ ਕੋ ਰਾਜੁ ਕਿਧੋ ਫਿਰਿ ਦੀਨੋ

ਦੇਤ ਉਦਾਰ ਸੁ ਜਿਉ ਦਮਰੀ ਤਿਹ ਕੋ ਇਮ ਕੈ ਫੁਨਿ ਰੰਚ ਲੀਨੋ

ਮਾਰ ਕੈ ਸਤ੍ਰ ਅਭੇਖ ਕਰੇ ਸੁ ਦੀਯੋ ਸਭ ਸੰਤਨ ਕੇ ਸੁਖ ਜੀ ਨੋ

ਅਸਤ੍ਰਨਿ ਕੀ ਬਿਧਿ ਸੀਖਨ ਕੋ ਕਬਿ ਸ︀ਯਾਮ ਹਲੀ ਮੁਸਲੀ ਮਨ ਕੀਨੋ ॥੮੮੪॥

ਇਤਿ ਰਾਜਾ ਉਗ੍ਰਸੈਨ ਕੋ ਰਾਜ ਦੀਬੋ ਧਿਆਇ ਸੰਪੂਰਨੰ