ਅਥ ਧਨੁਖ ਬਿਦਿਆ ਸੀਖਨ ਸੰਦੀਪਨ ਪੈ ਚਲੇ

ਸਵੈਯਾ

ਆਇਸ ਪਾਇ ਪਿਤਾ ਤੇ ਦੋਊ ਧਨੁ ਸੀਖਨ ਕੀ ਬਿਧਿ ਕਾਜ ਚਲੇ

ਜਿਨ ਕੇ ਮੁਖਿ ਕੀ ਸਮ ਚੰਦ੍ਰ ਪ੍ਰਭਾ ਜੋਊ ਬੀਰਨ ਤੇ ਬਰਬੀਰ ਭਲੇ

ਗੁਰ ਪਾਸਿ ਸੰਦੀਪਨ ਕੇ ਤਬ ਹੀ ਦਿਨ ਥੋਰਨਿ ਮੈ ਭਏ ਜਾਇ ਖਲੇ

ਜਿਨਹੂੰ ਕੁਪਿ ਕੈ ਮੁਰ ਨਾਮ ਮਰਯੋ ਜਿਨ ਹੂੰ ਛਲ ਸੋ ਬਲਿ ਰਾਜ ਛਲੇ ॥੮੮੫॥

ਚਉਸਠ ਦਿਵਸ ਮੈ ਸ︀ਯਾਮ ਕਹੈ ਸਭ ਹੀ ਤਿਹ ਤੇ ਬਿਧਿ ਸੀਖ ਸੁ ਲੀਨੀ

ਪੈਸਠਵੇ ਦਿਨ ਪ੍ਰਾਪਤ ਭੇ ਗੁਰ ਸੋ ਉਠ ਕੈ ਬਿਨਤੀ ਇਹ ਕੀਨੀ

ਤਉ ਗੁਰ ਪੂਛਿ ਕਿਧੌ ਤ੍ਰੀਯ ਤੇ ਸੁਤ ਹੂੰ ਕੀ ਸੁ ਬਾਤ ਪੈ ਮਾਗਿ ਕੈ ਲੀਨੀ

ਸੋ ਸੁਨਿ ਸ੍ਰਉਨਨ ਬੀਚ ਦੁਹੂੰ ਜੋਊ ਵਾਹਿ ਕਹੀ ਤਿਹ ਕੋ ਸੋਈ ਦੀਨੀ ॥੮੮੬॥

ਬੀਰ ਬਡੇ ਰਥਿ ਬੈਠਿ ਦੋਊ ਚਲਿ ਕੈ ਤਟਿ ਸੋ ਨਦੀਆ ਪਤਿ ਆਏ

ਤਾਹੀ ਕੋ ਰੂਪੁ ਨਿਹਾਰਤ ਹੀ ਬਚਨਾ ਤਿਨਿ ਸੀਸ ਝੁਕਾਇ ਸੁਨਾਏ

ਏਕ ਬਲੀ ਇਹ ਬੀਚ ਰਹੈ ਨਹੀ ਜਾਨਤ ਹੈ ਤਿਨ ਹੂੰ ਕਿ ਚੁਰਾਏ

ਸੋ ਸੁਨਿ ਬੀਚ ਧਸੇ ਜਲ ਕੇ ਕਰਿ ਕੋਪ ਦੁਹੂੰ ਮਿਲਿ ਸੰਖ ਬਜਾਏ ॥੮੮੭॥

ਬੀਚ ਧਸੇ ਜਲ ਕੇ ਜਬ ਹੀ ਇਕ ਰੂਪ ਭਯਾਨਕ ਦੈਤ ਨਿਹਾਰਿਯੋ

ਦੇਖਤ ਹੀ ਤਿਹ ਕੋਪ ਭਰੇ ਗਹਿ ਆਯੁਧ ਪਾਨਿ ਘਨੋ ਰਨ ਪਾਰਿਯੋ

ਜੁਧ ਭਯੋ ਦਿਨ ਬੀਸ ਤਹਾ ਤਿਹ ਕੋ ਜਸੁ ਪੈ ਕਬਿ ਸ︀ਯਾਮ ਉਚਾਰਿਯੋ

ਜਿਉ ਮ੍ਰਿਗਰਾਜ ਮਰੈ ਮ੍ਰਿਗ ਕੋ ਤਿਮ ਸੋ ਕੁਪਿ ਕੈ ਜਦੁਬੀਰਿ ਪਛਾਰਿਯੋ ॥੮੮੮॥