ਇਤਿ ਦੈਤ ਬਧਹ

ਸਵੈਯਾ

ਮਾਰ ਕੈ ਰਾਕਸ ਕੋ ਤਬ ਹੀ ਤਿਹ ਕੇ ਉਰ ਤੇ ਹਰਿ ਸੰਖ ਨਿਕਾਰਿਯੋ

ਬੇਦਨ ਕੀ ਜਿਹ ਤੇ ਧੁਨਿ ਹੋਵਤ ਕਾਢਿ ਲੀਯੋ ਸੋਊ ਜੋ ਰਿਪੁ ਮਾਰਿਯੋ

ਤਉ ਹਰਿ ਜੂ ਮਨ ਆਨੰਦ ਕੈ ਸੁਤ ਸੂਰਜ ਕੇ ਪੁਰ ਮੋ ਪਗ ਧਾਰਿਯੋ

ਸੋ ਲਖ ਕੈ ਹਰਿ ਪਾਇ ਪਰਿਯੋ ਮਨ ਕੋ ਸਭ ਸੋਕ ਬਿਦਾ ਕਰਿ ਡਾਰਿਯੋ ॥੮੮੯॥

ਸੂਰਜ ਕੇ ਸੁਤ ਮੰਡਲ ਮੈ ਜਦੁ ਨੰਦਨ ਟੇਰਿ ਕਹਿਯੋ ਮੁਖ ਸੋਂ

ਮੋ ਗੁਰ ਕੋ ਸੁਤ ਹਿਯਾ ਕਹੂੰ ਇਹ ਭਾਤਿ ਕਹਿਯੋ ਸੁ ਕਿਧੌ ਜਮ ਸੋਂ

ਜਮ ਐਸੇ ਕਹਿਯੋ ਫਿਰੈ ਜਮ ਲੋਕ ਤੇ ਦੇਵਨ ਕੇ ਫੁਨਿ ਆਇਸ ਸੋਂ

ਤਬ ਹੀ ਹਰਿ ਦੇਹੁ ਕਹਿਯੋ ਕਰਿ ਫੇਰਿ ਪੰਡਤ ਬਾਮਨ ਕੋ ਸੁਤ ਸੋਂ ॥੮੯੦॥

ਜਮੁ ਆਇਸ ਪਾਇ ਕਿਧੌ ਹਰਿ ਤੇ ਹਰਿ ਕੇ ਸੋਊ ਪਾਇਨ ਆਨਿ ਲਗਾਯੋ

ਲੈ ਤਿਨ ਕੋ ਜਦੁਰਾਇ ਚਲਿਯੋ ਅਤਿ ਹੀ ਅਪਨੇ ਮਨ ਮੈ ਸੁਖੁ ਪਾਯੋ

ਲ︀ਯਾਇ ਕੈ ਤਾਹੀ ਕੌ ਪੈ ਸੰਗ ਕੈ ਗੁਰੁ ਪਾਇਨ ਊਪਰ ਸੀਸ ਝੁਕਾਯੋ

ਹੋਇ ਬਿਦਾ ਤਬ ਹੀ ਗੁਰ ਤੇ ਕਬਿ ਸ︀ਯਾਮ ਕਹੈ ਅਪੁਨੇ ਪੁਰਿ ਆਯੋ ॥੮੯੧॥

ਦੋਹਰਾ

ਮਿਲੇ ਆਇ ਕੈ ਕੁਟੰਬ ਕੇ ਅਤਿ ਹੀ ਹਰਖ ਬਢਾਇ

ਸੁਖ ਤਿਹ ਕੋ ਪ੍ਰਾਪਤਿ ਭਯੋ ਚਿਤਵਨ ਗਈ ਪਰਾਇ ॥੮੯੨॥

ਇਤਿ ਸਸਤ੍ਰ ਬਿਦਿਆ ਸੀਖ ਕੈ ਸੰਦੀਪਨ ਕੋ ਪੁਤ੍ਰ ਆਨਿ ਦੇ ਕਰਿ ਬਿਦਾ ਹੋਇ ਗ੍ਰਿਹ ਕੋ ਆਵਤ ਭਏ ਧਿਆਇ ਸਮਾਪਤੰ

ਅਥ ਊਧੋ ਬ੍ਰਿਜ ਭੇਜਾ

ਸਵੈਯਾ

ਸੋਵਤ ਹੀ ਇਹ ਚਿੰਤ ਕਰੀ ਬ੍ਰਿਜ ਬਾਸਨ ਸਿਉ ਇਹ ਕਾਰਜ ਕਈਯੈ

ਪ੍ਰਾਤ ਭਏ ਤੇ ਬੁਲਾਇ ਕੈ ਊਧਵ ਭੇਜ ਕਹਿਯੋ ਤਿਹ ਠਉਰਹਿ ਦਈਯੈ

ਗ੍ਵਾਰਨਿ ਜਾਇ ਸੰਤੋਖ ਕਰੈ ਸੁ ਸੰਤੋਖ ਕਰੈ ਹਮਰੀ ਧਰਮ ਮਈਯੈ

ਯਾ ਤੇ ਬਾਤ ਭਲੀ ਕਛੁ ਅਉਰ ਹੈ ਮੋਹਿ ਬਿਬੇਕਹਿ ਕੋ ਝਗਰਈਯੈ ॥੮੯੩॥

ਪ੍ਰਾਤ ਭਏ ਤੇ ਬੁਲਾਇ ਕੈ ਊਧਵ ਪੈ ਬ੍ਰਿਜ ਭੂਮਹਿ ਭੇਜ ਦਯੋ ਹੈ

ਸੋ ਚਲਿ ਨੰਦ ਕੇ ਧਾਮ ਗਯੋ ਬਤੀਯਾ ਕਹਿ ਸੋਕ ਅਸੋਕ ਭਯੋ ਹੈ

ਨੰਦ ਕਹਿਯੋ ਸੰਗਿ ਊਧਵ ਕੇ ਕਬਹੂੰ ਹਰਿ ਜੀ ਮੁਹਿ ਚਿਤ ਕਯੋ ਹੈ

ਯੌ ਕਹਿ ਕੈ ਸੁਧਿ ਸ︀ਯਾਮਹਿ ਕੈ ਧਰਨੀ ਪਰ ਸੋ ਮੁਰਝਾਇ ਪਯੋ ਹੈ ॥੮੯੪॥

ਜਬ ਨੰਦ ਪਰਿਯੋ ਗਿਰ ਭੂਮਿ ਬਿਖੈ ਤਬ ਯਾਹਿ ਕਹਿਯੋ ਜਦੁਬੀਰ ਅਏ

ਸੁਨਿ ਕੈ ਬਤੀਯਾ ਉਠਿ ਠਾਢ ਭਯੋ ਮਨ ਕੇ ਸਭ ਸੋਕ ਪਰਾਇ ਗਏ

ਉਠ ਕੈ ਸੁਧਿ ਸੋ ਇਹ ਭਾਤਿ ਕਹਿਯੋ ਹਮ ਜਾਨਤ ਊਧਵ ਪੇਚ ਕਏ

ਤਜ ਕੈ ਬ੍ਰਿਜ ਕੋ ਪੁਰ ਬੀਚ ਗਏ ਫਿਰਿ ਕੈ ਬ੍ਰਿਜ ਮੈ ਨਹੀ ਸ︀ਯਾਮ ਅਏ ॥੮੯੫॥

ਸ︀ਯਾਮ ਗਏ ਤਜਿ ਕੈ ਬ੍ਰਿਜ ਕੋ ਬ੍ਰਿਜ ਲੋਗਨ ਕੋ ਅਤਿ ਹੀ ਦੁਖੁ ਦੀਨੋ

ਊਧਵ ਬਾਤ ਸੁਨੋ ਹਮਰੀ ਤਿਹ ਕੈ ਬਿਨੁ ਭਯੋ ਹਮਰੋ ਪੁਰ ਹੀਨੋ

ਦੈ ਬਿਧਿ ਨੈ ਹਮਰੇ ਗ੍ਰਿਹ ਬਾਲਕ ਪਾਪ ਬਿਨਾ ਹਮ ਤੇ ਫਿਰਿ ਛੀਨੋ

ਯੌ ਕਹਿ ਸੀਸ ਝੁਕਾਇ ਰਹਿਯੋ ਬਹੁ ਸੋਕ ਬਢਿਯੋ ਅਤਿ ਰੋਦਨ ਕੀਨੋ ॥੮੯੬॥

ਕਹਿ ਕੈ ਇਹ ਬਾਤ ਪਰਿਯੋ ਧਰਿ ਪੈ ਉਠਿ ਫੇਰਿ ਕਹਿਯੋ ਸੰਗ ਊਧਵ ਇਉ

ਤਜਿ ਕੈ ਬ੍ਰਿਜ ਸ︀ਯਾਮ ਗਏ ਮਥੁਰਾ ਹਮ ਸੰਗ ਕਹੋ ਕਬ ਕਾਰਨਿ ਕਿਉ

ਤੁਮਰੇ ਅਬ ਪਾਇ ਲਗੋ ਉਠ ਕੈ ਸੁ ਭਈ ਬਿਰਥਾ ਸੁ ਕਹੋ ਸਭ ਜਿਉ

ਤਿਹ ਤੇ ਨਹੀ ਲੇਤ ਕਛੂ ਸੁਧਿ ਹੈ ਮੁਹਿ ਪਾਪਿ ਪਛਾਨਿ ਕਛੂ ਰਿਸ ਸਿਉ ॥੮੯੭॥

ਸੁਨਿ ਕੈ ਤਿਨ ਊਧਵ ਯੌ ਬਤੀਯਾ ਇਹ ਭਾਤਨਿ ਸਿਉ ਤਿਹ ਉਤਰ ਦੀਨੋ

ਥੋ ਸੁਤ ਸੋ ਬਸੁਦੇਵਹਿ ਕੋ ਤੁਮ ਤੇ ਸਭ ਪੈ ਪ੍ਰਭ ਜੂ ਨਹੀ ਛੀਨੋ

ਸੁਨਿ ਕੈ ਪੁਰਿ ਕੋ ਪਤਿ ਯੌ ਬਤੀਯਾ ਕਬਿ ਸ︀ਯਾਮ ਉਸਾਸ ਕਹੈ ਤਿਨ ਲੀਨੋ

ਧੀਰ ਗਯੋ ਛੁਟਿ ਰੋਵਤ ਭਯੋ ਇਨ ਹੂੰ ਤਿਹ ਦੇਖਤ ਰੋਦਨ ਕੀਨੋ ॥੮੯੮॥

ਹਠਿ ਊਧਵ ਕੈ ਇਹ ਭਾਤਿ ਕਹਿਯੋ ਪੁਰ ਕੇ ਪਤਿ ਸੋ ਕਛੁ ਸੋਕ ਕੀਜੈ

ਸ︀ਯਾਮ ਕਹੀ ਮੁਹਿ ਜੋ ਬਤੀਯਾ ਤਿਹ ਕੀ ਬਿਰਥਾ ਸਭ ਹੀ ਸੁਨਿ ਲੀਜੈ

ਜਾ ਕੀ ਕਥਾ ਸੁਨਿ ਹੋਤ ਖੁਸੀ ਮਨ ਦੇਖਤ ਹੀ ਜਿਸ ਕੋ ਮੁਖ ਜੀਜੈ

ਵਾਹਿ ਕਹਿਯੋ ਨਹਿ ਚਿੰਤ ਕਰੋ ਕਛੂ ਇਹ ਤੇ ਤੁਮਰੋ ਫੁਨਿ ਛੀਜੈ ॥੮੯੯॥

ਸੁਨਿ ਕੈ ਇਮ ਊਧਵ ਤੇ ਬਤੀਯਾ ਫਿਰਿ ਊਧਵ ਕੋ ਸੋਊ ਪੂਛਨ ਲਾਗਿਯੋ

ਕਾਨ੍ਰਹ ਕਥਾ ਸੁਨਿ ਚਿਤ ਕੇ ਬੀਚ ਹੁਲਾਸ ਬਢਿਓ ਸਭ ਹੀ ਦੁਖ ਭਾਗਿਯੋ

ਅਉਰ ਦਈ ਸਭ ਛੋਰਿ ਕਥਾ ਹਰਿ ਬਾਤ ਸੁਨੈਬੇ ਬਿਖੈ ਅਨੁਰਾਗਿਯੋ

ਧ︀ਯਾਨ ਲਗਾਵਤ ਜਿਉ ਜੁਗੀਯਾ ਇਹ ਤਿਉ ਹਰਿ ਧ︀ਯਾਨ ਕੇ ਭੀਤਰ ਪਾਗਿਯੋ ॥੯੦੦॥

ਯੌ ਕਹਿ ਊਧਵ ਜਾਤ ਭਯੋ ਬ੍ਰਿਜ ਮੈ ਜਹ ਗ੍ਵਾਰਨਿ ਕੀ ਸੁਧਿ ਪਾਈ

ਮਾਨਹੁ ਸੋਕ ਕੋ ਧਾਮ ਹੁਤੋ ਦ੍ਰੁਮ ਠਉਰ ਰਹੇ ਸੁ ਤਹਾ ਮੁਰਝਾਈ

ਮੋਨ ਰਹੀ ਗ੍ਰਿਹ ਬੈਠਿ ਤ੍ਰੀਯਾ ਮਨੋ ਯੌ ਉਪਜੀ ਇਹ ਤੇ ਦੁਚਿਤਾਈ

ਸ︀ਯਾਮ ਸੁਨੇ ਤੇ ਪ੍ਰਸੰਨ︀ਯ ਭਈ ਨਹਿ ਆਇ ਸੁਨੇ ਫਿਰਿ ਭੀ ਦੁਖਦਾਈ ॥੯੦੧॥